ਆਲ ਇੰਡੀਆ ਸਿਵਲ ਸਰਵਿਸਿਜ਼ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਟੂਰਨਾਮੈਂਟ 2025-26 (ਪੁਰਸ਼ ਅਤੇ ਮਹਿਲਾ) ਦੇ ਪਾਵਰਲਿਫਟਿੰਗ ਈਵੈਂਟਸ ਅੱਜ ਵੇਟਲਿਫਟਿੰਗ ਹਾਲ, ਸਪੋਰਟਸ ਕੰਪਲੈਕਸ, ਸੈਕਟਰ-42, ਚੰਡੀਗੜ੍ਹ ਵਿਖੇ ਸ਼ੁਰੂ ਹੋਏ। ਇਹ ਚੈਂਪੀਅਨਸ਼ਿਪ ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੇਂਦਰੀ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ (ਸੀਸੀਐੱਸਸੀਐੱਸਬੀ/CCSCSB), ਨਵੀਂ ਦਿੱਲੀ ਦੀ ਸਰਪ੍ਰਸਤੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਅਤੇ 10 ਮਾਰਚ 2026 ਤੱਕ ਜਾਰੀ ਰਹੇਗੀ।

ਦੇਸ਼ ਭਰ ਦੇ ਵਿਭਿੰਨ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਦੇ ਲਗਭਗ 400 ਪ੍ਰਤੀਭਾਗੀ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਹਨ। ਅੱਜ ਤੋਂ, ਪਾਵਰਲਿਫਟਿੰਗ ਮੁਕਾਬਲੇ ਸ਼ੁਰੂ ਹੋ ਗਏ ਹਨ, ਜੋ ਟੂਰਨਾਮੈਂਟ ਦੇ ਅੰਤਿਮ ਦਿਨ ਤੱਕ ਜਾਰੀ ਰਹਿਣਗੇ।

ਅੱਜ ਆਯੋਜਿਤ ਪਾਵਰਲਿਫਟਿੰਗ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
* ਪੁਰਸ਼ 66 ਕਿਲੋਗ੍ਰਾਮ ਵਰਗ:

1. ਵੀਰੇਂਦਰ ਕੁਮਾਰ ਕੋਲ (ਆਰਐੱਸਬੀ ਇੰਦੌਰ) – ਕੁੱਲ: 625 ਕਿਲੋਗ੍ਰਾਮ
2. ਗੌਤਮ ਅਲੇਂਦਰ (ਪੰਜਾਬ) – ਕੁੱਲ: 617.5 ਕਿਲੋਗ੍ਰਾਮ
3. ਸਾਹਿਲ ਉਤੇਕਰ (ਮਹਾਰਾਸ਼ਟਰ) – ਕੁੱਲ: 592.5 ਕਿਲੋਗ੍ਰਾਮ

* ਪੁਰਸ਼ 59 ਕਿਲੋਗ੍ਰਾਮ ਵਰਗ:

1. ਹਨੂੰਮੰਥੇ ਗੌੜਾ (ਕਰਨਾਟਕ) – ਕੁੱਲ: 485 ਕਿਲੋਗ੍ਰਾਮ
2. ਸ਼ੋਭਾਰਾਮ ਮੀਣਾ (ਆਰਐੱਸਬੀ ਇੰਦੌਰ) – ਕੁੱਲ: 447.5 ਕਿਲੋਗ੍ਰਾਮ
3. ਬਸੰਤ ਮੇਲਾਕਾ (ਆਰਐੱਸਬੀ ਭੁਬਨੇਸ਼ਵਰ) – ਕੁੱਲ: 445 ਕਿਲੋਗ੍ਰਾਮ
* ਮਹਿਲਾ 52 ਕਿਲੋਗ੍ਰਾਮ ਵਰਗ
1. ਮੰਜੂ ਭੌਰੀਆ (ਛੱਤੀਸਗੜ੍ਹ) – ਕੁੱਲ: 270 ਕਿਲੋਗ੍ਰਾਮ
2. ਮੇਘਾ ਪਾਂਡੇ (ਗੁਜਰਾਤ) – ਕੁੱਲ: 247.5 ਕਿਲੋਗ੍ਰਾਮ
3. ਭਾਵਨਾ ਪੁਸ਼ੋਲਾ (ਸੀਐੱਸ ਦਿੱਲੀ) – ਕੁੱਲ: 240 ਕਿਲੋਗ੍ਰਾਮ
* ਮਹਿਲਾ 63 ਕਿਲੋਗ੍ਰਾਮ ਸ਼੍ਰੇਣੀ:

1. ਸਮ੍ਰਿੱਧੀ ਦਿਓਲੇਕਰ (ਮਹਾਰਾਸ਼ਟਰ) – ਕੁੱਲ: 425 ਕਿਲੋਗ੍ਰਾਮ
2. ਉਮਾ ਪਟੇਲ (ਮੱਧ ਪ੍ਰਦੇਸ਼) – ਕੁੱਲ: 317.5 ਕਿਲੋਗ੍ਰਾਮ
3. ਇੰਦਰਾ ਐੱਲ (ਕੇਰਲ) – ਕੁੱਲ: 310 ਕਿਲੋਗ੍ਰਾਮ

* ਮਹਿਲਾ 57 ਕਿਲੋਗ੍ਰਾਮ ਵਰਗ:

1. ਵਿਵਨਜੀਤ ਕੌਰ (ਸੀਐੱਸ ਦਿੱਲੀ) – ਕੁੱਲ: 332.5 ਕਿਲੋਗ੍ਰਾਮ
2. ਯੇਰਿਨਾ ਦੇਬਨਾਥ (ਆਰਐੱਸਬੀ ਜੈਪੁਰ) – ਕੁੱਲ: 307.5 ਕਿਲੋਗ੍ਰਾਮ
3. ਰਜਨੀਤ ਕੌਰ (ਪੰਜਾਬ) – ਕੁੱਲ: 300 ਕਿਲੋਗ੍ਰਾਮ
* ਮਹਿਲਾ 47 ਕਿਲੋਗ੍ਰਾਮ ਵਰਗ:

1. ਕਾਜਲ ਭਾਕਰੇ (ਮਹਾਰਾਸ਼ਟਰ) – ਕੁੱਲ: 347.5 ਕਿਲੋਗ੍ਰਾਮ
2. ਸੰਗੀਤਾ ਦੇਵਾਂਗਨ (ਛੱਤੀਸਗੜ੍ਹ) – ਕੁੱਲ: 200 ਕਿਲੋਗ੍ਰਾਮ
3. ਨਿਵੇਦਿਤਾ ਐੱਮ. (ਕਰਨਾਟਕ) – ਕੁੱਲ: 160 ਕਿਲੋਗ੍ਰਾਮ

ਪਾਵਰਲਿਫਟਿੰਗ ਦੇ ਮੁਕਾਬਲੇ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣਗੇ, ਜਿਨ੍ਹਾਂ ਵਿੱਚ ਪੁਰਸ਼ ਅਤੇ ਮਹਿਲਾ ਵਰਗ ਦੇ ਹੋਰ ਈਵੈਂਟ ਆਯੋਜਿਤ ਕੀਤੇ ਜਾਣਗੇ।

×