ਸਰਵਿਸਿਜ਼ ਕਬੱਡੀ ਟੂਰਨਾਮੈਂਟ (ਪੁਰਸ਼ ਅਤੇ ਮਹਿਲਾ) 2025-26 ਦੇ ਕੁਆਰਟਰਫਾਇਨਲ ਮੁਕਾਬਲੇ ਅੱਜ ਸੈਕਟਰ-42, ਚੰਡੀਗੜ੍ਹ ਸਥਿਤ ਸਪੋਰਟਸ ਕੰਪਲੈਕਸ ਦੇ
ਬਾਸਕਟਬਾਲ ਹਾਲ ਵਿਖੇ ਅਤਿਅੰਤ ਰੋਮਾਂਚਕ ਰਹੇ।

ਪੁਰਸ਼ ਵਰਗ – ਨੌਕਆਊਟ ਨਤੀਜੇ

ਪ੍ਰੀ-ਕੁਆਰਟਰਫਾਇਨਲ
• ਮਹਾਰਾਸ਼ਟਰ ਸਰਕਾਰ ਨੇ ਉੱਤਰਾਖੰਡ ਸਕੱਤਰੇਤ ਨੂੰ 39-14 ਨਾਲ ਹਰਾਇਆ
• ਆਰਐੱਸਬੀ(RSB) ਬੰਗਲੁਰੂ ਨੇ ਆਰਐੱਸਬੀ(RSB) ਕੋਲਕਾਤਾ ਨੂੰ 42-27 ਨਾਲ ਹਰਾਇਆ
• ਕੇਰਲ ਸਰਕਾਰ ਨੇ ਪੰਜਾਬ ਨੂੰ 43-41 ਨਾਲ ਹਰਾਇਆ
• ਆਰਐੱਸਬੀ (RSB) ਚੇਨਈ ਨੇ ਕਰਨਾਟਕ ਨੂੰ 35-10 ਨਾਲ ਹਰਾਇਆ
• ਗੁਜਰਾਤ ਸਕੱਤਰੇਤ ਨੇ ਰਾਜਸਥਾਨ ਸਕੱਤਰੇਤ ਨੂੰ 28-15 ਨਾਲ ਹਰਾਇਆ
• ਆਰਐੱਸਬੀ (RSB) ਹੈਦਰਾਬਾਦ ਨੇ ਐੱਨਸੀਟੀ (NCT) ਦਿੱਲੀ ਨੂੰ 14-07 ਨਾਲ ਹਰਾਇਆ
• ਸੀਐੱਸ (CS) ਦਿੱਲੀ ਨੇ ਬਿਹਾਰ ਸਕੱਤਰੇਤ ਨੂੰ 10-05 ਨਾਲ ਹਰਾਇਆ
• ਆਰਐੱਸਬੀ (RSB) ਮੁੰਬਈ ਨੇ ਛੱਤੀਸਗੜ੍ਹ ਸਕੱਤਰੇਤ ਨੂੰ 37-16 ਨਾਲ ਹਰਾਇਆ

ਕੁਆਰਟਰਫਾਇਨਲ
• ਆਰਐੱਸਬੀ (RSB) ਬੰਗਲੁਰੂ ਨੇ ਮਹਾਰਾਸ਼ਟਰ ਸਰਕਾਰ ਨੂੰ 49-37 ਨਾਲ ਹਰਾਇਆ
• ਆਰਐੱਸਬੀ (RSB) ਚੇਨਈ ਨੇ ਕੇਰਲ ਸਰਕਾਰ ਨੂੰ 29-16 ਨਾਲ ਹਰਾਇਆ
• ਸੀਐੱਸ (CS) ਦਿੱਲੀ ਨੇ ਆਰਐੱਸਬੀ (RSB) ਮੁੰਬਈ ਨੂੰ 49-20 ਨਾਲ ਹਰਾਇਆ
• ਰਾਜਸਥਾਨ ਸਕੱਤਰੇਤ ਨੇ ਆਰਐੱਸਬੀ (RSB) ਹੈਦਰਾਬਾਦ ਨੂੰ 38-26 ਨਾਲ ਹਰਾਇਆ

ਮਹਿਲਾ ਵਰਗ – ਕੁਆਰਟਰਫਾਇਨਲ ਨਤੀਜੇ
• ਬਿਹਾਰ ਸਕੱਤਰੇਤ ਨੇ ਮਹਾਰਾਸ਼ਟਰ ਸਰਕਾਰ ਨੂੰ 46-35 ਨਾਲ ਹਰਾਇਆ
• ਰਾਜਸਥਾਨ ਸਕੱਤਰੇਤ ਨੇ ਸੀਐੱਸ (CS) ਦਿੱਲੀ ਨੂੰ 27-10 ਨਾਲ ਹਰਾਇਆ
• ਆਰਐੱਸਬੀ (RSB) ਮੁੰਬਈ ਨੇ ਆਂਧਰ ਪ੍ਰਦੇਸ਼ ਸਕੱਤਰੇਤ ਨੂੰ 25-11 ਨਾਲ ਹਰਾਇਆ
• ਪੰਜਾਬ ਨੇ ਹਰਿਆਣਾ ਨੂੰ 35-27 ਨਾਲ ਹਰਾਇਆ

ਸੈਮੀਫਾਇਨਲ ਅਤੇ ਫਾਇਨਲ ਸ਼ਡਿਊਲ (14 ਫਰਵਰੀ 2026)
• ਸਵੇਰੇ 10:00 ਵਜੇ – ਸੈਮੀਫਾਇਨਲ (ਪੁਰਸ਼ ਅਤੇ ਮਹਿਲਾ)
• ਦੁਪਹਿਰ 1:30 ਵਜੇ – ਫਾਇਨਲ (ਪੁਰਸ਼ ਅਤੇ ਮਹਿਲਾ)

ਟੂਰਨਾਮੈਂਟ ਦਾ ਸਮਾਪਨ ਕੱਲ੍ਹ ਅਤਿਅੰਤ ਰੋਮਾਂਚਕ ਮੁਕਾਬਲਿਆਂ ਦੇ ਨਾਲ ਹੋਵੇਗਾ, ਜਿਸ ਵਿੱਚ ਦੇਸ਼ ਦੀਆਂ ਚੋਟੀ ਦੀਆਂ ਸਿਵਲ ਸੇਵਾਵਾਂ ਟੀਮਾਂ ਦੇ ਦਰਮਿਆਨ ਉੱਚ ਪੱਧਰੀ ਕਬੱਡੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ।