ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 01.06.2026 ਤੋਂ ਮਲੋਆ, ਮਨੀਮਾਜਰਾ (ਆਰਆਈਐੱਮਟੀ -RIMT ਸਕੂਲ ਦੇ ਨੇੜੇ), ਕਜਹੇੜੀ, ਮੌਲੀ ਜੱਗਰਾਂ (ਵਿਕਾਸ ਨਗਰ), ਸੈਕਟਰ 25, ਬੁੜੈਲ (ਭੋਪਾਲ ਸਟੇਡੀਅਮ ਰਾਮਲੀਲਾ ਗਰਾਊਂਡ), ਸੈਕਟਰ 55, ਖੁੱਡਾ ਅਲੀ ਸ਼ੇਰ, ਸੈਕਟਰ 37 ਅਤੇ ਸੈਕਟਰ 42 ਦੇ ਕਮਿਊਨਿਟੀ ਸੈਂਟਰਾਂ ‘ਤੇ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਉਹ ਲਾਭਾਰਥੀ ਜਿਨ੍ਹਾਂ ਨੇ ਰਾਸ਼ਨ ਸਬਸਿਡੀ ਪ੍ਰਾਪਤ ਕਰਨ ਲਈ ਆਪਣੇ ਮੋਬਾਈਲ ਫੋਨਾਂ ‘ਤੇ ਆਪਣੇ ਜ਼ਰੂਰੀ ਵੇਰਵੇ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੇ ਹਨ, ਲੇਕਿਨ ਅਜੇ ਤੱਕ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਹੈ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ
ਆਪਣੇ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਮੋਬਾਈਲ ਫੋਨ ਲੈ ਕੇ ਇਨ੍ਹਾਂ ਕੈਂਪਾਂ ‘ਤੇ ਆਉਣ ਅਤੇ ਪ੍ਰਕਿਰਿਆ ਪੂਰਨ ਕਰਨ।
ਜਿਨ੍ਹਾਂ ਲਾਭਾਰਥੀਆਂ ਨੇ ਅਜੇ ਤੱਕ ਆਪਣੇ ਵੇਰਵੇ ਜਮ੍ਹਾਂ ਨਹੀਂ ਕਰਵਾਏ ਹਨ, ਉਨ੍ਹਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕੈਂਪਾਂ ਵਿੱਚ ਆ ਕੇ ਜ਼ਰੂਰੀ ਜਾਣਕਾਰੀ ਉਪਲਬਧ ਕਰਵਾਉਣ।
ਢਾਹੀਆਂ ਗਈਆਂ ਕਲੋਨੀਆਂ/ਝੌਂਪੜੀਆਂ ਵਾਲੀਆਂ ਬਸਤੀਆਂ, ਜਿਵੇਂ ਜਨਤਾ ਕਲੋਨੀ (ਸੈਕਟਰ 25), ਸੰਜੈ ਕਲੋਨੀ (ਇੰਡਸਟ੍ਰੀਅਲ ਏਰੀਆ, ਫੇਜ਼-1), ਕਲੋਨੀ ਨੰਬਰ 4, ਆਦਿ ਦੇ ਰਾਸ਼ਨ ਕਾਰਡ ਧਾਰਕ ਵੀ ਆਪਣੇ ਵਰਤਮਾਨ ਨਿਵਾਸ ਸਥਾਨ ਦੇ ਨਿਕਟਤਮ ਕੈਂਪ ਵਿੱਚ ਜਾ ਕੇ ਰਜਿਸਟ੍ਰੇਸ਼ਨ ਹਿਤ ਜ਼ਰੂਰੀ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।
ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਬਸਿਡੀ ਰਾਸ਼ੀ ਪ੍ਰਾਪਤ ਕਰਨ ਲਈ ਜ਼ਰੂਰੀ ਵੇਰਵੇ ਜਮ੍ਹਾਂ ਕਰਵਾਉਣਾ ਅਤੇ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੈ। ਜਿਹੜੇ ਲਾਭਾਰਥੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਦੀ ਫੂਡ ਸਬਸਿਡੀ ਬੰਦ ਹੋ ਸਕਦੀ ਹੈ।
ਇਸ ਲਈ, ਸਾਰੇ ਲੰਬਿਤ ਲਾਭਾਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਪ੍ਰਕਿਰਿਆ ਪੂਰਨ ਕਰਨ।
ਮੋਬਾਈਲ ਐਪਲੀਕੇਸ਼ਨ (ਪੀਐੱਨਬੀ ਡਿਜੀਟਲ ਰੁਪੀ/PNB Digital Rupee) ਨੂੰ ਸਿੱਧੇ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
