ਚੰਡੀਗੜ੍ਹ, 13 ਅਕਤੂਬਰ, 2025: ਮਨੀਮਾਜਰਾ, ਪਲਸੌਰਾ ਅਤੇ ਆਰਸੀ ਧਨਾਸ-1 ਸਮੇਤ ਵੱਖ-ਵੱਖ ਥਾਵਾਂ ‘ਤੇ ਹਾਲ ਹੀ ਵਿੱਚ ਸਮੁਦਾਇਕ ਜਾਗਰੂਕਤਾ ਅਤੇ ਸਿਹਤ ਆਊਟਰੀਚ ਗਤੀਵਿਧੀਆਂ ਦੀ ਇੱਕ ਸੀਰੀਜ਼ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਮਾਂ ਅਤੇ ਬੱਚੇ ਦੀ ਸਿਹਤ ਵਿੱਚ ਸੁਧਾਰ, ਪੋਸ਼ਣ ਸਬੰਧੀ ਜਾਗਰੂਕਤਾ ਨੂੰ ਹੁਲਾਰਾ ਦੇਣਾ ਅਤੇ ਡਿਜੀਟਲ ਸਿਹਤ ਪਹਿਚਾਣ ਕਵਰੇਜ ਨੂੰ ਵਧਾਉਣਾ ਸੀ।

ਮਨੀਮਾਜਰਾ ਵਿਖੇ, ਮੌਸਮੀ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਦੇ ਮਹੱਤਵ ‘ਤੇ ਇੱਕ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਨੇ ਮੌਸਮੀ ਉਤਪਾਦਾਂ ਦੇ ਸਿਹਤ ਲਾਭਾਂ ਨੂੰ ਉਜਾਗਰ ਕੀਤਾ ਅਤੇ ਸਮੁਦਾਇ ਦੇ ਲੋਕਾਂ ਨੂੰ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਆਹਾਰ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ, ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੀ ਵਿਲੱਖਣ ਸਿਹਤ ਪਹਿਚਾਣ ਦੇ ਨਾਲ ਸਸ਼ਕਤ ਬਣਾਉਣ ਲਈ ਆਭਾ ਆਈਡੀ (ABHA ID) (ਆਯੁਸ਼ਮਾਨ ਭਾਰਤ ਸਿਹਤ ਖਾਤਾ) ਬਣਾਉਣ ਲਈ ਇੱਕ ਮੁਹਿੰਮ ਆਯੋਜਿਤ ਕੀਤੀ ਗਈ।

ਪਲਸੌਰਾ ਵਿੱਚ, ਛਾਤੀ ਦਾ ਦੁੱਧ ਚੁੰਘਾਉਣ ਦੀਆਂ ਉਚਿਤ ਤਕਨੀਕਾਂ ‘ਤੇ ਇੱਕ ਵਿਸਤ੍ਰਿਤ ਭਾਸ਼ਣ ਦਿੱਤਾ ਗਿਆ। ਸਿਹਤ ਪੇਸ਼ੇਵਰਾਂ ਨੇ ਗਰਭਵਤੀ ਮਹਿਲਾਵਾਂ ਅਤੇ ਨਵੀਆਂ ਮਾਤਾਵਾਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੇ ਮਹੱਤਵ, ਸਹੀ ਤਰੀਕੇ ਨਾਲ ਬੱਚੇ ਨੂੰ ਦੁਧ ਚੁੰਘਾਉਣ ਦੀਆਂ ਤਕਨੀਕਾਂ (ਲੈਚਿੰਗ), ਅਤੇ ਬਾਲ ਮੌਤ ਦਰ ਨੂੰ ਘਟਾਉਣ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਛਾਤੀ ਦਾ ਦੁੱਧ ਚੁੰਘਾਉਣ ਦੀ ਪਹਿਲੀ ਸ਼ੁਰੂਆਤ ਦੀ ਭੂਮਿਕਾ ਬਾਰੇ ਮਾਰਗਦਰਸ਼ਨ ਕੀਤਾ।

ਆਰਸੀ ਧਨਾਸ-1 ਵਿਖੇ ਇੱਕ ਵਿਆਪਕ ਬਹੁ-ਸੇਵਾ ਸਿਹਤ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀਐੱਮਐੱਮਵੀਵਾਈ ਨਾਮਾਂਕਣ, ਆਭਾ ਆਈਡੀ, ਅਪਾਰ (ਏਪੀਏਆਰ) ਆਈਡੀ, ਅਤੇ ਆਧਾਰ ਕਾਰਡ ਬਣਾਉਣ ਜਿਹੀਆਂ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਕੈਂਪ ਵਿੱਚ ਮਾਂ ਦੇ ਪੋਸ਼ਣ ਅਤੇ ਬੱਚੇ ਦੀ ਸਿਹਤ ਬਾਰੇ ਸਲਾਹ ਸੈਸ਼ਨ ਵੀ ਆਯੋਜਿਤ ਕੀਤੇ ਗਏ, ਜਿਸ ਨਾਲ ਆਈਸੀਡੀਐੱਸ ਅਤੇ ਹੋਰ ਸਬੰਧਿਤ ਯੋਜਨਾਵਾਂ ਦੇ ਤਹਿਤ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ਕੀਤਾ ਜਾ ਸਕੇ।

ਇਸ ਤੋਂ ਇਲਾਵਾ, ਆਂਗਣਵਾੜੀ ਕੇਂਦਰਾਂ ਵਿੱਚ ਕਈ ਛੋਟੇ ਪਰ ਪ੍ਰਭਾਵੀ ਸਮਾਗਮ ਕੀਤੇ ਗਏ, ਜਿਨ੍ਹਾਂ ਵਿੱਚ ਮਾਤਾਵਾਂ, ਬੱਚਿਆਂ ਦੀ ਸਿਹਤ ਅਤੇ ਸ਼ੁਰੂਆਤੀ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਰਿਹਾ। ਇਨ੍ਹਾਂ ਗਤੀਵਿਧੀਆਂ ਵਿੱਚ ਜਲਦੀ ਛਾਤੀ ਦਾ ਦੁੱਧ ਚੁੰਘਾਉਣਾ, ਗਰਭਵਤੀ ਮਹਿਲਾਵਾਂ ਲਈ ਮੋਟੇ ਅਨਾਜ (ਮਿਲਟਸ/ਸ਼੍ਰੀ ਅੰਨ) ਦੇ ਉਪਯੋਗ ਨੂੰ ਹੁਲਾਰਾ, ਨਿਯਮਿਤ ਵਿਕਾਸ ਨਿਗਰਾਨੀ ਅਤੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰੀ-ਸਕੂਲ ਸਿੱਖਿਆ ਸ਼ਾਮਲ ਸਨ।

ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕਈ ਵਿਸ਼ਿਆਂ ਜਿਵੇਂ ਕਿ ਸੰਤੁਲਿਤ ਆਹਾਰ, ਮੂੰਹ ਦੀ ਸਫ਼ਾਈ, ਭੋਜਨ ਦੀ ਮਜ਼ਬੂਤੀ ਅਤੇ ਸੂਖਮ ਪੋਸ਼ਕ ਤੱਤਾਂ ਅਤੇ ਅਨੁਪੂਰਕ ਆਹਾਰ ਦੇ ਮਹੱਤਵ ‘ਤੇ ਜਾਗਰੂਕਤਾ ਲੈਕਚਰ ਵੀ ਆਯੋਜਿਤ ਕੀਤੇ ਗਏ। ਐੱਸਏਐੱਮ (ਗੰਭੀਰ ਤੀਬਰ ਕੁਪੋਸ਼ਣ) ਬੱਚਿਆਂ ਦੀ ਪਹਿਚਾਣ ਅਤੇ ਪ੍ਰਬੰਧਨ ‘ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ, ਜਿਸ ਨਾਲ ਆਂਗਣਵਾੜੀ ਵਰਕਰਾਂ ਅਤੇ ਦੇਖਭਾਲ਼ ਕਰਨ ਵਾਲਿਆਂ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਕੁਪੋਸ਼ਣ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਸਹਾਇਤਾ ਮਿਲੀ।

ਵਾਤਾਵਰਣਕ ਸਥਿਰਤਾ ਅਤੇ ਘਰੇਲੂ ਪੋਸ਼ਣ ਨੂੰ ਹੁਲਾਰਾ ਦੇਣ ਹਿਤ ਫਲਦਾਰ ਪੌਦਿਆਂ ਦੇ ਪ੍ਰਚਾਰ ‘ਤੇ ਵੀ ਭਾਸ਼ਣ ਆਯੋਜਿਤ ਕੀਤੇ ਗਏ। ਉੱਥੇ ਹੀ,ਘਰ-ਘਰ ਜਾ ਕੇ ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ/ECCE) ਅਤੇ ਮੌਖਿਕ ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ ਗਈ।

ਇੱਕ ਮਹੱਤਵਪੂਰਨ ਆਊਟਰੀਚ ਯਤਨ ਵਿੱਚ ਸਾਰੇ 450 ਆਂਗਣਵਾੜੀ ਕੇਂਦਰਾਂ ਨਾਲ ਜੁੜੇ ਘਰਾਂ ਦਾ ਦੌਰਾ ਕੀਤਾ ਗਿਆ। ਇਹ ਦੌਰੇ ਸੰਸਥਾਗਤ ਜਣੇਪੇ ਨੂੰ ਹੁਲਾਰਾ ਦੇਣ, ਬਾਲ ਮੋਟਾਪੇ ਦੀ ਪਹਿਚਾਣ ਕਰਨ ਅਤੇ ਸੰਤੁਲਿਤ ਆਹਾਰ ਬਾਰੇ ਸਲਾਹ ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਨ੍ਹਾਂ ਦੌਰਿਆਂ ਜ਼ਰੀਏ, ਫ੍ਰੰਟਲਾਇਨ ਵਰਕਰਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਛੋਟੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਵਾਲੇ ਪਰਿਵਾਰਾਂ ਤੱਕ ਜ਼ਰੂਰੀ ਮਾਰਗਦਰਸ਼ਨ ਅਤੇ ਸਹਿਯੋਗ ਪਹੁੰਚ ਸਕੇ।

ਇਹ ਸਮੂਹਿਕ ਯਤਨ ਭਾਈਚਾਰਕ ਸਿਹਤ, ਪੋਸ਼ਣ ਅਤੇ ਬਾਲ ਵਿਕਾਸ ਪ੍ਰਤੀ ਮਜ਼ਬੂਤ ​​ਵਚਨਬੱਧਤਾ ਨੂੰ ਦਰਸਾਉਂਦੇ ਹਨ, ਸਿੱਖਿਆ, ਸਹਾਇਤਾ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਤੱਕ ਪਹੁੰਚ ਰਾਹੀਂ ਪਰਿਵਾਰਾਂ ਨੂੰ ਸਸ਼ਕਤ ਬਣਾਉਂਦੇ ਹਨ।

×