ਵਿਰੋਧੀ ਧਿਰ ਸਰਕਾਰ ਤੋਂ ਸਵਾਲ ਕਰਨ ਦੀ ਬਜਾਏ ਅਫਸਰਾਂ ਦੀ ਨੁਕਤਾ ਚੀਨੀ ਕਰਨ ਤੱਕ ਸੀਮਤ।
ਚੰਡੀਗੜ 1 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਵਿੱਚ ਹੜਾਂ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ ਪਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜਿੰਮੇਵਾਰੀ ਨਹੀਂ ਲੈ ਰਹੇ ਤੇ ਇਸਦੇ ਵਿਧਾਇਕ ਸਾਰਾ ਦੋਸ਼ ਉਹਨਾਂ ਅਫਸਰਾਂ ਤੇ ਲਗਾਉਣ ਵਿੱਚ ਲੱਗੇ ਹੋਏ ਹਨ ਜਿਨਾਂ ਦੀ ਤੈਨਾਤੀ ਇਸ ਸਰਕਾਰ ਨੇ ਖੁਦ ਹੀ ਕੀਤੀ ਹੈ । ਜਦ ਕਿ ਵਿਰੋਧੀ ਧਿਰ ਕਾਂਗਰਸ ਵੀ ਕੇਵਲ ਚਿੱਠੀਆ ਲਿਖ ਕੇ ਅਤੇ ਅਫ਼ਸਰਸ਼ਾਹੀ ਤੇ ਦੋਸ਼ ਲਾਉਣ ਤੇ ਲਗੀ ਹੈ ਸਰਕਾਰ ਤੋਂ ਇਸ ਵਿਸ਼ੇ ਤੇ ਕੋਈ ਸਵਾਲ ਕਰਨ ਦੀ ਬਜਾਏ ਸਰਕਾਰ ਦੀ ਬੋਲੀ ਬੋਲ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਦੀ ਹੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹਾਲਾਤਾਂ ਵਿੱਚ ਲੋਕਾਂ ਵਿੱਚ ਪਹੁੰਚ ਕੇ ਰਾਹਤ ਕਾਰਜ ਅਤੇ ਹੜ ਨੂੰ ਰੋਕਣ ਲਈ ਉਪਰਾਲੇ ਕਰੇ ਪਰ ਇਸ ਦੇ ਤਾਂ ਆਪਣੇ ਵਿਧਾਇਕ ਹੀ ਅਫਸਰਾਂ ਸਿਰ ਦੋਸ਼ ਦੇ ਕੇ ਆਪਣੇ ਆਪ ਨੂੰ ਅਪਰਾਧ ਮੁਕਤ ਸਮਝ ਰਹੇ ਹਨ।
ਦੂਜੇ ਪਾਸੇ ਵਿਰੋਧੀ ਧਿਰ ਵੀ ਸਰਕਾਰ ਤੋਂ ਸਵਾਲ ਕਰਨ ਦੀ ਬਜਾਏ ਅਫਸਰਾਂ ਨੂੰ ਹੀ ਦੋਸ਼ੀ ਦੱਸ ਕੇ ਇਹ ਸਬੂਤ ਦੇ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਆਪ ਅੱਗੇ ਸਰੰਡਰ ਕਰ ਦਿੱਤਾ ਹੈ।।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਬੇਸ਼ੱਕ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਪਰ ਪੰਜਾਬ ਸਰਕਾਰ ਨੂੰ ਆਪਣੀ ਜਿੰਮੇਵਾਰੀ ਪਹਿਚਾਣਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਲਗਾਤਾਰ ਸਾਰੀ ਸਥਿਤੀ ਤੇ ਨਜ਼ਰ ਰੱਖ ਰਹੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਵੀ ਜਲਦ ਪੰਜਾਬ ਆਉਣਗੇ ਜਦ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੁਝ ਵੀ ਸਾਰਥਕ ਕਰਦੇ ਦਿਖਾਈ ਨਹੀਂ ਦਿੰਦੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੂਪ੍ਰਬੰਧਨ ਅਤੇ ਲੀਡਰਸ਼ਿਪ ਦੀ ਘਾਟ ਕਾਰਨ ਸੂਬੇ ਵਿੱਚ ਹੜ ਦੇ ਹਾਲਾਤ ਉਪਜੇ ਹਨ ਅਤੇ ਸਮੇਂ ਰਹਿੰਦੇ ਸਰਕਾਰ ਨੇ ਅਗੇਤੇ ਪ੍ਰਬੰਧ ਨਹੀਂ ਕੀਤੇ ਜਿਸ ਦੀ ਸਜ਼ਾ ਪੰਜਾਬ ਦੇ ਨਿਰਦੋਸ਼ ਲੋਕ ਭੁਗਤ ਰਹੇ ਹਨ।