ਖੇਡ ਲੇਖਕ ਨਵਦੀਪ ਗਿੱਲ ਨੇ ਸ਼ਮਸ਼ੇਰ ਸੰਧੂ ਨਾਲ ਰਚਾਇਆ ਰੌਚਕ ਸੰਵਾਦ
ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿੱਚ ਹੋਈ ਭਰਵੀਂ ਇਕੱਤਰਤਾ
ਚੰਡੀਗੜ੍ਹ, 12 ਅਪ੍ਰੈਲ
ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਰੂਬਰੂ ਸਮਾਗਮ ਰਚਾਇਆ।
ਵੱਡੀ ਗਿਣਤੀ ਵਿੱਚ ਹਾਜ਼ਿਰ ਸਰੋਤਿਆਂ ਨੇ ‘ਯਾਰ ਬੋਲਦਾ…’ ਨਾਮ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਜਿਸ ਵਿੱਚ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਸ਼ਮਸ਼ੇਰ ਸੰਧੂ ਨਾਲ ਖੁੱਲ੍ਹੀਆਂ ਗੱਲਾਂ ਦਾ ਪਿੜ ਸਜਾਇਆ।
ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਵਿੱਚ ਸ਼ਮਸ਼ੇਰ ਸੰਧੂ ਦਾ ਨਾਮ ਉਸ ਸੁਚੱਜੀ ਲਿਖਤ ਦੀ ਨੁਮਾਇੰਦਗੀ ਕਰਦਾ ਹੈ ਸਾਹਿਤਕ ਚਾਸ਼ਨੀ ਵਿੱਚ ਸੱਭਿਆਚਾਰਕ ਗੀਤ ਲਿਖਦਾ ਹੈ। ਪ੍ਰਧਾਨ ਦੀਪਕ ਸ਼ਰਮਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਅੱਜ ਦੀ ਮਹਿਫ਼ਲ ਵਿੱਚ ਅੱਧੀ ਸਦੀ ਦਾ ਇਤਿਹਾਸ ਅੱਖਾਂ ਅੱਗੇ ਪੇਸ਼ ਕਰ ਦਿੱਤਾ।
ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਮਿਆਰੀ ਗੀਤਕਾਰੀ ਨਾਲ ਇਸ ਵਿਧਾ ਨੂੰ ਨਵੀਂ ਸੇਧ ਦਿੱਤੀ ਜਿਸ ਨਾਲ ਸੁਰਜੀਤ ਬਿੰਦਰਖੀਆ ਅਤੇ ਸਤਵਿੰਦਰ ਬਿੱਟੀ ਸਣੇ ਕਈ ਗਾਇਕਾਂ ਨੇ ਬੇਹਤਰੀਨ ਕਾਮਯਾਬੀ ਹਾਸਿਲ ਕੀਤੀ।
ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਮਸ਼ੇਰ ਸੰਧੂ ਦਾ ਗੀਤ ‘ਪੇਕੇ ਹੁੰਦੇ ਮਾਵਾਂ ਨਾਲ’ ਸੁਣਾ ਕੇ ਮਨਦੀਪ ਕੌਰ ਮਰਾੜ੍ਹ ਨੇ ਸਮਾਗਮ ਵਿੱਚ ਮੌਜੂਦ ਸਾਰੇ ਸਰੋਤਿਆਂ ਦੀ ਵਾਹ ਵਾਹ ਖੱਟੀ।
ਸੂਤਰਧਾਰ ਦੀ ਭੂਮਿਕਾ ਵਿੱਚ ਨਵਦੀਪ ਗਿੱਲ ਨੇ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦੀ ਹਰ ਭੂਮਿਕਾ ਬੜੀ ਸ਼ਿੱਦਤ ਨਾਲ ਨਿਭਾਈ। ਅਧਿਆਪਕ ਵਜੋਂ ਕਿੱਤਾ ਸ਼ੁਰੂ ਕਰਨ ਮਗਰੋਂ ਉਹਨਾਂ ਆਪਣੇ ਆਪ ਨੂੰ ਇੱਕ ਸਿਰਕੱਢ ਪੱਤਰਕਾਰ ਵਜੋਂ ਸਥਾਪਿਤ ਕੀਤਾ ਤੇ 30 ਸਾਲ ਇੱਕ ਅਦਾਰੇ ਨਾਲ ਜੁੜੇ ਰਹੇ। ਸ਼ਮਸ਼ੇਰ ਸੰਧੂ ਦੇ 500 ਤੋਂ ਵੱਧ ਗੀਤ 80 ਤੋਂ ਵੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ ਤੇ ਹੁਣ ਤੱਕ ਉਹਨਾਂ ਦੀਆਂ 68 ਐਲਬਮ ਰਿਲੀਜ਼ ਹੋਈਆਂ ਹਨ। ਉਹਨਾਂ ਨੂੰ ਪੰਜਾਬ ਦੇ ਲਗਭਗ ਸਾਰੇ ਨਾਮਵਰ ਕਵੀਆਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਜ਼ੁਬਾਨੀ ਯਾਦ ਹਨ।
ਸ਼ਮਸ਼ੇਰ ਸੰਧੂ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਖੁੱਲ੍ਹੀਆਂ ਗੱਲਾਂ ਕਰਦਿਆਂ ਹਾਜ਼ਰੀਨ ਨੂੰ ਅਸ਼-ਅਸ਼ ਕਰਨ ਵਾਸਤੇ ਮਜਬੂਰ ਕਰ ਦਿੱਤਾ। ਸ਼ਿਵ ਕੁਮਾਰ ਬਟਾਲਵੀ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਮੋਹਨ ਸਿੰਘ, ਸੁਰਜੀਤ ਪਾਤਰ, ਅਵਤਾਰ ਪਾਸ਼, ਜਗਦੇਵ ਸਿੰਘ ਜੱਸੋਵਾਲ, ਦੀਦਾਰ ਸੰਧੂ ਅਤੇ ਕਈ ਹੋਰ ਲੇਖਕਾਂ ਦੀ ਜ਼ਿੰਦਗੀ ਨਾਲ ਜੁੜੇ ਅਣਗਿਣਤ ਕਿੱਸੇ ਸਾਂਝੇ ਕਰਦਿਆਂ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਉਹਨਾਂ ਨੇ ਚੰਗੇ ਸਾਹਿਤਕਾਰਾਂ ਨੂੰ ਪੜ੍ਹ ਕੇ ਹੀ ਆਪਣੇ ਆਪ ਨੂੰ ਗੀਤਕਾਰ ਵਜੋਂ ਸਥਾਪਿਤ ਕੀਤਾ ਹੈ। ਪੰਜਾਬ ਦੀ ਧਰਤੀ ਬਹੁਤ ਖ਼ੂਬਸੂਰਤ ਲੋਕ ਰੰਗ ਨਾਲ ਜਰਖੇਜ਼ ਹੈ।
ਆਪਣੇ ਗੀਤਕਾਰੀ ਦੇ ਸਫ਼ਰ ਬਾਰੇ ਦੱਸਦਿਆਂ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਜ਼ਿਆਦਾਤਰ ਗੀਤਾਂ ਦੀਆਂ ਧੁਨਾਂ ਵੀ ਉਹਨਾਂ ਦੇ ਜ਼ਹਿਨ ਵਿੱਚ ਆ ਜਾਂਦੀਆਂ ਸਨ ਜਿਸ ਨਾਲ ਸੰਗੀਤਕਾਰਾਂ ਨੂੰ ਬਹੁਤ ਮਦਦ ਮਿਲ ਜਾਂਦੀ ਸੀ। ਇਸ ਬਾਬਤ ਉਹਨਾਂ ਕਈ ਉਦਹਾਰਣਾਂ ਵੀ ਦਿੱਤੀਆਂ।ਬਤੌਰ ਪੱਤਰਕਾਰ ਆਪਣੇ ਸਫ਼ਰ ਬਾਰੇ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਸਿਰਜਣਾਤਮਕ ਲੇਖਣੀ ਵਾਸਤੇ ਉਹ ਤਜਰਬਾ ਬਹੁਤ ਲਾਹੇਵੰਦ ਰਿਹਾ।
ਦਵਿੰਦਰ ਕੌਰ ਢਿੱਲੋਂ ਨੇ ਸਤਵਿੰਦਰ ਬਿੱਟੀ ਦਾ ਇੱਕ ਗੀਤ ਬਹੁਤ ਵਧੀਆ ਗਾਇਆ ਜਿਹੜਾ ਸ਼ਮਸ਼ੇਰ ਸੰਧੂ ਨੇ ਲਿਖਿਆ ਸੀ। ‘ਯਾਰ ਬੋਲਦਾ’ ਗੀਤ ਕਿਵੇਂ ਬਣਿਆ, ਉਸ ਦੇ ਪਿੱਛੇ ਦੀ ਕਹਾਣੀ ਕੀ ਸੀ, ਇਸ ਬਾਰੇ ਵੀ ਉਹਨਾਂ ਢੁੱਕਵੀਂ ਜਾਣਕਾਰੀ ਸਾਂਝੀ ਕੀਤੀ।ਨਵਦੀਪ ਸਿੰਘ ਗਿੱਲ ਨੇ ਸ਼ਮਸ਼ੇਰ ਸੰਧੂ ਦੀ ਜੀਵਨੀ ਦੇ ਲੁਕੇ ਹੋਏ ਪਹਿਲੂਆਂ ਬਾਰੇ ਅਜਿਹੇ ਸਵਾਲ ਕੀਤੇ ਜਿਨ੍ਹਾਂ ਨੂੰ ਆਪਣੇ ਦਿਲਚਸਪ ਤਰੀਕੇ ਨਾਲ ਸੁਣਾ ਕੇ ਸ਼ਮਸ਼ੇਰ ਸੰਧੂ ਨੇ ਸਾਰੀ ਮਹਿਫ਼ਲ ਨੂੰ ਬੰਨ੍ਹ ਕੇ ਬਿਠਾਈ ਰੱਖਿਆ।
ਇਸ ਸਮਾਗਮ ਵਿੱਚ ਵੱਡੀ ਗਿਣਤੀ ਪ੍ਰਸਿੱਧ ਲੇਖਕਾਂ, ਪੱਤਰਕਾਰਾਂ, ਗਾਇਕਾਂ, ਗੀਤਕਾਰਾਂ, ਅਦਾਕਾਰਾਂ ਅਤੇ ਹੋਰ ਬੁੱਧੀਜੀਵੀਆਂ ਦੀ ਹਾਜ਼ਰੀ ਰਹੀ ਜਿਨ੍ਹਾਂ ਵਿੱਚ ਬਲਕਾਰ ਸਿੱਧੂ, ਡਾ. ਗੁਰਮਿੰਦਰ ਸਿੱਧੂ, ਸੰਜੀਵਨ ਸਿੰਘ, ਕਮਲ ਦੁਸਾਂਝ ਅਤੇ ਅਜਾਇਬ ਔਜਲਾ ਨੇ ਸ਼ਮਸ਼ੇਰ ਸੰਧੂ ਦੀ ਗੀਤਕਾਰੀ ਦੀ ਬਾਰੀਕੀ ਛੁਹਿੰਦੀਆਂ ਬੜੇ ਢੁੱਕਵੇਂ ਸੁਆਲ ਪੁੱਛੇ।
ਸਮਾਗਮ ਵਿੱਚ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਗਾਇਕ ਸੂਫ਼ੀ ਬਲਬੀਰ, ਦਰਸ਼ਨ ਔਲਖ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਜੈ ਸਿੰਘ ਛਿੱਬਰ, ਜਗਤਾਰ ਭੁੱਲਰ, ਦਵਿੰਦਰ ਪਾਲ, ਹਰਬੰਸ ਸੋਢੀ, ਕਮਲਜੀਤ ਸਿੰਘ ਬਣਵੈਤ, ਅਜਾਇਬ ਔਜਲਾ, ਕੇ. ਪੀ. ਸਿੰਘ, ਸੁਸ਼ੀਲ ਦੁਸਾਂਝ,ਲ, ਅਵਤਾਰ ਸਿੰਘ ਭੰਵਰਾ, ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ, ਡਾ. ਬਲਦੇਵ ਸਿੰਘ ਖਹਿਰਾ, ਪਾਲ ਅਜਨਬੀ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਬਲਵਿੰਦਰ ਆਰੀਆ, ਮਾਨ ਸਿੰਘ, ਵਰਿੰਦਰ ਚੱਠਾ, ਜਸਬੀਰ ਸਿੰਘ ਗਿੱਲ, ਯਾਦਵਿੰਦਰ ਸਿੱਧੂ, ਭੱਟੀ ਭੜੀਵਾਲਾ, ਜਗਜੀਤ ਸਿੰਘ, ਸਰਬਜੀਤ ਸਿੰਘ, ਕ੍ਰਿਸ਼ਨ ਲਾਲ ਸ਼ਰਮਾ, ਪਰਵਿੰਦਰ ਸਿੰਘ, ਰਜਿੰਦਰ ਕੌਰ ਸਰਾਂ, ਰਾਜ ਸਮੱਧਰ, ਜਸਵਿੰਦਰ ਸਿੰਘ ਜੱਸੀ, ਧਿਆਨ ਸਿੰਘ ਕਾਹਲੋਂ, ਦਰਸ਼ਨ ਤਿਉਣਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਸੁਰਜੀਤ ਸਿੰਘ ਧੀਰ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਦਿਨੇਸ਼ ਕੁਮਾਰ ਸ਼ਰਮਾ, ਵਿੰਦਰ ਮਾਝੀ, ਸੁਰਜੀਤ ਸੁਮਨ, ਡਾ. ਕਮਲਜੀਤ ਕੌਰ, ਸਮਰੀਨ ਕੌਰ, ਸੁਖਵਿੰਦਰ ਆਹੀ, ਸੁਖਵਿੰਦਰ ਸਿੰਘ ਸਰਾਓ, ਚਰਨਜੀਤ ਕੌਰ ਬਾਠ, ਸੁਰਿੰਦਰ ਕੁਮਾਰ, ਸੁਰਿੰਦਰ ਕੌਰ ਬਾੜਾ, ਡਾ. ਸ਼ਿੰਦਰ ਪਾਲ, ਜਸਵਿੰਦਰ ਸਿੰਘ ਕਾਇਨੌਰ, ਰਣਜੀਤ ਕੌਰ ਕਾਇਨੌਰ, ਰਾਹੁਲ ਚੌਹਾਨ, ਅਨੀਸ਼ ਦਾਬੜਾ, ਪਵਨਦੀਪ ਚੌਹਾਨ, ਧਰਮ ਸਿੰਘ, ਜਗਤਾਰ ਸਿੰਘ ਜੋਗ, ਦਾਤਾ ਰਾਮ ਸੈਣੀ, ਮਨਮੋਹਨ ਸਿੰਘ ਕਲਸੀ, ਸਤਵੰਤ ਸਿੰਘ ਮੁਹਾਲੀ, ਅਮਰਜੀਤ, ਕੇਵਲ ਭਾਰਤੀ, ਹਰਭਜਨ ਕੌਰ ਢਿੱਲੋਂ, ਕੁਲਦੀਪ ਕੌਰ, ਸੁਖਚੈਨ ਸਿੰਘ, ਮੁਹਿੰਦਰ ਗਰਗ, ਜਸਵੀਰ ਸਮਰ, ਸ਼ਮਸ਼ੀਲ ਸਿੰਘ ਸੋਢੀ, ਆਰ. ਡੀ. ਕੈਲੇ, ਮਨਜੀਤ ਕੌਰ ਮੁਹਾਲੀ, ਡਾ. ਮਨਜੀਤ ਸਿੰਘ ਬੱਲ, ਏ. ਐੱਸ. ਲਾਂਬਾ, ਜੀਤ ਸਿੰਘ, ਡਾ. ਸਤਿੰਦਰ ਸਿੰਘ ਬੇਦੀ, ਬਾਬੂ ਰਾਮ ਦੀਵਾਨਾ, ਪਰਮਿੰਦਰ ਸਿੰਘ ਗਿੱਲ ਐਡਵੋਕੇਟ,ਪ੍ਰਭਜੋਤ ਢਿੱਲੋਂ, ਪ੍ਰੋ. ਦਵਿੰਦਰ ਕੌਰ ਕੈਨੇਡਾ, ਬਲਵਿੰਦਰ ਕੌਰ, ਰੇਖਾ ਮਿੱਤਲ, ਜੋਗਿੰਦਰ ਸਿੰਘ ਜੱਗਾ, ਗੁਰਚਰਨ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਪਰਮਿੰਦਰ ਸਿੰਘ ਪਰਵਾਨਾ, ਜੇ. ਐੱਲ. ਕਨੌਜੀਆ, ਗੁਰਜੰਟ ਸਿੰਘ, ਸ਼ੀਨੂ ਵਾਲੀਆ, ਰਘਬੀਰ ਸਿੰਘ, ਕੁਲਜੀਤ ਕੌਰ, ਮਲਕੀਅਤ ਸਿੰਘ ਔਜਲਾ, ਰਾਖੀ ਬਾਲਾਸੁਬਰਾਮਨੀਅਮ, ਰਮਿੰਦਰ ਪਾਲ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਸੰਜੀਵ ਜੱਗੀ, ਇੰ. ਪਵਨ ਕੁਮਾਰ, ਉਮਾ ਕਾਂਤ ਮਹਿਤਾ ਅਤੇ ਜਤਿੰਦਰ ਪਾਲ ਸਿੰਘ ਸ਼ਾਮਿਲ ਸਨ।