ਮੈਂ ਵਾਅਦਾ ਕਰਦਾ ਹਾਂ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਇੱਕ ਵਾਰ ਫ਼ਿਰ ਪੰਜਾਬ ਬਿਜਲੀ ਸਰਪਲਸ ਬਣੇਗਾ –ਸੁਖਬੀਰ ਸਿੰਘ ਬਾਦਲ

———————-
ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ 40°C+ ਦੀ ਭਿਆਨਕ ਗਰਮੀ ਦੇ ਵਿਚਕਾਰ ਉਸ ਨੇ ਪੰਜਾਬ ਨੂੰ ਹਨੇਰੇ ਵਿੱਚ ਧੱਕ ਦਿੱਤਾ! ਬਿਜਲੀ ਨਾ ਆਉਣ ਕਰਕੇ ਲੋਕ ਘੰਟਿਆਂ ਬੱਧੀ ਦੁੱਖ ਝੱਲ ਰਹੇ ਹਨ – ਕੋਈ ਪੱਖਾ ਨਹੀਂ, ਕੋਈ ਕੂਲਰ ਨਹੀਂ, ਉਦਯੋਗ ਬੰਦ ਹਨ, ਕਿਸਾਨ ਵੀਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਪਿਛਲੇ ਚਾਰ ਸਾਲ ‘ਚ ਇਸ ਸਰਕਾਰ ਨੇ ਇੱਕ ਵੀ ਵਾਧੂ ਯੂਨਿਟ ਬਿਜਲੀ ਪੈਦਾ ਨਹੀਂ ਕੀਤੀ! ਝੂਠੇ ਵਾਅਦੇ ਅਤੇ ਝੂਠੇ ਇਸ਼ਤਿਹਾਰ ਪੰਜਾਬੀਆਂ ਦੇ ਕੰਮ ਨਹੀਂ ਆਉਣੇ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ, ਪੰਜਾਬ ਨੂੰ ਬਿਜਲੀ ਸਰਪਲੱਸ ਅਤੇ ਪੂਰੀ ਤਰ੍ਹਾਂ ਬਿਜਲੀ ਕੱਟ-ਮੁਕਤ ਸੂਬਾ ਬਣਾਇਆ ਗਿਆ ਸੀ।
ਅਸੀਂ ਥਰਮਲ ਪਲਾਂਟ ਲਾਏ, ਸੋਲਰ ਪਲਾਂਟ ਸਥਾਪਿਤ ਕਰਵਾਏ ਅਤੇ 24×7 ਬਿਜਲੀ ਸਪਲਾਈ ਦਿੱਤੀ। ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਸਭ ਕੁਝ ਤਬਾਹ ਕਰ ਦਿੱਤਾ।
ਮੈਂ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ, ਤਾਂ ਅਸੀਂ ਪੰਜਾਬ ਨੂੰ ਇੱਕ ਵਾਰ ਫਿਰ ਬਿਜਲੀ ਸਰਪਲੱਸ ਸੂਬਾ ਬਣਾਵਾਂਗੇ।
ਅਸੀਂ ਇਸ ਸਮੱਸਿਆ ਦੇ ਹੱਲ ਅਤੇ ਹਰ ਘਰ, ਦੁਕਾਨ, ਦਫ਼ਤਰ ਅਤੇ ਉਦਯੋਗ ਲਈ ਭਰੋਸੇਯੋਗ, 24 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।

×