ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਅੱਜ ਇਕ ਵੱਡਾ ਖੁਲਾਸਾ ਕਰਦਿਆਂ ਪੰਜਾਬ ਦੀ ਸਰਕਾਰ ਦੇ ਵਿੱਚ ਕਾਬਜ ਪੰਜਾਬ ਤੋਂ ਬਾਹਰ ਦੇ ਲੋਕਾਂ ਦੇ ਨਾਮ ਤੇ ਸਰਕਾਰੀ ਸਹੂਲਤਾਂ ਦਾ ਪਰਦਾ ਫਾਸ਼ ਕੀਤਾ ਹੈ।ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਅਜਿਹੇ ਲੋਕਾਂ ਦੇ ਨਾਮ ਅਤੇ ਅਹੁਦਿਆਂ ਸਮੇਤ ਇੰਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਰਿਹਾਇਸ਼ਾਂ ਵੀ ਦੱਸੀਆਂ।ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਅਹੁਦਿਆਂ ਤੇ ਰਹੇ ਕਈ ਲੋਕ ਹੁਣ ਪੰਜਾਬ ਦੀ ਸਰਕਾਰ ਦੇ ਵਿੱਚ ਰਾਜ ਕਰ ਰਹੇ ਹਨ।ਉੱਨਾਂ ਕਿਹਾ ਕਿ ਪੰਜਾਬ ਦੇ ਕਈ ਵੱਡੇ ਅਹੁਦਿਆਂ ਤੇ ਪੰਜਾਬ ਤੋਂ ਬਾਹਰ ਦੇ ਲੋਕ ਕਾਬਜ ਹਨ ਜੋ ਕਿ ਸਰਕਾਰ ਚਲਾ ਰਹੇ ਹਨ।ਉੱਨਾਂ ਸਵਾਲ ਚੁੱਕਦਿਆਂ ਕਿਹਾ ਕਿ ਇਹ ਲੋਕ ਕਿਸ ਹੈਸੀਅਤ ਵਿਚ ਸਰਕਾਰੀ ਮੀਟਿੰਗਾਂ ਵਿੱਚ ਬੈਠ ਕੇ ਮੰਤਰੀਆਂ ਤੇ ਅਫ਼ਸਰਾਂ ਨੂੰ ਨਿਰਦੇਸ਼ ਦਿੰਦੇ ਹਨ।ਉੱਨਾਂ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀਆਂ ਦੇ ਹੱਥ ਕੁੱਝ ਵੀ ਨਹੀਂ ਹੈ ਜਦ ਕਿ ਇਹ ਲੋਕ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਨਿਰਦੇਸ਼ ਦੇ ਕੇ ਸਰਕਾਰ ਚਲਾ ਰਹੇ ਹਨ ਤੇ ਪੰਜਾਬ ਦਾ ਪੈਸਾ ਲੁੱਟ ਰਹੇ ਹਨ।ਉੱਨਾਂ ਕਿਹਾ ਕਿ ਇਹ ਲੋਕਾਂ ਮੁੱਖ ਮੰਤਰੀ ਤੇ ਮੰਤਰੀਆਂ ਨਾਲੋਂ ਵੱਧ ਤਨਖਾਹਾ ਲੈ ਰਹੇ ਹਨ ਤੇ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ ਜਦ ਕਿ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੇ ਇਹ ਅਹਿਮ ਅਹੁਦੇ ਪੰਜਾਬ ਦੇ ਬਾਹਰੋਂ ਆਏ ਲੋਕਾਂ ਨੂੰ ਦਿੱਤੇ ਗਏ ਹਨ।ਉੱਨਾਂ ਕਿਹਾ ਕਿ ਯੂ.ਪੀ,ਬਿਹਾਰ ਤੇ ਮਹਾਰਾਸ਼ਟਰ ਸਮੇਤ ਹੋਰ ਰਾਜਾਂ ਤੋਂ ਆਏ ਲੋਕ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਕੰਮ ਕਰ ਰਹੇ ਹਨ ਤੇ ਪੰਜਾਬ ਨੂੰ ਲੁੱਟ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਇੰਨਾਂ ਲੋਕਾਂ ਦੇ ਨਾਮ ਉਜਾਗਰ ਕਰਦਿਆਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਮੁੱਖ ਮੰਤਰੀ ਦੇ ਤੋਰ ਤੇ ਕੰਮ ਕਰ ਰਹੇ ਹਨ ਜਦ ਜਿ ਦੂਜੇ ਨੰਬਰ ਤੇ ਵੈਭਵ ਕੁਮਾਰ ਸੁਪਰ ਸੀ.ਐਮ ਤੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਕੰਮ ਕਰ ਰਿਹਾ ਹੈ,ਜੈਸਮੀਨ ਸ਼ਾਨ ਅਰਵਿੰਦ ਕੇਜਰੀਵਾਲ ਦਾ ਸੱਜਾ ਹੱਥ ਹੈ,ਸਤਿੰਦਰ ਜੈਨ ਹਾਊਸਿੰਗ ਵਿਭਾਗ ਚਲਾ ਰਿਹਾ ਹੈ,ਮਨੀਸ਼ ਸਿਸੋਦੀਆ ਸਾਰੇ ਪੰਜਾਬ ਨੂੰ ਚਲਾ ਰਹੇ ਹਨ।ਇਸ ਤੋਂ ਇਲਾਵਾ ਸੀਮਾ ਬਾਂਸਲ ਵਾਈਸ ਚੇਅਰਮੈਨ ਪੀ.ਡੀ.ਸੀ,ਅਨੁਰਾਗ ਕੁੰਡਲ ਮੈਂਬਰ ਪੀ.ਡੀ.ਸੀ,ਸ਼ੋਕਤ ਰਾਏ ਬਿਜਲੀ ਵਿਭਾਗ ਚਲਾ ਰਿਹਾ ਹੈ,ਵੈਭਵ ਮਹੇਸ਼ਵਰੀ ਪੰਜਾਬ ਦਾ ਉਦਿਯੋਗ ਵਿਭਾਗ ਚਲਾ ਰਿਹਾ ਹੈ,ਕਮਲ ਬਾਂਸਲ ਤੀਰਥ ਯਾਤਰਾ ਸਕੀਮ ਚਲਾ ਰਿਹਾ,ਸੰਜੇ ਗੁਪਤਾ ਚੇਅਰਮੈਨ ਬਿਜਲੀ ਰੈਗੂਲੇਟਰੀ ਕਮਿਸ਼ਨ,ਰੀਨਾ ਗੁਪਤਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ,ਦੀਪਕ ਚੋਹਾਨ ਚੇਅਰਮੈਨ ਉਦਿਯੋਗ ਵਿਭਾਗ,ਆਦਿਲ ਖਾਨ ਪੰਜਾਬ ਦਾ ਵਿਜੀਲੈਂਸ ਵਿਭਾਗ ਚਲਾ ਰਿਹਾ ਹੈ,ਦਪਿੰਦਰ ਵਿਰਕ ਅਤੇ ਸਾਲੀਨ ਮਿਤਰਾ ਸਿਹਤ ਵਿਭਾਗ ਦਾ ਸਾਰਾ ਕੰਮ ਦੇ ਰਹੇ ਹਨ ਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਿੱਲੀ ਅਤੇ ਹੋਰ ਰਾਜਾਂ ਤੋਂ ਆਏ ਲੋਕ ਪੰਜਾਬ ਵਿੱਚ ਰਾਜ ਕਰ ਰਹੇ ਹਨ।ਉੱਨਾਂ ਕਿਹਾ ਕਿ ਇਹਨਾ ਲੋਕਾਂ ਨੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਕਮਰੇ ਲਏ ਹੋਏ ਹਨ ਜਿੱਥੇ ਅਫਸਰਾਂ ਨਾਲ ਮੀਟਿੰਗਾਂ ਕਰਦੇ ਹਨ।ਜਦ ਕਿ ਦਿੱਲੀ ਵਿਖੇ ਪੰਜਾਬ ਭਵਨ ਤੇ ਕਪੂਰਥਲਾ ਹਾਊਸ ਵਿੱਚ ਵੀ ਪੰਜਾਬ ਤੋਂ ਬਾਹਰੀ ਲੋਕਾਂ ਦਾ ਕਬਜ਼ਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਚੋਣਾਂ ਸਮੇਂ ਕਹਿੰਦੇ ਸਨ ਕਿ ਪੰਜਾਬ ਵਿੱਚ ਕਾਲੇ ਅੰਗਰੇਜ ਆ ਗਏ ਹਨ ਪੰਜਾਬ ਤੋਂ ਬਾਹਰੋਂ ਯੂ.ਪੀ ਬਿਹਾਰ ਤੋ ਆਏ ਲੋਕ ਰਾਜ ਕਰਨਾ ਚਾਹੁੰਦੇ ਹਨ ਜਿਸ ਨੂੰ ਗਲਤ ਤਰੀਕੇ ਨਾਲ ਪ੍ਰਚਾਰਿਆ ਗਿਆ ਜੋ ਕਿ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ।ਉੱਨਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਕਾਬਿਲ ਲੋਕ ਪੈਦਾ ਕੀਤੇ ਹਨ ਜੋ ਕਿ ਦੁਨੀਆ ਦੇ ਵੱਡੇ ਅਹੁਦਿਆ ਤੇ ਸੇਵਾਵਾਂ ਨਿਭਾ ਰਹੇ ਹਨ ਪਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਕਾਬਿਲ ਲੋਕ ਨਜ਼ਰ ਨਹੀਂ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਾ ਹੱਥ ਠੋਕਾ ਬਣ ਕੇ ਕੇਵਲ ਫ਼ਾਈਲਾਂ ਤੇ ਦਸਤਾਖਤ ਕਰਨ ਤੱਕ ਹੀ ਸੀਮਤ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਇੰਨਾਂ ਸਭ ਦਾ ਹਿਸਾਬ ਲਿਆ ਜਾਵੇਗਾ।