ਮੋਹਾਲੀ/ਪਟਿਆਲਾ, 7 ਅਕਤੂਬਰ

ਸੈਂਟਰਲ ਜੇਲ੍ਹ ਪਟਿਆਲਾ ਅੰਦਰ ਜੁਡੀਸ਼ਲ ਹਿਰਾਸਤ ਵਿੱਚ ਬੰਦ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਦੋਸ਼ ਲਾਇਆ ਕਿ ਉਸ ਉੱਤੇ ਪਾਏ ਗਏ ਜਾਅਲੀ ਕੇਸ ਖਿਲਾਫ ਪੰਜਾਬ ਭਰ ਵਿੱਚ ਉੱਠੇ ਜ਼ਬਰਦਸਤ ਵਿਰੋਧ ਤੋਂ ਬਾਅਦ ਛਿੱਥੀ ਪਈ ਮੋਹਾਲੀ ਪੁਲੀਸ ਵੱਲੋਂ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ ਸੀ ਕਿ ਜੇ ਉਹ ਕੇਸ ਦੀ ਮੁੜ ਜਾਂਚ ਦੀ ਅਰਜੀ ਦੇਣ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਜੇਲ੍ਹ ਵਿਚ ਅੱਜ ਹੋਈ ਮੁਲਾਕਾਤ ਦੌਰਾਨ ਮਾਲਵਿੰਦਰ ਸਿੰਘ ਮਾਲੀ ਨੇ ਦੱਸਿਆ ਕਿ ਮੁਹਾਲੀ ਪੁਲੀਸ ਦੇ ਕਹਿਣ ਅਨੁਸਾਰ ਉਸ ਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਨੇ 26 ਸਤੰਬਰ ਨੂੰ ਐਸਐਸਪੀ ਮੋਹਾਲੀ ਨੂੰ ਅਰਜੀ ਦਿੱਤੀ ਅਤੇ ਉਨ੍ਹਾਂ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਤੁਰੰਤ ਹੁਕਮ ਜਾਰੀ ਕਰ ਦੇਣਗੇ, ਪਰ ਭਰੋਸਾ ਦੇਣ ਦੇ ਬਾਵਜੂਦ ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ।
ਸ੍ਰੀ ਮਾਲੀ ਨੇ ਕਿਹਾ ਕਿ ਦੂਜੇ ਪਾਸੇ ਉਸ ਖਿਲਾਫ ਮੁਕਦਮਾ ਦਰਜ ਕਰਨ ਅਤੇ ਗਿਰਫਤਾਰ ਕਰਨ ਸਮੇਂ ਕਿਵੇਂ ਹੋ ਹੱਲਾ ਮਚਾਇਆ ਗਿਆ ਸੀ, ਜਿਵੇਂ ਕੋਈ ਬਹੁਤ ਵੱਡਾ ਅਪਰਾਧੀ ਹੋਵੇ। ਮਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਛਲੇਡਾ ਸਿਆਸਤ ਦੀ ਸਲਾਰੂ ਬਣੀ ਪੁਲੀਸ ਦੀ ਗੈਰ ਕਾਨੂੰਨੀ ਸਮਝ ਅਤੇ ਅਮਲ ਦਾ ਉਹ ਡਟਵਾਂ ਵਿਰੋਧ ਜਾਰੀ ਰੱਖਣਗੇ।

×