ਮਾਣਯੋਗ ਪ੍ਰਧਾਨ ਮੰਤਰੀ ਦੇ ਟੀਬੀ-ਮੁਕਤ ਭਾਰਤ ਦੇ ਵਿਜ਼ਨ ਅਤੇ ਰਾਸ਼ਟਰੀ ਤਪਦਿਕ ਰੋਗ ਖ਼ਾਤਮਾ ਪ੍ਰੋਗਰਾਮ (ਐੱਨਟੀਈਪੀ/NTEP) ਦੇ ਉਦੇਸ਼ਾਂ ਦੇ ਅਨੁਰੂਪ, ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਅੱਜ ਇੰਟੈੰਸਿਵ ਮਿਸ਼ਨ ਮੋਡ ਵਿੱਚ ਚੰਡੀਗੜ੍ਹ ਵਿੱਚ ਟੀਬੀ ਦੇ ਖ਼ਾਤਮੇ ਵਿੱਚ ਤੇਜ਼ੀ ਲਿਆਉਣ ਹਿਤ ਤਿਆਰ ਕੀਤੀ ਗਈ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਸਹਿਤ ਡਾਇਰੈਕਟਰ ਸਿਹਤ ਸੇਵਾਵਾਂ, ਡਾਇਰੈਕਟਰ ਖੇਡਾਂ, ਡਾਇਰੈਕਟਰ ਸਮਾਜ ਭਲਾਈ, ਡਾਇਰੈਕਟਰ ਉਚੇਰੀ ਸਿੱਖਿਆ, ਸਿਹਤ ਵਿਭਾਗ, ਮੈਡੀਕਲ ਸਿੱਖਿਆ, ਨਗਰ ਨਿਗਮ, ਮਹਿਲਾ ਅਤੇ ਬਾਲ ਵਿਕਾਸ, ਸਿੱਖਿਆ, ਕਿਰਤ, ਸ਼ਹਿਰੀ ਵਿਕਾਸ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਪ੍ਰਮੁੱਖ ਸਿਹਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਉਪਸਥਿਤ ਰਹੇ।
ਮੀਟਿੰਗ ਦੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ, ਡਾ. ਸਦਭਾਵਨਾ ਪੰਡਿਤ ਨੇ ਚੰਡੀਗੜ੍ਹ ਵਿੱਚ ਟੀਬੀ ਮੁਕਤ ਭਾਰਤ ਅਭਿਯਾਨ ਦੀ ਵਰਤਮਾਨ ਸਥਿਤੀ ਅਤੇ ਰਾਸ਼ਟਰੀ ਤਪਦਿਕ ਰੋਗ ਖ਼ਾਤਮਾ ਪ੍ਰੋਗਰਾਮ ਦੇ ਤਹਿਤ ਹੋਈ ਪ੍ਰਗਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਭਰ ਵਿੱਚ ਸ਼ਹਿਰ ਭਰ ਵਿੱਚ ਇੰਟੈਂਸੀਫਾਇਡ ਇੰਟੈਗ੍ਰੇਟਡ ਹੈਲਥ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਕਿ
ਸੰਵੇਦਨਸ਼ੀਲ ਅਤੇ ਉੱਚ ਜੋਖਮ ਵਾਲੇ ਵਰਗਾਂ ਵਿੱਚ ਟੀਬੀ ਸਹਿਤ ਹੋਰ ਬਿਮਾਰੀਆਂ ਦੀ ਜਲਦੀ ਪਹਿਚਾਣ ਅਤੇ ਜਾਂਚ ਸੁਨਿਸ਼ਚਿਤ ਕੀਤੀ ਜਾ ਸਕੇ। ਇਸ ਨਾਲ ਸਮੇਂ ‘ਤੇ ਇਲਾਜ ਉਪਲਬਧ ਕਰਵਾਉਣ ਦੇ ਨਾਲ-ਨਾਲ ਟੀਬੀ-ਮੁਕਤ ਚੰਡੀਗੜ੍ਹ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਸਹਾਇਤਾ ਮਿਲੇਗੀ।
ਵਰਤਮਾਨ ਮਹਾਮਾਰੀ ਵਿਗਿਆਨ ਸਬੰਧੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਕਿਹਾ ਕਿ ਟੀਬੀ ਰੋਗ ਦਾ ਖ਼ਾਤਮਾ ਤਦੇ ਸੰਭਵ ਹੈ ਜਦੋਂ ਇਸ ਦੇ ਲਈ ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ (Whole-of-
Government and Whole-of-Society) ਦੀ ਭਾਗੀਦਾਰੀ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਨੇ ਪਬਲਿਕ ਅਤੇ ਪ੍ਰਾਈਵੇਟ ਸਿਹਤ ਸੇਵਾ ਪ੍ਰਦਾਤਾਵਾਂ, ਸਮੁਦਾਇਕ ਸੰਗਠਨਾਂ, ਵਿੱਦਿਅਕ ਸੰਸਥਾਵਾਂ, ਉਦਯੋਗਾਂ, ਜਨਪ੍ਰਤੀਨਿਧੀਆਂ ਅਤੇ ਨਾਗਰਿਕਾਂ ਦੀ ਸਰਗਰਮ ਸਹਿਭਾਗਿਤਾ ‘ਤੇ ਵਿਸ਼ੇਸ਼ ਬਲ ਦਿੱਤਾ।
ਮੀਟਿੰਗ ਵਿੱਚ ਟੀਬੀ ਮੁਕਤ ਭਾਰਤ ਅਭਿਯਾਨ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਵਿਆਪਕ ਕਾਰਜ ਯੋਜਨਾ (ਰੋਡਮੈਪ) ਤਿਆਰ ਕਰਨ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ, ਜਿਸ ਦਾ ਉਦੇਸ਼ ਚੰਡੀਗੜ੍ਹ ਵਿੱਚ ਟੀਬੀ ਦੀਆਂ ਘਟਨਾਵਾਂ ਅਤੇ ਮੌਤ ਦਰ ਵਿੱਚ ਕਮੀ ਲਿਆਉਣਾ ਅਤੇ ਸਰਗਰਮ ਰੋਗੀ ਖੋਜ ਅਤੇ ਜਲਦੀ ਨਿਦਾਨ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣਾ ਹੈ।
ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਸਾਰੇ ਬਾਹਰੀ ਪਿੰਡਾਂ, ਲੇਬਰ ਕਲੱਸਟਰਾਂ ਅਤੇ ਹੋਰ ਸ਼ਨਾਖ਼ਤ ਕੀਤੇ ਗਏ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਘਰ-ਘਰ ਜਾ ਕੇ ਵਿਆਪਕ ਟੀਬੀ ਸਕ੍ਰੀਨਿੰਗ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਚੰਡੀਗੜ੍ਹ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸੰਵੇਦਨਸ਼ੀਲ ਵਰਗਾਂ ਦੇ ਵਿਅਕਤੀਆਂ ਦੀ ਗਹਿਨ ਟੀਬੀ ਜਾਂਚ ਸੁਨਿਸ਼ਚਿਤ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਹਸਪਤਾਲਾਂ ਵਿੱਚ ਸਾਰੇ ਓਪੀਡੀ ਅਤੇ ਆਈਪੀਡੀ ਮਰੀਜ਼ਾਂ ਲਈ ਯੂਨੀਵਰਸਲ ਟੀਬੀ ਸਕ੍ਰੀਨਿੰਗ ਨੂੰ ਨਿਯਮਿਤ ਵਿਵਸਥਾ ਦਾ ਹਿੱਸਾ ਬਣਾਇਆ ਜਾਵੇ ਤਾਕਿ ਰਹੇ ਹੋਏ ਟੀਬੀ ਰੋਗੀਆਂ ਦੀ ਸਮਾਂ ਰਹਿੰਦੇ ਪਹਿਚਾਣ ਕੀਤੀ ਜਾ ਸਕੇ।
ਜ਼ਮੀਨੀ ਪੱਧਰ ‘ਤੇ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਮੁੱਖ ਸਕੱਤਰ ਨੇ ਹਰੇਕ ਨਗਰਪਾਲਿਕਾ ਵਾਰਡ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ, ਜੋ ਟੀਬੀ ਸਕ੍ਰੀਨਿੰਗ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ ਅਤੇ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਸੁਨਿਸ਼ਚਿਤ ਕਰਨਗੇ। ਉਨ੍ਹਾਂ ਨੇ ਵਾਰਡ ਕੌਂਸਲਰਾਂ ਦੀ ਸਰਗਰਮ ਭਾਗੀਦਾਰੀ ‘ਤੇ ਵੀ ਬਲ ਦਿੱਤਾ ਤਾਕਿ ਜਨਸਹਿਭਾਗਿਤਾ ਨੂੰ ਹੁਲਾਰਾ ਮਿਲੇ ਅਤੇ ਸਥਾਨਕ ਪੱਧਰ ‘ਤੇ ਪ੍ਰਭਾਵੀ ਨਿਗਰਾਨੀ ਸੁਨਿਸ਼ਚਿਤ ਕੀਤੀ ਜਾ ਸਕੇ।
ਸਮੁਦਾਇਕ ਜਾਗਰੂਕਤਾ ਦੇ ਮਹੱਤਵ ਨੂੰ ਦੇਖਦੇ ਹੋਏ ਮੀਟਿੰਗ ਵਿੱਚ ਸਿੱਖਿਆ, ਟ੍ਰਾਂਸਪੋਰਟ, ਸਮਾਜ ਭਲਾਈ, ਖੇਡਾਂ ਅਤੇ ਹੋਰ ਸਬੰਧਿਤ ਵਿਭਾਗਾਂ ਦੀ ਸਹਿਭਾਗਿਤਾ ਨਾਲ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ/IEC) ਮੁਹਿੰਮ ਚਲਾਉਣ ਦਾ ਨਿਰਣਾ ਲਿਆ ਗਿਆ। ਨਾਲ ਹੀ ਇਹ ਵੀ ਨਿਰਣਾ ਲਿਆ ਗਿਆ ਕਿ 14 ਵਰ੍ਹੇ ਤੋਂ ਅਧਿਕ ਉਮਰ ਦੇ ਸਕੂਲੀ ਬੱਚਿਆਂ ਦੀ ਟੀਬੀ ਸਕ੍ਰੀਨਿੰਗ ਕਰਵਾਈ ਜਾਵੇਗੀ ਅਤੇ ਮੇਰਾ ਯੁਵਾ ਭਾਰਤ ਵਾਲੰਟੀਅਰਾਂ ਨੂੰ ਜਨਜਾਗਰੂਕਤਾ ਅਤੇ ਸਮੁਦਾਇਕ ਸਹਿਭਾਗਿਤਾ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਜੋੜਿਆ ਜਾਵੇਗਾ।
ਮੀਟਿੰਗ ਵਿੱਚ ਸਰਗਰਮ ਰੋਗੀ ਖੋਜ ਨੂੰ ਹੋਰ ਅਧਿਕ ਮਜ਼ਬੂਤ ਬਣਾਉਣ, ਤੀਬਰ ਅਣੂ ਜਾਂਚ (Rapid Molecular Diagnostics) ਤੱਕ ਯੂਨੀਵਰਸਲ ਪਹੁੰਚ ਸੁਨਿਸ਼ਚਿਤ ਕਰਨ, ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਵਧਾਉਣ, ਡਿਜੀਟਲ ਤਕਨੀਕਾਂ ਅਤੇ ਸਮੁਦਾਇਕ ਸਹਿਯੋਗ ਦੇ ਜ਼ਰੀਏ ਇਲਾਜ ਅਨੁਪਾਲਨ ਨੂੰ ਮਜ਼ਬੂਤ ਕਰਨ, ਪਾਤਰ ਸੰਪਰਕਾਂ ਨੂੰ ਨਿਵਾਰਕ ਇਲਾਜ ਉਪਲਬਧ ਕਰਵਾਉਣ, ਟੀਬੀ ਮਰੀਜ਼ਾਂ ਲਈ ਪੋਸ਼ਣ ਸਹਾਇਤਾ ਵਿੱਚ ਸੁਧਾਰ ਕਰਨ ਅਤੇ ਲਕਸ਼ਿਤ ਦਖਲਅੰਦਾਜ਼ੀ ਅਤੇ ਡੇਟਾ-ਅਧਾਰਿਤ ਨਿਗਰਾਨੀ ਦੇ ਜ਼ਰੀਏ ਟੀਬੀ ਹੌਟਸਪੌਟਸ ਦੀ ਪਹਿਚਾਣ ਕਰਨ ਦੀ ਵਿਆਪਕ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਮਨਜ਼ੂਰ ਕਾਰਜ ਯੋਜਨਾ (ਰੋਡਮੈਪ) ਦੇ ਪ੍ਰਮੁੱਖ ਬਿੰਦੂ ਨਿਮਨਲਿਖਤ ਹਨ:
* ਉੱਚ-ਜੋਖਮ ਵਾਲੇ ਵਾਰਡਾਂ, ਪੈਰੀਫਿਰਲ ਪਿੰਡਾਂ, ਲੇਬਰ ਕਲੱਸਟਰਾਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਘਰ-ਘਰ ਜਾ ਕੀ ਸਰਗਰਮ ਟੀਬੀ ਸਕ੍ਰੀਨਿੰਗ।
* ਹਸਪਤਾਲਾਂ ਵਿੱਚ ਸਾਰੇ ਓਪੀਡੀ ਅਤੇ ਆਈਪੀਡੀ ਮਰੀਜ਼ਾਂ ਦੀ ਯੂਨੀਵਰਸਲ ਟੀਬੀ ਸਕ੍ਰੀਨਿੰਗ ਅਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸੰਵੇਦਨਸ਼ੀਲ ਵਰਗਾਂ ਦੀ ਗਹਿਨ ਜਾਂਚ।
* ਤੀਬਰ ਅਣੂ ਜਾਂਚ ਦੇ ਜ਼ਰੀਏ ਜਲਦੀ ਨਿਦਾਨ ਅਤੇ ਯੂਨੀਵਰਸਲ ਡ੍ਰੱਗ ਸਸੈਪਟਿਬਿਲਿਟੀ ਟੈਸਟਿੰਗ।
* ਪਾਤਰ ਸੰਪਰਕਾਂ ਦੀ ਪ੍ਰਭਾਵੀ ਕੰਟੈਕਟ ਟ੍ਰੇਸਿੰਗ ਅਤੇ ਟੀਬੀ ਪ੍ਰਿਵੈਂਟਿਵ ਟ੍ਰੀਟਮੈਂਟ (ਟੀਪੀਟੀ/TPT) ਦਾ ਵਿਸਤਾਰ।
* ਪ੍ਰਾਈਵੇਟ ਸਿਹਤ ਖੇਤਰ ਦਦੁਆਰਾ ਟੀਬੀ ਮਾਮਲਿਆਂ ਦੀ ਅਧਿਸੂਚਨਾ, ਇਲਾਜ ਸਹਿਯੋਗ ਅਤੇ ਇਲਾਜ ਅਨੁਪਾਲਨ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ।
* ਸਿੱਖਿਆ, ਟ੍ਰਾਂਸਪੋਰਟ, ਸਮਾਜ ਭਲਾਈ, ਖੇਡ ਵਿਭਾਗ, ਸਥਾਨਕ ਸੰਸਥਾਵਾਂ ਅਤੇ ਸਮੁਦਾਇਕ ਸੰਗਠਨਾਂ ਦੀ ਸਹਿਭਾਗਿਤਾ ਨਾਲ ਵਿਆਪਕ (ਆਈਈਸੀ/IEC) ਜਨਜਾਗਰੂਕਤਾ ਮੁਹਿੰਮਾਂ।
* 14 ਵਰ੍ਹੇ ਤੋਂ ਅਧਿਕ ਉਮਰ ਦੇ ਸਕੂਲੀ ਬੱਚਿਆਂ ਦੀ ਸਕ੍ਰੀਨਿੰਗ ਅਤੇ ਕਮਿਊਨਿਟੀ ਆਊਟਰੀਚ ਵਿੱਚ ਮੇਰਾ ਯੁਵਾ ਭਾਰਤ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ।
* ਹਰੇਕ ਨਗਰ ਪਾਲਿਕਾ ਵਾਰਡ ਵਿੱਚ ਨੋਡਲ ਅਫ਼ਸਰਾਂ ਦੀ ਨਿਯੁਕਤੀ ਅਤੇ ਵਾਰਡ ਕੌਂਸਲਰਾਂ ਦੀ ਸਰਗਰਮ ਸਹਿਭਾਗਿਤਾ।
* ਟੀਬੀ ਮਰੀਜ਼ਾਂ ਲਈ ਪੋਸ਼ਣ, ਸਮਾਜਿਕ ਅਤੇ ਮਨੋਸਮਾਜਿਕ ਸਹਾਇਤਾ ਨੂੰ ਹੋਰ ਮਜ਼ਬੂਤ ਕਰਨਾ।
* ਡੈਸ਼ਬੋਰਡ-ਅਧਾਰਿਤ ਨਿਗਰਾਨੀ ਪ੍ਰਣਾਲੀ ਦੇ ਜ਼ਰੀਏ ਮਾਸਿਕ ਪ੍ਰਦਰਸ਼ਨ ਸਮੀਖਿਆ ਅਤੇ ਨਿਯਮਿਤ ਅੰਤਰ-ਵਿਭਾਗੀ ਸਮੀਖਿਆ ਮੀਟਿੰਗਾਂ।
ਮੀਟਿੰਗ ਦੇ ਅੰਤ ਵਿੱਚ ਇੰਟੈਂਸਿਵ ਮਿਸ਼ਨ ਮੋਡ ਵਿੱਚ ਚੰਡੀਗੜ੍ਹ ਵਿੱਚ ਟੀਬੀ ਦੇ ਖ਼ਾਤਮੇ ਵਿੱਚ ਤੇਜ਼ੀ ਲਿਆਉਣ ਹਿਤ ਤਿਆਰ ਕੀਤੀ ਗਈ ਕਾਰਜ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ।ਇਹ ਕਾਰਜ ਯੋਜਨਾ ਸਰਗਰਮ ਰੋਗੀ ਖੋਜ, ਜਲਦੀ ਨਿਦਾਨ, ਸਮਾਂਬੱਧ ਇਲਾਜ ਅਤੇ ਵਿਭਿੰਨ ਵਿਭਾਗਾਂ ਦੇ ਤਾਲਮੇਲ ਵਾਲੇ ਪ੍ਰਯਾਸਾਂ ਦੇ ਜ਼ਰੀਏ
ਟੀਬੀ-ਮੁਕਤ ਚੰਡੀਗੜ੍ਹ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਇੱਕ ਵਿਆਪਕ ਰੂਪਰੇਖਾ ਪ੍ਰਦਾਨ ਕਰਦੀ ਹੈ।
ਮੁੱਖ ਸਕੱਤਰ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸੀ ਤਾਲਮੇਲ ਦੇ ਨਾਲ ਪ੍ਰਵਾਨਿਤ ਕਾਰਜ ਯੋਜਨਾ ਦਾ ਸਮਾਂਬੱਧ ਲਾਗੂਕਰਨ ਸੁਨਿਸ਼ਚਿਤ ਕਰਨ ਅਤੇ ਸਪਸ਼ਟ ਜਵਾਬਦੇਹੀ ਅਤੇ ਨਿਯਮਿਤ ਨਿਗਰਾਨੀ ਦੀ ਵਿਵਸਥਾ ਬਣਾਈ ਰੱਖਣ। ਉਨ੍ਹਾਂ ਨੇ ਕਿਹਾ ਕਿ ਸਮੂਹਿਕ ਪ੍ਰਯਾਸਾਂ ਦਾ ਉਦੇਸ਼ ਸਾਰੇ ਰਹੇ ਹੋਏ ਟੀਬੀ ਰੋਗੀਆਂ ਦੀ ਜਲਦੀ ਪਹਿਚਾਣ ਕਰਨਾ, ਟੀਬੀ ਨਾਲ ਹੋਣ ਵਾਲੀ ਮੌਤ ਦਰ ਵਿੱਚ ਕਮੀ ਲਿਆਉਣਾ ਅਤੇ ਨਿਰੰਤਰ ਰਾਜਨੀਤਿਕ ਪ੍ਰਤੀਬੱਧਤਾ, ਪ੍ਰਸ਼ਾਸਨਿਕ ਲੀਡਰਸ਼ਿਪ, ਸਮੁਦਾਇਕ ਸਹਿਭਾਗਿਤਾ ਅਤੇ ਸਬੂਤ-ਅਧਾਰਿਤ ਰਣਨੀਤੀਆਂ ਦੇ ਜ਼ਰੀਏ ਟੀਬੀ-ਮੁਕਤ ਚੰਡੀਗੜ੍ਹ ਦਾ ਲਕਸ਼ ਪ੍ਰਾਪਤ ਕਰਨਾ ਹੈ।
ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰਵਾਨਿਤ ਕਾਰਜ ਯੋਜਨਾ (ਰੋਡਮੈਪ) ਨੂੰ ਮਿਸ਼ਨ ਮੋਡ ਵਿੱਚ ਤਤਕਾਲ ਲਾਗੂ ਕੀਤਾ ਜਾਵੇ ਅਤੇ ਨਿਯਮਿਤ ਸਮੀਖਿਆ ਦੇ ਜ਼ਰੀਏ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਟੀਬੀ ਦੀਆਂ ਘਟਨਾਵਾਂ ਅਤੇ ਮੌਤ ਦਰ ਵਿੱਚ ਤੇਜ਼ੀ ਨਾਲ ਕਮੀ ਸੁਨਿਸ਼ਚਿਤ ਕੀਤੀ ਜਾਵੇ।
