ਉਹਨਾਂ ਦੇ ਬਜ਼ੁਰਗ ਮਾਪਿਆਂ ਨੇ ਆਪਣਾ ਹੋਣਹਾਰ ਪੁੱਤਰ ਗਵਾ ਲਿਆ।
ਬੇਟੀਆਂ ਨੇ ਆਪਣਾ ਬਾਪ/ ਪ੍ਰੇਰਨਾ ਸਰੋਤ ਗਵਾ ਲਿਆ।
ਇਹ ਸਾਡੇ ਸਿਸਟਮ ਦੀ ਤ੍ਰਾਸਦੀ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਅੱਜ ਵੀ ਐਸ ਸੀ ਭਾਈਚਾਰੇ ਦੇ ਮੈਂਬਰ ADGP ਵਰਗੇ ਸੀਨੀਅਰ ਅਹੁਦੇ ’ਤੇ ਹੋਣ ਦੇ ਬਾਵਜੂਦ ਜਾਤੀਵਾਦੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ।
ਇਸ ਤੋਂ ਸਪਸ਼ਟ ਹੈ ਕਿ ਸੇਵਾਵਾਂ ਦੇ ਨਿਯਮ ਲਾਗੂ ਕਰਨ ਵਿਚ ਕਿਤੇ ਨਾ ਕਿਤੇ ਤਰੁੱਟੀਆਂ ਹਨ ਜੋ ਦਲਿਤ ਵਰਗ ਨਾਲ ਵਧੀਕੀ ਹੋਣੋਂ ਰੋਕਣ ਵਿਚ ਨਾਕਾਮ ਹਨ, ਇਹ ਬਹੁਤ ਅਫਸੋਸਜਨਕ ਹੈ।
ਮੇਰੀ ਕੇਂਦਰ, ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪੁਲਿਸ ਨੂੰ ਅਪੀਲ ਹੈ ਕਿ ਇਸ ਮਾਮਲੇ ਵਿਚ ਵਾਈ ਪੂਰਨ ਕੁਮਾਰ ਜੀ ਦੇ ਪਰਿਵਾਰ ਨੂੰ ਪੂਰਨ ਇਨਸਾਫ ਦੁਆਇਆ ਜਾਵੇ ਅਤੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇ।

