ਚੰਡੀਗੜ੍ਹ, 30 ਜਨਵਰੀ

ਨੈਸ਼ਨਲ ਡਿਫੈਂਸ ਕਾਲਜ (ਐਨਡੀਸੀ), ਨਵੀਂ ਦਿੱਲੀ ਦੇ 63ਵੇਂ ਕੋਰਸ ਦੇ ਵਫ਼ਦ ਨੇ ਕਾਲਜ ਸਕੱਤਰ ਬ੍ਰਿਗੇਡੀਅਰ ਏ.ਕੇ. ਪੁੰਡੀਰ ਦੀ ਅਗਵਾਈ ਹੇਠ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।

ਵਫ਼ਦ ਪੰਜਾਬ ਰਾਜ ਦੇ ਅਧਿਐਨ ਦੌਰੇ ‘ਤੇ ਹੈ। ਵਫ਼ਦ ਨੇ ਸੂਬੇ ਦੇ ਵੱਖ-ਵੱਖ ਪਹਿਲੂਆਂ ‘ਤੇ ਮੁੱਖ ਸਕੱਤਰ ਨਾਲ ਗੱਲਬਾਤ ਕੀਤੀ।

ਇਸ ਵਫ਼ਦ ਵਿੱਚ ਸ੍ਰੀਲੰਕਾ, ਮਿਆਂਮਾਰ, ਇੰਡੋਨੇਸ਼ੀਆ ਅਤੇ ਨਾਈਜੀਰੀਆ ਸਮੇਤ ਹੋਰ ਵਿਦੇਸ਼ੀ ਦੇਸ਼ਾਂ ਦੇ ਭਾਰਤੀ ਰੱਖਿਆ ਬਲਾਂ, ਆਈਪੀਐਸ ਅਤੇ ਮਿਲਟਰੀ ਅਫ਼ਸਰਾਂ ਦੀ ਨੁਮਾਇੰਦਗੀ ਕਰਨ ਵਾਲੇ ਵੱਖ-ਵੱਖ ਰੈਂਕਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਬ੍ਰਿਗੇਡੀਅਰ ਏ ਕੇ ਪੁੰਡੀਰ ਨੇ ਵੀ ਮੁੱਖ ਸਕੱਤਰ ਨੂੰ ਸਨਮਾਨਿਤ ਕੀਤਾ।

ਵਫ਼ਦ ਦੇ ਨਾਲ ਡਾਇਰੈਕਟਰ ਰੱਖਿਆ ਸੇਵਾਵਾਂ ਪੰਜਾਬ ਬ੍ਰਿਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਅਤੇ ਡਾਇਰੈਕਟਰ ਸਪੋਰਟਸ ਅਮਿਤ ਤਲਵਾਰ ਵੀ ਸਨ।

NDC ਇੱਕ ਵੱਕਾਰੀ ਅਤੇ ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿਖਲਾਈ ਸੰਸਥਾ ਹੈ ਜੋ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਹੈ।