ਚੰਡੀਗੜ੍ਹ, 20 ਅਪ੍ਰੈਲ, 2026: ਪੋਸ਼ਣ ਪਖਵਾੜਾ ਦੇ ਤਹਿਤ ਅਟਾਵਾ ਵਿਖੇ ਇੱਕ ਮਹੱਤਵਪੂਰਨ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਾਂ ਅਤੇ ਬੱਚੇ ਦੇ ਪੋਸ਼ਣ ਦੇ ਵਿਸ਼ੇ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ। ਨਾਲ ਹੀ ਆਂਗਣਵਾੜੀ ਕੇਂਦਰਾਂ ਲਈ ਦਾਨ ਨੂੰ ਪ੍ਰੋਤਸਾਹਿਤ ਕਰਨ ਹਿਤ ਪੰਖੁੜੀ ਪੋਰਟਲ ‘ਤੇ ਰਜਿਸਟ੍ਰੇਸ਼ਨ ਨੂੰ ਹੁਲਾਰਾ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਐੱਨ.ਏ. ਕਲਚਰ ਸੋਸਾਇਟੀ ਦੇ ਮੈਂਬਰਾਂ, ਅਟਾਵਾ ਦੇ ਸਰਪੰਚ, ਏਰੀਆ ਕੌਂਸਲਰ, ਸਥਾਨਕ ਡਿਸਪੈਂਸਰੀ ਦੇ ਡਾਕਟਰਾਂ ਅਤੇ ਖੇਤਰ ਦੇ ਹੋਰ ਪਤਵੰਤੇ ਨਾਗਰਿਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜੋ ਮਜ਼ਬੂਤ ਸਮੁਦਾਇਕ ਭਾਗੀਦਾਰੀ ਨੂੰ ਦਰਸਾਉਂਦਾ ਹੈ।
ਮੌਲੀ ਕਲੋਨੀ ਵਿਖੇ ਏਐੱਨਐੱਮ ਅਤੇ ਐੱਲਐੱਚਵੀ ਦੁਆਰਾ ਮਾਂ ਅਤੇ ਬੱਚੇ ਦੀ ਸਿਹਤ ਦੇ ਮਹੱਤਵ ‘ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ ਗਏ। ਇਸ ਤੋਂ ਬਾਅਦ ਗਰਭਵਤੀ ਮਹਿਲਾਵਾਂ ਦੇ ਸਨਮਾਨ ਕਰਨ ਅਤੇ ਪ੍ਰੋਤਸਾਹਨ ਹਿਤ ਇੱਕ ਗੋਦ ਭਰਾਈ ਸਮਾਰੋਹ ਆਯੋਜਿਤ ਕੀਤਾ ਗਿਆ। ਉੱਥੇ ਹੀ, ਆਰ.ਸੀ. ਧਨਾਸ-2 ਵਿਖੇ ਬੱਚਿਆਂ ਵਿੱਚ ਸਕ੍ਰੀਨ ਟਾਇਮ ਘੱਟ ਕਰਨ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਭਾਰਥੀਆਂ ਨੂੰ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਅਤੇ ਘਰ ‘ਤੇ ਉਪਲਬਧ ਸਮੱਗਰੀ ਨਾਲ ਖ਼ੁਦ ਡੀਆਈਵਾਈ (DIY) ਖਿਡੌਣੇ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੁਹਿੰਮ ਦੇ ਤਹਿਤ ਆਯੁਸ਼ ਪੱਧਤੀਆਂ ਦੇ ਜ਼ਰੀਏ ਸਿਹਤ ਵਾਧੇ, ਖੁਰਾਕ ਮਜ਼ਬੂਤੀਕਰਨ (ਫੂਡ ਫੋਰਟਿਫਿਕੇਸ਼ਨ) ਦੇ ਮਹੱਤਵ ਅਤੇ ਪੋਸ਼ਣ ਕੇ ਪੰਚ ਸੂਤਰਾਂ ਦੇ ਪ੍ਰਚਾਰ-ਪ੍ਰਸਾਰ ‘ਤੇ ਜ਼ੋਰ ਦਿੱਤਾ ਗਿਆ। ਘਰ-ਘਰ ਜਾ ਕੇ ਪੂਰਕ ਆਹਾਰ (ਕੰਪਲੀਮੈਂਟਰੀ ਫੀਡਿੰਗ) ਨੂੰ ਹੁਲਾਰਾ ਦੇਣ ਅਤੇ ਬੱਚਿਆਂ ਦੇ ਆਹਾਰ ਵਿੱਚ ਸ਼ੁਰੂਆਤੀ ਅਵਸਥਾ ਤੋਂ ਹੀ ਮੋਟੇ ਅਨਾਜ (ਮਿਲੇਟਸ) ਨੂੰ ਸ਼ਾਮਲ ਕਰਨ ਲਈ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ, ਨੌਜਵਾਨਾਂ ਦੇ ਸਮੂਹਾਂ ਨਾਲ ਮੀਟਿੰਗਾਂ, ਮਿਲੇਟਸ ਦੇ ਪ੍ਰਚਾਰ, ਘਰਾਂ ਵਿੱਚ ਕਿਚਨ ਗਾਰਡਨ ਵਿਕਸਿਤ ਕਰਨ ਦੀ ਮੁਹਿੰਮ ਅਤੇ ਘਰ-ਘਰ ਜਾ ਕੇ ਜਾਗਰੂਕਤਾ ਫੈਲਾਉਣ ਜਿਹੇ ਪ੍ਰਯਾਸ ਵੀ ਕੀਤੇ ਗਏ। ਆਂਗਣਵਾੜੀ ਕੇਂਦਰਾਂ ਨੂੰ ਸਸ਼ਕਤ ਸ਼ੁਰੂਆਤੀ ਸਿੱਖਿਆ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।
ਇਹ ਸਮਾਗਮ ਵਿਭਿੰਨ ਹਿਤਧਾਰਕਾਂ ਅਤੇ ਸਮੁਦਾਇ ਦੇ ਮੈਂਬਰਾਂ ਨੂੰ ਇੱਕ ਮੰਚ ‘ਤੇ ਲਿਆਉਣ ਵਿੱਚ ਸਫ਼ਲ ਰਿਹਾ ਅਤੇ ਇਸ ਨੇ ਮਹਿਲਾਵਾਂ ਤੇ ਬੱਚਿਆਂ ਦੇ ਪੋਸ਼ਣ, ਸਿਹਤ ਅਤੇ ਸੰਪੂਰਨ ਵਿਕਾਸ ਦੇ ਪ੍ਰਤੀ ਸਮੂਹਿਕ ਜ਼ਿੰਮੇਦਾਰੀ ਨੂੰ ਮਜ਼ਬੂਤ ਕੀਤਾ।