ਜੇਕਰ ਆਪਣੇ ਮਾਸਟਰ ਪਿਓ ਦਾ ਪੁੱਤ ਹੈ ਤਾਂ ਆਪਣਾ ਭੇਡੂ ਪਾਸੇ ਕਰਕੇ ਮਜੀਠੇ ਆ ਕੇ ਚੋਣ ਲੜ – ਬਿਕਰਮ ਸਿੰਘ ਮਜੀਠੀਆ
ਕਿਹਾ, ਮਜੀਠੇ ਵਾਲੇ ਦੱਸਣਗੇ ਕਿ ਇਹ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ ਜੌ ਹੱਕ-ਸੱਚ ਲਈ ਲੜਦੀ ਹੈ, ਇੱਥੇ ਵਿਕਾਊ ਮਾਲ ਦੀ ਕੋਈ ਥਾਂ ਨਹੀਂ
ਜਿਵੇਂ ਮਜੀਠੇ ਵਾਲਿਆਂ ਨੇ ਤੇਰੀ ਧੌਣ ‘ਚ ਕਿੱਲਾ ਕੱਢ ਕੇ ਤੇਰੀ ਬੌਡੀ ਖੜਕਾ ਦਿੱਤੀ, ਹੁਣ ਤੇਰਾ ਭੋਗ ਵੀ ਮਜੀਠੇ ਵਾਲੇ ਹੀ ਪਾਉਣਗੇ
ਨਕਲੀ ਇਨਕਲਾਬੀ ਅਤੇ ਗੁਰੂ ਦੋਖੀ ਨੇ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਪਰ ਕੋਈ ਨਵਾਂ ਸਕੂਲ, ਕਾਲਜ, ਹਸਪਤਾਲ ਨਹੀਂ ਬਣਿਆ
ਮਾਸਟਰ ਦੇ ਮੁੰਡੇ ਨੇ ਮਾਸਟਰਾਂ ਨੂੰ ਕੁੱਟਿਆ, ਕਿਸਾਨ ਕੁੱਟੇ, ਮਨਰੇਗਾ ਵਾਲੇ ਕੁੱਟੇ, ਸਫਾਈ ਕਰਮਚਾਰੀ ਕੁੱਟੇ, ਲਾਈਨਮੈਨ ਕੁੱਟੇ ਤੇ ਹੁਣ ਬਰਨਾਲੇ ‘ਚ ਸਾਡੀਆਂ ਧੀਆਂ-ਭੈਣਾਂ ਕੁੱਟੀਆਂ
ਜੁਗਨੂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਖਾ ਗਿਆ, ਗੋਪੀ ਬਹੁ ਰੇਪ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੰਜ ਕਰੋੜ ਖਾ ਗਈ
ਭੰਡ ਅਤੇ ਦਿੱਲੀ ਦੇ ਬਲਫ਼ ਮਾਸਟਰ ਦੀ ਸਰਕਾਰ ਨੇ ਪੰਜਾਬ ‘ਚ ਪ੍ਰੈਸ ਦੀ ਆਜ਼ਾਦੀ ਖਤਮ ਕਰ ਦਿੱਤੀ, ਸੱਚ ਲਿਖਣ ਬੋਲਣ ਵਾਲਿਆਂ ਖਿਲਾਫ ਦਿੱਤੇ ਜਾਂਦੇ ਝੂਠੇ ਪਰਚੇ
FBI ਦੇ ਮੋਸਟ ਵਾਂਟੇਡ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੇਅਰਮੈਨ ਬਣਾ ਕੇ ਭੰਡ ਨੇ ਬਣਾਇਆ ਰੰਗਲਾ ਪੰਜਾਬ
ਕੱਚੇ ਡੀਜੀਪੀ ਅਤੇ ਭਰਿਸ਼ਟ ਸਕੱਤਰ ਟੋਪੀ ਸਿਨਹਾ ਨੇ ਆਪਣੇ ਨਿਜੀ ਹਿੱਤਾਂ ਲਈ ਪੰਜਾਬ ਨੂੰ ਦਾਅ ‘ਤੇ ਲਾਇਆ
ਪੰਜਾਬ ਦੇ ਲੋਕ ਵਿਦੇਸ਼ਾਂ ਚ ਪ੍ਰਾਪਰਟੀਆਂ ਬਣਾਉਣ ਵਾਲੇ ਭੰਡ, ਈਡੀ ਦੇ ਧੱਕੇ ਚੜ੍ੇ ਉਸਦੇ ਭਰਿਸ਼ਟਾਚਾਰੀ ਓਐਸਡੀ ਅਤੇ ਪੰਜ ਕਰੋੜੀ “ਗੋਪੀ ਬਹੂ” ਅਤੇ ਉਸਦੇ ਲੁਟੇਰੇ ਗੈਂਗ ਨੂੰ ਪੰਜਾਬ ਤੋਂ ਬਾਹਰ ਕਰਨ ਲਈ ਤਿਆਰ
ਤਾਰਾ ,ਸਿਤਾਰਾ ,ਜੁਗਨੂੰ ,ਜੁਗਨੀ ਲਈ ਤਰੀ ਵਾਲੇ ਬੈਂਗਨ ਤਿਆਰ ਜਲਦੀ ਹੀ ਖਾਂਦੇ ਦਿਖਾਈ ਦੇਣਗੇ ਬਿਕਰਮ ਸਿੰਘ ਮਜੀਠੀਆ
– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ *ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਹਜਾਰਾ ਦੀ ਗਿਣਤੀ ਵਿਚ ਆਏ ਠਾਠਾ ਮਾਰਦੇ ਇਕੱਠ ਦੀ ਹਾਜ਼ਰੀ ਵਿੱਚ *ਗੁਰੂ-ਦੋਖੀ ਭਗਵੰਤ ਮਾਨ ਉਰਫ ਜੁਗਨੂੰ ਨੂੰ ਖੁੱਲੇ ਚੁਨੌਤੀ ਦਿੰਦੇ ਹੋਏ ਆਹਾ ਕਿਹਾ ਜੇਕਰ ਆਪਣੇ ਮਾਸਟਰ ਪੁੱਤ ਦਾ ਪਿਓ ਹੈ ਤਾਂ ਆਪਣੇ ਭੇਡੂ ਨੂੰ ਅੱਗੇ ਕਰਨ ਦੀ ਜਗ੍ਹਾ ਮਜੀਠੀ ਆ ਕੇ ਮੇਰੇ ਖਿਲਾਫ ਖੁਦ ਚੋਣ ਲੜ ਕੇ ਦਿਖਾਵੇ* l ਉਹਨਾਂ ਕਿਹਾ ਕਿ
ਜਿਵੇਂ ਮਜੀਠੇ ਵਾਲਿਆਂ ਨੇ ਤੇਰੀ ਧੌਣ ‘ਚ ਕਿੱਲਾ ਕੱਢ ਕੇ ਤੇਰੀ ਬੌਡੀ ਖੜਕਾ ਦਿੱਤੀ, ਹੁਣ ਤੇਰਾ ਭੋਗ ਵੀ ਮਜੀਠੇ ਵਾਲੇ ਹੀt ਪਾਉਣਗੇ l ਸ੍ਰ ਮਜੀਠੀਆ ਨੇ ਕਿਹਾ ਕਿ ਮਜੀਠੇ ਵਾਲੇ ਦੱਸਣਗੇ ਕਿ ਇਹ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ ਜੌ ਹੱਕ-ਸੱਚ ਲਈ ਲੜਦੀ ਹੈ, ਇੱਥੇ ਵਿਕਾਊ ਮਾਲ ਦੀ ਕੋਈ ਥਾਂ ਨਹੀਂ* l ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਅਤੇ ਗੁਰੂ ਦੋਖੀ ਨੇ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਪਰ ਕੋਈ ਨਵਾਂ ਸਕੂਲ, ਕਾਲਜ, ਹਸਪਤਾਲ ਨਹੀਂ ਬਣਿਆ
ਪਰ ਪੰਜਾਬ ਸਮੇਤ ਦੇਸ਼ ਭਰ ਦੇ ਸਾਰੇ ਸੂਬਿਆਂ a ਵਿੱਚ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਦੇ ਖਜ਼ਾਨੇ ਨੂੰ ਝੂਠੇ ਇਸ਼ਤਿਹਾਰਬਾਜੀ ਉੱਤੇ ਲੁਟਾ ਦਿੱਤਾ l ਉਨ੍ਹਾਂ ਕਿਹਾ ਕਿ ਮਾਸਟਰ ਦੇ ਮੁੰਡੇ ਨੇ ਮਾਸਟਰਾਂ ਨੂੰ ਕੁੱਟਿਆ, ਕਿਸਾਨ ਕੁੱਟੇ, ਮਨਰੇਗਾ ਵਾਲੇ ਕੁੱਟੇ, ਸਫਾਈ ਕਰਮਚਾਰੀ ਕੁੱਟੇ, ਲਾਈਨਮੈਨ ਕੁੱਟੇ ਤੇ ਹੁਣ ਬਰਨਾਲੇ ‘ਚ ਸਾਡੀਆਂ ਧੀਆਂ-ਭੈਣਾਂ ਕੁੱਟੀਆਂ
ਪਰ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸਾਰੇ ਵਰਗ ਤਾਨਾਸ਼ਾਹੀ ਅਤੇ ਅੱਤਿਆਚਾਰੀ ਨਕਲੀ ਇਨਕਲਾਬੀ ਦੀ ਸਰਕਾਰ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਕੋਈ ਗੱਲ ਨਹੀਂ ਤਿਆਰ ਬੈਠੇ ਹਨ l ਉਨ੍ਹਾਂ ਕਿਹਾ ਕਿ ਜੁਗਨੂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਖਾ ਗਿਆ, ਗੋਪੀ ਬਹੁ ਰੇਪ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੰਜ ਕਰੋੜ ਖਾ ਗਈ ਗੋਪੀ ਭਾਬੀ ਦਾ ਦਿਓਰ ਰਾਜੀ ਪੰਜਾਬ ਚ ਕਈ ਤਰ੍ਹਾਂ ਦੇ ਵੱਡੇ ਭਰਸ਼ਟਾਚਾਰ ਤੇ ਮਾਮਲਿਆਂ ਵਿੱਚ ਈਡੀ ਦੇ ਰਡਾਰ ਤੇ ਹੈ ਅਤੇ ਇਹ ਲੋਕ ਪੰਜਾਬ ਨੂੰ ਵਿਚ ਅਰੇ ਦੁਬਾਰਾ ਉਜਾੜਨ ਲਈ ਸੱਤਾ ਹਾਸਲ ਕਰਨ ਦੇ ਸੁਫਨੇ ਦੇਖ ਰਹੇ ਹਨ l
ਉਹਨਾਂ ਕਿਹਾ ਕਿ ਭੰਡ ਅਤੇ ਦਿੱਲੀ ਦੇ ਬਲਫ਼ ਮਾਸਟਰ ਦੀ ਸਰਕਾਰ ਨੇ ਪੰਜਾਬ ‘ਚ ਪ੍ਰੈਸ ਦੀ ਆਜ਼ਾਦੀ ਖਤਮ ਕਰ ਦਿੱਤੀ, ਸੱਚ ਲਿਖਣ ਬੋਲਣ ਵਾਲਿਆਂ ਖਿਲਾਫ ਦਿੱਤੇ ਜਾਂਦੇ ਝੂਠੇ ਪਰਚੇ ਕੀਤੇ ਜਾ ਰਹੇ ਹਨ। ਪਰ ਭੰਡ ਇਹ ਗੱਲ ਯਾਦ ਰੱਖੇ ਕਿ ਚੋਣ ਜਾਬਤਾ ਲੱਗਦੇ ਸੀ ਇਹੀ ਮੀਡੀਆ ਇਸਦੇ ਕੱਚੇ ਚਿੱਠੇ ਖੋਲ ਕੇ ਸਾਰੇ ਪੰਜਾਬ ਦੇ ਸਾਹਮਣੇ ਰੱਖੇਗਾ l
ਉਹਨਾਂ ਕਿਹਾ ਕਿ FBI ਦੇ ਮੋਸਟ ਵਾਂਟੇਡ ਜੱਗੂ ਭਗਵਾਨਪੁਰੀਆ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੇਅਰਮੈਨ ਬਣਾ ਕੇ ਭੰਡ ਨੇ ਰੰਗਲਾ ਪੰਜਾਬ ਬਣਾਇਆ ਹੈ ਅਤੇ ਪੰਜਾਬ ਦਾ ਕੱਚਾ ਡੀਜੀਪੀ ਗੌਰਵ ਯਾਦਵ ਆਪਣੀ ਕੁਰਸੀ ਬਚਾਉਣ ਲਈ ਆਪਣੇ ਸ਼ਰਾਬੀ ਆਕਾ ਦੇ ਪੈਰਾਂ ਵਿੱਚ ਬੈਠਾ ਹੈਂ l ਉਨ੍ਹਾਂ ਕਿਹਾ ਕਿ ਕੱਚੇ ਡੀਜੀਪੀ ਅਤੇ ਭਰਿਸ਼ਟ ਸਕੱਤਰ ਟੋਪੀ ਸਿਨਹਾ ਨੇ ਆਪਣੇ ਨਿਜੀ ਹਿੱਤਾਂ ਲਈ ਪੰਜਾਬ ਨੂੰ ਦਾਅ ‘ਤੇ ਲਾ ਕੇ ਰੱਖ ਦਿੱਤਾ ਹੈ l ਉਹਨਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਸ਼ਰਾਬੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਸੁੱਟ ਕਰਨ ਵਿੱਚ ਲੱਗਿਆ ਹੋਇਆ ਹੈ ਪਰ ਉਹ ਯਾਦ ਰੱਖੇ ਕਿ ਪੰਜਾਬ ਦੇ ਲੋਕ ਵਿਦੇਸ਼ਾਂ ਚ ਪ੍ਰਾਪਰਟੀਆਂ ਬਣਾਉਣ ਵਾਲੇ ਭੰਡ, ਈਡੀ ਦੇ ਧੱਕੇ ਚੜ੍ੇ ਉਸਦੇ ਭਰਿਸ਼ਟਾਚਾਰੀ ਓਐਸਡੀ ਅਤੇ ਪੰਜ ਕਰੋੜੀ ਗੋਪੀ ਬਹੂ ਅਤੇ ਉਸਦੇ ਲੁਟੇਰੇ ਗੈਂਗ ਨੂੰ ਪੰਜਾਬ ਤੋਂ ਬਾਹਰ ਕਰਨ ਲਈ ਤਿਆਰ ਬੈਠੇ ਹਨ l ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਮੁਲਾਜ਼ਮਾ ਸਮੇਤ ਹਰ ਵਰਗ ਆਪਣੇ ਹੱਕਾਂ ਲਈ ਧਰਨੇ ਬੈਠਾ ਹੈ ਪਰ ਹੰਕਾਰੀ ਮੁੱਖ ਮੰਤਰੀ ਆਪਣੀ ਹੈਂਕੜਬਾਜੀ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਜਗਹਾ ਉਹਨਾਂ ਖਿਲਾਫ ਧੱਕੇਸ਼ਾਹੀਆਂ ਤੇ ਕਾਰਵਾਈ ਵਾਲੀ ਨੀਤੀ ਅਪਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ 117 ਹਲਕਿਆਂ ‘ਚੋਂ ਭੱਜ-ਭੱਜ ਕੇ ਤੈਨੂੰ ਸਿਰਫ ਮਜੀਠਾ ਹੀ ਚੇਤੇ ਆਉਂਦਾ ਹੈ। ਤੈਨੂੰ ਬਾਜਵਾ ਚੇਤੇ ਨਹੀਂ ਆਉਂਦਾ ਜੋ ਵਿਰੋਧੀ ਧਿਰ ਦਾ ਲੀਡਰ ਹੈ, ਤੈਨੂੰ ਤੇਰਾ ਆਪਣਾ ਪ੍ਰਧਾਨ ਰਾਜਾ ਬੇਟਾ ਚੇਤੇ ਨਹੀਂ ਆਉਂਦਾ। ਕਿਉਂਕਿ ਮਜੀਠੇ ਵਾਲਿਆਂ ਨੇ ਤੇਰੀ ਧੌਣ ‘ਚ ਕਿੱਲਾ ਕੱਢ ਕੇ ਤੇਰੀ ਹੈਂਕੜਬਾਜ਼ੀ ਕੱਢੀ ਹੈ। ਜਿਸ ਦੇ ਚਲਦੇ ਤੈਨੂੰ ਦਿਨ ਰਾਤ ਸਿਰਫ ਮਜੀਠੀਆ ਹੀ ਚੇਤੇ ਆਉਂਦਾ ਹੈ l
ਉਹਨਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਯਾਦ ਰੱਖੇ ਕੇ ਇਹ ਧਰਤੀ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਹੈ, ਜਿਨ੍ਹਾਂ 6 ਗੁਰੂ ਸਾਹਿਬਾਨ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ, ਪਹਿਲੇ ਹੈੱਡ ਗ੍ਰੰਥੀ ਬਣੇ, ਇਹ ਬਲਿਦਾਨ ਦੀ ਧਰਤੀ ਹੈ। ਇੱਥੋਂ ਹੀ ਅੱਜ ਤੇਰੇ ਹੰਕਾਰ ਦੇ ਖਾਤਮੇ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਗੁਰੂ ਘਰ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਵੀ ਤੂੰ ਪੁਲਿਸ ਜਰੀਏ ਰੋਕ ਰਿਹਾ ਹੈਂ। ਮੈਂ ਖੁਦ ਬੈਰੀਕੇਡਾਂ ਤੋਂ ਲੰਘ ਕੇ ਆਇਆ ਹਾਂ। ਮੈਂ ਥਾਣੇਦਾਰ ਨੂੰ ਕਿਹਾ, ਭਾਈ ਮੱਥਾ ਟੇਕ ਲਈਏ ਜਾਂ ਗੱਡੀ ਰੋਕ ਲਈਏ, ਤਦ ਜਾ ਕੇ ਗੇਟ ਖੋਲ੍ਹਿਆ ਪਰ ਪੰਜਾਬ ਨੂੰ ਪੁਲਿਸ ਸਟੇਟt ਬਣਾਉਣ ਵਾਲੇ ਝੂਠੇ ਇਨਕਾਊਂਟਰ ਕਰਨ ਵਾਲੇ ਅਤੇ ਪੰਜਾਬ ਦੀ ਲੁੱਟ ਕਸੁੱਟ ਕਰਨ ਵਾਲੇ ਨਕਲੀ ਗੁਲਾਬੀ ਦੇ ਲੋਕ ਜਲਦੀ ਸਬਕ ਸਿਖਾਉਣਗੇ l ਉਨ੍ਹਾਂ ਕਿਹਾ ਕਿ *ਇਹ ਬਦਲਾਅ ਨਹੀਂ, ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾ ਲੈਣ ਵਾਲੀ ਸਰਕਾਰ ਹੈ। ਉਹਨਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਯਾਦ ਰੱਖੇ ਕਿ ਜਿਸ ਦਿਨ ਮਜੀਠੀਏ ਦਾ ਹੱਥ ਪੈ ਗਿਆ ਉਸ ਦਿਨ ਤੇਰੀਆਂ ਤੇ ਪੰਜਾਬ ਨੂੰ ਲੁੱਟਣ ਵਾਲੇ ਧਰੇ ਦਿੱਲੀ ਵਾਲੇ ਪੂਰੇ ਗਰੋਹ ਦੀਆਂ ਚੀਕਾਂ ਕਢਵਾ ਕੇ ਰੱਖ ਦਵਾਂਗੇ l
ਮਜੀਠੀਆ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਨਕਲੀ ਇਨਕਲਾਬੀਆ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਸਿਰ ਤੋਂ ਕਰਜ਼ਾ ਉਤਾਰਾਂਗੇ ਅਤੇ ਪੰਜਾਬ ਸ੍ਰੀ ਇਕ ਰੁਪਆ ਕਰਦਿਆਂ ਨਹੀਂ ਚੜਨ ਦਵਾਂਗੇ ਪਰ ਸੱਤਾ ਚ ਆਉਣ ਤੋਂ ਬਾਅਦ ਪੰਜਾਬ ‘ਤੇ 5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਪਰ ਕੋਈ ਨਵਾਂ ਸਕੂਲ, ਕਾਲਜ, ਹਸਪਤਾਲ ਨਹੀਂ ਬਣਿਆ। ਉਹਨਾਂ ਕਿਹਾ ਕਿ ਜੋ ਵੀ ਪੰਜਾਬ ਦਾ ਵਿਕਾਸ ਸਕੂਲ ਕਾਲਜ ਹਸਪਤਾਲ ਸੜਕਾਂ ਬਣੀਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਹੀ ਵਿੱਚ ਬਣੀਆਂ ਹਨ। ਉਹਨਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਗੁੰਡਾਗਰਦੀ ਦਾ ਇਹ ਹਾਲ ਹੈ ਕਿ ਜੇਕਰ ਨਕਲੀ ਇਨਕਲਾਬੀਆਂ ਵਾਂਗ ਇਹਨਾਂ ਦੀ ਨਕਲੀ ਸੜਕ ਦੀ ਕੋਈ ਵੀਡੀਓ ਬਣਾ ਲਵੇ ਤਾ ਇਸਦੀ ਪੁਲਿਸ ਘਰਾਂ ਵਿੱਚ ਵੜ ਕੇ ਬੱਚਿਆਂ ਤੋਂ ਫੋਨ ਖੋਹਣ ਤੱਕ ਜਾਂਦੀ ਹੈ l ਉਹਨਾਂ ਕਿਹਾ ਕਿ ਭਰਸ਼ਟਾਚਾਰ ਹੀ ਸਰਕਾਰ ਦਾ ਇਹ ਹਾਲ ਹੈ ਕਿ 15 ਹਜ਼ਾਰ ਕਰੋੜ ਦੇ ਲੋਨ ‘ਤੇ ਸਾਢੇ ਤਿੰਨ ਕਰੋੜ ਦੀ ਦਲਾਲੀ ਖਾ ਲਈ। ਇਸ ਦੇ ਭਰਸ਼ਟਾਚਾਰੀ ਓਐਸਡੀ ਦੇ ਭਰਸ਼ਟਾਚਾਰ ਨੂੰ ਲੈ ਕੇ ਈਡੀ ਨੇ ਡੀਜੀਪੀ ਨੂੰ ਤਿੰਨ ਚਿੱਠੀਆਂ ਲਿਖ ਦਿੱਤੀਆਂ , ਇਸਦੇ ਕਰੀਬੀ ਅਨੁਰਾਗ ਵਰਮਾ ਦੀ 500 ਕਰੋੜ ਦੀ ਠੱਗੀ ਸਾਹਮਣੇ ਆ ਗਈ ਪਰ ਇਹ ਕੱਟੜ ਭ੍ਰਸਟਾਚਾਰੀ ਅਜੇ ਵੀ ਆਪਣੇ ਆਪ ਨੂੰ ਇਮਾਨਦਾਰ ਦੱਸ ਰਹੇ ਹਨ ।* ਉਨ੍ਹਾਂ ਕਿਹਾ ਕਿ * ਦਿਨ ਦੂਰ ਨਹੀਂ, ਹਾਈਕੋਰਟ ‘ਚ ਤਰੀਕ ਲੱਗੀ ਹੈ, ਇਹ ਤਾਰਾ, ਸਿਤਾਰਾ, ਜੁਗਨੂੰ ਸਭ ਨੂੰ ਤਰੀ ਵਾਲੇ ਬੈਂਗਣ ਖਾਣੇ ਪੈਣੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾ, ਕਿਸਾਨਾਂ, ਸਫ਼ਾਈ ਸੇਵਕਾਂ , ਮੀਡੀਆ ਸਮੇਤ ਦੂਜਾ ਬੈਠ ਹਰ ਵਰਗ ਭਰਿਸ਼ਟਾਚਾਰੀ ਟੋਲੇ ਨੂੰ ਪੰਜਾਬ ਤੋਂ ਬਾਹਰ ਕਰਨ ਲਈ ਕਾਲਾ ਹੈ ਜਿਨਾਂ ਨਾਲ ਨਕਲੀ ਇਨਕਲਾਬੀਆਂ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਧੱਕੇਸ਼ਾਹੀ ਕੀਤੀ ਗਈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਝਾੜੂ ਪਾਰਟੀ ਦੇ ਸ਼ਰਾਬੀ ਮੁੱਖ ਮੰਤਰੀ ਅਤੇ ਉਸ ਦੇ ਦਿੱਲੀ ਵਾਲੇ ਲੁਟੇਰੇ ਟੋਲੇ ਨੂੰ ਪੰਜਾਬ ਦੇ ਸਰੋਤਾਂ ਦੀ ਲੁੱਟ ਕਸੁੱਟ ਕਰਨ ਲਈ ਪੰਜਾਬ ਦੇ ਲੋਕਾਂ ਤੋਂ ਹੀ ਸਜ਼ਾ ਦਵਾਏਗਾ ਅਤੇ ਇਸ ਲੁਟੇਰੇ ਟੋਲੇ ਤੋਂ ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।

