ਪੰਜਾਬ ਦੀ ਜਵਾਨੀ ਨੂੰ ਨਿਗਲਣ ਵਾਲੇ ਡਰੱਗ ਤਸਕਰਾਂ ਅਤੇ ਦਾਗ਼ੀ ਅਨਸਰਾਂ ਖ਼ਿਲਾਫ਼ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਛੇੜੀ ਗਈ ਫ਼ੈਸਲਾਕੁਨ ਜੰਗ ਨੂੰ ਹੁਣ ਵੱਡਾ ਬਲ ਮਿਲ ਰਿਹਾ ਹੈ। ਪੰਜਾਬ ਦੇ ਸੰਜੀਦਾ ਅਤੇ ਪੰਥਕ ਆਗੂ ਜੋ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਦੇ ਰਹੇ ਹਨ, ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀਡੀਓ ਜਾਰੀ ਕਰਕੇ ਇਸ ਮੁਹਿੰਮ ਦਾ ਪੂਰਨ ਸਮਰਥਨ ਕੀਤਾ ਹੈ।
ਉਹਨਾਂ ਸਪੱਸ਼ਟ ਕੀਤਾ ਕਿ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ‘ਤੇ ਨਸ਼ਿਆਂ ਦਾ ਵਪਾਰ ਇੱਕ ਡੂੰਘੀ ਸਾਜ਼ਿਸ਼ ਅਤੇ ਨਸਲਕੁਸ਼ੀ ਹੈ। ਦਾਗ਼ੀ ਅਨਸਰਾਂ ਦੀਆਂ ਸਿਆਸੀ ਪੁਸ਼ਤ-ਪਨਾਹੀਆਂ ਖ਼ਿਲਾਫ਼ ਉੱਠੀ ਇਹ ਆਵਾਜ਼ ਹੁਣ ਇੱਕ ‘ਲੋਕ ਲਹਿਰ’ ਬਣ ਚੁੱਕੀ ਹੈ। ਇਲਾਕੇ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਮੌਤ ਦੇ ਵਪਾਰੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਇਹ ਲੜਾਈ ਹੁਣ ਕਿਸੇ ਇੱਕ ਵਿਅਕਤੀ ਦੀ ਨਹੀਂ ਰਹੀ; ਇਹ ਪੰਜਾਬ ਦੀ ਹਰ ਉਸ ਮਾਂ ਦੀ ਲੜਾਈ ਹੈ ਜਿਸਦੀ ਕੁਖ ਇਹਨਾਂ ਤਸਕਰਾਂ ਨੇ ਸੁੰਨੀ ਕੀਤੀ ਹੈ। ਆਓ! ਆਪਣੇ ਬੱਚਿਆਂ ਦੇ ਭਵਿੱਖ ਲਈ ਇਸ ਲੋਕ-ਲਹਿਰ ਦਾ ਹਿੱਸਾ ਬਣੀਏ। ਮੌਤ ਵੰਡਣ ਵਾਲਿਆਂ ਦਾ ਮੁਕੰਮਲ ਬਾਈਕਾਟ ਕਰੀਏ!