-ਪ੍ਰਦੂਸ਼ਣ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਮਿਲਣ ਤੇ 28 ਨਵੰਬਰ ਨੂੰ ਹੋ ਜਾਵੇਗੀ ਇਸ ਸੀਜ਼ਨ ਦੇ ਲਈ ਸ਼ੂਗਰ ਮਿੱਲ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਸ਼ੁਗਰ ਮਿੱਲ ਨਵਾਂਸ਼ਹਿਰ ਦਾ ਦੌਰਾ ਕਰਕੇ ਸ਼ੂਗਰ ਮਿੱਲ ਨੂੰ ਚਲਾਉਣ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 28 ਨਵੰਬਰ ਤੋਂ ਇਸ ਸੀਜ਼ਨ ਲਈ ਸ਼ੂਗਰ ਮਿੱਲ ਸ਼ੁਰੂ ਕੀਤੇ ਜਾਣ ਦਾ ਪ੍ਰਸਤਾਵ ਹੈ।
ਸ਼ੂਗਰ ਮਿੱਲ ਨੂੰ ਚਲਾਉਣ ਲਈ ਪਾਵਰ ਪਲਾਟ ਨੂੰ ਸਲੋਅ ਫਾਈਰਿੰਗ ਕਰਕੇ ਸ਼ੁਰੂਆਤ ਕਰ ਦਿੱਤੀ ਗਈ ਹੈ।
ਸ਼ਨੀਵਾਰ ਸਵੇਰੇ ਫੁਲਫਲੈਜ ਸਲੋਅ ਫਾਈਰਿੰਗ ਨੂੰ ਵਧਾ ਕੇ ਲੋਡ ਨੂੰ ਵਧਾਇਆ ਜਾਵੇਗਾ ਅਤੇ ਚਿਮਨੀ ਰਾਹੀਂ ਧੂਆ ਨਿਕਲਣਾ ਸ਼ੁਰੂ ਹੋ ਜਾਵੇਗਾ। ਐਤਵਾਰ ਤੱਕ ਜੇਕਰ ਕਿਸੇ ਸ਼ਹਿਰ ਵਾਸੀ ਨੂੰ ਲੱਗੇ ਕਿ ਪ੍ਰਦ਼ਸਣ ਹੋ ਰਿਹਾ ਹੈ, ਉਹ ਉਨ੍ਹਾਂ ਦੇ ਫੋਨ ਨੰਬਰ 98157-15444 ‘ਤੇ ਸੂਚਨਾ ਦੇ ਸਕਦੇ ਹਨ, ਜੇਕਰ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲਣੀ ਤਾਂ ਕਿਸਾਨਾ ਨੂੰ ਪ੍ਰਚੀਆਂ ਵੰਡਣ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨ ਪਹਿਲਾਂ ਉਨ੍ਹਾਂ ਵਲੋਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਸ਼ੁੱਕਰਵਾਰ ਸ਼ਾਮ ਨੂੰ ਸ਼ੂਗਰ ਮਿੱਲ ਨੂੰ ਚਲਾਉਣ ਦੇ ਲਈ ਸਲੋਅ ਫਾਈਰਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕੋਈ ਵੀ ਸ਼ਹਿਰ ਵਾਸੀ ਆ ਕੇ ਇਸ ਪ੍ਰਕ੍ਰਿਆ ਨੂੰ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਵੀ ਸ਼ਹਿਰ ਵਾਸੀ ਜਾਂ ਕਿਸਾਨ ਇਸ ਪ੍ਰਕ੍ਰਿਆ ਨੂੰ ਦੇਖਣ ਲਈ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ 11 ਵਜੇ ਤੱਕ ਉਹ ਇੰਤਜਾਰ ਕਰਨਗੇ, ਜੇਕਰ ਕਿਸੇ ਤਰ੍ਹਾਂ ਦੇ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲਦੀ ਤਾਂ ਕਿਸਾਨਾਂ ਨੂੰ ਪ੍ਰਚੀਆਂ ਦੇਣ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਿਸਾਨਾਂ ਨੂੰ ਪ੍ਰਚੀਆਂ ਦੇਣ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਗੰਨੇ ਨੂੰ ਕਿਸੇ ਹੋਰ ਮਿੱਲ ਦੇ ਵਿੱਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਸਬੰਧੀ ਜਾਣਕਾਰੀ ਮਿਲਣ ਤੇ ਉਹ ਖੁੱਦ ਜਾਂਚ ਕਰਨਗੇ ਅਤੇ ਇਸ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਪਾਵਰ ਪਲਾਂਟ ਦੇ ਵਾਈਸ ਪ੍ਰਧਾਨ ਐਸ. ਬੰਦੋਪਾਧਿਆਏ ਨੇ ਦੱਸਿਆ ਕਿ ਅੱਜ ਬੁਆਇਲਰ ਦੀ ਸਲੋਅ ਫਾਈਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ 12 ਵਜੇ ਤੱਕ ਇਹ ਸਲੋਅ ਫਾਇੰਰਿੰਗ ਪੂਰੀ ਤਰ੍ਹਾਂ ਨਾਲ ਲੋਡ ਲੈ ਲਗੇਵੀ। ਇਸ ਤੋਂ ਬਾਅਦ ਜੇਕਰ ਕੋਈ ਪ੍ਰਦੂਸ਼ਣ ਹੋਣ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਇਸ ਸਬੰਧੀ ਜਾਣਕਾਰੀ ਦੇ ਸਕਦੇ ਹਨ।
ਇਸ ਦੌਰਾਨ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ 21 ਨਵੰਬਰ ਨੂੰ ਕਿਸਾਨ ਸੰਘਰਸ਼ ਕਮੇਟੀ, ਡਿਪਟੀ ਕਮਿਸ਼ਨਰ ਅਤੇ ਇਲਾਕਾ ਵਾਸੀਆਂ ਨਾਲ ਇਕ ਬੈਠਕ ਕੀਤੀ ਗਈ ਸੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ 24 ਨਵੰਬਰ ਨੂੰ ਪਾਵਰ ਪਲਾਟ ਨੂੰ ਲਾਈਟਅੱਪ ਕਰਨਾ ਹੈ, ਜੋ ਕਿ ਕਰ ਦਿੱਤਾ ਗਿਆ ਹੈ। 12 ਘੰਟੇ ਤੋਂ ਬਾਅਦ ਹੋਲੀ ਹੋਲੀ ਲੋਡ ਨੂੰ ਵਧਾ ਦਿੱਤਾ ਜਾਵੇਗਾ। ਇਸ ਤੋਂ ਬਾਅਦ 28 ਨਵੰਬਰ ਨੂੰ ਸ਼ੂਗਰ ਮਿੱਲ ਚਲਾਉਣ ਸਬੰਧੀ ਸਰਕਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਹਨ ਕਿ ਜੇਕਰ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ, ਤਾਂ ਕਿਸਾਨਾਂ ਨੂੰ ਪਰਚੀਆਂ ਦੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ।