ਚੰਡੀਗੜ੍ਹ, 15 ਅਪ੍ਰੈਲ, 2026:
ਪੋਸ਼ਣ ਪਖਵਾੜਾ ਦੇ ਤਹਿਤ “ਪੋਸ਼ਣ ਦਿੰਦਾ ਹੈ ਪਹਿਲੇ 1000 ਦਿਨ” ਵਿਸ਼ੇ ‘ਤੇ ਅਧਾਰਿਤ ਗਤੀਵਿਧੀਆਂ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਅਤੇ 0-2 ਵਰ੍ਹਿਆਂ ਦੇ ਬੱਚਿਆਂ ਨੂੰ ਸਹਿਯੋਗ ਪ੍ਰਦਾਨ ਕਰਨਾ ਸੀ। ਪ੍ਰੋਜੈਕਟ-2 ਵਿੱਚ ਸੀਡੀਪੀਓ ਅਤੇ ਸੁਪਰਵਾਇਜ਼ਰਾਂ ਦੀ ਮੌਜੂਦਗੀ ਵਿੱਚ ਗੋਦ ਭਰਾਈ, ਪ੍ਰੀ-ਸਕੂਲ ਗਤੀਵਿਧੀਆਂ ਅਤੇ ਅੰਨਪ੍ਰਾਸ਼ਨ ਸਮਾਰੋਹ ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿੱਚ ਮਹਿਲਾਵਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ, ਉੱਥੇ ਹੀ ਬੱਚਿਆਂ ਨੇ ਵੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਕਵਿਤਾਵਾਂ ਪ੍ਰਸਤੁਤ ਕੀਤੀਆਂ।
ਐੱਮਐੱਮਟੀ (MMT) ਵਿਖੇ ਡਾ. ਦੀਕਸ਼ਾ ਸ਼ਰਮਾ, ਸੀਬੀਈ ਦੁਆਰਾ ਇੱਕ ਵਿਸ਼ੇਸ਼ ਜਾਗਰੂਕਤਾ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਲਈ ਜੀਵਨ ਦੇ ਪਹਿਲੇ 1000 ਦਿਨਾਂ ਦੌਰਾਨ ਉਚਿਤ ਪੋਸ਼ਣ ਦੇ ਮਹੱਤਵ ‘ਤੇ ਬਲ ਦਿੱਤਾ ਗਿਆ।
ਇਸ ਤੋਂ ਇਲਾਵਾ, ਰਾਮਦਰਬਾਰ ਵਿਖੇ ਪੰਖੁੜੀ ਪੋਰਟਲ ਦੇ ਜ਼ਰੀਏ ਆਂਗਣਵਾੜੀ ਕੇਂਦਰਾਂ ਨੂੰ ਪੁਰਾਣੇ ਖਿਡੌਣੇ, ਪੁਸਤਕਾਂ ਅਤੇ ਹੋਰ ਸਿੱਖਣ ਸਮੱਗਰੀ ਦਾਨ ਕਰਨ ਹਿਤ ਇੱਕ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਨਾਲ ਸਮੁਦਾਇਕ ਭਾਗੀਦਾਰੀ ਅਤੇ ਸੰਸਾਧਨਾਂ ਦੇ ਸਾਂਝੇ ਉਪਯੋਗ ਨੂੰ ਹੁਲਾਰਾ ਮਿਲਿਆ।
ਨਾਲ ਹੀ, ਯੁਵਾ ਸਮੂਹ ਮੀਟਿੰਗਾਂ, ਮੋਟੇ ਅਨਾਜ (ਮਿਲੇਟਸ) ਦੇ ਪ੍ਰੋਤਸਾਹਨ, ਕਿਚਨ ਗਾਰਡਨ ਮੁਹਿੰਮਾਂ ਅਤੇ ਘਰ-ਘਰ ਜਾ ਕੇ ਰੋਜ਼ਾਨਾ ਆਹਾਰ ਵਿੱਚ ਮਿਲੇਟਸ ਦੇ ਉਪਯੋਗ ਨੂੰ ਹੁਲਾਰਾ ਦੇਣ ਜਿਹੀਆਂ ਵਿਭਿੰਨ ਗਤੀਵਿਧੀਆਂ ਵੀ ਸੰਚਾਲਿਤ ਕੀਤੀਆਂ ਗਈਆਂ। ਆਂਗਣਵਾੜੀ ਕੇਂਦਰਾਂ ਨੂੰ ਲਰਨਿੰਗ ਸੈਂਟਰਾਂ ਦੇ ਰੂਪ ਵਿੱਚ ਵਿਕਸਿਤ ਕਰਨ ਅਤੇ ਸ਼ੁਰੂਆਤੀ ਛਾਤੀ ਦਾ ਦੁੱਧ ਚੁੰਘਾਉਣ ਦੀਆਂ ਪਿਰਤਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਦੇ ਇਲਾਵਾ, ਗਰਭਵਤੀ ਮਹਿਲਾਵਾਂ ਲਈ ਮਿਲੇਟਸ ਦੇ ਉਪਯੋਗ ਨੂੰ ਹੁਲਾਰਾ ਦੇਣਾ, ਜੰਕ ਅਤੇ ਪੈਕੇਜਡ ਫੂਡ ਤੋਂ ਬਚਾਅ, 3 ਤੋਂ 6 ਵਰ੍ਹਿਆਂ ਦੇ ਬੱਚਿਆਂ ਲਈ ਪ੍ਰੀ-ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ ਹਿਤ ਵੀ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।
ਇਨ੍ਹਾਂ ਆਯੋਜਨਾਂ ਵਿੱਚ ਸਮੁਦਾਇ ਦੇ ਮੈਂਬਰਾਂ, ਆਂਗਣਵਾੜੀ ਵਰਕਰਾਂ ਅਤੇ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨੇ ਪੋਸ਼ਣ ਪਖਵਾੜੇ ਦੇ ਆਗਾਮੀ ਦਿਨਾਂ ਲਈ ਇੱਕ ਸਕਾਰਾਤਮਕ ਮਾਹੌਲ ਤਿਆਰ ਕੀਤਾ।