ਚੋਣ ਵਿਭਾਗ, ਚੰਡੀਗੜ੍ਹ ਦੁਆਰਾ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਲੈਕਟੋਰਲ ਰੋਲਸ ਦਾ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਕੀਤਾ ਜਾ ਰਿਹਾ ਹੈ। ਇਸ ਅਭਿਆਸ ਦਾ ਉਦੇਸ਼
ਡੁਪਲੀਕੇਟ, ਅਪਾਤਰ ਅਤੇ ਮ੍ਰਿਤ ਵਿਅਕਤੀਆਂ ਦੀਆਂ ਐਂਟਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਹਟਾਉਂਦੇ ਹੋਏ ਇਲੈਕਟੋਰਲ ਰੋਲਸ ਦੀ ਸ਼ੁੱਧਤਾ, ਪਵਿੱਤਰਤਾ ਅਤੇ ਸੰਪੂਰਨਤਾ ਸੁਨਿਸ਼ਚਿਤ ਕਰਨਾ ਹੈ। ਨਾਲ ਹੀ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਪਾਤਰ ਨਾਗਰਿਕ ਇਲੈਕਟੋਰਲ ਰੋਲਸ ਤੋਂ ਬਾਹਰ ਨਾ ਰਹੇ ਅਤੇ ਹਰੇਕ ਵਾਸਤਵਿਕ ਇਲੈਕਟਰ ਬਿਨਾ ਕਿਸੇ ਰੁਕਾਵਟ ਦੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰ ਸਕੇ।
ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਪ੍ਰਕਿਰਿਆ ਦੇ ਤਹਿਤ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਦੁਆਰਾ ਫੀਲਡ-ਪੱਧਰ ‘ਤੇ ਤਸਦੀਕ ਕੀਤੀ ਜਾ ਰਹੀ ਹੈ। ਤਸਦੀਕ ਤੋਂ ਬਾਅਦ ਉਨ੍ਹਾਂ ਇਲੈਕਟਰਸ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਦੀਆਂ ਐਂਟਰੀਆਂ ਲਈ ਅੱਗੇ ਤਸਦੀਕ ਜਾਂ ਦਸਤਾਵੇਜ਼ੀ ਪੁਸ਼ਟੀ ਜ਼ਰੂਰੀ ਹੈ। ਨੋਟਿਸ ਪ੍ਰਾਪਤ ਕਰਨ ਵਾਲੇ ਇਲੈਕਟਰਸ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਸਬੰਧਿਤ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏਈਆਰਓ) ਦੇ ਸਾਹਮਣੇ ਜ਼ਰੂਰੀ ਦਸਤਾਵੇਜ਼ ਪ੍ਰਸਤੁਤ ਕਰਨੇ ਹੋਣਗੇ ਤਾਕਿ ਉਨ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਕੇ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇ।
ਅੱਜ ਤੱਕ ਕੁੱਲ 1,38,070 ਨੋਟਿਸ ਜਾਰੀ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ 93,193 ਨੋਟਿਸ, ਲਗਭਗ 67.5 ਪ੍ਰਤੀਸ਼ਤ, ਸਫ਼ਲਤਾਪੂਰਵਕ ਦਿੱਤੇ ਜਾ ਚੁੱਕੇ ਹਨ। ਸਬੰਧਿਤ ਏਈਆਰਓਜ਼ ਦੁਆਰਾ 28,134 ਮਾਮਲਿਆਂ ਦੀ ਸੁਣਵਾਈ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 20,343 ਮਾਮਲਿਆਂ ਦਾ ਦਸਤਾਵੇਜ਼ ਪ੍ਰਸਤੁਤ ਕੀਤੇ ਜਾਣ ਤੋਂ ਬਾਅਦ ਨਿਪਟਾਰਾ ਕੀਤਾ ਜਾ ਚੁੱਕਿਆ ਹੈ, ਜਦਕਿ 7,791 ਮਾਮਲੇ ਇਸ ਸਮੇਂ ਜਾਂਚ ਅਧੀਨ ਹਨ। ਬਾਕੀ 44,877 ਨੋਟਿਸ ਵੀ ਤਿਆਰ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਜਾਰੀ ਕੀਤੇ ਜਾਣਗੇ।
ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਪ੍ਰਕਿਰਿਆ ਦੇ ਤਹਿਤ ਨੋਟਿਸ ਪ੍ਰਾਪਤ ਕਰਨ ਵਾਲੇ ਚੰਡੀਗੜ੍ਹ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਬੰਧਿਤ ਏਈਆਰਓ ਜਾਂ ਆਪਣੇ ਬੂਥ ਲੈਵਲ ਅਫ਼ਸਰ (ਬੀਐੱਲਓ) ਦੇ ਸਾਹਮਣੇ ਜ਼ਰੂਰੀ ਦਸਤਾਵੇਜ਼ ਜਲਦੀ ਤੋਂ ਜਲਦੀ ਪ੍ਰਸਤੁਤ ਕਰਨ। ਦਸਤਾਵੇਜ਼ ਸਮੇਂ ‘ਤੇ ਪ੍ਰਸਤੁਤ ਕਰਨ ਨਾਲ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਪਾਤਰ ਇਲੈਕਟਰਸ ਨੂੰ ਇਲੈਕਟੋਰਲ ਰੋਲਸ ਵਿੱਚ ਆਪਣਾ ਉਚਿਤ ਸਥਾਨ ਬਣਾਈ ਰੱਖਣ ਵਿੱਚ ਮਦਦ ਮਿਲੇਗੀ ਜਿਸ ਨਾਲ ਉਨ੍ਹਾਂ ਦੇ ਵੋਟਿੰਗ ਦੇ ਅਧਿਕਾਰਾਂ ਦੀ ਰੱਖਿਆ ਸੁਨਿਸ਼ਚਿਤ ਹੋਵੇਗੀ। ਇਲੈਕਟਰਸ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੋਣ ਮਸ਼ੀਨਰੀ ਨਾਲ ਪੂਰਾ ਸਹਿਯੋਗ ਕਰਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਰਿਵਿਜ਼ਨ ਐਕਸਰਸਾਇਜ਼ ਸੁਚਾਰੂ ਢੰਗ ਨਾਲ ਪੂਰੀ ਹੋ ਜਾਵੇ ਅਤੇ ਇਲੈਕਟੋਰਲ ਰੋਲਸ ਸਹੀ ਅਤੇ ਅਪ-ਟੂ-ਡੇਟ ਰਹਿਣ।
ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਪ੍ਰਕਿਰਿਆ, ਪ੍ਰਾਪਤ ਹੋਏ ਨੋਟਿਸਾਂ ਜਾਂ ਆਪਣੀਆਂ ਅਰਜ਼ੀਆਂ ਦੀ ਸਥਿਤੀ ਦੇ ਸਬੰਧ ਵਿੱਚ ਕਿਸੇ ਵੀ ਸਪਸ਼ਟੀਕਰਣ ਜਾਂ ਸਹਾਇਤਾ ਲਈ ਇਲੈਕਟਰਸ 1950 ‘ਤੇ 24 ਘੰਟੇ ਚਾਲੂ ਰਹਿਣ ਵਾਲੀ ਵੋਟਰ ਹੈਲਪਲਾਇਨ ਜਾਂ ਟੋਲ-ਫ੍ਰੀ ਨੰਬਰ 1800-11-1950 ‘ਤੇ ਸੰਪਰਕ ਕਰ ਸਕਦੇ ਹਨ। ਇਹ ਸੁਵਿਧਾ 24×7 ਉਪਲਬਧ ਹੈ। ਪ੍ਰਸ਼ਨ 1950 ‘ਤੇ ਐੱਸਐੱਮਐੱਸ, ਵੋਟਰ ਹੈਲਪਲਾਇਨ ਮੋਬਾਈਲ ਐਪਲੀਕੇਸ਼ਨ ਜਾਂ ਵੋਟਰ’ਸ ਸਰਵਿਸ ਪੋਰਟਲ voters.eci.gov.in ਦੇ ਜ਼ਰੀਏ ਵੀ ਪੁੱਛੇ ਜਾ ਸਕਦੇ ਹਨ। ਇਲੈਕਟਰਸ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਪ੍ਰਕਿਰਿਆ ਪੂਰੀ ਕਰਨ ਵਿੱਚ ਜ਼ਮੀਨੀ ਪੱਧਰ ‘ਤੇ ਸਹਾਇਤਾ ਲਈ ਆਪਣੇ ਸਬੰਧਿਤ ਬੂਥ ਲੈਵਲ ਅਫ਼ਸਰ (ਬੀਐੱਲਓ) ਜਾਂ ਸਬੰਧਿਤ ਏਈਆਰਓ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹਨ।
