ਜਿਲਾ ਫਾਜ਼ਿਲਕਾ- ਦੀ ਤਹਿਸੀਲ ਅਬੋਹਰ ਦੇ ਪੰਜ ਪਿੰਡ ਨੇ 47 ਤੋ ਪਾਕਿਸਤਾਨ ਤੋ ਆ ਕੇ ਬੇਆਬਾਦ ਪਈ 2700 ਏਕੜ ਜਮੀਨ ਆਬਾਦ ਕੀਤੀ ਸੀ ।

ਹੁਣ ਆਪ ਸਰਕਾਰ ਨੇ ਆਬਾਦਕਾਰ ਕਿਸਾਨ ਤੋ ਜਮੀਨ ਖੋਹਣ ਲਈ ਹਮਲਾ ਵਿਢਿਆ ਹੋਇਆ ਹੈ। ਸਾਰੇ ਪੰਜਾਬ ਵਿੱਚ ਹੀ ਪੰਚਾਇਤੀ ਜਮੀਨਾਂ ਛਡਾਉਣ ਦੇ ਨਾ ਤੇ ਆਬਾਦਕਾਰ ਕਿਸਾਨਾਂ ਦੀਆ ਜਮੀਨ ਛਡਾਉਣਿਆ ਸੁਰੂ ਕੀਤੀ ਹੋਇਆ ਹਨ ।

ਪਟਿਆਲਾ ,ਫਿਰੋਜਪੁਰ ਮਾਨਸਾ ਵਿੱਚ ਜੁਮਲਾ ਮਾਲਕਾ ਮੁਸ਼ਤਰਕਾ ਮਾਲਕਾ,ਭੰਡਾ ਮਾਲਕਾ ,ਸੈਟਰ ਗੌਰਮਿੰਟ, ਹੁਸੈਨੀਵਾਲਾ ਹੈਡ ਦੇ ਪਾਰ ਆਬਾਦਕਾਰ ਕਿਸਾਨ ਨੇ ਜਮੀਨ ਆਬਾਦ ਕੀਤੀਆ ਹਨ। ਇਹਨਾ ਆਬਾਦਕਾਰ ਦੀਆ ਜਮੀਨ ਛਡਾਉਣ ਲਈ ਸਰਕਾਰ ਆਬਾਦਕਾਰ ਦੀਆ ਜਮੀਨਾਂ ਪੰਚਾਇਤ ਖਾਤੇ ਪਾਇਆ ਦਿਤੀਆ ਹਨ ।ਇਸੇ ਤਰਾ ਅਬੋਹਰ ਦੇ ਨਾਲ ਲਗਦੇ ਪੰਜ ਪਿੰਡਾਂ ਦੇ ਕਿਸਾਨਾਂ ਨੂੰ 2700 ਦੀਆ ਆਬਾਦਕਾਰ ਕਿਸਾਨਾਂ ਦੀਆ ਖੋਹਣ ਲਈ ਪ੍ਰਕਿਰਿਆ ਸੁਰੂ ਕਰ ਦਿੱਤੀ ਹੈ। ਇਸ ਜਮੀਨ ਦੇ ਵਿੱਚ ਦੀ ਅਬੋਹਰ ਦੇ ਬਾਈਪਾਸ ਬਣਾਉਣ ਸੁਰੂ ਕੀਤਾ ਕਿਸਾਨ ਨੇ ਅਬਾਦ ਕੀਤੀ ਜ਼ਮੀਨ ਦੇ ਮੁਆਵਜੇ ਦੀ ਮੰਗ ਕੀਤੀ । ਤਾ ਸਰਕਾਰ ਦੇ ਆਧਿਕਾਰੀ ਕਹਿੰਦੇ ਤੁਸੀ ਏਸ ਜਮੀਨ ਦੇ ਮਾਲਕ ਨਹੀ । ਇਹ 2700 ਏਕੜ ਜਮੀਨ ਸਰਕਾਰ ਦੀ ਹੈ ਛੱਡੋ।

10 ਦਸੰਬਰ ਤੋ ਕਿਸਾਨ ਨੇ ਇੱਕਠੇ ਹੋਕੇ ਕਿਸਾਨ ਜਥੇਬੰਦੀਆ ਦੀ ਆਗਵਾਈ ਵਿੱਚ ਜਮੀਨ ਤੇ ਅੰਦੋਲਨ ਸੁਰੂ ਕਰ ਦਿੱਤਾ ਹੈ ,ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆ ਇਕੱਠੀਆ ਅੰਦੋਲਨ ਵਿੱਚ ਸ਼ਾਮਲ ਹਨ।
ਕਰਾਤੀਕਾਰੀ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਬਕੈਨਵਾਲਾ ਅੰਦੋਲਨ ਵਿੱਚ ਸ਼ਾਮਲ ਹਨ। ਜਿਲਾ ਫਾਜਿਲਕਾ ਦੀ ਬਾਕੀ ਟੀਮ ਵੀ ਸ਼ਾਮਲ ਹੋਵੇ ਗਈ ।

ਕਲ ਗੁਰਮੀਤ ਸਿੰਘ ਮਹਿਮਾ
ਸੂਬਾ ਜਨਰਲ ਸਕੱਤਰ ਕਰਾਂਤੀਕਾਰੀ ਕਿਸਾਨ ਯੂਨੀਅਨ ਅੰਦੋਲਨ ਵਿੱਚ ਸ਼ਾਮਲ ਹੋਣ ਗੇ।

×