ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ/CPCC) ਨਗਰ ਨਿਗਮ, ਚੰਡੀਗੜ੍ਹ (ਐੱਮਸੀਸੀ/MCC) ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਨਿਯਮਿਤ ਤੌਰ ‘ਤੇ ਜਾਗਰੂਕਤਾ ਗਤੀਵਿਧੀਆਂ ਅਤੇ ਨਿਰੀਖਣ ਕਰ ਰਹੀ ਹੈ।

ਅੱਜ, ਨਗਰ ਨਿਗਮ, ਚੰਡੀਗੜ੍ਹ (ਐੱਮਸੀਸੀ/MCC) ਨੇ ਸੈਕਟਰ 26 ਮੰਡੀ ਵਿੱਚ ਅਚਾਨਕ ਛਾਪਾ ਮਾਰਿਆ। ਜਿਸ ਦੌਰਾਨ ਯੂ.ਟੀ. ਚੰਡੀਗੜ੍ਹ ਵਿੱਚ ਤਿੰਨ ਸਟਾਕਿਸਟਾਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਵੇਚਦੇ ਪਕੜਿਆ ਗਿਆ। ਇਨ੍ਹਾਂ ਸਟਾਕਿਸਟਾਂ ਦੇ ਚਲਾਨ ਕੱਟੇ ਗਏ ਅਤੇ ਨਿਰੀਖਣ ਦੌਰਾਨ ਲਗਭਗ 112 ਕਿਲੋਗ੍ਰਾਮ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ। ਇਹ ਕਾਰਵਾਈ ਸ਼ਹਿਰ ਭਰ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਦੀ ਸਪਲਾਈ ਅਤੇ ਉਪਯੋਗ ਨੂੰ ਸਮਾਪਤ ਕਰਨ ਹਿਤ ਚਲਾਏ ਜਾ ਰਹੇ ਅਭਿਯਾਨ ਦਾ ਹਿੱਸਾ ਹੈ।

ਜ਼ਬਤ ਕੀਤੀ ਗਈ ਪਲਾਸਟਿਕ ਨੂੰ ਸੁੱਕਾ ਕਚਰਾ ਪ੍ਰੋਸੈੱਸਿੰਗ ਪਲਾਂਟ (Dry Waste Processing Plant ) ਵਿੱਚ ਛੰਟਾਈ ਹਿਤ ਭੇਜਿਆ ਗਿਆ ਹੈ ਅਤੇ ਉਸ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ (ਪੀਡਬਲਿਊਬੀਐੱਮ/PWM) ਰੂਲਸ ਦੇ ਤਹਿਤ ਉਚਿਤ ਤੌਰ ‘ਤੇ ਨਸ਼ਟ ਕੀਤਾ ਜਾਵੇਗਾ।

ਇਹ ਸਾਰੇ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਸਖ਼ਤ ਚੇਤਾਵਨੀ ਹੈ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਦੀ ਵਿਕਰੀ, ਵੰਡ, ਢੋਆ-ਢੁਆਈ ਜਾਂ ਵਰਤੋਂ ਨਾ ਕਰਨ ਨਹੀਂ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਲਗਾਇਆ ਜਾਵੇਗਾ।

×