ਮੁੱਖ ਮੰਤਰੀ ਸਿਹਤ ਯੋਜਨਾ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਵਿੱਤੀ ਰੁਕਾਵਟਾਂ ਦੂਰ ਕੀਤੀਆਂ; ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

by | Aug 24, 2026 | breaking news, daily, health, lifestyle, politics | 0 comments

ਆਰਥਿਕ ਤੰਗੀ ਕਾਰਨ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ ਮਰੀਜ਼: ਡਾ.ਬਲਬੀਰ ਸਿੰਘ

ਸਾਲਾਂ ਤੱਕ ਚੱਲ ਸਕਦਾ ਹੈ ਛਾਤੀ ਦੇ ਕੈਂਸਰ ਦਾ ਇਲਾਜ, ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਨੂੰ ਇਲਾਜ ਪੂਰਾ ਕਰਵਾਉਣ ਵਿੱਚ ਕਰ ਰਹੀ ਹੈ ਮਦਦ : ਡਾ. ਕਰੁਣਾ ਸਿੰਘ, ਪ੍ਰੋਫੈਸਰ ਅਤੇ ਮੁਖੀ, ਰੇਡੀਏਸ਼ਨ ਔਨਕੋਲੋਜੀ, ਐਡਵਾਂਸਡ ਕੈਂਸਰ ਇੰਸਟੀਚਿਊਟ

ਛਾਤੀ ਦੇ ਕੈਂਸਰ ਦਾ ਇਲਾਜ ਸਿਰਫ਼ ਸਰਜਰੀ ਅਤੇ ਕੀਮੋਥੈਰੇਪੀ ਤੱਕ ਸੀਮਤ ਨਹੀਂ ਹੁੰਦਾ ਸਗੋਂ ਕੁਝ ਮਰੀਜ਼ਾਂ ਨੂੰ ਰੇਡੀਏਸ਼ਨ, ਟਾਰਗੇਟਿਡ ਜਾਂ ਹਾਰਮੋਨ ਥੈਰੇਪੀ ਦੇ ਨਾਲ ਲੰਬੇ ਸਮੇਂ ਤੱਕ ਫਾਲੋ-ਅੱਪ ਦੀ ਵੀ ਲੋੜ ਪੈ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਰਾਹੀਂ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਪ੍ਰਦਾਨ ਕਰਕੇ ਇਲਾਜ ਜਾਰੀ ਰੱਖਣ ਦੌਰਾਨ ਆਰਥਿਕ ਕਿੱਲਤ ਨੂੰ ਦੂਰ ਕਰਨ ਵਿੱਚ ਸਹਾਹਿਤਾ ਕੀਤੀ ਜਾ ਰਹੀ ਹੈ।

ਛਾਤੀ ਦਾ ਕੈਂਸਰ ਹੋਣ ’ਤੇ ਛਾਤੀ ਵਿੱਚ ਅਸਧਾਰਨ ਕੋਸ਼ਿਕਾਵਾਂ ਬੇਕਾਬੂ ਢੰਗ ਨਾਲ ਵਧਣ ਅਤੇ ਫੈਲਣ ਲੱਗ ਜਾਂਦੀਆਂ ਹਨ। ਭਾਰਤ ਦੀਆਂ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਦੀ ਇਹ ਸਭ ਤੋਂ ਆਮ ਕਿਸਮ ਹੈ। ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ (ਆਈ.ਸੀ.ਐਮ.ਆਰ.-ਐਨ.ਸੀ.ਡੀ.ਆਈ.ਆਰ.) ਅਨੁਸਾਰ ਸਾਲ 2022 ਵਿੱਚ ਭਾਰਤ ਵਿੱਚ ਅੰਦਾਜ਼ਨ 2,16,108 ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਹੋਈ ਸੀ, ਜਦਕਿ ਸਾਲ 2025 ਵਿੱਚ ਇਹ ਗਿਣਤੀ ਵਧ ਕੇ 2,32,832 ਹੋਣ ਦਾ ਅਨੁਮਾਨ ਸੀ। ਪ੍ਰੋਗਰਾਮ ਦੇ ਅਨੁਮਾਨ ਅਨੁਸਾਰ, 29 ਭਾਰਤੀ ਔਰਤਾਂ ਵਿੱਚੋਂ ਇੱਕ ਨੂੰ 74 ਸਾਲ ਦੀ ਉਮਰ ਤੱਕ ਪਹੁੰਚਦਿਆਂ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਇਸ ਸਬੰਧੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਦਿੱਕਤਾਂ , ਕਿਸੇ ਵੀ ਯੋਗ ਮਰੀਜ਼ ਲਈ ਮਿਆਰੀ ਸਿਹਤ ਸੇਵਾਵਾਂ ਲੈਣ ਲਈ ਅੜਿੱਕਾ ਨਾ ਬਣਨ। ਉਨ੍ਹਾਂ ਕਿਹਾ, “ਕਿਸੇ ਵੀ ਤਰ੍ਹਾਂ ਦੀ ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਮਿਆਰੀ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ।’’

ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਰੇਡੀਏਸ਼ਨ ਔਨਕੋਲੋਜੀ ਦੀ ਪ੍ਰੋਫੈਸਰ ਅਤੇ ਮੁਖੀ ਡਾ. ਕਰੁਣਾ ਸਿੰਘ ਨੇ ਕਿਹਾ ਕਿ ਕੈਂਸਰ ਦੇ ਇਲਾਜ ਦੀ ਪੂਰੀ ਪ੍ਰਕਿਰਿਆ ਕਈ ਮਹੀਨਿਆਂ ਤੱਕ ਚੱਲ ਸਕਦੀ ਹੈ ਅਤੇ ਕੁਝ ਮਰੀਜ਼ਾਂ ਲਈ ਇਹ ਮਿਆਦ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਦੱਸਿਆ, “ ਛਾਤੀ ਦੇ ਕੈਂਸਰ ਦਾ ਇਲਾਜ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਇਸੇ ਲਈ ਕੁਝ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਥੈਰੇਪੀ ਅਤੇ ਫਾਲੋ-ਅੱਪ ਦੀ ਲੋੜ ਹੁੰਦੀ ਹੈ। ਛਾਤੀ ਦੇ ਕੈਂਸਰ ਦੇ ਇਲਾਜ ਦਾ ਸ਼ੁਰੂਆਤੀ ਪੜਾਅ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ, ਜਦਕਿ ਕੁਝ ਮਰੀਜ਼ਾਂ ਨੂੰ ਟਾਰਗੇਟਿਡ ਜਾਂ ਹਾਰਮੋਨਲ ਥੈਰੇਪੀ ਦੇ ਨਾਲ ਸਾਲਾਂ ਤੱਕ ਫਾਲੋ-ਅੱਪ ਦੀ ਲੋੜ ਪੈ ਸਕਦੀ ਹੈ।’’

ਇਸ ਤੋਂ ਬਾਅਦ ਵੀ ਸਾਲਾਂ ਤੱਕ ਨਿਯਮਿਤ ਫਾਲੋ-ਅੱਪ ਜਾਰੀ ਰਹਿੰਦੇ ਹਨ, ਜਿਸ ਦੌਰਾਨ ਸਿਹਤਯਾਬੀ, ਇਲਾਜ ਦੇ ਮਾੜੇ ਪ੍ਰਭਾਵਾਂ ਅਤੇ ਬੀਮਾਰੀ ਦੇ ਮੁੜ ਹੋਣ ਦੇ ਸੰਕੇਤਾਂ ਦੀ ਨਜ਼ਰਸਾਨੀ ਕਰਨ ਲਈ ਕਲੀਨਿਕਲ ਜਾਂਚਾਂ ਅਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ।

ਡਾ. ਕਰੁਣਾ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਲਾਜ ਬੀਮਾਰੀ ਦੀ ਸਥਿਤੀ ਅਤੇ ਇਸ ਦੀਆਂ ਜੈਵਿਕ ਲੱਛਣਾ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, “ਲੋਕੋਰੀਜਨਲ ਬੀਮਾਰੀ ਦੇ ਮਾਮਲੇ ਵਿੱਚ ਇਲਾਜ ਵਿੱਚ ਕੀਮੋਥੈਰੇਪੀ, ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਸ਼ਾਮਲ ਹੋ ਸਕਦੀ ਹੈ ਅਤੇ ਲੋੜ ਪੈਣ ’ਤੇ ਹਾਰਮੋਨ ਥੈਰੇਪੀ ਵੀ ਦਿੱਤੀ ਜਾ ਸਕਦੀ ਹੈ। ਮੈਟਾਸਟੈਟਿਕ ਬੀਮਾਰੀ ਵਿੱਚ ਮਰੀਜ਼ ਦੀ ਵਿਅਕਤੀਗਤ ਸਥਿਤੀ ਦੇ ਆਧਾਰ ’ਤੇ ਇਮਿਊਨੋਥੈਰੇਪੀ ਦੇ ਨਾਲ ਜਾਂ ਇਸ ਤੋਂ ਬਿਨਾਂ ਕੀਮੋਥੈਰੇਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।”

ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਦੇ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ 26.59 ਕਰੋੜ ਰੁਪਏ ਦੀ ਲਾਗਤ ਨਾਲ ਛਾਤੀ ਦੇ ਕੈਂਸਰ ਦੇ 15,494 ਇਲਾਜ ਕੀਤੇ ਗਏ ਹਨ। ਦਰਜ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ 50–59 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਰਹੀ, ਜਿਨ੍ਹਾਂ ਦੇ 4,515 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 40–49 ਸਾਲ ਉਮਰ ਵਰਗ ਵਿੱਚ 4141 ਅਤੇ 60–69 ਸਾਲ ਉਮਰ ਵਰਗ ਵਿੱਚ 3557 ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ, 30–39 ਸਾਲ ਉਮਰ ਵਰਗ ਵਿੱਚ 1,332 ਮਾਮਲੇ ਦਰਜ ਕੀਤੇ ਗਏ। 40–69 ਸਾਲ ਦੇ ਉਮਰ ਵਰਗਾਂ ਵਿੱਚ ਕੁੱਲ 12,213 ਇਲਾਜ ਦਰਜ ਕੀਤੇ ਗਏ।

ਸਰਕਾਰੀ ਮੈਡੀਕਲ ਕਾਲਜ ਅਤੇ ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਵਿਖੇ ਰੇਡੀਏਸ਼ਨ ਔਨਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਡਾ. ਮਨਰਾਜ ਸਿੰਘ ਕੰਗ ਨੇ ਦੱਸਿਆ ਕਿ ਇਲਾਜ ਵਿੱਚ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ (ਜਿਸ ਵਿੱਚ ਵੀਮੈਟ, 3ਡੀ, ਆਈਐਮਆਰਟੀ ਅਤੇ ਬ੍ਰੈਕੀਥੈਰੇਪੀ ਸ਼ਾਮਲ ਹਨ), ਹਾਰਮੋਨਲ ਥੈਰੇਪੀ ਅਤੇ ਇਮਿਊਨੋਥੈਰੇਪੀ ਸ਼ਾਮਲ ਹਨ।

ਕਈ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਸਬੰਧ ਜੈਨੇਟਿਕ ਕਾਰਕਾਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜੇ ਇਹ 30–40 ਸਾਲ ਦੀ ਉਮਰ ਵਿੱਚ, ਖ਼ਾਸ ਕਰਕੇ ਮੀਨੋਪੌਜ਼ ਤੋਂ ਪਹਿਲਾਂ ਹੁੰਦਾ ਹੈ, ਤਾਂ ਇਹ ਵਧੇਰੇ ਗੰਭੀਰ ਰੂਪ ਵਾਲਾ, ਹਾਰਮੋਨ ਰਿਸੈਪਟਰ ਨੇਗੇਟਿਵ ਜਾਂ ਟ੍ਰਿਪਲ ਨੇਗੇਟਿਵ ਹੋ ਸਕਦਾ ਹੈ। ਇਸ ਦੇ ਉਲਟ, 50 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਇਹ ਹਾਰਮੋਨ ਪਾਜ਼ੀਟਿਵ ਹੁੰਦਾ ਹੈ, ਆਮ ਤੌਰ ’ਤੇ ਘੱਟ ਗੰਭੀਰ ਹੁੰਦਾ ਹੈ ਅਤੇ ਇਸ ਦਾ ਪੂਰਵ-ਅਨੁਮਾਨ ਅਕਸਰ ਬਿਹਤਰ ਹੁੰਦਾ ਹੈ, ਖ਼ਾਸ ਕਰਕੇ ਸਟੇਜ 1–3 ਵਿੱਚ।”

ਡਾ. ਕੰਗ ਨੇ ਅੱਗੇ ਕਿਹਾ, “ਸਰਜਰੀ ਦੇ ਦੋ ਮੁੱਖ ਤਰੀਕੇ ਹਨ: ਬ੍ਰੈਸਟ-ਕਨਜ਼ਰਵਿੰਗ ਸਰਜਰੀ, ਜਿਸ ਦਾ ਉਦੇਸ਼ ਛਾਤੀ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜੋ ਸਟੇਜ 1–3 ਵਿੱਚ ਸੰਭਵ ਹੋ ਸਕਦੀ ਹੈ, ਅਤੇ ਮੋਡੀਫਾਈਡ ਰੈਡੀਕਲ ਮਾਸਟੈਕਟੋਮੀ । ਇਲਾਜ ਦੀ ਚੋਣ ਬਾਇਓਪਸੀ ਦੇ ਨਤੀਜੇ, ਟਿਊਮਰਾਂ ਦੀ ਗਿਣਤੀ ਅਤੇ ਆਕਾਰ, ਲਿੰਫ ਨੋਡਜ਼ ਦੀ ਸ਼ਮੂਲੀਅਤ ਅਤੇ ਟਿਊਮਰ ਦੀਆਂ ਹੋਰ ਲੱਛਣਾ ਅਤੇ ਕਾਰਨਾਂ ’ਤੇ ਨਿਰਭਰ ਕਰਦੀ ਹੈ।”

ਸੰਗਰੂਰ ਦੀ ਰਹਿਣ ਵਾਲੀ ਰਾਜਿੰਦਰ ਕੌਰ ਨੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਕ੍ਰਾਇਓਪਲਾਸਟੀ ਦੇ ਨਾਲ ਬ੍ਰੈਸਟ-ਕਨਜ਼ਰਵਿੰਗ ਸਰਜਰੀ ਕਰਵਾਈ। ਉਨ੍ਹਾਂ ਦੇ ਪਤੀ ਪਰਬੂ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਾਡੇ ਪਰਿਵਾਰ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਰਹੀ। ਮੇਰੀ ਪਤਨੀ ਨੂੰ ਬਿਨਾਂ ਕਿਸੇ ਆਰਥਿਕ ਬੋਝ ਦੇ ਬਿਹਤਰੀਨ ਇਲਾਜ ਮਿਲਿਆ। ਅਜਿਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਸੀਂ ਸਰਕਾਰ ਦੇ ਧੰਨਵਾਦੀ ਹਾਂ।”

ਡਾ. ਕਰੁਣਾ ਸਿੰਘ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਇਸ ਸਹਾਇਤਾ ਨਾਲ ਆਪਣਾ ਇਲਾਜ ਪੂਰਾ ਕਰ ਪਾਉਂਦੇ ਹਨ।”ਉਨ੍ਹਾਂ ਕਿਹਾ ਕਿ ਯੋਜਨਾ ਦੀ ਮਹੱਤਤਾ ਡਾਕਟਰੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਨਹੀਂ ਸਗੋਂ ਇਲਾਜ ਪੂਰਾ ਕਰਨ ਵਿੱਚ ਆਉਣ ਵਾਲੀ ਵਿੱਤੀ ਮੁਸ਼ਕਲ ਨੂੰ ਦੂਰ ਕਰਨ ਵਿੱਚ ਹੈ।

ਲੰਬੇ ਸਮੇਂ ਤੱਕ ਚੱਲਣ ਵਾਲੇ ਕੈਂਸਰ ਦੇ ਇਲਾਜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਅਜਿਹੀ ਸਹਾਇਤਾ ਦਾ ਮਤਲਬ ਘੱਟ ਵਿੱਤੀ ਬੋਝ, ਇਲਾਜ ਪੂਰਾ ਕਰਨ ’ਤੇ ਵਧੇਰੇ ਧਿਆਨ, ਫਾਲੋ-ਅੱਪ ਜਾਰੀ ਰੱਖਣ ਅਤੇ ਸਿਹਤਯਾਬੀ ਵੱਲ ਵਧਣ ਵਿੱਚ ਮਦਦ ਹੋ ਸਕਦਾ ਹੈ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...