ਐਨਆਈਏ ਜਾਂ ਸੀਬੀਆਈ ਨੂੰ ਜਾਂਚ ਸੌਂਪਣ ਦੀ ਮੰਗ ਕੀਤੀ

ਚੰਡੀਗੜ੍ਹ, 4 ਦਸੰਬਰ:

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਪੁਲੀਸ ਮੁਲਾਜ਼ਮਾਂ ਵੱਲੋਂ ਕਿਸੇ ਵੀ ਦਹਿਸ਼ਤ ਨੂੰ ਟਾਲਣ ਲਈ ਕੀਤੀ ਚੌਕਸੀ ਦੀ ਸ਼ਲਾਘਾ ਕੀਤੀ।

ਚੁੱਘ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ ਕਿ ਕਿਵੇਂ ਹਿੰਸਕ ਤੱਤ ਪੰਜਾਬ ਵਿੱਚ ਖੁੱਲ੍ਹ ਕੇ ਖੇਡ ਰਹੇ ਹਨ। ਚੁੱਘ ਨੇ ਸਵਾਲ ਕੀਤਾ, “ਜੇ ਜ਼ੈੱਡ ਸਕਿਓਰਿਟੀ ਵਾਲੇ ਵਿਅਕਤੀ ਨੂੰ ਗੋਲੀਬਾਰੀ ਕੀਤੀ ਜਾ ਸਕਦੀ ਹੈ ਤਾਂ ਰਾਜ ਵਿੱਚ ਇੱਕ ਆਮ ਆਦਮੀ ਨੂੰ ਕਿਹੜੀ ਸੁਰੱਖਿਆ ਹੋ ਸਕਦੀ ਹੈ।”

ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਗੈਂਗਸਟਰ ਅਤੇ ਕੱਟੜਪੰਥੀ ਤੱਤ ਸੂਬੇ ਵਿੱਚ ਹਿੰਸਾ ਅਤੇ ਗੜਬੜੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

“ਜੇਲ੍ਹਾਂ ਸਟੂਡੀਓ ਬਣ ਗਈਆਂ ਹਨ ਅਤੇ ਸੜਕਾਂ ‘ਤੇ ਆਮ ਆਦਮੀ ਗੈਰ-ਕਾਨੂੰਨੀ ਅਨਸਰਾਂ ਦੇ ਰਹਿਮੋ-ਕਰਮ ‘ਤੇ ਹੈ ਜੋ ਪੰਜਾਬ ਵਿੱਚ ਮੌਜ-ਮਸਤੀ ਕਰ ਰਹੇ ਹਨ”, ਉਨ੍ਹਾਂ ਕਿਹਾ।

ਚੁੱਘ ਨੇ ਕਿਹਾ ਕਿ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲਾ ਵਿਅਕਤੀ ਖਾਲਿਸਤਾਨੀ ਖਾੜਕੂ ਹੈ, ਇਸ ਤੱਥ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬੰਦੂਕਧਾਰੀ ਕੱਟੜਪੰਥੀ ਮੌਜੂਦਾ ਪੁਲਿਸ ਦੀ ਸੁਰੱਖਿਆ ਦੀ ਉਲੰਘਣਾ ਕਰ ਸਕਦੇ ਹਨ ਅਤੇ ਪੰਜਾਬ ਵਿਚ ਖੂਨ-ਖਰਾਬਾ ਪੈਦਾ ਕਰਨ ਲਈ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।

ਚੁੱਘ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਤੁਰੰਤ ਸੀਬੀਆਈ ਜਾਂ ਐਨਆਈਏ ਨੂੰ ਸੌਂਪੀ ਜਾਣੀ ਚਾਹੀਦੀ ਹੈ ਤਾਂ ਜੋ ਵਿਘਨ ਪਾਉਣ ਵਾਲੇ ਤੱਤਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕਾਬੂ ਕਰਨ ਵਿੱਚ ਪੰਜਾਬ ਪੁਲਿਸ ਦੀ ਢਿੱਲਮੱਠ ਦਾ ਪਤਾ ਲਗਾਇਆ ਜਾ ਸਕੇ।