ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ) ਨੇ ਚੰਡੀਗੜ੍ਹ ਜੁਡੀਸ਼ਲ ਅਕੈਡਮੀ, ਸੈਕਟਰ 43, ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਆਪਣੇ ਮਹੀਨੇ ਭਰ ਚਲਣ ਵਾਲੇ ਆਯੋਜਨ, ‘ਸਸ਼ਕਤ ਬਾਲ ਮਹੋਤਸਵ (ਐੱਸਬੀਐੱਮ)–
4.0, 2026’ ਦੇ ਚੌਥੇ ਸੰਸਕਰਣ ਦੀ ਸ਼ੁਰੂਆਤ ਕੀਤੀ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਇਸ ਵਰ੍ਹੇ ਦੇ ਥੀਮ ‘#ਨਸ਼ਾ ਕੁਇਟ–ਲਾਇਫ ਹਿਟ’ ‘ਤੇ ਅਧਾਰਿਤ ਟੀ-ਸ਼ਰਟ ਜਾਰੀ ਕਰਨਾ ਰਿਹਾ। ਇਸ ਥੀਮ ਦਾ ਉਦੇਸ਼ ਬੱਚਿਆਂ, ਸਿੱਖਿਅਕਾਂ, ਮਾਪਿਆਂ ਅਤੇ ਸਮਾਜ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਤੰਦਰੁਸਤ, ਸੁਰੱਖਿਅਤ ਅਤੇ ਨਸ਼ਾਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਸਾਰੇ ਬੱਚਿਆਂ ਦੀ ਸਮਾਵੇਸ਼ੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਵਿਭਿੰਨ ਸਕੂਲ ਕਲੱਸਟਰਾਂ ਦੇ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ (ਸੀਡਬਲਿਊਐੱਸਐੱਨ)
ਵੱਲੋਂ ਤਿਆਰ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਚੰਡੀਗੜ੍ਹ ਜੁਡੀਸ਼ਲ ਅਕੈਡਮੀ ਦੇ ਡਾਇਰੈਕਟਰ ਪ੍ਰਸ਼ਾਸਨ ਸੁਸ਼੍ਰੀ ਹਰਲੀਨ ਏ. ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਦੀ ਸ਼ੋਭਾ ਵਧਾਈ। ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ, ਸ਼੍ਰੀ ਨਵੀਨ ਰੱਤੂ, ਡੈਨਿਕਸ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਪ੍ਰੋਗਰਾਮ ਵਿੱਚ ਅਸਿਸਟੈਂਟ ਲੇਬਰ ਕਮਿਸ਼ਨਰ ਸ਼੍ਰੀ ਆਕਾਸ਼ ਮਿੱਤਲ, ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਸ਼੍ਰੀ ਨਿਰਮਲ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ, ਯੂ.ਟੀ. ਚੰਡੀਗੜ੍ਹ, ਸ਼੍ਰੀ ਸੰਜੀਵ ਕੁਮਾਰ ਸਿੰਗਲਾ ਵੀ ਉਪਸਥਿਤ ਸਨ।
ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ- ਪ੍ਰਿੰਸੀਪਲਾਂ, ਕਲੱਸਟਰ ਮੁਖੀਆਂ ਅਤੇ ਕਲੱਸਟਰ ਰਿਸੋਰਸ ਕੋਆਰਡੀਨੇਟਰਾਂ ਦੇ ਨਾਲ ਐੱਨਐੱਸਐੱਸ ਵਿਦਿਆਰਥੀਆਂ ਅਤੇ ਬਾਲ ਦੇਖਭਾਲ਼ ਸੰਸਥਾਵਾਂ (ਸੀਸੀਆਈਜ਼) ਦੇ ਬੱਚਿਆਂ ਨੇ ਹਿੱਸਾ ਲਿਆ। ਚਾਇਲਡ ਵੈਲਫੇਅਰ ਕਮੇਟੀ (ਸੀਡਬਲਿਊਸੀ), ਯੂਨੀਅਨ ਟੈਰੀਟਰੀ ਚਾਇਲਡ ਪ੍ਰੋਟੈਕਸ਼ਨ ਸੋਸਾਇਟੀ (ਯੂਟੀਸੀਪੀਐੱਸ), ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀਸੀਪੀਯੂ) ਦੇ ਪ੍ਰਤੀਨਿਧੀ ਅਤੇ ਬਾਲ ਦੇਖਭਾਲ਼ ਸੰਸਥਾਵਾਂ (ਸੀਸੀਆਈਜ਼) ਦੇ ਰੈਜ਼ੀਡੈਂਟ ਮੈਨੇਜਰ ਵੀ ਇਸ ਵਿੱਚ ਸ਼ਾਮਲ ਹੋਏ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਲੋਕ ਪ੍ਰਸਤੁਤੀਆਂ ਨਾਲ ਸਭ ਦਾ ਮਨ ਮੋਹ ਲਿਆ। ਪੰਜਾਬ ਮਾਰਸ਼ਲ ਆਰਟਸ ਟੀਮ ਵੱਲੋਂ ਗਤਕੇ ਦੀ ਪ੍ਰਸਤੁਤੀ ਵੀ ਦਿੱਤੀ ਗਈ।
ਆਪਣੇ ਸੁਆਗਤ ਸੰਬੋਧਨ ਵਿੱਚ ਕਮਿਸ਼ਨ ਦੀ ਚੇਅਰਪਰਸਨ ਸੁਸ਼੍ਰੀ ਬਾਂਸਲ ਨੇ ਪਤਵੰਤੇ ਸੱਜਣਾਂ, ਅਧਿਆਪਕਾਂ, ਬਾਲ ਸੰਭਾਲ਼ ਨਾਲ ਜੁੜੇ ਅਹੁਦੇਦਾਰਾਂ ਅਤੇ ਬੱਚਿਆਂ ਦਾ ਅਭਿਨੰਦਨ ਕੀਤਾ। ਉਨ੍ਹਾਂ ਨੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਕਲਿਆਣ ਨਾਲ ਜੁੜੀਆਂ ਪਹਿਲਾਂ ਨੂੰ ਨਿਰੰਤਰ ਮਾਰਗਦਰਸ਼ਨ ਦੇਣ ਲਈ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਆਭਾਰ ਵਿਅਕਤ ਕੀਤਾ।
ਸੁਸ਼੍ਰੀ ਬੰਸਲ ਨੇ ਮਹੋਤਸਵ ਦੇ ਆਯੋਜਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਵਿਸ਼ੇਸ਼ ਤੌਰ ‘ਤੇ ਸਿੱਖਿਆ ਵਿਭਾਗ ਅਤੇ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਬਾਲ ਹਿਤੈਸ਼ੀ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਸਾਰੇ ਸਬੰਧਿਤ ਪੱਖਾਂ ਦੇ ਸਮੂਹਿਕ ਪ੍ਰਯਾਸ ਮਹੱਤਵਪੂਰਨ ਹਨ।
ਇਸ ਵਰ੍ਹੇ ਦੇ ਥੀਮ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਬੱਚਿਆਂ ਨੂੰ ਘੱਟ ਉਮਰ ਤੋਂ ਹੀ ਤੰਦਰੁਸਤ ਵਿਕਲਪ ਚੁਣਨ, ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨ, ਨਸ਼ੇ ਨਾਲ ਜੁੜੇ ਜੋਖਮਾਂ ਨੂੰ ਪਹਿਚਾਣਨ ਅਤੇ ਜ਼ਰੂਰਤ ਪੈਣ ‘ਤੇ ਉਚਿਤ ਮਾਰਗ-
ਦਰਸ਼ਨ ਤੇ ਸਹਾਇਤਾ ਲੈਣ ਲਈ ਸਸ਼ਕਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ‘ਐੱਸਬੀਐੱਮ-4.0 ਦਾ ਉਦੇਸ਼ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਸ਼ਿਸ਼ਟਾਚਾਰ ਅਤੇ ਸਨਮਾਨਪੂਰਨ ਵਿਵਹਾਰ ਨੂੰ ਹੁਲਾਰਾ ਦੇਣਾ ਵੀ ਹੈ, ਤਾਕਿ ਉਹ ਗਰਿਮਾਪੂਰਨ ਜੀਵਨ ਜੀ ਸਕਣ।
ਮਹੀਨੇ ਭਰ ਚਲਣ ਵਾਲੇ ਇਸ ਮਹੋਤਸਵ ਦੇ ਤਹਿਤ ਸ਼ਲੋਕ ਪਾਠ, ਭਾਸ਼ਣ, ‘ਦਿਖਾਓ ਅਤੇ ਦੱਸੋ’, ਨਾਟ ਪ੍ਰਸਤੁਤੀ, ਕਹਾਣੀ ਸੁਣਾਉਣਾ, ਚਿੱਤਰਕਲਾ ਅਤੇ ਪੋਸਟਰ ਨਿਰਮਾਣ ਸਹਿਤ ਵਿਭਿੰਨ ਵਿੱਦਿਅਕ ਗਤੀਵਿਧੀਆਂ ਅਤੇ ਪ੍ਰਤਿਯੋਗਿਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਗਤੀਵਿਧੀਆਂ ਟਿਕਾਊ ਵਿਕਾਸ ਲਕਸ਼ਾਂ (ਸਸਟੇਨੇਬਲ ਡਿਵੈਲਪਮੈਂਟ ਗੋਲਸ -ਐੱਸਡੀਜੀਜ) ਨਾਲ ਜੁੜੇ ਵਿਭਿੰਨ ਬਾਲ-ਕੇਂਦ੍ਰਿਤ ਵਿਸ਼ਿਆਂ ‘ਤੇ ਅਧਾਰਿਤ ਹੋਣਗੀਆਂ ਅਤੇ ਬੱਚਿਆਂ ਨੂੰ ਰਚਨਾਤਮਕਤਾ, ਸੰਵਾਦ ਅਤੇ ਸਹਿਭਾਗਿਤਾ ਦੇ ਜ਼ਰੀਏ ਸਿੱਖਣ ਦੇ ਅਵਸਰ ਪ੍ਰਦਾਨ ਕਰਨਗੀਆਂ।
ਇਸ ਅਵਸਰ ‘ਤੇ ਸ਼੍ਰੀ ਨਵੀਨ ਰੱਤੂ ਨੇ ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ) ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰੇਕ ਬੱਚੇ ਦੀ ਸੁਰੱਖਿਆ, ਗਰਿਮਾ ਅਤੇ ਸੰਪੂਰਨ ਵਿਕਾਸ ਸੁਨਿਸ਼ਚਿਤ ਕਰਨ ਲਈ ਸਮੂਹਿਕ ਪ੍ਰਯਾਸ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ‘#ਨਸ਼ਾ ਕੁਇਟ–ਲਾਇਫ ਹਿਟ’ ਥੀਮ ਵਰਤਮਾਨ ਸੰਦਰਭ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਾਸੰਗਿਕ ਹੈ, ਕਿਉਂਕਿ ਬੱਚਿਆਂ ਅਤੇ ਕਿਸ਼ੋਰਾਂ ਨੂੰ ਸਹੀ ਨਿਰਣੇ ਲੈਣ ਲਈ ਸਮੇਂ ‘ਤੇ ਮਾਰਗਦਰਸ਼ਨ, ਜਾਗਰੂਕਤਾ ਅਤੇ ਸਹਿਯੋਗਪੂਰਨ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਸਕੂਲਾਂ, ਅਧਿਆਪਕਾਂ,
ਮਾਪਿਆਂ, ਸਮੁਦਾਇਕ ਪ੍ਰਤੀਨਿਧੀਆਂ ਅਤੇ ਬਾਲ ਸੰਭਾਲ਼ ਨਾਲ ਜੁੜੇ ਸਾਰੇ ਪੱਖਾਂ ਨੂੰ ਮਿਲ ਕੇ ਬੱਚਿਆਂ ਵਿੱਚ ਤੰਦਰੁਸਤ ਆਦਤਾਂ ਵਿਕਸਿਤ ਕਰਨ, ਖੁੱਲ੍ਹੇ ਸੰਵਾਦ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਉਦੇਸ਼ਪੂਰਨ ਤੇ ਨਸ਼ਾਮੁਕਤ ਜੀਵਨ ਜੀਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।
ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਸੁਸ਼੍ਰੀ ਹਰਲੀਨ ਏ. ਸ਼ਰਮਾ ਨੇ ਸਸ਼ਕਤ ਬਾਲ ਮਹੋਤਸਵ ਦੇ ਚੌਥੇ ਸੰਸਕਰਣ ਦੇ ਆਯੋਜਨ ਲਈ ਕਮਿਸ਼ਨ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਹੋਤਸਵ ਦੀ ਭਾਵਨਾ ਅਤੇ ਸੰਵਿਧਾਨ ਅਤੇ ਕਿਸ਼ੋਰ ਨਿਆਂ ਐਕਟ ਅਤੇ ਪੌਕਸੋ ਐਕਟ ਸਹਿਤ ਬਾਲ ਸੰਭਾਲ਼ ਕਾਨੂੰਨਾਂ ਵਿੱਚ ਨਿਹਿਤ ਸਿਧਾਂਤਾਂ ਦੇ ਦਰਮਿਆਨ ਸਬੰਧ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਬਾਲ ਅਧਿਕਾਰਾਂ ਦੀ ਰੱਖਿਆ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਨਾਲ ਉਨ੍ਹਾਂ ਦਾ ਸਸ਼ਕਤੀਕਰਣ, ਸਹਿਭਾਗਿਤਾ ਅਤੇ ਸਕਾਰਾਤਮਕ ਵਿਕਾਸ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਸ਼ਕਤ ਬਚਪਨ ਇੱਕ ਨਿਆਂਪੂਰਨ ਸਮਾਜ ਦੀ ਨੀਂਹ ਹੈ ਅਤੇ ਸਸ਼ਕਤ ਬਾਲ ਮਹੋਤਸਵ ਜਿਹੀ ਪਹਿਲ ਇਨ੍ਹਾਂ ਸਿਧਾਂਤਾਂ ਨੂੰ ਵਿਵਹਾਰ ਵਿੱਚ ਉਤਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।


