ਵਾਤਾਵਰਣਕ ਸਥਿਰਤਾ ਅਤੇ ਸੰਚਾਲਨ ਦਕਸ਼ਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ/ਸੀਆਈਟੀਸੀਓ/CITCO) ਨੇ ਆਪਣੇ ਤਿੰਨ ਪ੍ਰਮੁੱਖ ਹੋਟਲਾਂ – ਹੋਟਲ ਮਾਊਂਟਵਿਊ, ਹੋਟਲ ਸ਼ਿਵਾਲਿਕਵਿਊ, ਅਤੇ ਹੋਟਲ ਪਾਰਕਵਿਊ ਵਿੱਚ ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਦਾ ਉਪਯੋਗ ਸ਼ੁਰੂ ਕਰ ਦਿੱਤਾ ਹੈ।

ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਨੂੰ ਅਪਣਾਉਣਾ ਸਿਟਕੋ (CITCO) ਦੀ ਸਵੱਛ ਅਤੇ ਹਰਿਤ ਊਰਜਾ ਸਮਾਧਾਨਾਂ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਜੋ
ਟਿਕਾਊ ਸ਼ਹਿਰੀ ਵਿਕਾਸ ਲਈ ਸਰਕਾਰ ਦੀ ਪਰਿਕਲਪਨਾ ਦੇ ਅਨੁਰੂਪ ਹੈ। ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਇੱਕ ਵਾਤਾਵਰਣ-ਅਨੁਕੂਲ ਈਂਧਣ ਹੈ, ਜੋ ਰਵਾਇਤੀ ਈੰਧਣ ਦੀ ਤੁਲਨਾ ਵਿੱਚ ਅਧਿਕ ਸੁਰੱਖਿਆ, ਨਿਰਵਿਘਨ ਸਪਲਾਈ, ਬਿਹਤਰ ਸੰਚਾਲਨ ਦਕਸ਼ਤਾ ਅਤੇ ਘੱਟ ਕਾਰਬਨ ਉਤਸਰਜਨ ਸੁਨਿਸ਼ਚਿਤ ਕਰਦਾ ਹੈ।

ਇਸ ਪਹਿਲ ਨਾਲ ਹੋਟਲਾਂ ਦੇ ਰਸੋਈ ਸੰਚਾਲਨ ਨੂੰ ਭਰੋਸੇਯੋਗ ਈੰਧਣ ਸਰੋਤ ਉਪਲਬਧ ਹੋਵੇਗਾ ਅਤੇ ਸਵੱਛ ਵਾਤਾਵਰਣ ਨੂੰ ਹੁਲਾਰਾ ਮਿਲੇਗਾ। ਇਹ ਕਦਮ ਸਿਟਕੋ (CITCO) ਦੇ ਆਪਣੇ ਪ੍ਰਾਹੁਣਾਚਾਰੀ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਊਰਜਾ ਪ੍ਰਬੰਧਨ ਵਿੱਚ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਦੇ ਪ੍ਰਯਾਸਾਂ ਨੂੰ ਵੀ ਮਜ਼ਬੂਤ ਕਰਦਾ ਹੈ।

ਸਿਟਕੋ (CITCO) ਦੇ ਮੈਨੇਜਿੰਗ ਡਾਇਰੈਕਟਰ ਡਾ. ਸਈਦ ਆਬਿਦ ਰਸ਼ੀਦ ਸ਼ਾਹ, ਆਈਏਐੱਸ ਨੇ ਕਿਹਾ, “ਸਾਡੇ ਹੋਟਲਾਂ ਵਿੱਚ ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਦੀ ਸ਼ੁਰੂਆਤ ਸਿਟਕੋ (CITCO) ਦੀ ਸਥਿਰਤਾ ਅਤੇ ਸੰਸਾਧਨਾਂ ਦੇ ਜ਼ਿੰਮੇਦਾਰ ਪ੍ਰਬੰਧਨ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਸਵੱਛ ਊਰਜਾ ਸਮਾਧਾਨਾਂ ਨੂੰ ਅਪਣਾ ਕੇ ਅਸੀਂ ਨਾ ਕੇਵਲ ਸੰਚਾਲਨ ਦਕਸ਼ਤਾ ਵਧਾ ਰਹੇ ਹਾਂ, ਬਲਕਿ ਇੱਕ ਹਰਿਤ ਅਤੇ ਤੰਦਰੁਸਤ ਚੰਡੀਗੜ੍ਹ ਦੇ ਨਿਰਮਾਣ ਵਿੱਚ ਵੀ ਯੋਗਦਾਨ ਦੇ ਰਹੇ ਹਾਂ। ਇਹ ਪਹਿਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ, ਵਾਤਾਵਰਣ ਪ੍ਰਤੀ ਜ਼ਿੰਮੇਦਾਰ ਕਾਰਜਪ੍ਰਣਾਲੀਆਂ ਨੂੰ ਅਪਣਾਉਣ ਅਤੇ ਮਹਿਮਾਨਾਂ ਨੂੰ ਉੱਚ-ਗੁਣਵੱਤਾ ਵਾਲੀਆਂ ਪ੍ਰਾਹੁਣਾਚਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਸਾਡੇ ਨਿਰੰਤਰ ਪ੍ਰਯਾਸਾਂ ਦਾ ਇੱਕ ਹੋਰ ਮਹੱਤਵਪੂਰਨ ਕਦਮ ਹੈ।”

ਸਿਟਕੋ (CITCO) ਦੇ ਮੁੱਖ ਜਨਰਲ ਮੈਨੇਜਰ ਸ਼੍ਰੀ ਨਵੀਨ ਰੱਤੂ, ਡੈਨਿਕਸ (DANICS) ਨੇ ਕਿਹਾ, “ਹੋਟਲ ਮਾਊਂਟਵਿਊ, ਹੋਟਲ ਸ਼ਿਵਾਲਿਕਵਿਊ ਅਤੇ ਹੋਟਲ ਪਾਰਕਵਿਊ ਵਿਖੇ ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਸਪਲਾਈ ਨੂੰ ਲਾਗੂ ਕਰਨਾ ਇੱਕ ਮਹੱਤਵਪੂਰਨ ਸੰਚਾਲਨ ਅਪਗ੍ਰੇਡ ਹੈ। ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਨਿਰੰਤਰ ਅਤੇ ਸੁਰੱਖਿਅਤ ਈੰਧਣ ਸਪਲਾਈ ਸੁਨਿਸ਼ਚਿਤ ਕਰਦੀ ਹੈ, ਰਸੋਈ ਦੀ ਕਾਰਜਕੁਸ਼ਲਤਾ ਵਧਾਉਂਦੀ ਹੈ ਅਤੇ ਰਵਾਇਤੀ ਈੰਧਣ ਪ੍ਰਣਾਲੀਆਂ ‘ਤੇ ਨਿਰਭਰਤਾ ਘੱਟ ਕਰਦੀ ਹੈ। ਸਿਟਕੋ (CITCO) ਸੇਵਾ ਗੁਣਵੱਤਾ ਵਿੱਚ ਸੁਧਾਰ ਦੇ ਨਾਲ-ਨਾਲ
ਵਾਤਾਵਰਣ ਸੰਭਾਲ਼ ਨੂੰ ਹੁਲਾਰਾ ਦੇਣ ਵਾਲੇ ਅਭਿਨਵ ਉਪਾਵਾਂ ਦੀ ਤਲਾਸ਼ ਜਾਰੀ ਰੱਖੇਗਾ।”

ਇਸ ਪਹਿਲ ਨਾਲ ਸਿਟਕੋ (CITCO) ਟਿਕਾਊ ਵਿਕਾਸ ਅਤੇ ਉਤਕ੍ਰਿਸ਼ਟ ਸੇਵਾ ਪ੍ਰਦਾਨ ਕਰਨ ਦੇ ਪ੍ਰਤੀ ਪ੍ਰਤੀਬੱਧ ਇੱਕ ਦੂਰਦਰਸ਼ੀ
ਪ੍ਰਾਹੁਣਾਚਾਰੀ ਸੰਗਠਨ ਦੇ ਰੂਪ ਵਿੱਚ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ​​ਕਰ ਰਿਹਾ ਹੈ।

×