ਇਸ ਉਦੇਸ਼ ਲਈ ਲਾਭਾਰਥੀਆਂ ਦੀ ਸਹਾਇਤਾ ਹਿਤ 03.06.2026 ਤੋਂ ਰੋਜ਼ਾਨਾ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਇਹ ਕੈਂਪ ਵਿਕਾਸ ਨਗਰ (ਮੌਲੀ ਜੱਗਰਾਂ), ਮਲੋਆ, ਸੈਕਟਰ 25, ਰਾਮਲੀਲਾ ਗਰਾਊਂਡ ਬੁੜੈਲ, ਕਜਹੇੜੀ, ਹੱਲੋ ਮਾਜਰਾ, ਮਿਲਕ ਕਲੋਨੀ ਧਨਾਸ, ਡੱਡੂ ਮਾਜਰਾ, ਰਾਮ ਦਰਬਾਰ, ਬੁਟਰੇਲਾ, ਬਾਪੂ ਧਾਮ, ਸੈਕਟਰ 30, 40, 56 ਅਤੇ ਮਨੀ ਮਾਜਰਾ (ਰਿਮਟ/RIMT) ਸਕੂਲ ਦੇ ਪਾਸ) ਦੇ ਕਮਿਊਨਿਟੀ ਸੈਂਟਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।
ਜਿਨ੍ਹਾਂ ਲਾਭਾਰਥੀਆਂ ਨੇ ਮੋਬਾਈਲ ਫੋਨ ‘ਤੇ ਰਾਸ਼ਨ ਸਬਸਿਡੀ ਪ੍ਰਾਪਤ ਕਰਨ ਲਈ ਆਪਣੀ ਜਾਣਕਾਰੀ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ, ਲੇਕਿਨ ਅਜੇ ਤੱਕ ਆਪਣੇ ਮੋਬਾਈਲ ਫੋਨ ਵਿੱਚ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਹੈ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਧਾਰ ਕਾਰਡ ਅਤੇ ਆਧਾਰ ਨਾਲ ਜੁੜੇ ਮੋਬਾਈਲ ਫੋਨ ਨਾਲ ਕੈਂਪ ਵਿੱਚ ਆ ਕੇ ਪ੍ਰਕਿਰਿਆ ਪੂਰੀ ਕਰਨ।
ਜਿਨ੍ਹਾਂ ਲਾਭਾਰਥੀਆਂ ਨੇ ਅਜੇ ਤੱਕ ਆਪਣੀ ਜਾਣਕਾਰੀ ਜਮ੍ਹਾਂ ਨਹੀਂ ਕਰਵਾਈ ਹੈ, ਉਹ ਵੀ ਕੈਂਪ ਵਿੱਚ ਆਪਣੇ ਆਧਾਰ ਕਾਰਡ ਅਤੇ ਆਧਾਰ ਨਾਲ ਜੁੜੇ ਮੋਬਾਈਲ ਫੋਨ ਨਾਲ ਕੈਂਪ ਵਿੱਚ ਆ ਕੇ ਜ਼ਰੂਰੀ ਫਾਰਮੈਲਿਟੀਆਂ ਪੂਰੀਆਂ ਕਰਨ।
ਚੰਡੀਗੜ੍ਹ ਵਿੱਚ 40,000 ਤੋਂ ਅਧਿਕ ਰਾਸ਼ਨ ਕਾਰਡ ਧਾਰਕ ਪਹਿਲਾਂ ਹੀ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ। ਲੇਕਿਨ ਅਜੇ ਵੀ, ਲਗਭਗ 25,000 ਲਾਭਾਰਥੀਆਂ, ਵਿਸ਼ੇਸ਼ ਕਰਕੇ ਮਲੋਆ, ਮੌਲੀ ਜੱਗਰਾਂ, ਮਨੀ ਮਾਜਰਾ, ਸੈਕਟਰ 25, ਬੁੜੈਲ, ਸੈਕਟਰ 55 ਅਤੇ 56, ਹੱਲੋ ਮਾਜਰਾ ਅਤੇ ਪਲਸੌਰਾ ਦੇ ਲਾਭਾਰਥੀਆਂ ਨੇ ਅਜੇ ਤੱਕ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ।
ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਨ ਸਬਸਿਡੀ ਪ੍ਰਾਪਤ ਕਰਨ ਲਈ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨਾ ਅਤੇ ਐਕਟੀਵੇਟ ਕਰਨਾ ਜ਼ਰੂਰੀ ਹੈ। ਜਿਹੜੇ ਲਾਭਾਰਥੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਨੂੰ ਰਾਸ਼ਨ ਸਬਸਿਡੀ ਦੀ ਰਕਮ ਮਿਲਣੀ ਬੰਦ ਹੋ ਸਕਦੀ ਹੈ। ਇਸ ਲਈ, ਬਾਕੀ ਸਾਰੇ ਲਾਭਾਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ
ਜਲਦੀ ਤੋਂ ਜਲਦੀ ਕੈਂਪਾਂ ਵਿੱਚ ਆ ਕੇ ਇਹ ਪ੍ਰਕਿਰਿਆ ਪੂਰੀ ਕਰਨ।
ਜਿਨ੍ਹਾਂ ਲਾਭਾਰਥੀਆਂ ਨੇ ਆਪਣੀ ਜਾਣਕਾਰੀ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ, ਉਹ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਪੀਐੱਨਬੀ ਡਿਜੀਟਲ ਰੁਪੀ ਐਪਲੀਕੇਸ਼ਨ ਡਾਊਨਲੋਡ ਕਰਕੇ ਘਰ ਬੈਠੇ ਵੀ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ।
ਕਿਸੇ ਵੀ ਜਾਣਕਾਰੀ, ਸਹਾਇਤਾ ਜਾਂ ਮਾਰਗਦਰਸ਼ਨ ਲਈ, ਰਾਸ਼ਨ ਕਾਰਡ ਧਾਰਕ ਵਿਭਾਗ ਦੇ ਟੋਲ-ਫ੍ਰੀ ਹੈਲਪਲਾਇਨ ਨੰਬਰ 1800-180-2068 ‘ਤੇ ਸੰਪਰਕ ਕਰ ਸਕਦੇ ਹਨ।
