‘ਪੋਸ਼ਣ ਮਾਹ’ ਅਤੇ 57ਵੇਂ ਐੱਨਐੱਸਐੱਸ ਦਿਵਸ ਦੇ ਅਵਸਰ ‘ਤੇ ਯੁਵਾ ਸਹਿਭਾਗਿਤਾ ਅਤੇ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ*

ਮੇਹਰ ਚੰਦ ਮਹਾਜਨ ਡੀਏਵੀ ਕਾਲਜ ਫੌਰ ਵੂਮੈਨ, ਚੰਡੀਗੜ੍ਹ ਵਿਖੇ ਇੱਕ ਹਫ਼ਤੇ ਤੱਕ ਚਲੇ ‘ਪੋਸ਼ਣ ਮਾਹ’ ਸਮਾਰੋਹ (18-24 ਸਤੰਬਰ) ਦਾ ਅੱਜ ਸਮਾਪਨ ਹੋਇਆ। ਇਸ ਅਵਸਰ ‘ਤੇ 57ਵਾਂ ਐੱਨਐੱਸਐੱਸ ਦਿਵਸ ਵੀ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸਿਹਤ ਜਾਗਰੂਕਤਾ, ਯੁਵਾ ਸਹਿਭਾਗਿਤਾ, ਰਚਨਾਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਐੱਮਸੀਐੱਮ ਡੀਏਵੀ ਕਾਲਜ ਫੌਰ ਵੂਮੈਨ ਦੀਆਂ ਐੱਨਐੱਸਐੱਸ ਇਕਾਈਆਂ ਨੇ ‘ਹੋਮ ਸਾਇੰਸ’ ਵਿਭਾਗ ਦੇ ਸਹਿਯੋਗ ਅਤੇ ‘ਪ੍ਰੋਜੈਕਟ ਮਾਨਸਵੀ’ (Project Manaswi) ਦੀ ਸਰਪ੍ਰਸਤੀ ਵਿੱਚ ‘ਪੋਸ਼ਣ ਮਾਹ’ ਦੇ ਤਹਿਤ ‘ਹੈਲਦੀ ਕੇਕ ਬੇਕਿੰਗ ਮੁਕਾਬਲਾ’ ਕਰਵਾਇਆ। ਮੁਕਾਬਲੇ 25 ਤੋਂ ਅਧਿਕ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਭਿੰਨ ਪ੍ਰਕਾਰ ਦੇ ਤੰਦਰੁਸਤ ਤੇ ਪੌਸ਼ਟਿਕ ਕੇਕ ਤਿਆਰ ਕਰਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਗਤੀਵਿਧੀ ਦੇ ਜ਼ਰੀਏ ਸੰਤੁਲਿਤ ਆਹਾਰ, ਸਜਗ ਖਾਣ-ਪੀਣ ਅਤੇ ਤੰਦਰੁਸਤ ਭੋਜਨ ਵਿਕਲਪਾਂ ਦੇ ਮਹੱਤਵ ‘ਤੇ ਬਲ ਦਿੱਤਾ ਗਿਆ। ਨਾਲ ਹੀ, ਵਿਦਿਆਰਥਣਾਂ ਨੂੰ ਵਿਵਹਾਰਿਕ ਤੌਰ ‘ਤੇ ਸਿੱਖਣ ਅਤੇ ਅਤੇ ਆਪਣੀ ਰਚਨਾਤਮਕਤਾ ਨੂੰ ਅਭਿਵਿਅਕਤ ਕਰਨ ਦਾ ਅਵਸਰ ਮਿਲਿਆ।

ਸਮਾਪਨ ਸਮਾਰੋਹ ਦੇ ਦੌਰਾਨ ਕਾਲਜ ਦੀਆਂ ਐੱਨਐੱਸਐੱਸ ਇਕਾਈਆਂ ਦੀ ਸਰਗਰਮ ਭਾਗੀਦਾਰੀ ਨਾਲ 57ਵਾਂ ਐੱਨਐੱਸਐੱਸ ਦਿਵਸ ਵੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ ਚੰਡੀਗੜ੍ਹ, ਸ਼੍ਰੀ ਸਚਿਨ ਸਿੰਗਲਾ, ਸਹਾਇਕ ਲੋਕ ਸੰਪਰਕ ਅਧਿਕਾਰੀ, ਯੂ.ਟੀ. ਚੰਡੀਗੜ੍ਹ ਅਤੇ ਸੁਸ਼੍ਰੀ ਦੀਕਸ਼ਾ ਉੱਪਲ, ਮੈਂਬਰ, ਸਲਾਹਕਾਰ ਬੋਰਡ, ਸੁਖ ਫਾਊਂਡੇਸ਼ਨ ਨੇ ਸ਼ਿਰਕਤ ਕੀਤੀ।

ਇਸ ਸਮਾਗਮ ਦੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ‘ਨਸ਼ਾ ਮੁਕਤ ਭਾਰਤ’ ਦੇ ਵਿਸ਼ੇ ‘ਤੇ ਤਿਆਰ ਕੀਤੀ ਗਈ ਇੱਕ ਲਘੂ ਫਿਲਮ ਵੀ ਦਿਖਾਈ ਗਈ। ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ‘ਜੈੱਮਸ ਆਵ੍ ਇੰਡੀਆ’ (‘GEMS of India’) ਮੁਕਾਬਲੇ ਬਾਰੇ ਜਾਣਕਾਰੀ ਸੈਸ਼ਨ ਸੀ। ਇਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪਹਿਲ ਹੈ। ਇਸ ਸੈਸ਼ਨ ਦੀ ਅਗਵਾਈ ਪ੍ਰਸਾਰ ਭਾਰਤੀ ਦੇ ਸ਼੍ਰੀ ਅਮਰਪ੍ਰੀਤ ਸਿੰਘ ਅਤੇ ਸੁਸ਼੍ਰੀ ਅਵਰਿੰਦਰ ਕੌਰ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮੁਕਾਬਲੇ, ਇਸ ਦੇ ਉਦੇਸ਼ਾਂ ਅਤੇ ਇਸ ਵਿੱਚ ਹਿੱਸਾ ਲੈਣ ਨਾਲ ਜੁੜੇ ਅਵਸਰਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਵਿਦਿਆਰਥਣਾਂ ਨੂੰ ਇਹ ਵੀ ਦੱਸਿਆ ਗਿਆ ਕਿ
‘ਜੈੱਮਸ ਆਵ੍ ਇੰਡੀਆ’
(‘GEMS of India’) ਪ੍ਰੋਗਰਾਮ ਪ੍ਰਸਾਰ ਭਾਰਤੀ ਦੇ ਡਿਜੀਟਲ ਪਲੈਟਫਾਰਮ
‘ਵੇਵਸ ਓਟੀਟੀ’
(‘WAVES OTT’) ‘ਤੇ ਉਪਲਬਧ ਹੈ। ਇਸ ਜਾਣਕਾਰੀ ਸੈਸ਼ਨ ਨੇ ਨੌਜਵਾਨ ਪ੍ਰਤੀਭਾਗੀਆਂ ਨੂੰ ਇਸ ਪਲੈਟਫਾਰਮ ਨਾਲ ਜੁੜਨ ਅਤੇ ਇਸ ਪਹਿਲ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ। ਇਸ ਦੇ ਜ਼ਰੀਏ ਉਨ੍ਹਾਂ ਨੂੰ ਆਪਣੇ ਗਿਆਨ, ਪ੍ਰਤਿਭਾ ਅਤੇ ਰਚਨਾਤਮਕ ਸਹਿਭਾਗਿਤਾ ਨੂੰ ਰਾਸ਼ਟਰੀ ਪੱਧਰ ‘ਤੇ ਯੁਵਾ-ਕੇਂਦ੍ਰਿਤ ਪ੍ਰੋਗਰਾਮ ਵਿੱਚ ਪ੍ਰਦਰਸ਼ਿਤ ਕਰਨ ਦਾ ਅਵਸਰ ਮਿਲੇਗਾ।

ਇਹ ਪਹਿਲ ਨੌਜਵਾਨਾਂ ਨੂੰ ਸਾਰਥਕ ਰਾਸ਼ਟਰੀ ਪ੍ਰੋਗਰਾਮਾਂ ਅਤੇ ਡਿਜੀਟਲ ਅਵਸਰਾਂ ਨਾਲ ਜੋੜਨ ਲਈ
ਚੰਡੀਗੜ੍ਹ ਪ੍ਰਸ਼ਾਸਨ, ‘ਮੇਰਾ ਯੁਵਾ ਭਾਰਤ ਚੰਡੀਗੜ੍ਹ’, ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਦੇ ਸੰਯੁਕਤ ਪ੍ਰਯਾਸਾਂ ਨੂੰ ਦਰਸਾਉਂਦੀ ਹੈ।