ਕੌਂਸਲ ਚੋਣਾਂ ਜਿੱਤਣ ਲਈ ਮਜੀਠੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਮੁੱਖ ਮੰਤਰੀ ਦੇ ਪਾਲੇ ਗੁੰਡੇ ਅਤੇ ਗੈਂਗਸਟਰ

ਸੀਸੋਦੀਆ ਦੇ ਸਾਮ, ਦਾਮ, ਦੰਡ ਭੇਦ, ਸੱਚ ਝੂਠ, ਲੜਾਈ ਝਗੜਾ ਦੇ ਹੁਕਮਾਂ ‘ਤੇ ਚਲਦੇ ਹੋਏ ਨਗਰ ਕੌਂਸਲ ਚੋਣਾਂ ‘ਚ ਅੱਤ ਦੀ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਪਵਾਉਣ ‘ਤੇ ਉਤਰੀ ਝਾੜੂ ਸਰਕਾਰ-ਬਿਕਰਮ ਸਿੰਘ ਮਜੀਠੀਆ*

ਕਿਹਾ, ਵੋਟਰਾਂ ਨੂੰ ਫੋਨ ‘ਤੇ ਫਾਇਰ ਦੀ ਆਵਾਜ਼ ਸੁਣਾ ਕੇ ਠੋਕਣ ਦੀਆਂ ਧਮਕੀਆਂ ਦੇ ਰਹੇ ਸ਼ਰਾਬੀ ਮੁੱਖ ਮੰਤਰੀ ਦੇ ਗੁੰਡੇ ਅਤੇ ਗੈਂਗਸਟਰ

ਮਜੀਠੀਆ ਵਲੋਂ ਵੱਡਾ ਐਲਾਨ – ਅਕਾਲੀ ਦਲ ਦੇ ਨਾਲ-ਨਾਲ ਕਿਸੇ ਵੀ ਵਿਰੋਧੀ ਪਾਰਟੀ ਭਾਵੇਂ ਕਾਂਗਰਸ, ਭਾਜਪਾ ਜਾਂ ਅਜ਼ਾਦ ਉਮੀਦਵਾਰ ਨਾਲ ਵੀ ਝਾੜੂ ਦੇ ਗੁੰਡਿਆਂ ਨੇ ਧੱਕੇਸ਼ਾਹੀ ਕੀਤੀ ਤਾਂ ਮਜੀਠੀਆ ਮੂਹਰੇ ਹੋਕੇ ਲੜਨਗੇ ਸਾਰਿਆਂ ਦੀ ਲੜਾਈ

ਗੈਂਗਸਟਰਾਂ ਵਾਂਗ ਵੋਟਰਾਂ ਨੂੰ ਫੋਨ ‘ਤੇ ਠੋਕਣ ਦੀਆਂ ਧਮਕੀਆਂ ਦੇਣ ਵਾਲਿਆਂ ਦੀ ਮੁੱਖ ਮੰਤਰੀ ਨਾਲ ਤਸਵੀਰਾਂ ਕੀਤੀਆਂ ਨਸ਼ਰ

ਮੁੱਖ ਮੰਤਰੀ ਨੂੰ ਦਿੱਤੀ ਸਿੱਧੀ ਚੁਣੌਤੀ – ਦਮ ਹੈ ਤਾਂ ਮਜੀਠੀਏ ਦੀ ਹਿੱਕ ਵਿੱਚ ਵੱਜੋ, ਮਜੀਠੇ ਦੇ ਲੋਕਾਂ, ਵੋਟਰਾਂ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਆਪਣੇ ਗੁੰਡੇ ਗੈਂਗਸਟਰਾਂ ਤੋਂ ਧਮਕੀਆਂ ਦਬਾਉਣ ਤੋਂ ਬਾਜ ਆਓ

ਮੁੱਖ ਮੰਤਰੀ ਨੂੰ ਕੀਤਾ ਸਵਾਲ – ਗੋਲੀ ਮਾਰ ਕੇ ਠੋਕਣ ਦੀਆਂ ਧਮਕੀਆਂ ਦਵਾ ਕੇ ਵੋਟਾਂ ਲੈਂ ਲਓਗੇ? ਸਮੂਹ ਮਜੀਠੇ ਦੇ ਲੋਕਾਂ ਅਤੇ ਵੋਟਰਾਂ ਅੱਗੇ ਮਜੀਠੀਆ ਖੜਾ ਹੈ, ਗੋਲੀ ਚਲਾਉਣੀ ਹੈ ਤਾਂ ਮੇਰੇ ਤੇ ਚਲਵਾਓ

ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਚੋਣਾਂ ‘ਚ ਕਿਸੇ ਵੀ ਸਰਕਾਰ ਵੇਲੇ ਅਜਿਹੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਨਹੀਂ ਮਿਲਿਆ

ਮੁੱਖ ਮੰਤਰੀ ਅਤੇ ਉਸਦੇ ਇਸ਼ਾਰੇ ‘ਤੇ ਕੰਮ ਕਰੇ ਰਹੇ ਗੈਂਗਸਟਰ ਅਤੇ ਗੁੰਡੇ ਇੱਕ ਗੱਲ ਯਾਦ ਰੱਖਣ, ਪੰਜਾਬੀ ਨਾ ਧਮਕੀਆਂ ਤੋਂ ਡਰਦੇ ਹਨ ਨਾਂ ਹੀ ਗੋਲੀਆਂ ਦੀਆਂ ਅਵਾਜ਼ਾਂ ਤੋਂ, ਪੰਜਾਬ ਦੇ ਲੋਕ ਧਮਕੀਆਂ ਦਾ ਜਵਾਬ ਤੁਹਾਡੇ ਗੁੰਡਾ ਤੰਤਰ ਦੇ ਸਫਾਏ ਨਾਲ ਦੇਣਗੇ

ਚੰਡੀਗੜ੍ਹ 20 ਮਈ ( )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਜਿੱਤਣ ਲਈ ਵਰਤੇ ਜਾ ਰਹੇ ਝਾੜੂ ਪਾਰਟੀ ਦੇ ਆਗੂਆਂ ਅਤੇ ਗੈਂਗਸਟਰ ਗਠਜੋੜ ਦਾ ਕੀਤਾ ਪਰਦਾਫਾਸ਼* ਕੀਤਾ ਹੈ l
ਉਨ੍ਹਾਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੌਂਸਲ ਚੋਣਾਂ ਜਿੱਤਣ ਲਈ ਮੁੱਖ ਮੰਤਰੀ ਦੇ ਪਾਲੇ ਗੁੰਡੇ ਅਤੇ ਗੈਂਗਸਟਰ ਮਜੀਠੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਘੁਕ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ l
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਕਾ ਮਨੀਸ਼ ਸੀਸੋਦੀਆ ਵੱਲੋਂ ਆਪਣੇ ਪਾਰਟੀ ਵਰਕਰਾਂ ਨੂੰ ਦਿੱਤੇ ਸਾਮ, ਦਾਮ, ਦੰਡ ਭੇਦ, ਸੱਚ ਝੂਠ, ਲੜਾਈ ਝਗੜਾ ਦੇ ਹੁਕਮਾਂ ‘ਤੇ ਚਲਦੇ ਹੋਏ ਝਾੜੂ ਸਰਕਾਰ ਦੇ ਗੁੰਡੇ ਨਗਰ ਕੌਂਸਲ ਚੋਣਾਂ ‘ਚ ਅੱਤ ਦੀ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਪਵਾਉਣ ‘ਤੇ ਉੱਤੇ ਹੋਏ ਹਨ l
ਉਨ੍ਹਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਦੇ ਪਾਲੇ ਹੋਏ ਗੁੰਡੇ ਅਤੇ ਗੈਂਗਸਟਰ ਮਜੀਠਾ ਵਿੱਚ ਸ਼ਰੇਆਮ ਵੋਟਰਾਂ ਨੂੰ ਫੋਨ ‘ਤੇ ਫਾਇਰ ਦੀ ਆਵਾਜ਼ ਸੁਣਾ ਕੇ ਠੋਕਣ ਦੀਆਂ ਧਮਕੀਆਂ ਦੇ ਰਹੇ ਹਨ
ਉਨ੍ਹਾਂ ਮਜੀਠੇ ਦੇ ਇੱਕ ਕਾਰੋਬਾਰੀ ਲਖਵਿੰਦਰ ਸਿੰਘ ਲੱਖਾ ਨੂੰ ਸੀ ਧਮਕੀ ਭਰੀ ਕਾਲ ਸੁਣਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਪਾਲੇ ਗੁੰਡੇ ਅਤੇ ਗੈਂਗਸਟਰ ਇਸ ਕਾਰੋਬਾਰੀ ਨੂੰ ਗੋਲੀ ਮਾਰ ਕੇ ਠੋਕਣ ਦੀਆਂ ਧਮਕੀਆਂ ਦੇ ਕੇ ਇਹ ਕਹਿ ਰਹੇ ਸਨ ਕਿ ਬਿਕਰਮ ਸਿੰਘ ਮਜੀਠੀਆ ਦਾ ਪ੍ਰੋਗਰਾਮ ਕਿਉਂ ਕਰਵਾ ਰਹੇ ਹੋ l ਉਹਨਾਂ ਕੋਲ ਲਾਸਾ ਕੀਤਾ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਣ ਵਾਲੇ ਇੱਕ ਬਿੱਟੂ ਨਾਮ ਦੇ ਸ਼ਖਸ ਅਤੇ ਉਸਦੇ ਨਾਲ ਇੱਕ ਹੋਰ ਗੁੰਡੇ ਵੱਲੋਂ ਇਸ ਕਾਰੋਬਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਇਹ ਦੋਨੋਂ ਹੀ ਮੁੱਖ ਮੰਤਰੀ ਨਾਲ ਖੜੇ ਦਿਖਾਈ ਦੇ ਰਹੇ ਹਨ। ਗੋਲੀ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਨੋਂ ਵਿਅਕਤੀਆਂ ਦੀਆਂ ਮੁੱਖ ਮੰਤਰੀ ਨਾਲ ਫੋਟੋਆਂ ਵੀ ਸ. ਮਜੀਠੀਆਂ ਨੇ ਮੀਡੀਆ ਅੱਗੇ ਨਸ਼ਰ ਕੀਤੀਆਂ l ਉਹਨਾਂ ਕਿਹਾ ਕਿ ਇਹ ਕਾਰੋਬਾਰੀ ਪਿਛਲੇ 35-4 ਸਾਲ ਤੋਂ ਮਜੀਠੇ ਵਿੱਚ ਆਪਣਾ ਕੰਮ ਕਾਜ ਕਰਦੇ ਆ ਰਹੇ ਹਨ ਅਤੇ ਇਸ ਦੌਰਾਨ ਪਿਛਲੇ 20 ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਆਈਆਂ ਪਰ ਅਜਿਹੀ ਅੱਤ ਦੀ ਗੁੰਡਾਗਰਦੀ ਅਤੇ ਗੈਂਗਸਟਰਵਾਦ ਦਾ ਮਾਹੌਲ ਕਦੇ ਦੇਖਣ ਨੂੰ ਨਹੀਂ ਮਿਲ ਰਿਹਾ ਜਿਸ ਵਿੱਚ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਦਾ ਪ੍ਰੋਗਰਾਮ ਕਰਵਾਉਣ ਦੀ ਸੂਚਨਾ ਮਿਲਣ ਤੇ ਵੀ ਸੱਤਾਧਾਰੀ ਪਾਰਟੀ ਵੱਲੋਂ ਗੋਲੀ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰ ਮਜੀਠੀਆ ਵਲੋਂ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ ਝਾੜੂ ਪਾਰਟੀ ਦੇ ਗੁੰਡਿਆਂ ਤੇ ਗੈਂਗਸਟਰਾਂ ਦੀ ਇਸ ਤਰਾਂ ਦੀ ਹਰਕਤ ਦੇਖਦੇ ਹੋਏ ਉਨ੍ਹਾਂ ਫੈਸਲਾ ਲਿਆ ਹੈ ਕਿ ਅਕਾਲੀ ਦਲ ਦੇ ਨਾਲ-ਨਾਲ ਕਿਸੇ ਵੀ ਵਿਰੋਧੀ ਪਾਰਟੀ ਭਾਵੇਂ ਕਾਂਗਰਸ, ਭਾਜਪਾ ਜਾਂ ਅਜ਼ਾਦ ਉਮੀਦਵਾਰ ਨਾਲ ਵੀ ਜੇਕਰ ਝਾੜੂ ਦੇ ਗੁੰਡਿਆਂ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਖੁਦ ਮੂਹਰੇ ਹੋਕੇ ਸਾਰਿਆਂ ਦੀ ਲੜਾਈ ਲੜਨਗੇ l
ਉਨ੍ਹਾਂ ਗੈਂਗਸਟਰਾਂ ਵਾਂਗ ਵੋਟਰਾਂ ਨੂੰ ਫੋਨ ‘ਤੇ ਠੋਕਣ ਦੀਆਂ ਧਮਕੀਆਂ ਦੇਣ ਵਾਲਿਆਂ ਦੀ ਮੁੱਖ ਮੰਤਰੀ ਨਾਲ ਤਸਵੀਰਾਂ ਨਸ਼ਰ ਕਰਦਿਆਂ ਅਤੇ ਧਮਕੀ ਭਰੀ ਆਡੀਓ ਸੁਣਾਉਂਦਿਆਂ ਮੁੱਖ ਮੰਤਰੀ ਨੂੰ ਦਿੱਤੀ ਸਿੱਧੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਦਮ ਹੈ ਤਾਂ ਮਜੀਠੀਏ ਦੀ ਹਿੱਕ ਵਿੱਚ ਸਿੱਧੇ ਵੱਜੋ, ਮਜੀਠੇ ਦੇ ਲੋਕਾਂ, ਵੋਟਰਾਂ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਆਪਣੇ ਗੁੰਡੇ ਗੈਂਗਸਟਰਾਂ ਤੋਂ ਧਮਕੀਆਂ ਦਬਾਉਣ ਤੋਂ ਬਾਜ ਆ ਜਾਓ l ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਗੋਲੀ ਮਾਰ ਕੇ ਠੋਕਣ ਦੀਆਂ ਧਮਕੀਆਂ ਦਵਾ ਕੇ ਵੋਟਾਂ ਲੈਂ ਲਓਗੇ? ਉਨਾਂ ਕਿਹਾ ਕਿ ਸਮੂਹ ਮਜੀਠੇ ਦੇ ਲੋਕਾਂ ਅਤੇ ਵੋਟਰਾਂ ਅੱਗੇ ਮਜੀਠੀਆ ਖੜਾ ਹੈ, ਗੋਲੀ ਚਲਾਉਣੀ ਹੈ ਤਾਂ ਮੇਰੇ ‘ਤੇ ਚਲਵਾਓ l
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਚੋਣਾਂ ‘ਚ ਕਿਸੇ ਵੀ ਸਰਕਾਰ ਵੇਲੇ ਅਜਿਹੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਸਰਕਾਰ ਨੇ ਧੱਕੇਸ਼ਾਹੀ ਦੀ ਹਰ ਹੱਦ ਮੁਕਾ ਦਿੱਤੀ ਹੈ ਪਰ ਮੁੱਖ ਮੰਤਰੀ ਅਤੇ ਇਸ ਤੇ ਗੁੰਡੇ ਗੈਂਗਸਟਰ ਯਾਦ ਰੱਖਣ ਕਿ ਪੰਜਾਬ ਦੇ ਲੋਕ ਨਾ ਧਮਕੀਆਂ ਤੋਂ ਡਰਦੇ ਹਨ ਨਾ ਗੋਲੀਆਂ ਦੀਆਂ ਆਵਾਜ਼ਾਂ ਤੋਂ ਉਹ ਤੁਹਾਡੀਆਂ ਇਹਨਾਂ ਧਮਕੀਆਂ ਦਾ ਜਵਾਬ ਆਪਣੇ ਵੋਟ ਦਾ ਅਧਿਕਾਰ ਵਰਤ ਕੇ ਤੁਹਾਡੇ ਗੰਦੇ, ਘਿਨਾਉਣੇ ਅਤੇ ਗੁੰਡਾਰਾਜ ਦਾ ਅੰਤ ਜਲਦੀ ਕਰਨਗੇ l

×