ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਦੇ ਅਵਸਰ ‘ਤੇ, ਮੇਰਾ ਯਵਾ ਭਾਰਤ ਚੰਡੀਗੜ੍ਹ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੁਆਰਾ ਐੱਨਐੱਸਐੱਸ ਯੂਨਿਟ, ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ, ਸੈਕਟਰ-11, ਚੰਡੀਗੜ੍ਹ
ਦੇ ਸਹਿਯੋਗ ਨਾਲ “ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ।
ਇਸ ਮੁਕਾਬਲੇ ਵਿੱਚ ਲਗਭਗ 50 ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇੱਕ ਨਸ਼ਾ-ਮੁਕਤ ਯੁਵਾ ਸਮਾਜ ਦੇ ਮਹੱਤਵ ਅਤੇ ਵਿਕਸਿਤ ਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ‘ਤੇ ਆਪਣੀ ਰਚਨਾਤਮਕ ਸੋਚ ਅਤੇ ਵਿਚਾਰਾਂ ਨੂੰ ਪੋਸਟਰਾਂ ਦੇ ਜ਼ਰੀਏ ਪ੍ਰਸਤੁਤ ਕੀਤਾ।
ਪ੍ਰੋਗਰਾਮ ਦੇ ਦੌਰਾਨ ਸਾਰੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਪੁਸ਼ਪਾਂਜਲੀ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਅਮਨ ਨੇ ਪਹਿਲਾ, ਨੀਰਜ ਨੇ ਦੂਸਰਾ ਅਤੇ ਰੇਸ਼ਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿੱਚ
ਪ੍ਰਸਤੁਤ ਐਂਟਰੀਆਂ ਦਾ ਮੁੱਲਾਂਕਣ ਡਾ. ਮੁਨੀਸ਼ ਕੁਮਾਰ, ਡਾ. ਸ਼ਾਖਾ ਸ਼ਾਰਦਾ, ਡਾ. ਭਗਵੰਤ ਸਿੰਘ ਅਤੇ ਸੁਸ਼੍ਰੀ ਸੰਜੂ ਰਾਣੀ ਦੀ ਨਿਰਣਾਇਕ ਮੰਡਲੀ ਦੁਆਰਾ ਕੀਤਾ ਗਿਆ।
ਇਸ ਅਵਸਰ ‘ਤੇ ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ,
ਮੇਰਾ ਯੁਵਾ ਭਾਰਤ ਚੰਡੀਗੜ੍ਹ ਨੇ ਕਿਹਾ ਕਿ ਇਹ ਪ੍ਰੋਗਰਾਮ ਮਹੱਤਵਪੂਰਨ ਦਿਨਾਂ ਦੇ ਰਾਸ਼ਟਰ-ਵਿਆਪੀ ਆਯੋਜਨ ਅਤੇ ਚਲ ਰਹੇ “ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਅਭਿਯਾਨ ਦੇ ਤਹਿਤ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਅਤੇ ਇੱਕ ਤੰਦਰੁਸਤ, ਉਤਪਾਦਕ ਅਤੇ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ।
ਡਾ. ਮੋਨਿਕਾ ਦਾਰਾ ਅਤੇ ਡਾ. ਮੁਨੀਸ਼ ਕੁਮਾਰ, ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ,ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ, ਸੈਕਟਰ-11,
ਨੇ ਇਸ ਪ੍ਰੋਗਰਾਮ ਦੇ ਤਾਲਮੇਲ ਅਤੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪ੍ਰੋਗਰਾਮ ਦਾ ਸਮਾਪਨ
ਨੌਜਵਾਨਾਂ ਵਿੱਚ
ਨਸ਼ੀਲੇ ਪਦਾਰਥਾਂ ਦੇ ਦੁਸ਼ਪ੍ਰਭਾਵਾਂ ਬਾਰੇ
ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ “ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਅਭਿਯਾਨ ਦੇ ਸਰਗਰਮ ਦੂਤ ਬਣਨ ਲਈ ਪ੍ਰੇਰਿਤ ਕਰਨ ਹਿਤ ਸਮੂਹਿਕ ਸਹੁੰ ਚੁੱਕਣ ਨਾਲ ਹੋਇਆ।


