ਪਹਿਲਾਂ ਮੁੱਖ ਮੰਤਰੀ ਨੂੰ ਨਸ਼ੇ ਤੇ ਸਵਾਲ ਕਰ ਵਾਲਾ ਮੋਹਨਜੀਤ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ, ਹੁਣ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਵਾਲੇ ਨੂੰ ਮੌਤ ਦੇ ਮੂੰਹ ‘ਚ ਧੱਕਿਆ ਗਿਆ-ਬਿਕਰਮ ਸਿੰਘ ਮਜੀਠੀਆ

ਗੁਰੂ ਦੋਖੀ ਦੇ ਰਾਜ ਵਿੱਚ ਕੰਮੀਆਂ ਦੇ ਵਿਹੜੇ ਵਿੱਚੋਂ ਸੂਰਜ ਅਲੋਪ ਕਰ ਦਿੱਤਾ ਗਿਆ ਹੈ ਸਿਰਫ ਇੱਕ ਪਤਨੀ ਨੂੰ ਵਿਧਵਾ ਕਰ ਦਿੱਤਾ ਗਿਆ ਹੈ ਬੱਚਿਆਂ ਨੂੰ ਯਤੀਮ ਕਰ ਦਿੱਤਾ ਗਿਆ ਹੈ

ਕਿਹਾ,4 ਹਫ਼ਤਿਆਂ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਉਣ ਵਾਲਿਆਂ ਦੀ ਸਰਕਾਰ ਵਿੱਚ ਪੀਜ਼ਾ – ਬਰਗਰ ਤੋਂ ਪਹਿਲਾਂ ਹੁੰਦੀ ਨਸ਼ੇ ਦੀ ਡਲਿਵਰੀ

ਹਰਪਾਲ ਚੀਮਾ ਦਾ ਨਾਮ ਲੈਕੇ ਖੁਦਕੁਸ਼ੀ ਕਰਨ ਵਾਲੇ ਦੇ ਨਾਲ ਖੜਾ ਅਕਾਲੀ ਦਲ, ਪਰਿਵਾਰ ਨੂੰ ਇਨਸਾਫ ਦਵਾਉਣ ਲਈ ਚੀਮਾ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਤੱਕ ਲੜਾਂਗੇ ਲੜਾਈ

ਸੰਗਰੂਰ ਤੋਂ ਹੋਈ ਸੀ ਝੂਠੀ ਝਾੜੂ ਪਾਰਟੀ ਦੀ ਸ਼ੁਰੂਆਤ ਅਤੇ ਸੰਗਰੂਰ ਤੋਂ ਹੀ ਇਸਦੇ ਪਤਨ ਦੀ ਹੋਈ ਸ਼ੁਰੂਆਤ

ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ “ਡੈਡਲਾਈਨ” ਦੇਣ ਵਾਲਾ ਕੱਚਾ ਡੀਜੀਪੀ ਨਸ਼ਿਆਂ ਨਾਲ ਹੋਈਆਂ ਮੌਤਾਂ ਦਾ ਦੇ ਜਵਾਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਦੀ ਸਰਕਾਰ ਵਿਚ ਨਸ਼ੇ ‘ਤੇ ਸਵਾਲ ਕਰਨ ਵਾਲਿਆਂ ਨੂੰ ਸਲਫਾਸ ਖਾਣੀ ਪੈ ਰਹੀ, ਜਦਕਿ ਸਲਫਾਸ ਖਾਣ ਦਾ ਹੱਕਦਾਰ ਕੋਈ ਹੋਰ ਹੈ l
ਉਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੂੰ ਨਸ਼ੇ ਦੇ ਮੁੱਦੇ ‘ਤੇ ਸਵਾਲ ਕਰਨ ਵਾਲਾ ਮੋਹਨਜੀਤ ਸਿੰਘ ਜਿਸਨੇ ਗੁਰੂ ਦੋਖੀ ਮੁੱਖ ਮੰਤਰੀ ਤੋਂ ਨਸ਼ੇ ਦੇ ਮੁੱਦੇ ‘ਤੇ ਸਵਾਲ ਕੀਤਾ ਤਾਂ ਉਸਤੇ ਅੰਨਾ ਤਸ਼ੱਦਦ ਕੀਤਾ ਗਿਆ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਹੁਣ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਵਾਲੇ ਨੂੰ ਮੌਤ ਦੇ ਮੂੰਹ ‘ਚ ਧੱਕ ਦਿੱਤਾ ਗਿਆ ਜਿਸਦੇ ਲਈ ਸਿੱਧੇ ਤੌਰ ਉੱਤੇ ਹਰਪਾਲ ਸਿੰਘ ਚੀਮਾ ਜਿੰਮੇਵਾਰ ਹੈ ਕਿਉਂਕਿ 6 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬਣਜਾਰਾ ਵਿਖੇ ਹੋਈ ਲੋਕ ਸਭਾ ਮੌਕੇ ਉੱਥੇ ਗੁਲਜ਼ਾਰ ਸਿੰਘ ਨੇ ਜਨਤਕ ਤੌਰ ‘ਤੇ ਮੰਤਰੀ ਦੇ ਸਾਹਮਣੇ ਪਿੰਡ ਵਿੱਚ ਸ਼ਰੇਆਮ ਵਿਕ ਰਹੇ ‘ਚਿੱਟੇ’ (ਸਿੰਥੈਟਿਕ ਨਸ਼ੇ) ਦਾ ਮੁੱਦਾ ਚੁੱਕਿਆ ਸੀ ਅਤੇ ਦੱਸਿਆ ਸੀ ਕਿ ਉਸ ਦਾ ਆਪਣਾ ਪੁੱਤ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ ਕਿਉਂਕਿ ਸਵਲਾ ਪੁੱਛ ਤੋਂ ਬਾਅਦ ਉਨ੍ਹਾਂ ਨੂੰ ਚੀਮਾ ਦੇ ਸਮਰਥਕਾਂ ਵੱਲੋਂ ਮਾਨਸਿਕ ਤੌਰ ਉੱਤੇ ਬਹੁਤ ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਗਿਆ ਉਸ ਮਗਰੋਂ ਉਨ੍ਹਾਂ ਸਲਫਾਸ ਖਾ ਲਈ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਜੌ ਇੱਕ ਕਤਲ ਹੈ l ਉਨਾਂ ਕਿਹਾ ਕਿ ਪਹਿਲਾਂ ਪੀੜਤ ਨੂੰ ਸੰਗਰੂਰ ਤੋਂ ਡੀਐਮਸੀ ਲੈਕੇ ਜਾਇਆ ਗਿਆ ਜਿੱਥੇ ਮੌਤ ਹੋ ਜਾਣ ਮਗਰੋਂ ਸਰਕਾਰ ਵੱਲੋਂ ਇਹ ਦਬਾਅ ਬਣਾਇਆ ਗਿਆ ਕਿ ਰਿਪੋਰਟ ਵਿੱਚ ਇਹ ਨਾਂ ਲਿਖਿਆ ਜਾਵੇ ਕਿ ਸਲਫਾਸ ਖਾਈ ਗਈ ਹੈ ਤੇ ਜਦੋਂ ਇਹ ਨਾ ਹੋ ਸਕਿਆ ਤਾਂ ਫਿਰ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ l ਉਨ੍ਹਾਂ ਕਿਹਾ ਕਿ 4 ਹਫ਼ਤਿਆਂ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਉਣ ਵਾਲਿਆਂ ਦੀ ਝੂਠੇ ਇਨਕਲਾਬੀਆਂ ਦੀ ਸਰਕਾਰ ਵਿੱਚ ਪੀਜ਼ਾ – ਬਰਗਰ ਤੋਂ ਪਹਿਲਾਂ ਨਸ਼ੇ ਦੀ ਡਲਿਵਰੀ ਹੋ ਰਹੀ ਹੈ l
ਸ੍ਰ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰਪਾਲ ਚੀਮਾ ਦਾ ਨਾਮ ਲੈਕੇ ਖੁਦਕੁਸ਼ੀ ਕਰਨ ਵਾਲੇ ਦੇ ਨਾਲ ਖੜਾ ਹੈ ਅਤੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਚੀਮਾ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਤੱਕ ਲੜਾਈ ਲੜੀ ਜਾਵੇਗੀ l
ਉਨਾਂ ਕਿਹਾ ਕਿ ਇਸ ਸਾਰੇ ਵਰਤਾਰੇ ਲਈ ਪੰਜਾਬ ਦਾ ਕੱਚਾ ਡੀਜੀਪੀ ਗੌਰਵ ਯਾਦਵ ਵੀ ਪੂਰਾ ਜਿੰਮੇਵਾਰ ਹੈ ਕਿਉਂਕਿ ਉਸ ਵਲੋਂ *ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਕਿ ਵਾਰ “ਡੈਡਲਾਈਨ” ਦੇਣ ਦੇ ਬਾਵਜੂਦ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਸਕਿਆ ਜਿਸਦਾ ਵੱਡਾ ਸਬੂਤ ਖੁਦ ਸਰਕਾਰ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੈ ਜਿਸਨੇ ਜਨਤਕ ਤੌਰ ਉੱਤੇ ਮੰਨਿਆ ਹੈ ਕਿ ਉਸਦੀ ਸਰਕਾਰ ਨਸ਼ਾ ਖਤਮ ਕਰਨ ਵਿਚ ਪੂਰੀ ਤਰਾਂ ਅਸਫਲ ਸਾਬਿਤ ਹੋਈ ਹੈ l
ਸ੍ਰ ਮਜੀਠੀਆ ਨੇ ਕਿਹਾ ਕਿ ਜੌ ਕੇਸ ਸਾਹਮਣੇ ਆਏ ਹਨ ਉਹ ਤਾਂ ਸਰਕਾਰ ਦੇ ਖਿਲਾਫ ਅੰਦਰ ਹੀ ਅੰਦਰ ਸੁਲਗ ਰਹੀ ਇੱਕ ਚਿੰਗਾਰੀ ਹੈ ਅਤੇ ਆਉਂਦੇ ਸਮੇਂ ਵਿੱਚ ਪੂਰਾ ਪੰਜਾਬ ਇਸ ਝੂਠੀ ਝਾੜੂ ਪਾਰਟੀ ਤੋਂ ਸਵਾਲ ਵੀ ਪੁੱਛੇਗਾ ਅਤੇ ਇਨ੍ਹਾਂ ਨਕਲੀ ਇਨਕਲਾਬੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਵੀ ਦਿਖਾਏਗਾ l ਉਨ੍ਹਾਂ ਕਿਹਾ ਕਿ ਸੰਗਰੂਰ ਵਿਚੋਂ ਹੀ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਏ ਸੀ ਅਤੇ ਹੁਣ ਆਪ ਦੇ ਪਤਨ ਦੀ ਸ਼ੁਰੂਆਤ ਵੀ ਸੰਗਰੂਰ ਤੋਂ ਹੀ ਹੋ ਚੁੱਕੀ ਹੈ l

ਬਿਕਰਮ ਸਿੰਘ ਮਜੀਠੀਆ ਨੇ ਗੁਰੂ ਦੋਖੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਜਿੰਨਾ ਕਮੀਆਂ ਦੀ ਗੱਲ ਕਰਦਾ ਸੀ ਉਨਾਂ ਦਾ ਸੂਰਜ ਉਸ ਦੀ ਸਰਕਾਰ ਨੇ ਬੁਝਾ ਦਿੱਤਾ ਹੈ ਅਤੇ ਕਮੀਆਂ ਦੇ ਵਿਹੜੇ ਵਿੱਚ ਹਨੇਰਾ ਕਰ ਦਿੱਤਾ ਹੈ ਅੱਜ ਇੱਕ ਪਤਨੀ ਵਿਧਵਾ ਹੋ ਚੁੱਕੀ ਹੈ ਬੱਚੇ ਅਨਾਥ ਹੋ ਚੁੱਕੇ ਹਨ ਇਸ ਲਈ ਮੇਰੀ ਮੰਗ ਹੈ ਕਿ ਪਰਿਵਾਰ ਨੂੰ ਤੁਰੰਤ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਐਫਆਈਆਰ ਵਿੱਚ ਸ਼ਾਮਿਲ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਬਲ ਰਹੀ ਅੱਗ ਨੂੰ ਕੁਝ ਠੰਡਕ ਮਿਲੇਗੀ।