ਸ਼ੁਰੂਆਤ ਵਿੱਚ ਮੋਟਰ ਵਾਹਨ ਐਕਟ ਦੀ ਧਾਰਾ 177 ਦੇ ਤਹਿਤ ਜ਼ੈਬਰਾ-ਕਰਾਸਿੰਗ ਅਤੇ ਗਲਤ ਪਾਰਕਿੰਗ ਉਲੰਘਣਾਵਾਂ ‘ਤੇ ਜਾਰੀ ਚਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਹਾਲਾਂਕਿ ਐਕਟ ਵਿੱਚ ਇਨ੍ਹਾਂ ਉਲੰਘਣਾਵਾਂ ਲਈ 500 ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਾਵਧਾਨ ਹੈ, ਲੇਕਿਨ ਵਿਸ਼ੇਸ਼ ਮੁਹਿੰਮ ਦੇ ਤਹਿਤ ਕੇਵਲ 100 ਰੁਪਏ ਵਸੂਲੇ ਜਾਣਗੇ।
ਪਹਿਲੇ ਪੜਾਅ ਵਿੱਚ ਸਤੰਬਰ 2023 ਤੋਂ ਮਾਰਚ 2024 ਦੇ ਦਰਮਿਆਨ ਜਾਰੀ ਕੀਤੇ ਗਏ 8,500 ਲੰਬੇ ਸਮੇਂ ਤੋਂ ਲੰਬਿਤ ਟ੍ਰੈਫਿਕ ਚਲਾਨਾਂ ਨੂੰ ਨਿਪਟਾਰੇ ਲਈ ਲਿਆ ਗਿਆ ਹੈ। ਇਸ ਵਾਸਤੇ 17 ਅਦਾਲਤਾਂ ਨੂੰ 500-500 ਚਲਾਨ ਵੰਡੇ ਗਏ ਹਨ।
ਇਨ੍ਹਾਂ 8,500 ਚਲਾਨਾਂ ਦੀ ਸੂਚੀ ਜ਼ਿਲ੍ਹਾ ਅਦਾਲਤ, ਚੰਡੀਗੜ੍ਹ ਦੀ ਅਧਿਕਾਰਿਤ ਵੈੱਬਸਾਇਟ ‘ਤੇ ਉਪਲਬਧ ਹੈ। ਵੈੱਬਸਾਇਟ ‘ਤੇ ਹਰੇਕ ਅਦਾਲਤ ਲਈ ਅਲੱਗ ਭੁਗਤਾਨ ਲਿੰਕ ਦਿੱਤਾ ਗਿਆ ਹੈ। ਭੁਗਤਾਨ ਸਬੰਧਿਤ ਲਿੰਕ ਦੇ ਜ਼ਰੀਏ ਜਾਂ ਅਦਾਲਤਾਂ ਵਿੱਚ ਉਪਲਬਧ ਭੁਗਤਾਨ ਮਸ਼ੀਨਾਂ ਦੁਆਰਾ ਕੀਤਾ ਜਾ ਸਕਦਾ ਹੈ। ਐੱਨਈਐੱਫਟੀ (NEFT) ਜਾਂ ਨੈੱਟ ਬੈਂਕਿੰਗ ਦੇ ਜ਼ਰੀਏ ਔਨਲਾਇਨ ਭੁਗਤਾਨ ‘ਤੇ ਮਾਮੂਲੀ ਬੈਂਕ ਖਰਚ ਲਾਗੂ ਹੋਵੇਗਾ, ਜਦਕਿ ਯੂਪੀਆਈ (UPI) ਦੇ ਜ਼ਰੀਏ ਭੁਗਤਾਨ ਮੁਫ਼ਤ ਹੈ।
ਸਬੰਧਿਤ ਉਲੰਘਣਾ ਕਰਨ ਵਾਲਿਆਂ ਨੂੰ ਸੀਆਈਐੱਸ (CIS) ਸਿਸਟਮ ਦੇ ਜ਼ਰੀਏ ਆਟੋ-ਜਨਰੇਟ ਕੀਤੇ ਗਏ ਸੰਦੇਸ਼ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿੱਚ ਚਲਾਨ ਦਾ ਵਿਵਰਣ, ਅਰਥਾਤ ਟੀਆਰਐੱਫ (TRF) ਨੰਬਰ ਅਤੇ ਮਿਤੀ ਦਾ ਉਲੇਖ ਹੈ। ਕਿਸੇ ਵੀ ਤਰ੍ਹਾਂ ਦੀ ਸਾਇਬਰ ਧੋਖਾਧੜੀ ਤੋਂ ਬਚਾਅ ਲਈ ਇਨ੍ਹਾਂ ਸੰਦੇਸ਼ਾਂ ਵਿੱਚ ਕੋਈ ਭੁਗਤਾਨ ਲਿੰਕ ਨਹੀਂ ਭੇਜਿਆ ਜਾਵੇਗਾ।


