ਪਾਕਿਸਤਾਨ ਤੋਂ ਪੰਜਾਬ ‘ਚ ਡਰੱਗਸ ਅਤੇ ਹਥਿਆਰ ਲਿਆਉਣ ਵਾਲਿਆਂ ਨੂੰ ਬਚਾ ਰਹੀ ਗੁਰੂ ਦੋਖੀ ਦੀ ਝਾੜੂ ਸਰਕਾਰ ਅਤੇ ਪੰਜਾਬ ਪੁਲਿਸ-ਬਿਕਰਮ ਸਿੰਘ ਮਜੀਠੀਆ

ਕਿਹਾ, ਲਵਜੀਤ ਸਿੰਘ ਜਿਸਤੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਉਸ ਨੂੰ ਸਰਕਾਰ ਨੇ ਖੁਦ ਛੇ ਮਹੀਨੇ ਵਿੱਚ ਕੱਢਿਆ ਬਾਹਰ

ਨਸ਼ਿਆਂ ਨਾਲ ਫੜਿਆ ਗਿਆ ਲਵਜੀਤ ਸਿੰਘ ਰਿਹਾ ਆਮ ਆਦਮੀ ਪਾਰਟੀ ਦਾ ਯੁੱਧ ਨਸ਼ਿਆਂ ਵਿਰੁੱਧ ਦਾ ਕਪਤਾਨ

ਮੁੱਖ ਮੰਤਰੀ ਨਾਲ ਸਟੇਜਾਂ ਉੱਤੇ ਨਜ਼ਰ ਆਉਂਦਾ ਰਿਹਾ ਮਜੀਠਾ ਹਲਕਾ ਇੰਚਾਰਜ ਦਾ ਪੀਏ, ਨਸ਼ਾ ਅਤੇ ਹਥਿਆਰ ਤਸਕਰ ਲਵਜੀਤ ਸਿੰਘ

ਮੁੱਖ ਮੰਤਰੀ ਅਤੇ ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਛੇ ਮਹੀਨੇ ਨਹੀਂ ਪੇਸ਼ ਕੀਤਾ ਚਲਾਨ, ਜਿਸ ਦੇ ਚਲਦੇ ਨਸ਼ਾ ਤਸਕਰ ਹੋਇਆ ਫ਼ਾਰਗ਼

ਬਹੁਤ ਕਰੋੜੀ ਹੈਰੋਇਨ ਤਸਕਰੀ ਮਾਮਲੇ ‘ਚ ਫੜੇ ਤਸਕਰ ਲਵਜੀਤ ਦੀ ਸਿਆਸੀ ਅਤੇ ਸਰਕਾਰੀ ਪੁਸ਼ਤਪਨਾਹੀ ਮਾਮਲੇ ਦੀ ਹੋਵੇ ਸੀਬੀਆਈ ਜਾਂਚ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ‘ਤੇ ਤਹਿਰਾਨ ਸਮੇਤ ਕਟਹਿਰੇ ‘ਚ ਖੜਾ ਕੀਤਾ ਗਿਆ ਹੈ l

ਮਜੀਠੀਆ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰਸ ਦੌਰਾਨ ਤੱਥਾਂ ਨਾਲ ਆਮ ਆਦਮੀ ਪਾਰਟੀ-ਗੁਰੂ ਦੋਖੀ ਮੁੱਖ ਮੰਤਰੀ-ਡੀਜੀਪੀ ਅਤੇ ਆਈ.ਐਸ.ਆਈ ਵਲੋਂ ਮਿਲਕੇ ਪੰਜਾਬ ‘ਚ ਚਲਾਏ ਜਾ ਰਹੇ ਨਸ਼ੇ ਦੇ ਗੱਠਜੋੜ ਪਰਦਾਫਾਸ਼ ਕੀਤਾ ਹੈ l
ਇਹ ਗੰਭੀਰ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਕੋਟ ਹਿਰਦੇ ਰਾਮ ਤੋਂ ਗ੍ਰਿਫ਼ਤਾਰ ਕੀਤੇ ਗਏ ‘ਆਪ’ ਆਗੂ ਲਵਜੀਤ ਸਿੰਘ ਨਾਲ ਜੁੜਿਆ ਹੋਇਆ ਹੈ, ਜਿਸ ਕੋਲੋਂ ਪੁਲਿਸ ਨੇ ਇੱਕ ਸਕਾਰਪੀਓ ਗੱਡੀ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ (ਲਗਭਗ 4 ਤੋਂ 4.5 ਕਿਲੋ) ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਸਨ। ਸ੍ਰ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ।
ਸ੍ਰ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ‘ਚ ਡਰੱਗਸ ਅਤੇ ਹਥਿਆਰ ਲਿਆਉਣ ਵਾਲਿਆਂ ਨੂੰ ਝਾੜੂ ਸਰਕਾਰ ਉਸਦਾ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਬਚਾ ਰਹੀ ਹੈ l
ਉਨ੍ਹਾਂ ਕਿਹਾ ਕਿ ਲਵਜੀਤ ਸਿੰਘ ਜਿਸਤੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਉਸ ਨੂੰ ਸਰਕਾਰ ਨੇ ਛੇ ਮਹੀਨੇ ਵਿੱਚ ਬਾਹਰ ਕੱਢ ਲਿਆ ਕਿਉਂਕਿ ਬਹੁ ਕਰੋੜੀ ਹੈਰੋਇਨ ਤਸਕਰੀ ਮਾਮਲੇ ਵਿੱਚ ਤਾਰਾਂ ਬਹੁਤ ਉੱਪਰ ਤੱਕ ਜੁੜਦੀਆਂ ਸਨ ਅਤੇ ਕਰੋੜਾਂ ਅਰਬਾਂ ਦੇ ਪੈਸੇ ਦਾ ਲੈਣ ਦੇਣ ਵੀ ਸਾਹਮਣੇ ਆ ਸਕਦਾ ਸੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਫੜਿਆ ਗਿਆ ਲਵਜੀਤ ਸਿੰਘ ਜਿੱਥੇ ਹਲਕਾ ਮਜੀਠੇ ਪੰਜਾਬ ਦੇ ਪੰਜਾਬ ਦੇ ਹਲਕਾ ਇੰਚਾਰਜ ਦ ਪੀਏ ਰਿਹਾ ਹੈ l ਇਸਦੇ ਇਲਾਵਾ ਉਹ ਆਮ ਆਦਮੀ ਪਾਰਟੀ ਵੱਲੋਂ ਚਲਾਈ ਜਾ ਰਹੀ ਝੂਠੇ ਅਤੇ ਅਖੌਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਕਪਤਾਨ ਵੀ ਸੀ ਪਰ ਜਦੋਂ ਨਸ਼ੇ ਖਤਮ ਕਰਨ ਦੀ ਜਗ੍ਹਾ ਖੁਦ ਸਰਕਾਰ ਦੀ ਸ਼ਹਿ ਤੇ ਨਸ਼ੇ ਵੇਚ ਰਿਹਾ ਸੀ।

ਉਹਨਾਂ ਮੀਡੀਆ ਨੂੰ ਕੁਝ ਤਸਵੀਰਾਂ ਕਰਦਿਆਂ ਤੱਥਾਂ ਨਾਲ ਦਿਖਾਇਆ ਕਿ ਉਕਤ ਨਸ਼ਾ ਤਸਕਰ ਗੁਰੂ ਦੋਖੀ ਮੁੱਖ ਮੰਤਰੀ ਨਾਲ ਸਟੇਜਾਂ ਉੱਤੇ ਨਜ਼ਰ ਆਉਂਦਾ ਰਿਹਾ ਹੈ*l ਉਨ੍ਹਾਂ ਇਸ ਮੌਕੇ ਤੱਥਾਂ ਸਮੇਤ ਦਾਅਵਾ ਕੀਤਾ ਕਿ *ਗੁਰੂ ਦੋਖੀ ਮੁੱਖ ਮੰਤਰੀ ਅਤੇ ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਛੇ ਮਹੀਨੇ ਚਲਾਨ ਹੀ ਨਹੀਂ ਪੇਸ਼ ਕੀਤਾ,ਜਿਸ ਦੇ ਚਲਦੇ ਨਸ਼ਾ ਤਸਕਰ ਫ਼ਾਰਗ਼ ਹੋ ਗਿਆ l

ਉਨ੍ਹਾਂ ਮੰਗ ਕੀਤੀ ਕਿ ਬਹੁਤ ਕਰੋੜੀ ਹੈਰੋਇਨ ਤਸਕਰੀ ਮਾਮਲੇ ‘ਚ ਫੜੇ ਤਸਕਰ ਲਵਜੀਤ ਦੀ ਸਿਆਸੀ ਅਤੇ ਸਰਕਾਰੀ ਪੁਸ਼ਤਪਨਾਹੀ ਮਾਮਲੇ ਦੀ ਸੀਬੀਆਈ ਜਾਂਚ ਕਾਰਵਾਈ ਜਾਵੇ ਤਾਂ ਜੋ ਇਸ ਮਾਮਲੇ ਵਿੱਚ ਮੁੱਖ ਮੰਤਰੀ, ਮੁੱਖ ਮੰਤਰੀ ਦਫਤਰ, ਡੀਜੀਪੀ ਅਤੇ ਹੋਰ ਸਿਆਸੀ ਪੁਸ਼ਤਪਨਾਹੀ ਦੀਆਂ ਜੁੜੀਆਂ ਤਾਰਾਂ ਤੋਂ ਪਰਦਾ ਚੁੱਕਿਆ ਜਾ ਸਕੇ l
ਦੱਸਣਯੋਗ ਹੈ ਕਿ ਮਹਿਤਾ ਪੁਲਿਸ ਸਟੇਸ਼ਨ ਦੀ ਟੀਮ ਨੇ ਨਾਕਾਬੰਦੀ ਦੌਰਾਨ ਇੱਕ ਵੀ.ਆਈ.ਪੀ. ਨੰਬਰ ਵਾਲੀ ਗੱਡੀ ਨੂੰ ਰੋਕਿਆ ਸੀ, ਗੱਡੀ ਵਿੱਚੋਂ ਹੈਰੋਇਨ, ਇੱਕ 30 ਬੋਰ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। (ਖ਼ਬਰਾਂ ਅਤੇ ਪੁਲਿਸ ਰਿਪੋਰਟਾਂ ਅਨੁਸਾਰ ਇਹ ਮਾਤਰਾ 4 ਤੋਂ 4.5 ਕਿਲੋ ਦੇ ਕਰੀਬ ਸੀ)।

ਸ੍ਰ ਮਜੀਠੀਆ ਨੇ ਦੋਸ਼ ਲਾਇਆ ਕਿ ਫੜਿਆ ਗਿਆ ਮੁਲਜ਼ਮ ਲਵਪ੍ਰੀਤ ਸਿੰਘ ਉਰਫ਼ ਲਵਜੀਤ ਆਮ ਆਦਮੀ ਪਾਰਟੀ ਦਾ ਸਰਪੰਚ, ਯੂਥ ਹਲਕਾ ਇੰਚਾਰਜ ਅਤੇ ਸਥਾਨਕ ‘ਆਪ’ ਆਗੂਆਂ ਦਾ ਬੇਹੱਦ ਨਜ਼ਦੀਕੀ, ਪੀਏ ਵੀ ਹੈ l ਉਨ੍ਹਾਂ ਨੇ ਦੋਸ਼ ਲਾਇਆ ਕਿ ‘ਆਪ’ ਆਗੂਆਂ ਦੀ ਸ਼ਹਿ ਕਾਰਨ ਨਸ਼ਾ ਤਸਕਰ ਇੰਨੇ ਬੇਖ਼ੌਫ਼ ਹਨ ਕਿ ਸਥਾਨਕ ਐਸ.ਐਚ.ਓ ਵੀ ਇਨ੍ਹਾਂ ਦੇ ਕਹਿਣੇ ‘ਤੇ ਚੱਲਦੇ ਹਨ। ਜਿਸਦੀ ਵੱਡੀ ਉਦਾਹਰਣ ਹੈ ਕਿ ਲਵਜੀਤ ਦੇ ਮਾਮਲੇ ਵਿੱਚ ਜਿਸ ਐਸਐਚਓ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ਕੁਝ ਦਿਨਾਂ ਬਾਅਦ ਹੀ ਬਦਲ ਦਿੱਤਾ ਗਿਆ l ਕਿਉਂਕਿ ਗੁਰੂ ਦੋਖੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੀਸੋਦੀਆ ਦਾ ਵੀ ਚਹੇਤਾ ਦੱਸਿਆ ਜਾਂਦਾ ਹੈ।

ਸ੍ਰ ਮਜੀਠੀਆ ਨੇ ਕਿਹਾ ਕਿ ਲਵਜੀਤ ਹੈਰੋਇਨ ਤਸਕਰੀ ਮਾਮਲੇ ਵਿੱਚ ਪੁਲਿਸ ਉੱਤੇ ਸਰਕਾਰ ਅਤੇ ਸਿਆਸੀ ਦਬਾਅ ਇਹ ਵੀ ਸੀ ਕਿ ਰਿਕਵਰੀ ਘਟਾਈ ਜਾਵੇ l ਉਹਨਾਂ ਕਿਹਾ ਕਿ ਜਿੰਨੀ ਵੱਡੀ ਮਾਤਰਾ ਵਿੱਚ ਇਸ ਤਸਕਰ ਤੋਂ ਹੈਰੋਇਨ ਬਰਾਮਦ ਹੋਈ ਸੀ ਇਹ ਕਿਸੇ ਵੀ ਹਾਲਤ ਵਿੱਚ ਬਾਹਰ ਨਹੀਂ ਆ ਸਕਦਾ ਸੀ ਪਰ ਸਰਕਾਰ ਦੇ ਦਬਾਅ ਹੇਠ ਪੁਲਿਸ ਵੱਲੋਂ 180 ਦਿਨਾਂ ਦੇ ਅੰਦਰ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ। ਅਤੇ ਦੋ ਤਿੰਨ ਦਿਨ ਪਹਿਲਾਂ ਜਦੋਂ ਕੋਰਟ ਵਿੱਚ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਛੁੱਟੀਆਂ ਚੱਲ ਰਹੀਆਂ ਸਨ ਤਾਂ ਪੁਲਿਸ ਵੱਲੋਂ ਕਹਾਣੀ ਘੜਦਿਆਂ ਚਲਾਨ ਪੇਸ਼ ਕਰਨ ਲਈ ਸਮੇਂ ਦੀ ਮੋਹਲਤ ਮੰਗੀ ਗਈ ਜੋਕਿ ਦੋਸ਼ੀ ਨੂੰ ਕੇਸ ਚੋਂ ਬਾਹਰ ਕਰਨ ਦੀ ਸਾਜਿਸ਼ ਸੀ l ਉਹਨਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਸਿਆਸੀ ਪੁਸਤਪਨਾਹੀ ਵਾਲੇ ਤਸਕਰਾਂ ਨੂੰ ਛਡਾਉਣ ਲਈ ਹੀ ਮਜੀਠਾ ਹਲਕੇ ਵਿੱਚ ਮੁੱਖ ਮੰਤਰੀ ਵੱਲੋਂ ਇੱਕ ਐਸਪੀ ਨੂੰ ਐਸਐਸਪੀ ਦਾ ਚਾਰਜ ਦਿੱਤਾ ਗਿਆ ਹੈ ਤਾਂ ਜੋ ਅਜਿਹੇ ਕਾਲੇ ਕਾਰਨਾਮੇ ਉੱਤੇ ਪਰਦਾ ਪਾਇਆ ਜਾ ਸਕੇ l ਉਹਨਾਂ ਕਿਹਾ ਕਿ ਸਰਕਾਰ ਸਿੱਧੇ ਤੌਰ ‘ਤੇ ਨਸ਼ਾ ਖਤਮ ਕਰਨ ਦੀ ਬਜਾਏ ਨਸ਼ਾ ਤਸਕਰਾਂ ਨੂੰ ਸਿਆਸੀ ਪੁਸ਼ਤਪਨਾਹੀ ਦਿੰਦੇ ਹੋਏ ਹੱਲਾ ਸ਼ੇਰੀ ਦੇ ਰਹੀ ਹੈ ਅਤੇ ਜੇਕਰ ਪੁਲਿਸ ਫੜ ਵੀ ਲਵੇ ਤਾਂ ਉਹਨਾਂ ਨੂੰ ਛੁਡਾਉਣ ਦੇ ਕੰਮ ਉੱਤੇ ਲੱਗੀ ਹੋਈ ਹੈ l

ਉਹਨਾਂ ਕਿਹਾ ਕਿ ਤਾਂ ਇੱਕ ਮਾਮਲਾ ਹੈ ਜਿਸ ਦੀ ਉਹਨਾਂ ਘੋਖ ਕਰਕੇ ਇਸ ਨੂੰ ਮੀਡੀਆ ਅੱਗੇ ਨਸ਼ਰ ਕੀਤਾ ਹੈ ਅਜਿਹੇ ਪਤਾ ਨਹੀਂ ਕਿੰਨੇ ਕੇਸ ਪੰਜਾਬ ਵਿੱਚ ਹੋਣਗੇ ਜਿਸ ਵਿੱਚ ਸਰਕਾਰ ਵੱਲੋਂ ਪੁਸ਼ਤਪਾਹੀ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਬਚਾਇਆ ਗਿਆ ਹੋਵੇਗਾ l ਉਹਨਾਂ ਕਿਹਾ ਕਿ ਮੈਂ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੀ ਸਰਕਾਰ ਨੂੰ ਸਵਾਲ ਕਰਦਾ ਹਾਂ ਕਿ ਜਦੋਂ ਐਨੀ ਵੱਡੀ ਰਿਕਵਰੀ ਵਾਲੇ ਕੇਸ ਵਿੱਚ ਸਰਕਾਰ ਦੋਸ਼ੀ ਨੂੰ ਸਜ਼ਾ ਨਹੀਂ ਦਵਾ ਸਕੀ ਅਤੇ ਉਸਨੂੰ ਛੁਡਵਾਉਣ ਦਾ ਕੰਮ ਕੀਤਾ ਹੈ ਤਾਂ ਛੋਟੇ ਮੋਟੇ ਕੇਸਾਂ ਵਿੱਚ ਕੀ ਕੀਤਾ ਹੋਵੇਗਾ ਉਸਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ l ਉਹਨਾਂ ਕਿਹਾ ਕਿ ਲਵਜੀਤ ਬਹੁ ਕਰੋੜੀ ਹੈਰੋਇਨ ਤਸਕਰੀ ਮਾਮਲੇ ਵਿੱਚ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਪਰਦਾਫਾਸ਼ ਵੀ ਬੁਰੀ ਤਰ੍ਹਾਂ ਹੋ ਚੁੱਕਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਅਤੇ ਝੂਠੀਆਂ ਦਲੀਲਾਂ ਨਾਲ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਖੁਦ ਨਸ਼ਾ ਤਸਕਰਾ ਦੀ ਪੁਸ਼ਤ ਪਨਾਹੀ ਕਰਨ ਉੱਤੇ ਲੱਗੀ ਹੋਈ ਹੈ।

ਉਹਨਾਂ ਹਾਲ ਹੀ ਵਿੱਚ ਖੰਨਾ ਤੋਂ ਸਾਹਮਣੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਦੀ ਸ਼ਹਿ ਉੱਤੇ ਪੰਜਾਬ ਦੀ ਪੁਲਿਸ ਵੱਲੋਂ ਨਸ਼ਾ ਫੜਨਾ ਤਾਂ ਕੀ ਹੈ ਬੇਕਸੂਰਾਂ ਦੇ ਘਰ ਖੁਦ ਨਸ਼ਾ ਕਰਖਕੇ ਬਾਅਦ ਵਿੱਚ ਰਿਕਵਰੀ ਕਰਕੇ ਉਹਨਾਂ ਨੂੰ ਬਲੈਕਮੇਲ ਜਾਂ ਸਰਕਾਰ ਦੀ ਸ਼ੈਅ ‘ਤੇ ਸਿਆਸੀ ਬਦਲਾਖੋਰੀ ਲਈ ਤੰਗ ਪਰੇਸ਼ਾਨ ਕੀਤਾ ਜਾ ਸਕੇ, ਜਿਸ ਦੀ ਵੀਡੀਓ ਫੁਟੇਜ ਵੀ ਅੱਜ ਸਾਰੇ ਪੰਜਾਬ ਵਿੱਚ ਸਾਹਮਣੇ ਆ ਚੁੱਕੀ ਹੈ l ਉਨ੍ਹਾਂ ਕਿਹਾ ਕਿ ਸਰਕਾਰੀ ਪੁਸ਼ਤਪਨਾਹੀ ਵਾਲੇ ਨਸ਼ਾ ਤਸਕਰ ਨੂੰ ਬਚਾਉਣ ਲਈ ਪੁਲਿਸ ਵੱਲੋਂ ਜਾਣ ਬੁਝ ਕੇ ਚਲਾਨ ਪੇਸ਼ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਇਸ ਕੇਸ ਨੂੰ ਐਨਾ ਕਮਜ਼ੋਰ ਕਰ ਦਿੱਤਾ ਗਿਆ ਕਿ ਅਦਾਲਤ ਦੇ ਅਖਤਿਆਰ ਵਿੱਚ ਵੀ ਕੁਝ ਨਹੀਂ ਰਿਹਾ। ਉਹਨਾਂ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਉਹ ਇੱਕ ਸਰਕਾਰ ਦੇ ਵੱਡੇ ਮੰਤਰੀ ਦੇ ਕਥਿਤ ਭਰਿਸ਼ਟਾਚਾਰ ਬਾਰੇ ਤੱਥਾਂ ਸਮੇਤ ਵੱਡੇ ਖੁਲਾਸੇ ਕਰਨਗੇ ਜਿਸ ਨਾਲ ਸਰਕਾਰ ਦੀ ਝੂਠੀ ਕੱਟੜ ਇਮਾਨਦਾਰੀ ਦੇ ਭਰਸ਼ਟਾਚਾਰੀ ਸਰਕਾਰ ਦੇ ਚਿਹਰੇ ਤੋਂ ਸਾਰੇ ਨਕਾਬ ਉਤਰ ਜਾਣਗੇ l