ਇੱਕ ਪ੍ਰੈਸ ਬਿਆਨ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ,ਦੋਆਬਾ ਤੇ ਮਾਝਾ ਖੇਤਰ ਦੀਆਂ ਜਥੇਬੰਦੀਆ ਵੱਲੋਂ 10 ਸਤੰਬਰ ਨੂੰ ਬਟਾਲਾ ਦੇ ਐੱਮ ਐੱਲ ਏ ਤੇ ਪਾਰਟੀ ਦੇ ਮੀਤ ਪ੍ਰਧਾਨ ਸ਼ੈਰੀ ਕਲਸੀ ਦੇ ਘਰ ਅੱਗੇ ਧਰਨਾ ਲਾਇਆ ਗਿਆ ਤਿੰਨ ਦਿਨਾਂ ਧਰਨੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾ ਜੱਥੇਬੰਦੀਆ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋ ਬਲਵਿੰਦਰ ਸਿੰਘ ਰਾਜੂ ਔਲਖ ,ਦੋਆਬਾ ਕਿਸਾਨ ਕਮੇਟੀ ਪੰਜਾਬ ਤੋ ਜੰਗਵੀਰ ਸਿੰਘ ਚੌਹਾਨ , ਪਗੜੀ ਸੰਭਾਲ ਜੱਟਾ ਲਹਿਰ ਬਲਜਿੰਦਰ ਸਿੰਘ ਚੀਮਾ , ਬੀ ਕੇ ਯੂ ਉਗਰਾਹਾਂ ਤੋ ਗੁਰਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਤੋ ਜੰਮੂ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਤਾ ਕੱਲ੍ਹ ਦੂਜੇ ਦਿਨ 14 ਸਤੰਬਰ ਨੂੰ ਏਡੀਸੀ ਡਿਵੈਲਪਮੈਂਟ ਤੇ ਪ੍ਰਸ਼ਾਸਨ ਵੱਲੋਂ ਹਰਪਾਲ ਸਿੰਘ ਚੀਮਾ ਨਾਲ ਇਸ ਸਬੰਧੀ ਮੀਟਿੰਗ ਅੱਜ ਮਿਤੀ 15 ਨੂੰ 2 ਵਜੇ ਸੈਕਟੀਰੀਏਟ ਵਿੱਚ ਕੀਤੀ ਗਈ ।
ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੱਸਿਆ ਕਿ ਗੰਨੇ ਦੀ ਬਕਾਇਆ ਸਬਸਿਡੀ 133 ਕਰੋੜ ਰੁਪਏ , ਪ੍ਰਾਈਵੇਟ ਮਿੱਲਾਂ ਦਾ ਬਕਾਇਆ 2024-2025 ਦਾ ਬਕਾਇਆ ਹਾਲੇ ਤੱਕ ਕਿਸਾਨਾਂ ਦੇ ਖਤਿਆ ਵਿੱਚ ਨਹੀਂ ਆਇਆ ,ਲੰਘੇ ਗੰਨਾ ਸੀਜਨ ਸਬਸਿਡੀ ਵਾਲੀ ਅਦਾਇਗੀ ਜੋ ਪੰਜਾਬ ਸਰਕਾਰ ਵੱਲੋਂ ਆਪਣੇ ਖਜ਼ਾਨੇ ਵਿੱਚੋਂ ਜਾਰੀ ਕੀਤੀ ਜਾਣੀ ਸੀ ਲੰਮਾ ਸਮਾਂ ਬਾਅਦ ਵੀ ਅਦਾਇਗੀ ਨਹੀਂ ਹੋਈ, ਸੀਜਨ 24 -25 ਵਿੱਚ ਕਰੀਬ 88. 7 ਹਜਾਰ ਏਕੜ ਰਕਬੇ ਵਿੱਚੋਂ ਗੰਨੇ ਦੀ ਕਾਸ਼ਤ ਹੋਈ ਸੀ।
ਜਿਸ ਵਿੱਚੋਂ ਹੋਏ ਉਤਪਾਦਨ ਚੋਂ 632. 69 ਲੱਖ ਕੁਇੰਟਲ ਗੰਨੇ ਦੀ 15 ਖੰਡ ਮਿੱਲਾਂ ਵੱਲੋਂ ਪੜਾਈ ਕੀਤੀ ਗਈ ,ਜਿਸ ਵਿੱਚ 9 ਸਹਿਕਾਰੀ ਤੇ 6 ਪ੍ਰਾਈਵੇਟ ਖੰਡ ਮਿਲਾਂ ਹਨ ,ਲੰਘੇ ਸੀਜਨ ਸਹਿਕਾਰੀ ਖੰਡ ਮਿੱਲਾਂ ਵੱਲੋਂ 194. 66ਲੱਖ ਕੁਇੰਟਲ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ 438. 02 ਲੱਖ ਕੁਇੰਟਲ ਗੰਨੇ ਦੀ ਪੜ੍ਹਾਈ ਕੀਤੀ ਗਈ ,ਜਿਸ ਦਾ ਪੂਰਾ ਭੁਗਤਾਨ ਅਜੇ ਤੱਕ ਨਹੀਂ ਹੋਇਆ ,ਸੀਜਨ 2024 -25 ਦਰਮਿਆਨ ਭਾਰਤ ਸਰਕਾਰ ਵੱਲੋਂ ਗੰਨੇ ਦਾ ਰੇਟ 340 ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ,ਜਿਸ ਵਿੱਚ ਰਾਜ ਸਰਕਾਰ ਵੱਲੋਂ 61 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੇ ਕੇ ਗੰਨੇ ਦਾ ਸਟੇਟ ਐਗਰੇਡ ਪ੍ਰਾਈਜ 401 ਇਕ ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਸੀ ,ਅਮਲੋਹ ਖੰਡ ਮਿਲ 1. ਕਰੋੜ, ਦਸੂਹਾ ਖੰਡ ਮਿੱਲ 26 ਕਰੋੜ ,ਫਗਵਾੜਾ 9 ਕਰੋੜ ,ਮੁਕੇਰੀਆਂ ਮਿਲ 31ਕਰੋੜ, ਰਾਣਾ ਸ਼ੂਗਰ ਮਿੱਲ 32ਕਰੋੜ ,ਕੀੜੀ ਮਿਲ 30ਕਰੋੜ ਬਾਕੀ ਹੈ।
ਇਹ ਰਕਮ ਸਿੱਧੇ ਰੂਪ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਆਉਣੀ ਹੈ ਪਰ ਨਹੀਂ ਆਈ,ਨਾਲ ਹੀ ਆਉਣ ਵਾਲੇ ਗੰਨੇ ਦੇ ਰੇਟ ਸੰਬੰਧੀ ਵੀ ਗੱਲਬਾਤ ਹੋਈ ,ਹੜਾ ਕਾਰਨ ਗੰਨੇ ਦੀ ਸੰਕੜੇ ਏਕੜ ਫ਼ਸਲ ਤਬਾਹ ਹੋਈ ਗੰਨੇ ਦਾ ਮੁਆਵਜ਼ਾ ਵੀ ਸਰਕਾਰ ਵਲੋ ਵੀਹ ਹਜ਼ਾਰ ਰੁਪਏ ਕਿੱਲਾ ਤੈਅ ਕੀਤਾ ਬਹੁਤ ਘੱਟ ਹੈ ਵਿੱਚ ਵਾਧਾ ਕੀਤਾ ਜਾਵੇ,ਇਹ ਸਾਰੇ ਮਸਲੇ ਮੰਤਰੀ ਸਾਬ ਨਾਲ ਸਾਂਝੇ ਕੀਤੇ ਓਹਨਾ ਨੇ ਵਿਸ਼ਵਾਸ ਦਿਵਾਇਆ ਕਿ ਗੰਨੇ ਦੀ ਸਬਸੀਡੀ ਦੀ ਅਦਾਇਗੀ ਇੱਕ ਹਫ਼ਤੇ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ ਤੇ ਬਾਕੀ ਮਸਲਿਆਂ ਤੇ ਵੀ ਜਲਦ ਹੀ ਵਿਚਾਰ ਕਰਾਂਗੇ ਇਸ ਮੌਕੇ ਜਰਨਲ ਸਕੱਤਰ ਪ੍ਰਿਥਪਾਲ ਸਿੰਘ ਗੋਰਾਇਆ, ਜਿਲਾ ਪ੍ਰਧਾਨ ਸੋਨੂੰ ਚੱਢਾ,ਰਜਿੰਦਰ ਸਿੰਘ ਧੱਕੜ,ਬਲਵਿੰਦਰ ਸਿੰਘ ਡੇਅਰੀਵਾਲ,ਕੁਲਦੀਪ ਸਿੰਘ ਡੇਅਰੀਵਾਲ,ਲਖਵਿੰਦਰ ਸਿੰਘ ਸੂਚ,ਕੁਲਦੀਪ ਸਿੰਘ