ਕਿਹਾ ਕਿ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਸਨੇ ਅਮਿਤ ਸ਼ਾਹ ਨਾਲ ਹੱਥ ਮਿਲਾਏ
ਬਠਿੰਡਾ, 11 ਮਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਸ਼ਰਤਾਂ ’ਤੇ ਮਿਲੀ ਜ਼ਮਾਨਤ ਦੀ ਖੁਸ਼ੀ ਮਨਾ ਰਹੀ ਹੈ ਤੇ ਕਿਹਾ ਕਿ ਪਾਰਟੀ ਦੱਸੇ ਕਿ ਉਹ ਅਜਿਹੇ ਭ੍ਰਿਸ਼ਟ ਆਗੂ ਦਾ ਬਚਾਅ ਕਿਉਂ ਕਰ ਰਹੀ ਹੈ ਜਿਸਨੇ ਅਦਾਲਤੀ ਜਾਂਚ ਮੁਤਾਬਕ 328 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਦੀ ਪ੍ਰਧਾਨਗੀ ਕੀਤੀ ਹੈ।
ਬਠਿੰਡਾ ਦੇ ਐਮ ਪੀ, ਜੋ ਇਸ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਜਿਸ ਦੌਰਾਨ ਵੱਡੀ ਗਿਣਤੀ ਵਿਚ ਆਪ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਾਰਟੀ ਸ਼ਹੀਦਾਂ ਦੇ ਨਾਂ ’ਤੇ ਵੋਟਾਂ ਮੰਗ ਰਹੀ ਹੈ ਪਰ ਦਿੱਲੀ ਤੇ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਜਾਇਜ਼ ਦੱਸ ਰਹੀ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਉਹ ਜੇਲ੍ਹ ਵਿਚ ਸਨ ਤਾਂ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੰਢਤੁੱਪ ਕਰ ਲਈ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਵੀ ਪੰਜਾਬ ਵਿਚ ਉਸੇ ਤਰੀਕੇ ਸ਼ਰਾਬ ਘੁਟਾਲਾ ਕੀਤਾ ਹੈ ਜਿਵੇਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਜੈਸੇ ਬਦਲੇ ਤੈਸਾ ਪ੍ਰਬੰਧ ਤਹਿ ਗ੍ਰਹਿ ਮੰਤਰੀ ਨੇ ਸ਼ਰਾਬ ਘੁਟਾਲੇ ਵਿਚ ਭਗਵੰਤ ਮਾਨ ਦੀ ਗ੍ਰਿਫਤਾਰੀ ਦੇ ਹੁਕਮ ਨਹੀਂ ਦਿੱਤੇ।
ਸਰਦਾਰਨੀ ਬਾਦਲ ਨੇ ਕਿਹਾ ਕਿ ਭਾਵੇਂ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਦੇ ਪੈਰਾਂ ਵਿਚ ਡਿੱਗ ਕੇ ਆਪਣੀ ਚਮੜੀ ਤਾਂ ਬਚਾਅ ਲਈ ਪਰ ਉਹ ਕੁਪ੍ਰਸ਼ਾਸਨ ਤੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਬਾਜ਼ੀ, ਪਬਲੀਸਿਟੀ ਸਟੰਟ ਤੇ ਅਰਵਿੰਦ ਕੇਜਰੀਵਾਲ ਦੀ ਹੋਰ ਰਾਜਾਂ ਵਿਚ ਚੋਣ ਪ੍ਰਚਾਰ ਮੁਹਿੰਮ ’ਤੇ ਬਰਬਾਦ ਕਰਨ ਲਈ ਪੰਜਾਬੀਆਂ ਨੂੰ ਜਵਾਬਦੇਹ ਹਨ। ਉਹਨਾਂ ਕਿਹਾ ਕਿ ਇਸ ਕਾਰਣ ਸਾਰੇ ਵਿਕਾਸ ਕਾਰਜ ਪੂਰਨ ਤੌਰ ’ਤੇ ਠੱਪ ਹਨ ਅਤੇ ਆਪ ਸਰਕਾਰ ਤਨਖਾਹਾਂ ਦੇਣ ਲਈ ਕਰਜ਼ਾ ਲੈ ਰਹੀ ਹੈ। ਉਹਨਾਂ ਕਿਹਾ ਕਿ ਗੈਂਗਸਟਰ ਸਭਿਆਚਾਰ ਦੀ ਆਮਦ ਨਾਲ ਸੂਬੇ ਦਾ ਸਮਾਜਿਕ ਤਾਣਾ ਬਾਣਾ ਵੀ ਖਿਲਰਿਆ ਹੈ ਤੇ ਨਸ਼ਾ ਮਾਫੀਆ ਦੀਆਂ ਸਰਗਰਮੀਆਂ ਵੀ ਵਧੀਆਂ ਹਨ ਜਿਹਨਾਂ ਦੀ ਆਪ ਵਿਧਾਇਕ ਪੁਸ਼ਤ ਪਨਾਹੀ ਕਰ ਰਹੇ ਹਨ।
ਬਠਿੰਡਾ ਦੇ ਐਮ ਪੀ ਨੇ ਆਪ ਸਰਕਾਰ ਦੇ ਰਾਜ ਵਿਚ ਨਾਗਰਿਕਾਂ ਸਹੂਲਤਾਂ ਦੇ ਹੋ ਰਹੇ ਘਾਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੰਗਤ ਮੰਡੀ ਵਿਚ ਸੀਵਰੇਜ ਵਿਵਸਥਾ ਢਹਿ ਢੇਰੀ ਹੋ ਗਈ ਹੈ ਪਰ ਹਾਲਾਤ ਦਰੁੱਸਤ ਕਰਨ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਨੇ ਜਿਹੜੀਆਂ ਔਰਤਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸਵਾਲ ਕੀਤਾਕਿ ਕੀ ਉਹਨਾਂ ਦੇ ਪਰਿਵਾਰ ਵਿਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ? ਜਦੋਂ ਔਰਤਾਂ ਨੇ ਨਾਂਹ ਵਿਚ ਜਵਾਬ ਦਿੱਤਾ ਤਾਂ ਸਰਦਾਰਨੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਹੜਾ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਉਸਦੀ ਸੂਚੀ ਜਨਤਕ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਇਸ ਸਰਕਾਰ ਨੇ ਜੋ ਥੋੜ੍ਹੀਆਂ ਬਹੁਤ ਨੌਕਰੀਆਂ ਦਿੱਤੀਆਂ ਵੀ ਹਨ, ਉਹਨਾਂ ਵਿਚੋਂ ਬਹੁਤੀਆਂ ਬਾਹਰਲਿਆਂ ਨੂੰ ਦਿੱਤੀਆਂ ਹਨ।
ਅਕਾਲੀ ਆਗੂ ਨੇ ਚੋਣ ਮੁਹਿੰਮ ਚਲਾਉਣ ਲਈ ਭ੍ਰਿਸ਼ਟ ਵਿਧਾਇਕਾਂ ’ਤੇ ਨਿਰਭਰ ਕਰਨ ਨੂੰ ਲੈ ਕੇ ਵੀ ਆਪ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਬਠਿੰਡਾ ਦਿਹਾਤੀ ਦੇ ਵਿਧਾਇਕ ਜਿਹਨਾਂ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਪਾਰਟੀ ਨੇ ਸਟਾਰ ਪ੍ਰਚਾਰਕ ਬਣਾ ਰੱਖਿਆ ਹੈ।
ਡੱਬੀ
ਵੱਡੀ ਗਿਣਤੀ ’ਚ ਭਾਜਪਾ ਆਗੂ ਅਕਾਲੀ ਦਲ ’ਚ ਹੋਏ ਸ਼ਾਮਲ
ਇਸ ਦੌਰਾਨ ਬਠਿੰਡਾ ਦਿਹਾਤੀ ਅਤੇ ਤਲਵੰਡੀ ਸਾਬੋ ਦੀ ਤਕਰੀਬਨ ਸਾਰੀ ਹੀ ਭਾਜਪਾ ਟੀਮ ਰਵੀਪ੍ਰੀਤ ਸਿੰਘ ਸਿੱਧੂ ਦੀ ਰਿਹਾਇਸ਼ ਵਿਖੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਈ।
ਸ਼ਾਮਲ ਹੋਣ ਵਾਲਿਆਂ ਵਿਚ ਜ਼ਿਲ੍ਹਾ ਜਨਰਲ ਸਕੱਤਰ ਹਰਤਾਬਲ ਸਿੰਘ ਸੁੱਖੀ, ਜ਼ਿਲ੍ਹਾ ਉਪ ਪ੍ਰਧਾਨ ਮਨਜੀਤ ਸਿੰਘ ਭਾਗੀਵਾਂਦਰ, ਜ਼ਿਲ੍ਹਾ ਸਕੱਤਰ ਬਲਵਾਨ ਵਰਮਾ, ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਅਵਤਾਰ ਸਿੰਘ ਬਾਘਾ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਅੰਮ੍ਰਿਤਪਾਲ ਕੌਰ ਸਿੱਧੂ, ਜ਼ਿਲ੍ਹਾ ਓ ਬੀ ਸੀ ਪ੍ਰਧਾਨ ਮਨਪ੍ਰੀਤ ਸਿੰਘ ਸਨੀ, ਜ਼ਿਲ੍ਹਾ ਐਸ ਸੀ ਪ੍ਰਧਾਨ ਹਰਬੰਸ ਸਿੰਘ ਸਖਲੱਧੀ, ਸਰਕਲ ਪ੍ਰਧਾਨ ਤਲਵੰਡੀ ਸਾਬੋ ਰਵੀ ਕੁਮਾਰ ਕੋਕੀ, ਸਰਕਲ ਪ੍ਰਧਾਨ ਪੱਕਾ ਕਲਾਂ ਹਰਭਗਵਾਨ ਸਿੰਘ ਕਾਕਾ, ਸਰਕਲ ਪ੍ਰਧਾਨ ਸੀਂਗੋ ਬੂਟਾ ਸਿੰਘ, ਸਰਕਲ ਪ੍ਰਭਾਰੀ ਪੱਕਾ ਕਲਾਂ ਜਸਵੀਰ ਸਿੰਘ, ਯੁਵਾ ਮੋਰਚਾ ਪ੍ਰਧਾਨ ਤਲਵੰਡੀ ਸਾਬੋ ਨਿਰਮਲ ਸਿੰਘ ਬਰਾੜ, ਯੁਵਾ ਮੋਰਚਾ ਪ੍ਰਧਾਨ ਸੀਂਗੋ ਸਿਮਰਨਜੀਤ ਸਿੰਘ ਜਿੰਮੀਂ, ਐਸ ਸੀ ਮੋਰਚਾ ਸਰਕਲ ਪ੍ਰਧਾਨ ਪੱਕਾ ਕਲਾਂ ਸੁਰੇਸ਼ ਕੁਮਾਰ, ਐਸ ਸੀ ਮੋਰਚਾ ਤਲਵੰਡੀ ਸਾਬੋ ਪ੍ਰਧਾਨ ਬੱਗਾ ਸਿੰਘ, ਆਈ ਟੀ ਸੈਲ ਗਗਨਦੀਪ ਸਿੰਘ ਸਿੱਧੂ, ਸੋਸ਼ਲ ਮੀਡੀਆ ਵਿੰਗ ਤੋਂ ਗੁਰਧਿਆਨ ਸਿੰਘ ਤੇ ਨਰਿੰਦਰ ਸਿੰਘ ਲਾਡੀ ਸਮੇਤ ਹੋਰ ਪਤਵੰਤੇ ਸ਼ਾਮਲ ਸਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਭ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦੁਆਇਆ।