ਸ਼੍ਰੀ ਚਮਕੋਰ ਸਾਹਿਬ-
ਪੰਜਾਬ ਦੇ ਵਿੱਚ ਰੋਜਾਨਾ ਨਸ਼ੇ ਕਾਰਨ ਨੋਜਵਾਨਾ ਦੀਆਂ ਮੋਤਾਂ ਹੋ ਰਹੀਆਂ ਹਨ ਪਰ ਸਰਕਾਰ ਹੱਥ ਤੇ ਹੱਥ ਧਰ ਕੇ ਸੁੱਤੀ ਪਈ ਹੈ।ਇਹ ਗੱਲ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਚਮਕੋਰ ਸਾਹਿਬ ਹਲਕੇ ਦੇ ਪਿੰਡ ਮਾਣਕ ਮਾਜਰਾ ਵਿੱਚ ਨਸ਼ੇ ਕਾਰਨ ਮੋਤ ਦੇ ਮੂੰਹ ਵਿੱਚ ਗਏ ਨੋਜਵਾਨ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਕੇ ਕਹੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਰਿਵਾਰ ਨੇ ਉਨਾਂ ਨੂੰ ਦੱਸਿਆ ਕਿ ਨਸ਼ਾ ਵੇਚਣ ਵਾਲੇ ਲੋਕ ਉਨਾਂ ਦੇ ਘਰ ਆ ਕੇ ਨਸ਼ੇ ਦੀ ਡਿਲੀਵਰੀ ਦਿੰਦੇ ਸਨ।ਉਨਾਂ ਕਿਹਾ ਕਿ ਪਰਿਵਾਰ ਦਾ ਇੱਕ ਲੜਕਾ ਹਰਪ੍ਰੀਤ ਸਿੰਘ ਤਾਂ ਨਸ਼ੇ ਕਾਰਨ ਮੋਤ ਦਾ ਸ਼ਿਕਾਰ ਹੋ ਗਿਆ ਜਦ ਕਿ ਦੂਸਰਾ ਲੜਕਾ ਵੀ ਨਸ਼ੇ ਕਾਰਨ ਪੀੜਤ ਹੈ ਜਿਸ ਨੂੰ ਹੁਣ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੀ ਬਹੁਤ ਗੰਭੀਰ ਸਮੱਸਿਆ ਬਣ ਗਈ ਹੈ ਤੇ ਇਕੱਲੇ ਸ਼੍ਰੀ ਚਮਕੋਰ ਸਾਹਿਬ ਵਿੱਚ ਹੀ ਰੋਜਾਨਾ ਨਸ਼ੇ ਕਾਰਨ ਇੱਕ ਮੋਤ ਦੀ ਆਂਕੜਾ ਸਾਹਮਣੇ ਆ ਨਸ਼ੇ ਕਾਰਨ ਰੋਜਾਨਾ ਨੋਜਵਾਨਾ ਦੀਆਂ ਮੋਤਾਂ ਹੋ ਰਹੀਆ ਪਰ ਸਰਕਾਰ ਸੁੱਤੀ ਪਈ-ਚਰਨਜੀਤ ਸਿੰਘ ਚੰਨੀ
ਚਰਨਜੀਤ ਚੰਨੀ ਨੇ ਮ੍ਰਿਤਕ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ
ਸ਼੍ਰੀ ਚਮਕੋਰ ਸਾਹਿਬ-
ਪੰਜਾਬ ਦੇ ਵਿੱਚ ਰੋਜਾਨਾ ਨਸ਼ੇ ਕਾਰਨ ਨੋਜਵਾਨਾ ਦੀਆਂ ਮੋਤਾਂ ਹੋ ਰਹੀਆਂ ਹਨ ਪਰ ਸਰਕਾਰ ਹੱਥ ਤੇ ਹੱਥ ਧਰ ਕੇ ਸੁੱਤੀ ਪਈ ਹੈ।ਇਹ ਗੱਲ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਚਮਕੋਰ ਸਾਹਿਬ ਹਲਕੇ ਦੇ ਪਿੰਡ ਮਾਣਕ ਮਾਜਰਾ ਵਿੱਚ ਨਸ਼ੇ ਕਾਰਨ ਮੋਤ ਦੇ ਮੂੰਹ ਵਿੱਚ ਗਏ ਨੋਜਵਾਨ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਕੇ ਕਹੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਰਿਵਾਰ ਨੇ ਉਨਾਂ ਨੂੰ ਦੱਸਿਆ ਕਿ ਨਸ਼ਾ ਵੇਚਣ ਵਾਲੇ ਲੋਕ ਉਨਾਂ ਦੇ ਘਰ ਆ ਕੇ ਨਸ਼ੇ ਦੀ ਡਿਲੀਵਰੀ ਦਿੰਦੇ ਸਨ।ਉਨਾਂ ਕਿਹਾ ਕਿ ਪਰਿਵਾਰ ਦਾ ਇੱਕ ਲੜਕਾ ਹਰਪ੍ਰੀਤ ਸਿੰਘ ਤਾਂ ਨਸ਼ੇ ਕਾਰਨ ਮੋਤ ਦਾ ਸ਼ਿਕਾਰ ਹੋ ਗਿਆ ਜਦ ਕਿ ਦੂਸਰਾ ਲੜਕਾ ਵੀ ਨਸ਼ੇ ਕਾਰਨ ਪੀੜਤ ਹੈ ਜਿਸ ਨੂੰ ਹੁਣ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੀ ਬਹੁਤ ਗੰਭੀਰ ਸਮੱਸਿਆ ਬਣ ਗਈ ਹੈ ਤੇ ਇਕੱਲੇ ਸ਼੍ਰੀ ਚਮਕੋਰ ਸਾਹਿਬ ਵਿੱਚ ਹੀ ਰੋਜਾਨਾ ਨਸ਼ੇ ਕਾਰਨ ਇੱਕ ਮੋਤ ਦੀ ਆਂਕੜਾ ਸਾਹਮਣੇ ਆ ਰਿਹਾ ਹੈ ਜਦ ਕਿ ਪੰਜਾਬ ਦੇ 117 ਹਲਕਿਆਂ ਦਾ ਆਂਕੜਾ ਕਿਸ ਕਦਰ ਹੋਵੇਗਾ ਇਸ ਬਾਰੇ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ।ਉਨਾਂ ਕਿਹਾ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਪਤਨੀ 32 ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਜਦ ਕਿ ਉਸਦੀ ਚਾਰ ਸਾਲਾ ਦੀ ਬੱਚੀ ਆਪਣੇ ਪਿਤਾ ਦੇ ਵਾਝੀਂ ਹੋ ਗਈ।ਉਨਾਂ ਕਿਹਾ ਕਿ ਪਿਤਾ ਬਲਵੀਰ ਸਿੰਘ ਜੋ ਕਿ ਸਾਧਾਰਨ ਕਿਸਾਨ ਹੈ ਤੇ ਪੰਜ ਕਿੱਲਿਆਂ ਦੀ ਖੇਤੀ ਕਰ ਪਰਿਵਾਰ ਦਾ ਪਾਲਣ ਪੋਸ਼ਣ ਚਲਾ ਰਿਹਾ ਪਰ ਨਸ਼ੇ ਦੇ ਦੈਂਤ ਨੇ ਇਸ ਪਰਿਵਾਰ ਦਾ ਵੱਡਾ ਨੁਕਸਾਨ ਕਰ ਦਿੱਤਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਵੀ ਦਿੱਤੀ ਪਰ ਕਾਰਵਾਈ ਨਾਂ ਹੋਣਾ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਹਨ ਕਿਉ ਕਿ ਅਜੇ ਤੱਕ ਪੁਲਿਸ ਨੇ ਇਸ ਸਬੰਧੀ ਪਰਚਾ ਦਰਜ ਵੀ ਨਹੀਂ ਕੀਤਾ।ਉਨਾਂ ਮ੍ਰਿਤਕ ਹਰਪ੍ਰੀਤ ਸਿੰਘ ਦਾ ਜਦੋ ਸੰਸਕਾਰ ਕੀਤਾ ਜਾ ਰਿਹਾ ਸੀ ਉਦੋ ਵੀ ਉਸਦਾ ਛੋਟਾ ਭਰਾ ਨਸ਼ੇ ਦੀ ਹਾਲਤ ਵਿੱਚ ਸੀ ਤੇ ਉਹ ਆਪਣੇ ਭਰਾ ਦੇ ਸੰਸਕਾਰ ਸਮੇਂ ਵੀ ਹੋਸ਼ ਵਿੱਚ ਨਹੀਂ ਸੀ।ਉਨਾਂ ਕਿਹਾ ਕਿ ਪਰਿਵਾਰ ਦਾ ਦੁੱਖ ਬਿਆਨ ਕਰਨਾ ਵੀ ਅੋਖਾ ਹੈ।ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਕਿਹਾ ਕਿ ਸੂਬੇ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਬਰਾਤਾਂ ਚੜਨੀਆਂ ਵੀ ਬੰਦ ਹੋ ਜਾਣਗੀਆਂ। ਹੈ ਜਦ ਕਿ ਪੰਜਾਬ ਦੇ 117 ਹਲਕਿਆਂ ਦਾ ਆਂਕੜਾ ਕਿਸ ਕਦਰ ਹੋਵੇਗਾ ਇਸ ਬਾਰੇ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ।ਉਨਾਂ ਕਿਹਾ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਪਤਨੀ 32 ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਜਦ ਕਿ ਉਸਦੀ ਚਾਰ ਸਾਲਾ ਦੀ ਬੱਚੀ ਆਪਣੇ ਪਿਤਾ ਦੇ ਵਾਝੀਂ ਹੋ ਗਈ।ਉਨਾਂ ਕਿਹਾ ਕਿ ਪਿਤਾ ਬਲਵੀਰ ਸਿੰਘ ਜੋ ਕਿ ਸਾਧਾਰਨ ਕਿਸਾਨ ਹੈ ਤੇ ਪੰਜ ਕਿੱਲਿਆਂ ਦੀ ਖੇਤੀ ਕਰ ਪਰਿਵਾਰ ਦਾ ਪਾਲਣ ਪੋਸ਼ਣ ਚਲਾ ਰਿਹਾ ਪਰ ਨਸ਼ੇ ਦੇ ਦੈਂਤ ਨੇ ਇਸ ਪਰਿਵਾਰ ਦਾ ਵੱਡਾ ਨੁਕਸਾਨ ਕਰ ਦਿੱਤਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਵੀ ਦਿੱਤੀ ਪਰ ਕਾਰਵਾਈ ਨਾਂ ਹੋਣਾ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਹਨ ਕਿਉ ਕਿ ਅਜੇ ਤੱਕ ਪੁਲਿਸ ਨੇ ਇਸ ਸਬੰਧੀ ਪਰਚਾ ਦਰਜ ਵੀ ਨਹੀਂ ਕੀਤਾ।ਉਨਾਂ ਮ੍ਰਿਤਕ ਹਰਪ੍ਰੀਤ ਸਿੰਘ ਦਾ ਜਦੋ ਸੰਸਕਾਰ ਕੀਤਾ ਜਾ ਰਿਹਾ ਸੀ ਉਦੋ ਵੀ ਉਸਦਾ ਛੋਟਾ ਭਰਾ ਨਸ਼ੇ ਦੀ ਹਾਲਤ ਵਿੱਚ ਸੀ ਤੇ ਉਹ ਆਪਣੇ ਭਰਾ ਦੇ ਸੰਸਕਾਰ ਸਮੇਂ ਵੀ ਹੋਸ਼ ਵਿੱਚ ਨਹੀਂ ਸੀ।ਉਨਾਂ ਕਿਹਾ ਕਿ ਪਰਿਵਾਰ ਦਾ ਦੁੱਖ ਬਿਆਨ ਕਰਨਾ ਵੀ ਅੋਖਾ ਹੈ।ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਕਿਹਾ ਕਿ ਸੂਬੇ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਬਰਾਤਾਂ ਚੜਨੀਆਂ ਵੀ ਬੰਦ ਹੋ ਜਾਣਗੀਆਂ।