ਚੰਡੀਗੜ੍ਹ ਚਾਇਲਡ ਐਂਡ ਵੂਮੈਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਸੀਸੀਡਬਲਿਊਡੀਸੀ/CCWDC) ਮਹਿਲਾਵਾਂ, ਬਜ਼ੁਰਗ ਨਾਗਰਿਕਾਂ ਅਤੇ ਦਿੱਵਯਾਂਗਜਨਾਂ ਲਈ ਟੋਲ-ਫ੍ਰੀ ਹੈਲਪਲਾਇਨ ਨੰਬਰ 181 ਅਤੇ ਮੋਬਾਈਲ ਨੰਬਰ 99150-23456 ਦੇ ਜ਼ਰੀਏ 24×7 ਹੈਲਪਲਾਇਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਪਾਤਰ ਲਾਭਾਰਥੀ ਮਾਰਗਦਰਸ਼ਨ, ਸਹਾਇਤਾ, ਸਲਾਹ-ਮਸ਼ਵਰੇ ਅਤੇ ਸੰਕਟ ਦੀ ਸਥਿਤੀ ਵਿੱਚ ਸਹਿਯੋਗ ਪ੍ਰਾਪਤ ਕਰਨ ਹਿਤ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
ਇਹ ਹੈਲਪਲਾਇਨ ਸੰਕਟ ਦੀ ਸਥਿਤੀ ਵਿੱਚ ਪਾਤਰ ਲਾਭਾਰਥੀਆਂ ਨੂੰ ਮਾਰਗਦਰਸ਼ਨ, ਸਹਾਇਤਾ, ਸਲਾਹ-ਮਸ਼ਵਰਾ ਅਤੇ ਸਹਿਯੋਗ ਉਪਲਬਧ ਕਰਵਾਉਂਦੀ ਹੈ। ਇਹ ਸੇਵਾ 24 ਘੰਟੇ ਸੰਚਾਲਿਤ ਰਹਿੰਦੀ ਹੈ, ਤਾਕਿ ਜ਼ਰੂਰਤ ਪੈਣ ‘ਤੇ ਸਮੇਂ ‘ਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ।
ਚੰਡੀਗੜ੍ਹ ਚਾਇਲਡ ਐਂਡ ਵੂਮੈਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਸੀਸੀਡਬਲਿਊਡੀਸੀ/CCWDC) ਮਹਿਲਾਵਾਂ, ਬਜ਼ੁਰਗ ਨਾਗਰਿਕਾਂ ਅਤੇ ਦਿੱਵਯਾਂਗਜਨਾਂ ਦੇ ਹਿਤ ਵਿੱਚ ਹਫ਼ਤੇ ਦੇ ਸੱਤੇ ਦਿਨ, 24 ਘੰਟੇ ਇਨ੍ਹਾਂ ਹੈਲਪਲਾਇਨ ਸੇਵਾਵਾਂ ਨੂੰ ਸੁਲਭ ਬਣਾਈ ਰੱਖਣ ਲਈ ਪ੍ਰਤੀਬੱਧ ਹੈ।
