ਚੰਡੀਗੜ੍ਹ ਮਾਸਟਰ ਪਲਾਨ-2031 ਦੇ ਡ੍ਰਾਫਟ ਸੰਸ਼ੋਧਨਾਂ ‘ਤੇ ਪ੍ਰਾਪਤ ਜਨਤਕ ਸੁਝਾਵਾਂ ਅਤੇ ਇਤਰਾਜ਼ਾਂ ਦੀ ਸੁਣਵਾਈ ਲਈ ਗਠਿਤ ਸਕ੍ਰੀਨਿੰਗ ਕਮੇਟੀ ਯੂਟੀ ਗੈਸਟ ਹਾਊਸ, ਚੰਡੀਗੜ੍ਹ ਵਿਖੇ ਜਨਤਕ ਸੁਣਵਾਈ ਕਰ ਰਹੀ ਹੈ।

ਅੰਤਿਮ ਜਨਤਕ ਸੁਣਵਾਈ ਕੱਲ੍ਹ, 28 ਜੂਨ ਸਵੇਰੇ 10:30 ਵਜੇ ਤੋਂ ਦੁਪਹਿਰ
12:30 ਵਜੇ ਤੱਕ ਯੂਟੀ ਗੈਸਟ ਹਾਊਸ ਵਿਖੇ ਆਯੋਜਿਤ ਕੀਤੀ ਜਾਵੇਗੀ। ਇਹ ਉਨ੍ਹਾਂ ਸਾਰੇ ਵਿਅਕਤੀਆਂ ਲਈ ਅੰਤਿਮ ਅਵਸਰ ਹੋਵੇਗਾ ਜੋ ਹੁਣ ਤੱਕ ਸਕ੍ਰੀਨਿੰਗ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਹਨ। ਅਜਿਹੇ ਵਿਅਕਤੀ ਚੰਡੀਗੜ੍ਹ ਮਾਸਟਰ ਪਲਾਨ-2031ਦੇ ਪ੍ਰਸਤਾਵਿਤ ਸੰਸ਼ੋਧਨਾਂ ਦੇ ਸਬੰਧ ਵਿੱਚ ਆਪਣੇ ਸੁਝਾਅ ਜਾਂ ਇਤਰਾਜ਼ ਕਮੇਟੀ ਦੇ ਸਾਹਮਣੇ ਪ੍ਰਸਤੁਤ ਕਰ ਸਕਦੇ ਹਨ।

ਸਕ੍ਰੀਨਿੰਗ ਕਮੇਟੀ ਦੇ ਸਾਹਮਣੇ ਹੁਣ ਤੱਕ ਉਪਸਥਿਤ ਨਾ ਹੋ ਸਕੇ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਬੇਨਤੀ ਹੈ ਕਿ ਇਸ ਅੰਤਿਮ ਅਵਸਰ ਦਾ ਲਾਭ ਜ਼ਰੂਰ ਉਠਾਉਣ।

×