ਗਿੱਦੜਬਾਹਾ, 19 ਨਵੰਬਰ ( ) ਫਕਸਰ ਥੇੜੀ ਦੀ ਦਾਣਾ ਮੰਡੀ ‘ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹਮਾਇਤੀ ਰਾਣਾ ਤੇ ਉਸ ਦੇ ਸਾਥੀਆਂ ਵੱਲੋਂ ਪੱਤਰਕਾਰ ਰਣਜੀਤ ਸਿੰਘ ਗਿੱਲ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਸਰਕਾਰ ਵੱਲੋਂ ਦੋਸ਼ੀਆਂ ‘ਤੇ ਬਣਦੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇੱਕ ਇੱਕਤਰਤਾ ਗਿੱਦੜਬਾਹਾ ਦੀ ਕਪਾਹ ਮੰਡੀ ਵਿਖੇ ਹੋਈ। ਇਸ ਇਕੱਤਰਤਾ ਵਿੱਚ ਮਾਲਵਾ ਖੇਤਰ ਦੇ ਪੱਤਰਕਾਰਾਂ, ਸੰਘਰਸਸ਼ੀਲ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਨੇ ਸ਼ਿਰਕਤ ਕੀਤੀ। ਕਾਰਵਾਈ ਨਾ ਕਰਨ ਤੋਂ ਨਰਾਜ਼ ਪੱਤਰਕਾਰ ਭਾਈਚਾਰੇ ਨੇ ਬਠਿੰਡਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ ਦੀ ਅਗਵਾਈ ‘ਚ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਸ਼੍ਰੀ ਮੁਕਤਸਰ ਸਾਹਿਬ ਦੇ SSP ਦਾ ਪੁਤਲਾ ਫੂਕਿਆ ਗਿਆ। ਪ੍ਰਧਾਨ ਬਖਤੌਰ ਸਿੰਘ ਢਿੱਲੋਂ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਐਕਸ਼ਨ ਕਮੇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਗਲੇ ਹਫ਼ਤੇ SSP ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਤਾਜ਼ਾ ਪੋਸਟਾਂ
- ਅਮਨ ਅਰੋੜਾ ਵੱਲੋਂ ਸਟਾਰਟਅੱਪ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0 ਲਾਂਚ
- ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ
- ਬਰਿੰਦਰ ਕੁਮਾਰ ਗੋਇਲ ਵੱਲੋਂ ਸਸਰਾਲੀ ਕਾਲੋਨੀ ਵਿਖੇ ਸਤਲੁਜ ਧੁੱਸੀ ਬੰਨ੍ਹ ਦੇ ਕਾਰਜਾਂ ਦਾ ਜਾਇਜ਼ਾ
- ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋੜ ਰੁਪਏ ਦਾ ਜਾਇਕਾ ਪ੍ਰੋਜੈਕਟ: ਮੋਹਿੰਦਰ ਭਗਤ
- ਗੈਂਗਸਟਰਾਂ ‘ਤੇ ਵਾਰ ਦਾ 170ਵਾਂ ਦਿਨ: ਪੰਜਾਬ ਪੁਲਿਸ ਵੱਲੋਂ 597 ਥਾਈਂ ਛਾਪੇਮਾਰੀ; 323 ਕਾਬੂ
ਨਵੀਨਤਮ ਪੋਸਟਾਂ
{"speed":"500","height":"400","pause":"2000"}
