ਚੰਡੀਗੜ੍ਹ 14 ਅਗਸਤ ਨੂੰ ਸੀਬੀਡੀਸੀ-ਅਧਾਰਿਤ ਉਦੇਸ਼-ਨਿਰਧਾਰਿਤ ਡਿਜੀਟਲ ਡਿਲਿਵਰੀ ਆਵ੍ ਫੂਡ ਸਬਸਿਡੀ ਸ਼ੁਰੂ ਕਰੇਗਾ

by | Aug 13, 2026 | breaking news, daily, politics | 0 comments

ਚੰਡੀਗੜ੍ਹ ਡਿਜੀਟਲ ਗਵਰਨੈਂਸ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਉਠਾਉਣ ਜਾ ਰਿਹਾ ਹੈ।
14 ਅਗਸਤ, 2026 ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਲਈ
ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) – ਡਿਜੀਟਲ ਰੁਪੀ (e₹) ਦੇ ਜ਼ਰੀਏ ਉਦੇਸ਼-ਨਿਰਧਾਰਿਤ ਡਿਜੀਟਲ ਡਿਲਿਵਰੀ ਆਵ੍ ਫੂਡ ਸਬਸਿਡੀ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਲਾਂਚ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਕਰਨਗੇ। ਮਾਣਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਹੋਣਗੇ ਜਦਕਿ ਮਾਣਯੋਗ ਕੇਂਦਰੀ ਸਿੱਖਿਆ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਹੋਣਗੇ।

ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਾਂਭਣੀਆ ਅਤੇ ਚੰਡੀਗੜ੍ਹ ਦੇ ਮਾਣਯੋਗ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਦੀ ਗਰਿਮਾਮਈ ਉਪਸਥਿਤੀ ਰਹੇਗੀ।

ਇਹ ਪਹਿਲ ਕਲਿਆਣਕਾਰੀ ਯੋਜਨਾਵਾਂ ਦੀ ਡਿਲਿਵਰੀ ਵਿੱਚ ਅਗਲੇ ਪੜਾਅ ਨੂੰ ਦਰਸਾਉਂਦੀ ਹੈ – ਸਬਸਿਡੀ ਵਾਲੇ ਅਨਾਜ ਦੀ ਭੌਤਿਕ ਵੰਡ ਤੋਂ ਲੈ ਕੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਅਤੇ ਹੁਣ ਸੀਬੀਡੀਸੀ ਦੇ ਜ਼ਰੀਏ ਉਦੇਸ਼-
ਨਿਰਧਾਰਿਤ ਡਿਜੀਟਲ ਡਿਲਿਵਰੀ ਤੱਕ।

ਲਕਸ਼ਿਤ ਕਲਿਆਣਕਾਰੀ ਯੋਜਨਾਵਾਂ ਵਿੱਚ ਡਿਜੀਟਲ ਰੁਪਏ ਦੇ ਉਪਯੋਗ ਦੀਆਂ ਸੰਭਾਵਨਾਵਾਂ ਨੂੰ ਪਰਖਣ ਲਈ ਸੀਬੀਡੀਸੀ ਪਾਇਲਟ ਪ੍ਰੋਜੈਕਟ ਗੁਜਰਾਤ, ਪੁਡੂਚੇਰੀ ਅਤੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪਾਇਲਟ ਦੇ ਅਧਾਰ ‘ਤੇ ਚੰਡੀਗੜ੍ਹ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਹੋਵੇਗਾ ਜਿੱਥੇ ਪੀਐੱਮਜੀਕੇਏਵਾਈ ਦੇ ਲਾਭਾਰਥੀਆਂ ਲਈ ਫੂਡ ਸਬਸਿਡੀ ਦੇ ਸੀਬੀਡੀਸੀ ਅਧਾਰਿਤ ਡੀਬੀਟੀ ਦਾ ਪੂਰਨ ਰੂਪ ਵਿੱਚ ਲਾਗੂਕਰਨ ਕੀਤਾ ਜਾਵੇਗਾ।

ਚੰਡੀਗੜ੍ਹ ਸਤੰਬਰ 2015 ਵਿੱਚ ਫੂਡ ਸਬਸਿਡੀ ਲਈ ਡੀਬੀਟੀ ਮਾਡਲ ਲਾਗੂ ਕਰਨ ਵਾਲੇ ਮੋਹਰੀ ਖੇਤਰਾਂ ਵਿੱਚ ਸ਼ਾਮਲ ਸੀ। ਇਸ ਦੇ ਤਹਿਤ ਸਬਸਿਡੀ ਵਾਲੇ ਅਨਾਜ ਦੀ ਭੌਤਿਕ ਵੰਡ ਦੀ ਵਿਵਸਥਾ ਤੋਂ ਹਟ ਕੇ ਪਾਤਰ ਪਰਿਵਾਰਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਬਸਿਡੀ ਸਿੱਧੀ ਟ੍ਰਾਂਸਫਰ ਕੀਤੀ ਗਈ। ਸੀਬੀਡੀਸੀ ਦੀ ਇਹ ਪਹਿਲ ਇਸ ਮੌਜੂਦਾ ਡੀਬੀਟੀ ਵਿਵਸਥਾ ਨੂੰ ਅੱਗੇ ਵਧਾਉਂਦੇ ਹੋਏ ਕਲਿਆਣਕਾਰੀ ਯੋਜਨਾਵਾਂ ਦੀ ਡਿਲਿਵਰੀ ਨੂੰ ਅਧਿਕ ਪਾਰਦਰਸ਼ੀ, ਟ੍ਰੇਸੇਬਲ, ਕੁਸ਼ਲ ਅਤੇ ਉਦੇਸ਼-ਨਿਰਧਾਰਿਤ ਬਣਾਉਣ ਦਾ ਪ੍ਰਯਾਸ ਹੈ।

ਨਵੀਂ ਵਿਵਸਥਾ ਦੇ ਤਹਿਤ ਡਿਜੀਟਲ ਰੁਪਏ ਨੂੰ ਨਿਰਧਾਰਿਤ ਉਦੇਸ਼ ਅਤੇ ਨਿਰਧਾਰਿਤ ਸ਼ਰਤਾਂ ਦੇ ਅਨੁਸਾਰ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਫੂਡ ਸਬਸਿਡੀ ਦੇ ਮਾਮਲੇ ਵਿੱਚ ਡਿਜੀਟਲ ਲਾਭ ਨੂੰ ਕਣਕ ਅਤੇ ਚਾਵਲ ਜਿਹੇ ਪਾਤਰ ਅਨਾਜ ਦੀ ਅਧਿਕਾਰਿਤ/ਪੈਨਲਬੱਧ ਵਪਾਰੀਆਂ ਤੋਂ ਖਰੀਦ ਲਈ ਉਦੇਸ਼-ਨਿਰਧਾਰਿਤ ਕੀਤਾ ਜਾਵੇਗਾ।

ਇਸ ਵਿਵਸਥਾ ਦੀ ਪ੍ਰਮੁੱਖ ਇਨੋਵੇਸ਼ਨ ਇਸ ਦੀ ਪ੍ਰੋਗਰਾਮੇਬਿਲਟੀ ਹੈ। ਸੀਬੀਡੀਸੀ ਦੇ ਜ਼ਰੀਏ ਲਾਭ ਨੂੰ ਉਸ ਦੇ ਨਿਰਧਾਰਿਤ ਉਦੇਸ਼ ਨਾਲ ਜੁੜਿਆ ਰੱਖਿਆ ਜਾ ਸਕਦਾ ਹੈ ਜਿਸ ਨਾਲ ਇਹ ਸੁਨਿਸ਼ਚਿਤ ਕਰਨ ਵਿੱਚ ਭਦਦ ਮਿਲੇਗੀ ਕਿ ਇੱਛਤ ਲਾਭ ਸਹੀ ਲਾਭਾਰਥੀ ਤੱਕ ਅਤੇ ਨਿਰਧਾਰਿਤ ਉਦੇਸ਼ ਲਈ ਪਹੁੰਚੇ।

ਲਾਭਾਰਥੀਆਂ ਲਈ ਪ੍ਰਕਿਰਿਆ ਸਰਲ ਰੱਖੀ ਗਈ ਹੈ। ਲਾਭਾਰਥੀ ਨੂੰ ਡਿਜੀਟਲ ਫੂਡ ਸਬਸਿਡੀ ਪ੍ਰਾਪਤ ਹੋਵੇਗੀ। ਇਸ ਤੋਂ ਬਾਅਦ ਉਹ ਸੂਚੀਬੱਧ ਵਪਾਰੀ ਦੇ ਪਾਸ ਜਾ ਕੇ ਕਿਊਆਰ ਕੋਡ ਸਕੈਨ ਕਰੇਗਾ ਅਤੇ ਪਾਤਰ ਅਨਾਜ ਦੀ ਖਰੀਦ ਲਈ ਲੈਣ-ਦੇਣ ਪੂਰਾ ਕਰੇਗਾ।

ਇਸ ਪਹਿਲ ਦਾ ਉਦੇਸ਼
ਕਲਿਆਣਕਾਰੀ ਯੋਜਨਾਵਾਂ ਦੀ ਡਿਲਿਵਰੀ ਵਿੱਚ ਪਾਰਦਰਸ਼ਤਾ, ਟ੍ਰੇਸੇਬਿਲਟੀ, ਜਵਾਬਦੇਹੀ ਅਤੇ ਦਕਸ਼ਤਾ ਨੂੰ ਮਜ਼ਬੂਤ ​​ਕਰਨਾ ਹੈ ਅਤੇ
ਨਾਗਰਿਕਾਂ ਲਈ ਇੱਕ ਸਰਲ ਅਤੇ ਸਮਾਵੇਸ਼ੀ ਅਨੁਭਵ ਸੁਨਿਸ਼ਚਿਤ ਕਰਨਾ ਹੈ।

ਲਾਂਚ ਦੇ ਅਵਸਰ ‘ਤੇ ਮਾਣਯੋਗ ਕੇਂਦਰੀ ਮੰਤਰੀ ਚੰਡੀਗੜ੍ਹ ਤੋਂ ਦਾਦਰਾ ਅਤੇ ਨਗਰ ਹਵੇਲੀ ਲਈ ਵੀ ਸੀਬੀਡੀਸੀ-ਅਧਾਰਿਤ ਪਹਿਲ ਨੂੰ ਰਿਮੋਟਲੀ ਲਾਂਚ ਕਰਨਗੇ, ਜਿਸ ਨਾਲ ਸੀਬੀਡੀਸੀ ਦੇ ਜ਼ਰੀਏ
ਉਦੇਸ਼-ਨਿਰਧਾਰਿਤ ਡਿਜੀਟਲ ਫੂਡ ਸਬਸਿਡੀ ਡਿਲਿਵਰੀ ਦੇ ਵਿਸਤਾਰ ਨੂੰ ਹੋਰ ਗਤੀ ਮਿਲੇਗੀ।

ਇਹ ਪਹਿਲ ਮੌਜੂਦਾ ਡੀਬੀਟੀ ਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ
ਜਨਤਕ ਸੇਵਾਵਾਂ ਦੀ ਡਿਲਿਵਰੀ ਵਿੱਚ ਟੈਕਨੋਲੋਜੀ ਦੇ ਪ੍ਰਭਾਵੀ ਉਪਯੋਗ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰੰਤਰ ਪ੍ਰਯਾਸਾਂ ਨੂੰ ਦਰਸਾਉਂਦੀ ਹੈ।

ਭੌਤਿਕ ਅਨਾਜ → ਡੀਬੀਟੀ → ਸੀਬੀਡੀਸੀ

ਭੌਤਿਕ ਡਿਲਿਵਰੀ → ਪ੍ਰਤੱਖ ਲਾਭ → ਡਿਜੀਟਲ ਅਤੇ ਉਦੇਸ਼-ਨਿਰਧਾਰਿਤ ਲਾਭ

ਇਹ ਸਮਾਗਮ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...