ਮੁੱਖ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਦੀ ਕੁਸ਼ਲ ਮਾਰਗਦਰਸ਼ਨ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਕਰਨ ਲਈ ਸਕੱਤਰ ਸਿਹਤ-ਕਮ-ਕਮਿਸ਼ਨਰ ਫੂਡ ਸੇਫਟੀ ਦੇ ਨਿਰਦੇਸ਼ਾਂ ਤਹਿਤ, ਸਿਹਤ ਵਿਭਾਗ ਦੇ ਫੂਡ ਸੇਫਟੀ ਪ੍ਰਸ਼ਾਸਨ ਨੇ 11 ਜੂਨ, 2025 ਨੂੰ ਸਵੇਰੇ 7:00 ਵਜੇ ਸੈਕਟਰ-26, ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿੱਚ ਅਚਾਨਕ ਛਾਪਾ ਮਾਰਿਆ। ਜਾਂਚ ਕਰਨ ‘ਤੇ ਲਗਭਗ 450 ਕਿਲੋਗ੍ਰਾਮ ਪਨੀਰ ਚੰਡੀਗੜ੍ਹ ਦੇ ਸੈਕਟਰ-26, ਦੀ ਬਾਪੂਧਾਮ ਕਾਲੋਨੀ ਵਿੱਚ ਮਕਾਨ ਨੰਬਰ 714/2 ਵਿੱਚ ਦੁਕਾਨ ਵਿੱਚ ਪਿਆ ਮਿਲਿਆ ਅਤੇ ਕੁਝ ਪਿਕਅੱਪ ਵਾਹਨ ਵਿੱਚ ਉਕਤ ਅਹਾਤੇ ਦੇ ਬਾਹਰ ਖੜ੍ਹਾ ਪਾਇਆ ਗਿਆ। ਫੂਡ ਸੇਫਟੀ ਅਫ਼ਸਰ ਨੇ ਪਨੀਰ ਦਾ ਨਮੂਨਾ ਉਕਤ ਅਹਾਤੇ ਦੇ ਨਾਲ-ਨਾਲ ਉਕਤ ਪਿਕਅੱਪ ਵਾਹਨ ਤੋਂ ਵੀ ਜ਼ਬਤ ਕਰ ਲਿਆ।
ਨਮੂਨੇ ਵਿਸ਼ਲੇਸ਼ਣ ਲਈ ਫੂਡ ਐਨਾਲਿਸਟ ਲੈਬਾਰਟਰੀ ਨੂੰ ਭੇਜੇ ਗਏ ਸਨ। ਲੈਬ ਨੇ ਨਮੂਨਿਆਂ ਨੂੰ ਅਸੁਰੱਖਿਅਤ ਅਤੇ ਘਟੀਆ ਦੱਸਿਆ। ਰਿਪੋਰਟ ਦੇ ਅਧਾਰ ‘ਤੇ ਫੂਡ ਸੇਫਟੀ ਵਿਭਾਗ ਨੇ ਉਚਿਤ ਪ੍ਰਕਿਰਿਆ ਦਾ ਪਾਲਨ ਕੀਤਾ ਅਤੇ ਐੱਮਸੀ ਵੇਸਟ ਡਿਸਪੋਜ਼ਲ ਪਲਾਂਟ ਵਿੱਚ ਜ਼ਬਤ ਕੀਤੇ 450 ਕਿਲੋਗ੍ਰਾਮ ਪਨੀਰ ਨੂੰ ਨਸ਼ਟ ਕਰ ਦਿੱਤਾ।
ਸਿਹਤ ਵਿਭਾਗ ਚੰਡੀਗੜ੍ਹ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਪਨੀਰ ਕੇਵਲ ਉਸ ਪ੍ਰਮਾਣਿਕ ਸਰੋਤ ਤੋਂ ਖਰੀਦਣ ਜਿਸ ਦੇ ਪਾਸ ਉਚਿਤ ਐੱਫਐੱਐੱਸਏਆਈ (FSSAI) ਲਾਇਸੈਂਸ ਹੈ ਅਤੇ ਜੇਕਰ ਉਨ੍ਹਾਂ ਨੂੰ ਪਨੀਰ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੈ, ਤਾਂ ਉਨ੍ਹਾਂ ਨੂੰ ਇਸ ਦੀ ਰਿਪੋਰਟ ਫੂਡ ਸੇਫਟੀ ਵਿਭਾਗ, ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਨੂੰ ਕਰਨੀ ਚਾਹੀਦੀ ਹੈ ਜਾਂ ਐੱਫਐੱਐੱਸਏਆਈ (FSSAI) ਦੇ ਸ਼ਿਕਾਇਤ ਪੋਰਟਲ ਯਾਨੀ https://foscos.fssai.gov.in/consumergrievance ‘ਤੇ ਆਪਣੀ ਚਿੰਤਾ ਵਿਅਕਤ ਕਰਨੀ ਚਾਹੀਦੀ ਹੈ।
ਪਨੀਰ ਦੀ ਵਿਕਰੀ ਦਾ ਕੰਮ ਕਰਨ ਵਾਲੇ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ, 2006, ਰੈਗੂਲੇਸ਼ਨ, 2011 ਦੇ ਅਨੁਸਾਰ ਗੁਣਵੱਤਾ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਪ੍ਰਦਰਸ਼ਿਤ ਕਰਨਾ ਹੋਵੇਗਾ ਕਿ ਉਹ ਪਨੀਰ ਜਾਂ ਡੇਅਰੀ ਐਨਾਲਾਗ ਵੇਚ ਰਹੇ ਹਨ। ਸਾਰੇ ਹੋਟਲਾਂ/ਰੈਸਟੋਰੈਂਟਾਂ/ਢਾਬੇ ਵਾਲਿਆਂ/ਫੂਡ ਵੈਂਡਿੰਗ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਪਨੀਰ ਨੂੰ ਉਸ ਪ੍ਰਮਾਣਿਕ ਸਰੋਤ ਤੋਂ ਖਰੀਦਣ ਜਿਸ ਦੇ ਪਾਸ ਐੱਫਐੱਐੱਸਏਆਈ (FSSAI) ਲਾਇਸੈਂਸ ਹੋਵੇ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ, 2006, ਰੈਗੂਲੇਸ਼ਨਸ 2011 ਦੇ ਨਿਯਮਾਂ ਅਨੁਸਾਰ ਗੁਣਵੱਤਾ ਵਾਲੇ ਉਤਪਾਦ ਵੇਚਣ ਵਾਲਾ ਸਰੋਤ ਹੋਵੇ। ਜੇਕਰ ਕੋਈ ਫੂਡ ਬਿਜ਼ਨਸ ਅਪਰੇਟਰ ਘਟੀਆ / ਅਸੁਰੱਖਿਅਤ / ਗੁਮਰਾਹਕੁੰਨ ਪਨੀਰ ਦਾ ਉਪਯੋਗ ਕਰਕੇ ਖੁਰਾਕੀ ਚੀਜ਼ਾਂ ਵੇਚਦਾ / ਬਣਾਉਂਦਾ ਪਾਇਆ ਜਾਂਦਾ ਹੈ, ਤਾਂ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ, 2006 ਦੇ ਅਨੁਸਾਰ ਫੂਡ ਬਿਜ਼ਨਸ ਅਪਰੇਟਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।