ਯੂ.ਟੀ. ਚੰਡੀਗੜ੍ਹ ਵਿੱਚ 15 ਜੂਨ ਤੋਂ 14 ਜੁਲਾਈ, 2026 ਤੱਕ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਅਵਸਰ ‘ਤੇ ਤਿਰੰਗਾ ਪਾਰਕ, ​​ਸੈਕਟਰ 17, ਚੰਡੀਗੜ੍ਹ ਵਿਖੇ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਨਾਗਰਿਕਾਂ ਨੂੰ ਆਪਣੇ ਚੋਣ ਵੇਰਵਿਆਂ ਦੀ ਪੁਸ਼ਟੀ ਅਤੇ ਅਪਡੇਟ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮ ਸਥਾਨ ‘ਤੇ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ। ਇੱਥੇ ਵੋਟਰ ਰਜਿਸਟ੍ਰੇਸ਼ਨ, ਇਲੈਕਟੋਰਲ ਰੋਲਸ ਵਿੱਚ ਸੰਸ਼ੋਧਨ ਅਤੇ ਹੋਰ ਸਬੰਧਿਤ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਨਾਲ ਹੀ, ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਦੇ ਉਦੇਸ਼ ਅਤੇ ਮਹੱਤਵ ਨਾਲ ਸਬੰਧਿਤ ਸੂਚਨਾ ਪੈਂਫਲੇਟ ਵੀ ਵੰਡੇ ਗਏ।

ਜਨਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਇੱਕ ਹਸਤਾਖਰ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਨਾਗਰਿਕਾਂ ਨੇ ਚੋਣ ਰਿਕਾਰਡਾਂ ਦੀ ਸਮਾਂਬੱਧ ਤਸਦੀਕ ਅਤੇ ਅਪਡੇਸ਼ਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਇਸ ਤੋਂ ਇਲਾਵਾ, ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਬਾਰੇ ਜਾਗਰੂਕਤਾ ਸੰਦੇਸ਼ਾਂ ਦੇ ਨਾਲ ਇੱਕ ਵਿਸ਼ੇਸ਼ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ, ਜਿਸ ਨਾਲ ਪ੍ਰਤੀਭਾਗੀਆਂ ਨੇ ਸੋਸ਼ਲ ਮੀਡੀਆ ਅਤੇ ਵਿਅਕਤੀਗਤ ਨੈੱਟਵਰਕ ਦੇ ਜ਼ਰੀਏ ਮੁਹਿੰਮ ਦਾ ਸੰਦੇਸ਼ ਵਿਆਪਕ ਪੱਧਰ ‘ਤੇ ਪ੍ਰਸਾਰਿਤ ਕੀਤਾ।

ਇਨ੍ਹਾਂ ਗਤੀਵਿਧੀਆਂ ਨੂੰ ਨਾਗਰਿਕਾਂ ਵੱਲੋਂ ਉਤਸ਼ਾਹਜਨਕ ਪ੍ਰਤੀਕਿਰਿਆ ਪ੍ਰਾਪਤ ਹੋਈ ਅਤੇ ਇਹ ਮੁਹਿੰਮ ਦੇ ਪ੍ਰਤੀ ਜਾਗਰੂਕਤਾ ਵਧਾਉਣ ਦਾ ਪ੍ਰਭਾਵੀ ਮਾਧਿਅਮ ਸਿੱਧ ਹੋਇਆ।

ਨਾਗਰਿਕਾਂ ਨੂੰ ਤਾਕੀਦ ਕੀਤੀ ਗਈ ਕਿ ਉਹ 15 ਜੂਨ ਤੋਂ 14 ਜੁਲਾਈ, 2026 ਤੱਕ ਚਲਣ ਵਾਲੀ ਮੁਹਿੰਮ ਦਾ ਲਾਭ ਉਠਾਉਂਦੇ ਹੋਏ ਆਪਣੇ ਚੋਣ ਵੇਰਵਿਆਂ ਦੀ ਤਸਦੀਕ ਅਤੇ ਅਪਡੇਸ਼ਨ ਜ਼ਰੂਰ ਕਰਵਾਉਣ ਅਤੇ ਇੱਕ ਸਟੀਕ ਅਤੇ ਸਮਾਵੇਸ਼ੀ ਇਲੈਕਟੋਰਲ ਰੋਲ ਦੇ ਨਿਰਮਾਣ ਵਿੱਚ ਯੋਗਦਾਨ ਦੇਣ।

ਇਸ ਦੌਰਾਨ, ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਨੇ 21 ਜੂਨ ਤੱਕ ਚੰਡੀਗੜ੍ਹ ਵਿੱਚ ਲਗਭਗ 100 ਪ੍ਰਤੀਸ਼ਤ ਗਣਨਾ ਫਾਰਮਾਂ ਦੀ ਵੰਡ ਪੂਰੀ ਕਰ ਲਈ ਹੈ। ਹੁਣ ਬੂਥ ਲੈਵਲ ਅਫ਼ਸਰ (ਬੀਐੱਲਓਜ਼/BLOs)
ਇਲੈਕਟਰਸ ਤੋਂ ਸਹੀ ਢੰਗ ਨਾਲ ਭਰੇ ਹੋਏ ਫਾਰਮ ਇਕੱਠੇ ਕਰਨ ਲਈ ਦੁਬਾਰਾ ਘਰ-ਘਰ ਜਾ ਕੇ ਸੰਪਰਕ ਕਰਨਗੇ। ਨਾਗਰਿਕਾਂ ਨੂੰ ਸੂਚਿਤ ਕੀਤਾ ਗਿਆ ਕਿ ਗਣਨਾ ਫਾਰਮ ਜਮ੍ਹਾਂ ਕਰਨਾ ਲਾਜ਼ਮੀ ਹੈ ਅਤੇ ਕੇਵਲ ਉਨ੍ਹਾਂ ਹੀ ਇਲੈਕਟਰਸ ਦੇ ਨਾਮ ਇਲੈਕਟੋਰਲ ਰੋਲ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਨਿਰਧਾਰਿਤ ਫਾਰਮ ਨੂੰ ਸਹੀ ਢੰਗ ਨਾਲ ਭਰ ਕੇ ਜਮ੍ਹਾਂ ਕਰਨਗੇ।

×