ਗਵਰਨਮੈਂਟ ਰੀਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ), ਚੰਡੀਗੜ੍ਹ ਵਿਖੇ 80ਵਾਂ ਸੁਤੰਤਰਤਾ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਵਸਰ ‘ਤੇ ਬੌਧਿਕ ਅਤੇ ਵਿਕਾਸਾਤਮਕ ਦਿੱਵਯਾਂਗਜਨਾਂ ਦੇ ਸਮਾਵੇਸ਼, ਸਸ਼ਕਤੀਕਰਣ ਅਤੇ ਪੁਨਰਵਾਸ ਲਈ ਸੰਸਥਾਨ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਜੀਐੱਮਸੀਐੱਚ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਗ੍ਰਿੱਡ ਦੇ ਡਾਇਰੈਕਟਰ ਡਾ. ਰਵਨੀਤ ਕੌਰ ਨੇ ਸੰਸਥਾ ਦੇ ਕੈਂਪਸ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ “ਵੰਦੇ ਮਾਤਰਮ” ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰਗਾਨ ਹੋਇਆ। ਇਸ ਅਵਸਰ ‘ਤੇ ਡਾ. ਅਜੀਤ ਸਿਡਾਨਾ, ਜੁਆਇੰਟ ਡਾਇਰੈਕਟਰ, ਗ੍ਰਿੱਡ; ਸ਼੍ਰੀ ਅਨਿਲ ਕੁਮਾਰ, ਪ੍ਰਿੰਸੀਪਲ, ਗ੍ਰਿੱਡ; ਡਾ. ਐੱਮ. ਕਰੁੱਪਾਸਾਮੀ, ਕੋਰਸ ਕੋਆਰਡੀਨੇਟਰ, ਗ੍ਰਿੱਡ ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ; ਅਤੇ ਸੁਸ਼੍ਰੀ ਰਮਨਜੋਤ, ਇੰਚਾਰਜ, ਗ੍ਰਿੱਡ ਕਲੀਨਿਕ ਸਹਿਤ ਸੰਸਥਾਨ ਦੇ ਕਰਮਚਾਰੀ, ਵਿਦਿਆਰਥੀ, ਫੈਕਲਟੀ ਮੈਂਬਰ, ਮਾਪੇ ਅਤੇ ਹੋਰ ਪ੍ਰਤੀਭਾਗੀ ਉਪਸਥਿਤ ਰਹੇ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ. ਰਵਨੀਤ ਕੌਰ ਨੇ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੁਤੰਤਰਤਾ, ਏਕਤਾ, ਸਮਾਨਤਾ ਅਤੇ ਸਮਾਜਿਕ ਜ਼ਿੰਮੇਦਾਰੀ ਦੀਆਂ ਕਦਰਾਂ-ਕੀਮਤਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦੀ ਸੱਚੀ ਭਾਵਨਾ ਇੱਕ ਐਸੇ ਸਮਾਜ ਦੇ ਨਿਰਮਾਣ ਵਿੱਚ ਹੈ, ਜਿੱਥੇ ਬੌਧਿਕ ਅਤੇ ਵਿਕਾਸਾਤਮਕ ਦਿੱਵਯਾਂਗਜਨਾਂ ਨੂੰ ਵੀ ਅੱਗੇ ਵਧਣ, ਯੋਗਦਾਨ ਦੇਣ ਅਤੇ ਸਨਮਾਨ ਨਾਲ ਜੀਵਨ ਜੀਣ ਦੇ ਸਮਾਨ ਅਵਸਰ ਮਿਲਣ।
ਗ੍ਰਿੱਡ ਦੀਆਂ ਉਪਲਬਧੀਆਂ ਦਾ ਉਲੇਖ ਕਰਦੇ ਹੋਏ ਡਾ. ਕੌਰ ਨੇ ਦੱਸਿਆ ਕਿ 100 ਤੋਂ ਅਧਿਕ ਬੌਧਿਕ ਦਿੱਵਯਾਂਗਜਨਾਂ ਨੂੰ ਵਿਭਿੰਨ ਸੰਸਥਾਵਾਂ ਵਿੱਚ ਰੋਜ਼ਗਾਰ ਦਿਵਾਇਆ ਗਿਆ ਹੈ। ਇਨ੍ਹਾਂ ਵਿੱਚ ਸਵਰਾਜ ਇੰਜਣ, ਤਾਜ ਹੋਟਲ ਅਤੇ ਦੇਵ ਦਰਸ਼ਨ ਧੂਪ, ਚੰਡੀਗੜ੍ਹ ਸਹਿਤ ਹੋਰ ਸੰਸਥਾਵਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਐਸੇ ਪ੍ਰਯਾਸ ਦਿੱਵਯਾਂਗਜਨਾਂ ਨੂੰ ਆਰਥਿਕ ਤੌਰ ‘ਤੇ ਆਤਮਨਿਰਭਰ ਬਣਾਉਣ, ਸਮਾਜ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਅਤੇ ਉਨ੍ਹਾਂ ਨੂੰ ਸਨਮਾਨਜਨਕ ਰੋਜ਼ਗਾਰ ਦੇ ਅਵਸਰ ਉਪਲਬਧ ਕਰਵਾਉਣ ਵਿੱਚ ਮਦਦ ਕਰ ਰਹੇ ਹਨ।
ਉਨ੍ਹਾਂ ਨੇ ਗ੍ਰਿੱਡ ਦੀਆਂ ਵਿੱਦਿਅਕ ਅਤੇ ਪੇਸ਼ੇਵਰ ਪਹਿਲਾਂ ਦਾ ਵੀ ਉਲੇਖ ਕੀਤਾ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ)ਦੇ ਜ਼ਰੀਏ ਬੌਧਿਕ ਦਿੱਵਯਾਂਗ ਬੱਚਿਆਂ ਲਈ ਸਿੱਖਿਆ ਦੇ ਅਵਸਰ ਵਧਾਉਣ ਵਿੱਚ ਮਦਨ ਮਿਲ ਰਹੀ ਹੈ। ਉਨ੍ਹਾਂ ਨੇ ਹਰਿਆਣਾ ਯੋਗ ਆਯੋਗ ਦੇ ਸਹਿਯੋਗ ਨਾਲ ਗ੍ਰਿੱਡ ਵਿਖੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦਾ ਵੀ ਉਲੇਖ ਕੀਤਾ, ਜਿਸ ਵਿੱਚ ਪੇਸ਼ੇਵਰਾਂ, ਸਿੱਖਿਆ ਸ਼ਾਸਤਰੀਆਂ ਅਤੇ ਹੋਰ ਸਬੰਧਿਤ ਲੋਕਾਂ ਨੂੰ ਆਪਣੇ ਅਨੁਭਵ ਅਤੇ ਗਿਆਨ ਸਾਂਝਾ ਕਰਨ ਦਾ ਅਵਸਰ ਮਿਲਿਆ।
ਡਾ. ਕੌਰ ਨੇ ਸਪੈਸ਼ਲ ਓਲੰਪਿਕ ਭਾਰਤ ਵਿੱਚ ਗ੍ਰਿੱਡ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਵੀ ਉਲੇਖ ਕੀਤਾ, ਜਿਸ ਵਿੱਚ ਇੱਕ ਸਿਲਵਰ ਮੈਡਲ ਜਿੱਤਣਾ ਸ਼ਾਮਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗ੍ਰਿੱਡ ਕਲੀਨਿਕ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਦੱਸਿਆ, ਜਿੱਥੇ ਬੜੀ ਸੰਖਿਆ ਵਿੱਚ ਲਾਭਾਰਥੀਆਂ ਨੂੰ ਜਾਂਚ, ਇਲਾਜ, ਥੈਰੇਪੀ ਅਤੇ ਪੁਨਰਵਾਸ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪਾਤਰ ਦਿੱਵਯਾਂਗਜਨਾਂ ਲਈ ਯੂਨੀਕ ਡਿਸੇਬਿਲਿਟੀ ਆਈਡੀ (ਯੂਡੀਆਈਡੀ) ਕਾਰਡ ਬਣਾਉਣ ਵਿੱਚ ਵੀ ਸੰਸਥਾਨ ਦੁਆਰਾ ਮਦਦ ਕੀਤੀ ਜਾ ਰਹੀ ਹੈ।
ਗ੍ਰਿੱਡ ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ ਦੀਆਂ ਉਪਲਬਧੀਆਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਐੱਨਐੱਸਐੱਸ ਗਤੀਵਿਧੀਆਂ, ਸੀਆਰਈ ਪ੍ਰੋਗਰਾਮਾਂ, ਸਮੁਦਾਇਕ ਭਾਗੀਦਾਰੀ ਅਤੇ ਰੋਜ਼ਗਾਰ ਸਬੰਧੀ ਗਤੀਵਿਧੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ
ਚੰਡੀਗੜ੍ਹ ਅਤੇ ਗੁਆਂਢੀ ਰਾਜਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਮਿਲਣ ਦੀ ਵੀ ਸ਼ਲਾਘਾ ਕੀਤੀ। ਇਸ ਨਾਲ ਉਹ ਵਿਸ਼ੇਸ਼
ਸਿੱਖਿਆ ਅਤੇ ਪੁਨਰਵਾਸ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾ ਰਹੇ ਹਨ।
ਸਮਾਰੋਹ ਵਿੱਚ ਗ੍ਰਿੱਡ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤੇ। ਗ੍ਰਿੱਡ ਸਕੂਲ, ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਮਿਲ ਕੇ ਦੇਸ਼ਭਗਤੀ ਗੀਤ ਪ੍ਰਸਤੁਤ ਕੀਤਾ। ਇਸ ਤੋਂ ਬਾਅਦ ਗ੍ਰਿੱਡ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਜੋਸ਼ੀਲੇ ਸਮੂਹ ਨ੍ਰਿਤ ਪ੍ਰਸਤੁਤ ਕੀਤੇ।
ਆਯੁਸ਼ ਨੇ ਸੁੰਦਰ ਸਿੰਗਲ ਪਹਾੜੀ ਨ੍ਰਿਤ ਪ੍ਰਸਤੁਤ ਕੀਤਾ, ਜਦਕਿ ਆਨਿਆ ਨੇ ਪ੍ਰਭਾਵਸ਼ਾਲੀ ਸਿੰਗਲ ਨ੍ਰਿਤ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ਗ੍ਰਿੱਡ ਸਕੂਲ ਦੇ ਵਿਦਿਆਰਥੀਆਂ ਦੁਆਰਾ ਪ੍ਰਸਤੁਤ ਫਿਊਜ਼ਨ ਡਾਂਸ ਰਿਹਾ, ਜਿਸ ਵਿੱਚ ਉਨ੍ਹਾਂ ਦੀ ਪ੍ਰਤਿਭਾ, ਆਤਮਵਿਸ਼ਵਾਸ ਅਤੇ ਰਚਨਾਤਮਕਤਾ ਦਿਖਾਈ ਦਿੱਤੀ।
ਸੱਭਿਆਚਾਰਕ ਪ੍ਰਸਤੁਤੀਆਂ ਨੇ ਗ੍ਰਿੱਡ ਦੇ ਉਸ ਪ੍ਰਯਾਸ ਨੂੰ ਦਰਸਾਇਆ, ਜਿਸ ਦੇ ਤਹਿਤ ਬੌਧਿਕ ਦਿੱਵਯਾਂਗਜਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਆਪਣੀ ਸਮਰੱਥਾ ਦਿਖਾਉਣ, ਸਮਾਜ ਵਿੱਚ ਭਾਗੀਦਾਰੀ ਕਰਨ ਅਤੇ ਆਪਣੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਦੇ ਅਵਸਰ ਦਿੱਤੇ ਜਾ ਰਹੇ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਵਿਸ਼ੇਸ਼ ਬੱਚਿਆਂ ਅਤੇ ਗ੍ਰਿੱਡ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ, ਸਮਰਪਣ ਅਤੇ ਸਰਗਰਮ ਭਾਗੀਦਾਰੀ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ, ਕਰਮਚਾਰੀਆਂ ਅਤੇ ਹੋਰ ਪ੍ਰਤੀਭਾਗੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ।
ਗ੍ਰਿੱਡ ਵਿੱਚ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਨੇ ਦੇਸ਼ਭਗਤੀ, ਸਮਾਵੇਸ਼ ਅਤੇ ਸਸ਼ਕਤੀਕਰਣ ਦਾ ਸੰਦੇਸ਼ ਦਿੱਤਾ ਅਤੇ ਐਸੇ ਸਮਾਜ ਦੇ ਨਿਰਮਾਣ ਲਈ ਸੰਸਥਾਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ, ਜਿੱਥੇ ਹਰ ਵਿਅਕਤੀ ਨੂੰ ਸਨਮਾਨ, ਸਮਾਨ ਅਵਸਰ ਅਤੇ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਦੇਣ ਦਾ ਅਵਸਰ ਮਿਲੇ।
