ਇਸ ਨਾਟਕ ਵਿੱਚ ਮੌਜੂਦਾ ਸਮੇਂ ਦੀਆਂ ਵਿਕਰਾਲ ਸਮੱਸਿਆਵਾਂ ਜਿਵੇਂ ਫਿਰਕੂ ਵਖਰੇਵਿਆਂ ਨੂੰ ਮਿਟਾਉਣ, ਭੇਦ ਭਾਵ ਖ਼ਤਮ ਕਰਨ ਅਤੇ ਮਨੁੱਖੀ ਸਾਂਝੀਵਾਲਤਾ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਨਾਟਕ ਵਿੱਚ ਲਾਈਟਿੰਗ ਡਿਜ਼ਾਇਨਿੰਗ ਰਮਨਾ ਵੱਲੋਂ ਅਤੇ ਪਿੱਠਵਰਤੀ ਸੰਗੀਤ ਸੁਲਤਾਨ ਖ਼ਾਨ ਅਤੇ ਗੁਲਸ਼ਨ ਕੁਮਾਰ ਵੱਲੋਂ ਦਿੱਤਾ ਗਿਆ। ਇਸ ਨਾਟਕ ਵਿੱਚ ਵੱਖ-ਵੱਖ ਭੂਮਿਕਾਵਾਂ ਵਿਚ ਕੁਰਬਾਨ, ਹਰਸ਼ਦੀਪ ਕੌਰ, ਗੁਰਜੀਤ ਸੋਹੀ, ਵੀਰਪਾਲ ਕੌਰ, ਪ੍ਰੋ. ਮਨਜੀਤ ਸਿੰਘ, ਰਾਬੀਆ, ਮਨਨਪ੍ਰੀਤ, ਹਰਜਿੰਦਰ ਸਿੰਘ, ਰਣਵੀਰ ਰਾਣਾ, ਜਸ ਰਿਆਜ਼, ਜੁਝਾਰ ਸਿੰਘ, ਸ਼ਗੁਨ, ਹੈਪੀ ਅਰੋੜਾ, ਜਗਦੀਪ ਹਰਫ਼ ਆਦਿ ਨੇ ਆਪਣੀ ਅਦਾਕਾਰੀ ਦੇ ਜ਼ੋਹਰ ਦਿਖਾਏ। ਰੰਗਮੰਚ ਉਤਸਵ ਦੇ ਕਨਵੀਨਰ ਅਤੇ ਸੰਗੀਤ ਨਾਟਕ ਅਕੈਡਮੀ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਸ ” 11 ਰੋਜ਼ਾ ਰੰਗਮੰਚ ਉਤਸਵ” ਵਿਚ ਪੰਜਾਬ ਦੀਆਂ ਰੰਗਮੰਚ ਟੀਮਾਂ ਦੀਆਂ ਪੇਸ਼ਕਾਰੀਆਂ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪੁਹੰਚ ਰਹੇ ਹਨ I ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਰਵਨਜੀਤ ਸਿੰਘ ਸਵੀ ਨੇ ਕਿਹਾ ਕਿ ਰੰਗਮੰਚ ਪ੍ਰੇਮੀਆਂ ਨੇ ਇਸ ਰੰਗਮੰਚ ਉਤਸਵ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ I ਅੱਜ ਦੇ ਵਿਸ਼ੇਸ਼ ਮੇਹਮਾਨਾਂ ਵਿੱਚ ਗਾਇਕਾ ਪੂਨਮ ਗਿੱਲ , ਗਾਇਕ ਤੇ ਸੰਗੀਤਕਾਰ ਅਕਸ ਅਤੇ ਫ਼ਿਲਮੀ ਬੁਆਏਜ਼ ਦੀ ਟੀਮ ਨੇ ਉਚੇਚੇ ਤੌਰ ਤੇ ਪਹੁੰਚੇ l

×