ਬਾਲ ਦਿਵਸ ਦੇ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਤਹਿਤ ਸੰਚਾਲਿਤ ਬਾਲ ਦੇਖਭਾਲ਼ ਸੰਸਥਾਵਾਂ, ਸਨੇਹਾਲਯ (ਬਾਲੜੀ ਅਤੇ ਬਾਲਕ ਘਰ) ਅਤੇ ਆਫਟਰ ਕੇਅਰ ਹੋਮਸ ਵਿੱਚ ਰਹਿ ਰਹੇ ਯੁਵਾ ਬਾਲਗ਼ਾਂ ਲਈ ਇੱਕ ਸਪੈਸ਼ਲ ਆਊਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਅਵਸਰ ‘ਤੇ 14 ਨਵੰਬਰ, 2026 ਨੂੰ ਬੱਚਿਆਂ ਨੂੰ ਫਿਲਮ ‘ਰਾਮਾਇਣ’ ਦਿਖਾਉਣ ਅਤੇ ਛੱਤਬੀੜ ਚਿੜੀਆਘਰ ਦਾ ਦੌਰਾ ਕਰਵਾਉਣ ਲਈ ਲਿਜਾਇਆ ਗਿਆ। ਇਸ ਆਊਟਿੰਗ ਦੇ ਜ਼ਰੀਏ ਬੱਚਿਆਂ ਨੂੰ ਆਪਣੀ ਨਿਯਮਿਤ ਰੋਜ਼ਾਨਾ ਦੀ ਰੁਟੀਨ ਤੋਂ ਬਾਹਰ ਨਿਕਲ ਕੇ ਮਨੋਰੰਜਨ, ਆਨੰਦ ਅਤੇ ਆਪਸੀ ਮੇਲ-ਜੋਲ ਦੇ ਯਾਦਗਾਰ ਪਲ ਬਿਤਾਉਣ ਦਾ ਅਵਸਰ ਮਿਲਿਆ।
ਇਹ ਪ੍ਰੋਗਰਾਮ ਡਾਇਰੈਕਟਰ, ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਚੰਡੀਗੜ੍ਹ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਆਯੋਜਿਤ ਕੀਤਾ ਗਿਆ। ਇਸ ਦਾ ਉਦੇਸ਼ ਸੰਸਥਾਗਤ ਦੇਖਭਾਲ਼ ਵਿੱਚ ਰਹਿ ਰਹੇ ਬੱਚਿਆਂ ਨੂੰ ਵੀ ਸਾਰਥਕ ਮਨੋਰੰਜਕ ਗਤੀਵਿਧੀਆਂ ਅਤੇ ਯਾਦਗਾਰੀ ਅਨੁਭਵਾਂ ਦੇ ਜ਼ਰੀਏ ਬਚਪਨ ਦੀਆਂ ਖੁਸ਼ੀਆਂ ਅਤੇ ਉੱਲਾਸ ਦਾ ਅਨੁਭਵ ਕਰਵਾਉਣਾ ਸੀ।
ਇਸ ਸਪੈਸ਼ਲ ਆਊਟਿੰਗ ਵਿੱਚ ਕੁੱਲ 107 ਬੱਚਿਆਂ ਅਤੇ ਯੁਵਾ ਬਾਲਗ਼ਾਂ ਨੇ ਹਿੱਸਾ ਲਿਆ। ਸਾਰਿਆਂ ਨੇ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਇਸ ਦਿਨ ਦਾ ਆਨੰਦ ਲਿਆ।


