ਸ਼ਿਵ ਬਟਾਲਵੀ ਅਤੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਸੱਠ ਤੋਂ ਵੱਧ ਜਣਿਆਂ ਨੇ ਸੁਣਾਈਆਂ

by | May 10, 2026 | breaking news, education, politics | 0 comments

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਦੋਹਾਂ ਦੀ ਬਰਸੀ ਮੌਕੇ ਦਿੱਤੀ ਕਾਵਿਕ ਸ਼ਰਧਾਂਜਲੀ
—–

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਦੇ ਮਹਿਬੂਬ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਿਵੇਕਲਾ ਸਮਾਗਮ ਕਰਵਾਇਆ ਜਿਸ ਵਿੱਚ ਹਾਜ਼ਿਰ ਸਰੋਤਿਆਂ ਵੱਲੋਂ ਇਹਨਾਂ ਦੋਹਾਂ ਕਵੀਆਂ ਦੀਆਂ ਸੱਠ ਤੋਂ ਵੱਧ ਰਚਨਾਵਾਂ ਦਾ ਕਾਵਿ ਪਾਠ ਅਤੇ ਗਾਇਨ ਕੀਤਾ ਗਿਆ I ਸ਼ਿਵ ਕੁਮਾਰ ਬਟਾਲਵੀ 7 ਮਈ 1973 ਨੂੰ ਅਤੇ ਡਾ. ਸੁਰਜੀਤ ਪਾਤਰ 11 ਮਈ 2024 ਨੂੰ ਦੁਨਿਆਵੀ ਤੌਰ ‘ਤੇ ਸਾਥੋਂ ਵਿੱਛੜ ਗਏ ਸਨ I
ਪੰਜਾਬੀ ਲੇਖਕ ਸਭਾ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਕਿ ਇਸ ਸਮਾਗਮ ਵਿੱਚ ਉਹ ਇਹਨਾਂ ਦੋਹਾਂ ਸ਼ਾਇਰਾਂ ਦੇ ਕੱਲਾਮ ਹੀ ਸੁਣਾਉਣ I ਸਟੇਜ ਤੇ ਦੋ ਹੀ ਕੁਰਸੀਆਂ ਰੱਖੀਆਂ ਗਈਆਂ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ ਸਨ ਅਤੇ ਪ੍ਰਧਾਨਗੀ ਸ਼ਿਵ ਕੁਮਾਰ ਬਟਾਲਵੀ ਦੀ ਸੀ I ਪੂਰੀ ਤਰਾਂ ਭਰੇ ਹੋਏ ਇਸ ਹਾਲ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਆਪਣੇ ਆਪ ਵਿੱਚ ਵਿਲੱਖਣ ਸੀ I ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਆਪੋ ਆਪਣੇ ਹਿੱਸੇ ਦੇ ਸ਼ਿਵ-ਪਾਤਰ ਨੂੰ ਉਹਨਾਂ ਦੀਆਂ ਰਚਨਾਵਾਂ ਰਾਹੀਂ ਯਾਦ ਕਰਨਾ ਅੱਜ ਦੇ ਸਮਾਗਮ ਦੀ ਖ਼ਾਸੀਅਤ ਸੀ I ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹਨਾਂ ਦੋਹਾਂ ਮਹਾਨ ਕਵੀਆਂ ਨੂੰ ਮਿਲਿਆ ਪਿਆਰ ਦੱਸ ਰਿਹਾ ਸੀ ਕਿ ਉਹ ਕਿਸ ਪੱਧਰ ਦੀ ਮਕਬੂਲੀਅਤ ਰੱਖਦੇ ਸਨ I ਉਹਨਾਂ ਦੇ ਲਿਖੇ ਗੀਤ, ਗ਼ਜ਼ਲਾਂ, ਨਜ਼ਮਾਂ ‘ਤੇ ਕਵਿਤਾਵਾਂ ਨਵੀਂ ਪੀੜ੍ਹੀ ਵਿੱਚ ਵੀ ਓਨੀਆਂ ਹੀ ਪਸੰਦ ਕੀਤੀਆਂ ਜਾਂਦੀਆਂ ਹਨ I ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦੋਹਾਂ ਸ਼ਾਇਰਾਂ ਨਾਲ਼ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ I
ਰਿਟਾਇਰਡ ਆਈ. ਏ. ਐੱਸ ਅਧਿਕਾਰੀ ਕੈਪਟਨ ਨਰਿੰਦਰ ਸਿੰਘ ਨੂੰ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ I
ਨਿੰਮੀ ਵਸ਼ਿਸ਼ਟ ਨੇ ਸ਼ਿਵ ਦੀ ਰਚਨਾ ’ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ‘ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ I ਲਾਭ ਸਿੰਘ ਲਹਿਲੀ ਨੇ ਸੁਰਜੀਤ ਪਾਤਰ ਦੀ ਕਵਿਤਾ ’ਕੋਈ ਡਾਲੀਆਂ ਚੋਂ ਲੰਘਿਆ‘ ਸੁਣਾਈ I ਮੀਤ ਰੰਗਰੇਜ਼ ਨੇ ’ਭੱਠੀ ਵਾਲੀਏ ਚੰਬੇ ਦੀਏ ਡਾਲੀਏ‘ ਸੁਣਾ ਕੇ ਬਹੁਤ ਵਾਹ ਵਾਹ ਖੱਟੀ I ਰੇਖਾ ਮਿੱਤਲ ਨੇ ਮਾਂ ਦਿਵਸ ਨੂੰ ਸਮਰਪਿਤ ਸੁਰਜੀਤ ਪਾਤਰ ਦੀ ਕਵਿਤਾ ’ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਹੀਂ ਆਈ‘ ਸੁਣਾਈ I ਗੁਰਨੀਤ ਕੌਰ ਨੇ ਸ਼ਿਵ ਦੀ ਕਵਿਤਾ ਵੱਖਰੇ ਅੰਦਾਜ਼ ਵਿੱਚ ਸੁਣਾਈ I ਸੁਨੀਤ ਮਦਾਨ ਨੇ ’ਆਇਆ ਨੰਦ ਕਿਸ਼ੋਰ‘ ਦਾ ਵਧੀਆ ਉਚਾਰਣ ਕੀਤਾ I ਦੀਪਕ ਚਨਾਰਥਲ ਨੇ ਸੁਰਜੀਤ ਪਾਤਰ ਦੀ ਇੱਕ ਕਵਿਤਾ ਪੇਸ਼ ਕੀਤੀ I ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਲਿੱਲੀ ਸਵਰਨ, ਦਰਸ਼ਨ ਤਿਉਣਾ, ਪ੍ਰੋ. ਗੁਰਦੇਵ ਸਿੰਘ ਦੇਵ, ਸਤੀਸ਼ ਵਸ਼ਿਸ਼ਠ, ਹਰਿੰਦਰ ਸਿੰਘ ਸੋਹਲ ਨੇ ਸਮਾਂ ਬੰਨਿਆ I ਗੋਵਰਧਨ ਗੱਬੀ, ਕੁਲਦੀਪ ਕੌਰ, ਬਾਬੂ ਰਾਮ ਦੀਵਾਨਾ, ਸਰਬਜੀਤ ਸਿੰਘ ਪੱਡਾ, ਨਰਿੰਦਰ ਕੌਰ, ਨੀਨਾ ਸੈਣੀ, ਰਾਜੇਸ਼ ਬੇਨੀਵਾਲ, ਪ੍ਰਤਾਪ ਪਾਰਸ, ਰਾਜ ਸਮੱਧਰ, ਆਰ. ਕੇ. ਭਸੀਨ, ਰਬਿੰਦਰ ਸਿੰਘ ਲੁਬਾਣਾ, ਗੁਰਦਾਸ ਸਿੰਘ ਦਾਸ, ਹਰਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ, ਅਤਰ ਸਿੰਘ ਖੁਰਾਣਾ, ਨਰਿੰਦਰ ਨਸਰੀਨ, ਮਾਨ ਸਿੰਘ, ਰਮਨਦੀਪ ਰਮਨੀਕ, ਨਰਿੰਦਰ ਕੌਰ ਲੌਂਗੀਆ, ਰਤਨ ਬਾਬਕਵਾਲਾ, ਪਿਆਰਾ ਸਿੰਘ ਰਾਹੀ, ਬਿੰਦੂ ਜੈਤਕਾ, ਅਮਰ ਵਿਰਦੀ, ਮੰਦਰ ਗਿੱਲ, ਆਰ. ਐੱਸ ਲਿਬਰੇਟ, ਨਵਨੀਤ ਕੌਰ ਮਠਾੜੂ, ਸ਼ੀਨੂ ਵਾਲੀਆ, ਰਜਿੰਦਰ ਕੌਰ ਸਰਾਓ, ਕੰਵਲ ਨੈਣ ਸਿੰਘ ਸੇਖੋਂ, ਚਰਨਜੀਤ ਸਿੰਘ ਕਲੇਰ, ਇੰਜ: ਪਵਨ ਕੁਮਾਰ, ਨੀਲਮ ਗੋਇਲ, ਗੁਰਿੰਦਰ ਕੌਰ, ਰੂਪ ਸਿੰਘ ਦਿਓਲ, ਇਮਰੋਜ਼ ਮਾਨ ਨੇ ਸ਼ਿਵ-ਪਾਤਰ ਦੀ ਸ਼ਾਇਰੀ ਨੂੰ ਸਜੀਵ ਕੀਤਾ । ਦਵਿੰਦਰ ਸਿੰਘ ਸਰੋਇਆ, ਸੁਖਵਿੰਦਰ ਸਿੰਘ ਸਿੱਧੂ, ਮਿੰਨੀ ਸਰਕਾਰੀਆ, ਪ੍ਰਿੰ. ਗੁਰਦੇਵ ਪਾਲ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਗਰੇਵਾਲ, ਚਰਨਜੀਤ ਕੌਰ ਬਾਠ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਚੱਠਾ, ਵਿਜੇ ਗਰੋਵਰ, ਪ੍ਰੀਤਮ ਸਿੰਘ ਰੁਪਾਲ, ਮਹਿੰਦਰ ਸਿੰਘ ਸੰਧੂ, ਕੁਲਵੰਤ ਕੌਰ, ਸੁਨੀਤਾ ਭਸੀਨ, ਸੰਜੀਵ ਵਸ਼ਿਸ਼ਟ, ਗੁਰਚਰਨ ਸਿੰਘ, ਤੇਜਾ ਸਿੰਘ ਥੂਹਾ, ਵਿੰਦਰ ਮਾਝੀ, ਨਰਿੰਦਰ ਸਿੰਘ ਦੌੜਕਾ, ਪਰਮਿੰਦਰ ਸਿੰਘ ਮਦਾਨ, ਗੁਰਦਰਸ਼ਨ ਸਿੰਘ ਮਾਵੀ, ਦੀਪਕ ਰਿਖੀ, ਗੁਰਜੰਟ ਸਿੰਘ, ਡਾ. ਜੋਧ ਸਿੰਘ, ਸਤਵੰਤ ਸਿੰਘ, ਡਾ. ਮਨਜੀਤ ਸਿੰਘ ਮਝੈਲ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਵਿਨੋਦ ਜੈਦਕਾ, ਪ੍ਰਭਜੋਤ ਸਿੰਘ, ਰਮਨਦੀਪ ਸਿੰਘ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਅਮਨਦੀਪ ਸਿੰਘ ਸੈਣੀ, ਜਸਪਾਲ ਸਿੰਘ ਦੇਸੂਵੀ, ਜਗਸੀਰ ਸਿੰਘ ਅਤੇ ਨਰੇਸ਼ ਕੁਮਾਰ ਦੀ ਹਾਜ਼ਰੀ ਨੇ ਵੀ ਸਮਾਗਮ ਦੀਆਂ ਰੌਣਕਾਂ ਵਧਾਈਆਂ I

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...