ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨੀ ਬਹੁਤ ਵੱਡਾ ਉਪਰਾਲਾ ਹੈ। ਉਹਨਾਂ ਅਗਾਂਹ ਕਿਹਾ ਕਿ ਇਹ ਅਟੱਲ ਸਚਾਈ ਹੈ ਕਿ ਜਿਹੜੀਆਂ ਤਸਵੀਰਾਂ ਹਨ ਉਹ ਸੱਚ ਦਾ ਸਬੂਤ ਹੁੰਦੀਆਂ ਨੇ ਤੇ ਇਤਿਹਾਸ ਵਿਚ ਅਸੀਂ ਦੇਖਿਆ ਹੈ ਕਿ ਤਸਵੀਰਾਂ ਨੇ ਬਹੁਤ ਕੁਝ ਬਿਆਨ ਕੀਤਾ ਹੈ। ਉਹਨਾਂ ਅਗਾਂਹ ਕਿਹਾ ਕਿ ਇਹ ਤਸਵੀਰਾਂ ਜਦ ਲੋਕਾਂ ਵਿਚ ਆਉਂਦੀਆਂ ਨੇ ਤਾਂ ਇਹਨਾਂ ਨੂੰ ਦੇਖ ਕੇ ਗਿਆਨ ਵਿਚ ਵਾਧਾ ਹੁੰਦਾ ਹੈ। ਉਹਨਾਂ ਨੇ ਸੰਧੂ ਹੋਰਾਂ ਨੂੰ ਵਧਾਈ ਵੀ ਦਿੱਤੀ।ਨੁਮਾਇਸ਼ 19 ਅਗਸਤ ਤੋਂ ਲੈ ਕੇ 21 ਅਗਸਤ ਪੰਜਾਬ ਕਲਾ ਭਵਨ, ਸੈਕਟਰ 16 ਦੀ ਆਰਟ ਗੈਲਰੀ ਵਿਚ ਲਗਾਈ ਜਾਵੇਗੀ। ਇਹ ਨੁਮਾਇਸ਼ ਵਿਚ ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਕੁਦਰਤੀ ਦ੍ਰਿਸ਼, ਖੇਤੀਬਾੜੀ, ਇਤਿਹਾਸਿਕ ਅਤੇ ਧਾਰਮਿਕ ਵਿਰਸੇ ਦਾ ਪ੍ਰਗਟਾਵਾ ਹੈ, ਜਿਸ ਨੂੰ ਕੈਮਰੇ ਦੁਆਰਾ ਖਿੱਚੀਆਂ ਕਲਾਤਮਕ ਤਸਵੀਰਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਕਲਾ ਪ੍ਰਦਰਸ਼ਨੀ ‘ਵਿਸ਼ਵ ਫੋਟੋਗ੍ਰਾਫੀ ਦਿਵਸ’ ਨੂੰ ਸਮਰਪਿਤ ਹੈ।

ਇਸ ਮੌਕੇ ਕਲਾ ਪਰਿਸ਼ਦ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਫੋਟੋਗ੍ਰਾਫੀ ਸਾਨੂੰ ਸਧਾਰਨਤਾ ਵਿੱਚੋਂ ਅਸਧਾਰਨਤਾ ਦੇਖਣਾ ਸਿਖਾਉਂਦੀ ਹੈ। ਉਹਨਾਂ ਅਗਾਂਹ ਕਿਹਾ ਕਿ ਅੱਜ ਦੀ ਪ੍ਰਦਰਸ਼ਨੀ ਦੀਆਂ ਫੋਟੋਆਂ ਸਾਨੂੰ ਸਾਡੇ ਸੱਭਿਆਚਾਰ, ਕੁਦਰਤ ਤੇ ਇਤਿਹਾਸ ਨੂੰ ਹੋਰ ਨੇੜੇ ਤੋਂ ਦਿਖਾਉਂਦੀ ਹੈ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਗਿੱਲ ਹੋਰਾਂ ਨੇ ਹਰਪ੍ਰੀਤ ਸੰਧੂ ਹੋਰਾਂ ਦੇ ਫੈਟੋਗ੍ਰਾਫੀ ਦੇ ਸ਼ੌਕ ਤੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਉਪਰੰਤ ਉੱਘੇ ਲੇਖਕ ਤੇ ਸਾਬਕਾ ਪੁਲਿਸ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਤੂਰ ਨੇ ਕਿਹ ਕਿ ਕਲਾ ਨੂੰ ਮਨੁੱਖ ਲਈ ਬੜਾ ਮਹੱਤਵਪੂਰਨ ਦੱਸਿਆ ਤੇ ਫੋਟੋਗ੍ਰਾਫੀ ਦੀ ਮਹੱਤਤਾ ਬਾਰੇ ਦੱਸਿਆ। ਉੱਘੇ ਪੱਤਰਕਾਰ ਬਲਜੀਤ ਬੱਲੀ ਨੇ ਅੱਜ ਦੀ ਪ੍ਰਦਰਸ਼ਨੀ ਦੇ ਕਲਾਕਾਰ ਦੀ ਮਿਹਨਤ, ਲਗਨ ਤੇ ਸਿੱਖਣ ਦੀ ਦ੍ਰਿੜਤਾ ਬਾਰੇ ਜਾਣੂ ਕਰਵਾਇਆ।ਹਰਪ੍ਰੀਤ ਸੰਧੂ ਹੋਰਾਂ ਨੇ ਵੀ ਪ੍ਰਦਰਸ਼ਨੀ ਵਿਚ ਲੱਗੀਆਂ ਫੰਟੋਆਂ ਬਾਰੇ ਤੇ ਉਹਨਾਂ ਦੀ ਸਿਰਜਣਾ ਬਾਰੇ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸਿਆ।ਉਹਨਾਂ ਆਪਣੀਆਂ ਅਗਾਊਂ ਯੋਜਨਾਵਾਂ ਬਾਬਤ ਬਾਰੇ ਵੀ ਦੱਸਿਆ।

ਇਸ ਸਮਾਗਮ ਵਿਚ ਸ਼੍ਰੀ ਮਨੀਸ਼ ਸਕਸੇਨਾ ਆਈ. ਆਰ. ਐਸ, ਅਮਰਦੀਪ ਸਿੰਘ ਰਾਏ, ਡੀ. ਜੀ. ਪ. ਟਰੈਫਿਕ, ਸ਼੍ਰੀ ਇੰਦਰਪਾਲ ਸਿੰਘ ਧੰਨਾ, ਚੀਫ ਸੂਚਨਾ ਕਮਿਸ਼ਨਰ, ਪ੍ਰੀਤਮ ਰੁਪਾਲ, ਜਗਦੀਪ ਸਿੱਧੂ, ਉੱਘੇ ਫੋਟੋਗ੍ਰਾਫਰ ਤੇਜਪ੍ਰਤਾਪ ਸਿੰਘ ਸੰਧੂ ਆਦਿ ਸ਼ਾਮਿਲ ਹੋਏ।

×