ਮਾਈ ਰੂਪ ਕੌਰ ਨੇ ਕਾਂਗਰਸ ਪਾਰਟੀ ਵਿੱਚ ਕੀਤੀ ਘਰ ਵਾਪਸੀ

ਮਾਈ ਰੂਪ ਕੌਰ (ਸਾਬਕਾ ਜ਼ਿਲ੍ਹਾ ਪ੍ਰਧਾਨ ਸੰਗਰੂਰ) ਅਤੇ (ਸਾਬਕਾ ਮੈਂਬਰ, ਪੰਜਾਬ ਲੋਕ ਸੇਵਾ ਕਮਿਸ਼ਨ PPSC) ਪਰਿਵਾਰ ਸਮੇਤ ਕਾਂਗਰਸ ਪਰਿਵਾਰ ਵਿੱਚ ਹੋਏ ਸ਼ਾਮਿਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਗਟ ਸਿੰਘ, ਸਾਬਕਾ ਮੁੱਖ ਮੰਤਰੀ ਅਤੇ ਕੈਂਪੇਨ ਕਮੇਟੀ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਅਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ (ਐੱਮ.ਪੀ.) ਵੱਲੋਂ ਉਨ੍ਹਾਂ ਸਭ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ।

ਮਾਈ ਰੂਪ ਕੌਰ ਜੀ ਪੰਜਾਬ ਦੀ ਇੱਕ ਪ੍ਰਮੁੱਖ ਸਿਆਸੀ ਆਗੂ ਅਤੇ ਬਾਗੜੀਆਂ (ਜ਼ਿਲ੍ਹਾ ਮਲੇਰਕੋਟਲਾ/ਸੰਗਰੂਰ) ਦੇ ਇਤਿਹਾਸਕ ਤੇ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸ਼ਖ਼ਸੀਅਤ ਹਨ। ਉਹ ਭਾਈ ਜੁਝਾਰ ਸਿੰਘ ਬਾਗੜੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬਾਗੜੀਆਂ ਪਰਿਵਾਰ ਦਾ ਸਿੱਖ ਇਤਿਹਾਸ ਅਤੇ ਮਾਲਵਾ ਖ਼ੇਤਰ ਦੀ ਸਿਆਸਤ ਵਿੱਚ ਅਹਿਮ ਸਥਾਨ ਰਿਹਾ ਹੈ।