ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ

by | Aug 28, 2026 | breaking news, health, lifestyle | 0 comments

ਚੰਡੀਗੜ੍ਹ : ਰੱਖੜੀ ਦੀ ਪੂਰਵ ਸੰਧਿਆ ‘ਤੇ, ਐਡੀਸਨ ਹਸਪਤਾਲ ਵਿਖੇ ਉਨ੍ਹਾਂ ਦਰਜਨ ਦੇ ਲਗਭਗ ਭੈਣ-ਭਰਾਵਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਕਿਡਨੀ ਦਾਨ ਕਰਕੇ ਦੂਜਿਆਂ ਨੂੰ ਨਵਾਂ ਜੀਵਨ ਦਿੱਤਾ। “ਬੌਂਡਸ ਆਫ਼ ਲਾਈਫ਼” ਸਿਰਲੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਅੰਗਦਾਨ ਕਰਨ ਵਾਲੇ ਭੈਣ-ਭਰਾਵਾਂ ਦੇ ਬੇਮਿਸਾਲ ਹੌਸਲੇ ਅਤੇ ਨਿਸ਼ਕਾਮ ਭਾਵਨਾ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਇਹ ਗੱਲ ਵੀ ਰੇਖਾਂਕਿਤ ਕੀਤੀ ਗਈ ਕਿ ਕਿਵੇਂ ਜਿਉਂਦੇ ਜੀਅ ਕੀਤਾ ਅੰਗਦਾਨ ਜ਼ਿੰਦਗੀ ਬਦਲ ਦਿੰਦਾ ਹੈ ਅਤੇ ਸਿਹਤ ਦਾ ਨਵਾਂ ਮੌਕਾ ਪ੍ਰਦਾਨ ਕਰਦਾ ਹੈ।

ਇਸ ਮੌਕੇ ਮੁੱਖ ਰੀਨਲ ਟ੍ਰਾਂਸਪਲਾਂਟ ਸਰਜਨ ਡਾ. ਅਰਜਿੰਦਰ ਸਿੰਘ ਬੈਂਸ, ਨੇਫਰੋਲੋਜਿਸਟ ਅਤੇ ਟ੍ਰਾਂਸਪਲਾਂਟ ਫਿਜ਼ੀਸ਼ੀਅਨ ਡਾ. ਤਰੁਣਾ, ਯੂਰੋਲੋਜਿਸਟ ਡਾ. ਨਿਪੁਨ ਗੁਪਤਾ ਅਤੇ ਐਡੀਸਨ ਦੀ ਫੈਸੀਲਿਟੀ ਡਾਇਰੈਕਟਰ ਰੂਪਿੰਦਰ ਕੌਰ ਵੱਲੋਂ 6 ਡੋਨਰ-ਰਿਸੀਪੀਐਂਟ ਭੈਣ-ਭਰਾਵਾਂ ਦੇ ਜੋੜਿਆਂ ਦਾ ਸਨਮਾਨ ਕੀਤਾ ਗਿਆ।

ਇਸ ਸਮਾਗਮ ਨੇ ਡੋਨਰ-ਰਿਸੀਪੀਐਂਟ ਭੈਣ-ਭਰਾਵਾਂ ਨੂੰ ਆਪਣੀ ਭਾਵਨਾਤਮਕ ਯਾਤਰਾ ਸਾਂਝੀ ਕਰਨ ਦਾ ਇੱਕ ਮੰਚ ਵੀ ਪ੍ਰਦਾਨ ਕੀਤਾ—ਜਿਸ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਦੀ ਸ਼ੁਰੂਆਤ ਅਤੇ ਥਕਾ ਦੇਣ ਵਾਲੇ ਡਾਇਲਸਿਸ ਇਲਾਜ ਤੋਂ ਲੈ ਕੇ ਸਫਲ ਟ੍ਰਾਂਸਪਲਾਂਟ ਸਰਜਰੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਦੇ ਤਜਰਬੇ ਸ਼ਾਮਲ ਸਨ।

ਡਾ. ਅਰਜਿੰਦਰ ਸਿੰਘ ਬੈਂਸ ਨੇ ਕਿਹਾ, “ਕਿਡਨੀ ਟ੍ਰਾਂਸਪਲਾਂਟ ਸਿਰਫ਼ ਇੱਕ ਸਰਜੀਕਲ ਪ੍ਰਕਿਰਿਆ ਨਹੀਂ ਹੈ; ਇਹ ਜ਼ਿੰਦਗੀ ਨੂੰ ਮਿਲਿਆ ਇੱਕ ਦੂਜਾ ਮੌਕਾ ਹੈ। ਜਦੋਂ ਕੋਈ ਭਰਾ ਜਾਂ ਭੈਣ ਅੰਗਦਾਨ ਲਈ ਅੱਗੇ ਆਉਂਦਾ ਹੈ, ਤਾਂ ਇਹ ਰੱਖੜੀ ਦਾ ਸਭ ਤੋਂ ਪਵਿੱਤਰ ਰੂਪ ਹੁੰਦਾ ਹੈ – ਭੈਣ-ਭਰਾ ਦੇ ਜੀਵਨ ਦੀ ਰੱਖਿਆ ਕਰਨਾ। ਆਧੁਨਿਕ ਤਕਨੀਕਾਂ ਅਤੇ ਪ੍ਰਗਤੀ ਦੇ ਨਾਲ, ਜਿਉਂਦੇ ਜੀਅ ਕਿਡਨੀ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਪ੍ਰਾਪਤਕਰਤਾ ਨੂੰ ਇੱਕ ਆਮ, ਸਿਹਤਮੰਦ ਜੀਵਨ ਜਿਊਣ ਦਾ ਮੌਕਾ ਦਿੰਦਾ ਹੈ।”

ਭਰਾ ਨੂੰ ਕਿਡਨੀ ਦੇਣ ਵਾਲੀ ਬਰਨਾਲਾ ਦੀ ਕੁਲਵਿੰਦਰ ਕੌਰ (38) ਨੇ ਕਿਹਾ: “ਜਦੋਂ ਮੇਰੇ ਭਰਾ ਦੀ ਕਿਡਨੀ ਫੇਲ੍ਹ ਹੋਣ ਬਾਰੇ ਪਤਾ ਲੱਗਾ, ਤਾਂ ਆਪਣੇ ਭਰਾ ਦੀ ਜਾਨ ਬਚਾਉਣ ਲਈ ਆਪਣੇ ਸਰੀਰ ਦਾ ਇੱਕ ਹਿੱਸਾ ਦੇਣਾ ਸਭ ਤੋਂ ਵੱਧ ਸਕੂਨ ਦੇਣ ਵਾਲਾ ਕੰਮ ਸੀ ਜੋ ਮੈਂ ਕਦੇ ਕੀਤਾ ਹੈ। ਅੱਜ ਅਸੀਂ ਦੋਵੇਂ ਸਿਹਤਮੰਦ, ਸਰਗਰਮ ਹਾਂ ਅਤੇ ਪੂਰੀ ਤਰ੍ਹਾਂ ਆਮ ਜ਼ਿੰਦਗੀ ਜੀ ਰਹੇ ਹਾਂ।”

ਆਪਣੇ ਭਰਾ ਨੂੰ ਕਿਡਨੀ ਦਾਨ ਕਰਨ ਦੇ ਪਲ ਨੂੰ ਯਾਦ ਕਰਦਿਆਂ ਕੁਲਦੀਪ ਕੌਰ ਨੇ ਕਿਹਾ, “ਮੈਥੋਂ ਆਪਣੇ ਭਰਾ ਨੂੰ ਡਾਇਲਸਿਸ ‘ਤੇ ਹੌਲੀ-ਹੌਲੀ ਕਮਜ਼ੋਰ ਹੁੰਦੇ ਨਹੀਂ ਦੇਖਿਆ ਗਿਆ।”

ਉਨ੍ਹਾਂ ਕਿਹਾ, “ਆਪਣੇ ਊਰਜਾਵਾਨ ਭਰਾ ਨੂੰ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਮਸ਼ੀਨ ਨਾਲ ਬੱਝਾ ਦੇਖਣਾ ਦਿਲ ਦਹਿਲਾ ਦੇਣ ਵਾਲਾ ਸੀ। ਉਹ ਦਿਨ-ਬ-ਦਿਨ ਆਪਣੀ ਉਮੀਦ ਗੁਆ ਰਿਹਾ ਸੀ। ਜਿਸ ਪਲ ਡਾਕਟਰ ਨੇ ਕਿਹਾ ਕਿ ਮੈਂ ਇੱਕ ਮੈਚਿੰਗ ਡੋਨਰ ਹਾਂ, ਮੈਂ ਦੁਬਾਰਾ ਨਹੀਂ ਸੋਚਿਆ। ਭਰਾ ਨੂੰ ਆਪਣੀ ਇੱਕ ਕਿਡਨੀ ਦੇਣਾ ਕੋਈ ਅਹਿਸਾਨ ਨਹੀਂ ਸੀ—ਭੈਣ ਹੋਣ ਦੇ ਨਾਤੇ ਇਹ ਮੇਰਾ ਫ਼ਰਜ਼ ਸੀ। ਉਸ ਨੂੰ ਫਿਰ ਤੋਂ ਮੁਸਕੁਰਾਉਂਦੇ, ਕੰਮ ਕਰਦੇ ਅਤੇ ਪੂਰੀ ਜ਼ਿੰਦਗੀ ਜਿਊਂਦੇ ਦੇਖਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਸ਼ੀਰਵਾਦ ਹੈ।”

ਪਟਿਆਲਾ ਦੇ ਨਛੱਤਰ ਸਿੰਘ (49), ਜਿਨ੍ਹਾਂ ਨੇ ਆਪਣੀ ਭੈਣ ਤੋਂ ਕਿਡਨੀ ਪ੍ਰਾਪਤ ਕੀਤੀ ਸੀ, ਨੇ ਭਾਵੁਕ ਹੋ ਕੇ ਆਪਣਾ ਧੰਨਵਾਦ ਪ੍ਰਗਟ ਕੀਤਾ, “ਜਦੋਂ ਮੇਰੀਆਂ ਕਿਡਨੀਆਂ ਖ਼ਰਾਬ ਹੋ ਗਈਆਂ, ਤਾਂ ਮੇਰੀ ਜ਼ਿੰਦਗੀ ਠੱਪ ਹੋ ਗਈ ਸੀ। ਮੈਨੂੰ ਲੱਗਿਆ ਕਿ ਮੈਂ ਆਪਣੇ ਪਰਿਵਾਰ ‘ਤੇ ਬੋਝ ਬਣ ਗਿਆ ਹਾਂ। ਮੇਰੀ ਭੈਣ ਨੇ ਬਿਨਾਂ ਇੱਕ ਪਲ ਦੀ ਝਿਜਕ ਦੇ ਅੱਗੇ ਆ ਕੇ ਮੈਨੂੰ ਕਿਹਾ, ‘ਅਸੀਂ ਇਸ ਦੁਨੀਆ ਵਿੱਚ ਇੱਕ ਨਾਲ ਆਏ ਹਾਂ, ਅਤੇ ਅਸੀਂ ਇਸ ਬੀਮਾਰੀ ਨਾਲ ਵੀ ਇੱਕ ਨਾਲ ਲੜਾਂਗੇ।’ ਉਸ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ, ਅਤੇ ਅੱਜ ਮੈਂ ਜੋ ਵੀ ਸਾਹ ਲੈ ਰਿਹਾ ਹਾਂ, ਉਹ ਉਸੇ ਦਾ ਦਿੱਤਾ ਹੋਇਆ ਤੋਹਫ਼ਾ ਹੈ।”

Share News
ਕਾਰੋਬਾਰ ਖ਼ਬਰਾਂ

ਪੰਜਾਬ ਲਈ ਵੱਡੀ ਕਾਰਪੋਰੇਟ ਉਪਲਬਧੀ: Tynor ਨੂੰ Kedaara Capital ਤੋਂ ਮਿਲੇਗਾ $200 ਮਿਲੀਅਨ ਦਾ ਰਣਨੀਤਿਕ ਨਿਵੇਸ਼

ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਮਹੱਤਵਪੂਰਨ ਵਿਕਾਸ ਦੇ ਤਹਿਤ, ਮੋਹਾਲੀ ਸਥਿਤ Tynor Orthotics, ਜੋ ਭਾਰਤ ਦਾ ਪ੍ਰਮੁੱਖ ਆਰਥੋਪੀਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ ਹੈ, ਨੂੰ Kedaara Capital ਵੱਲੋਂ $200 ਮਿਲੀਅਨ ਦਾ ਰਣਨੀਤਿਕ ਨਿਵੇਸ਼ ਮਿਲਣ ਜਾ ਰਿਹਾ ਹੈ। Tynor ਭਾਰਤ ਦਾ ਨੰਬਰ 1 ਡਾਕਟਰ-ਰਿਕਮੈਂਡਡ ਆਰਥੋਪੀਡਿਕ...

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...