ਹਲਕਾ ਇੰਚਾਰਜ ਸਮੇਤ ਕਈ ਵੱਡੀਆ ਮੱਛੀਆਂ ਤੱਕ ਪੁੱਜੇਗਾ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ

by | Mar 19, 2026 | breaking news, politics | 0 comments

– ਕੀ ਤਲਬੀਰ ਗਿਲ ਦੇ ਥਾਪੜੇ ਨਾਲ ਮਜੀਠਾ ਅਤੇ ਪੰਜਾਬ ਭਰ ਵਿੱਚ ਚਲ ਰਿਹਾ ਵੱਡਾ ‘ਡਰੱਗ ਰੈਕਟ’, ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ‘ਚ ਹੋਵੇ ਉੱਚ ਪਧਰੀ ਜਾਂਚ – ਐਡਵੋਕੇਟ ਅਰਸ਼ਦੀਪ ਸਿੰਘ ਕਲੇਰ

– ਜਾਂਚ ਮਗਰੋਂ ਤਲਬੀਰ ਗਿੱਲ ਸਮੇਤ ਕਈ ਹੋਰ ਵੱਡੇ ਆਪ ਲੀਡਰਾਂ ਦੇ ਡਰੱਗ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਲਈ ਚੇਹਰੇ ਹੋਏ ਨੰਗੇ

ਮਜੀਠਾ- ਹਲਕਾ ਇੰਚਾਰਜ ਦਾ ਪੀਏ, ਯੂਥ ਦਾ ਇੰਚਾਰਜ ਅਤੇ ਸਰਪੰਚ ਬਿਨਾਂ ਸਿਆਸੀ ਥਾਪੜੇ ਅਤੇ ਪੁਸ਼ਤਪਨਾਹੀ ਤੋਂ ਨਹੀਂ ਕਰ ਸਕਦਾ ਕਰੋੜਾਂ ਦੀ ਹੈਰੋਇਨ ਦਾ ਵਪਾਰ

– ਪਿੰਡ ਦੇ ਸਰਪੰਚ ਅਤੇ ਹਲਕਾ ਇੰਚਾਰਜਾਂ ਦੇ ਪੀਏ ਦੀ ਵੱਡੇ ਡਰੱਗ ਰੈਕੇਟ ‘ਚ ਸ਼ਮੂਲੀਅਤ ਨਾਲ ਆਪ ਸਰਕਾਰ ਦਾ ਚੇਹਰਾ ਹੋਇਆ ਨੰਗਾ

ਕਿਸ ਕਿਸ ਆਪ ਆਗੂ ਨੂੰ ਭੇਜਿਆ ਗਿਆ ਡਰੱਗ ਮਨੀ ਦਾ ਹਿੱਸਾ?

– ਕੇਂਦਰੀ ਗ੍ਰਹਿ ਮੰਤਰੀ ਪੰਜਾਬ ‘ਚ ਆਪ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਚਲ ਰਹੇ ਡਰੱਗ ਦੇ ਵਪਾਰ ਦਾ ਪਰਦਾਫਾਸ਼ ਕਰਨ ਲਈ ਐਨ ਸੀ ਬੀ ਜਾਂ ਸੀਬੀਆਈ ਤੋਂ ਕਰਾਉਣ ਜਾਂਚ

– ਆਪ ਪਾਰਟੀ ਦੇ ਆਗੂ ਖੁਦ ਵਿਕਾ ਰਹੇ ਨਸ਼ਾ, ਪਰਦਾ ਪਾਉਣ ਲਈ ਵਿਰੋਧੀਆਂ ਖਿਲਾਫ ਕਰਦੇ ਆ ਰਹੇ ਝੂਠਾ ਪ੍ਰਚਾਰ
– ਝੂਠ ਨੰਗਾ ਹੋਇਆ ਸੱਚ ਆਇਆ ਸਾਹਮਣੇ

– ਵੱਡੇ ਡਰੱਗ ਰੈਕੇਟ ‘ਚ ਆਪ ਦੇ ਹਲਕਾ ਇੰਚਾਰਜ ਅਤੇ ਹੋਰਾਂ ਦੀ ਸ਼ਮੂਲੀਅਤ ਬਾਰੇ ਸਪਸ਼ਟੀਕਰਨ ਦੇਣ ਮੁੱਖ ਮੰਤਰੀ ਕੁੱਝ ਦਿਨਾਂ ਵਿਚ ਦੋ ਸਰਪੰਚਾਂ ਕੋਲੋ ਮਿਲੀ 22 ਕਿਲੋ ਹੈਰੋਇਨ

– ਪੂਰੇ ਪੰਜਾਬ ਨਾਲ ਜੁੜੀਆਂ ਹੋ ਸਕਦੀਆਂ ਹਨ ਇਸ ਵੱਡੇ ਡਰੱਗ ਰੈਕਟ ਦੀਆਂ ਤਾਰਾਂ

– ਤਲਬੀਰ ਗਿੱਲ, ਮਨੀਸ਼ ਸਿਸੋਦੀਆ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਜੀਵਨਜੋਤ ਕੌਰ, ਸ਼ੈਰੀ ਕਲਸੀ ਅਤੇ ਸੋਨੀਆ ਮਾਨ ਦਾ ਚਹੇਤਾ ਡਰੱਗ ਨਾਲ ਕਾਬੂ, ਇਹਨਾਂ ਨਾਲ ਸੰਬੰਧਾਂ ਦੀਆ ਫੋਟੋਆ ਹੋ ਰਹੀਆਂ ਹਨ ਵਾਇਰਲ

– ਤਲਬੀਰ ਗਿੱਲ ਦੇ ਵਿੱਤੀ ਸਰੋਤਾਂ ਦੀ ਜਾਂਚ ਹੋਵੇ ਤਾਂ ਇਸਦੇ ਡਰੱਗ ਰੈਕੇਟ ਦੇ ਕਿੰਗ ਪਿਨ ਹੋਣ ਦੇ ਸਬੂਤ ਆਉਣਗੇ ਸਾਹਮਣੇ

– ਕੇਂਦਰ ਸਰਕਾਰ ਨੂੰ ਪੰਜਾਬ ‘ਚ ਐਨ.ਸੀ.ਬੀ ਦੀ ਛਾਪੇਮਾਰੀ ਵਧਾ ਕੇ ਆਪ ਦੀ ਸ਼ਮੂਲੀਅਤ ਵਾਲੇ ਵੱਡੇ ਡਰੱਗ ਰੈਕੇਟ ਦੇ ਪਰਦਾਫਾਸ਼ ਕਰਨ ਦੀ ਅਪੀਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਸੂ ਮੋਟੋ ਲੈਕੇ ਇਸਦੀ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਜਾਂਚ ਹੁਣ ਤਕ ਸਰਹੱਦ ਪਾਰ ਤੋ ਕਿੰਨੀ ਹੈਰੋਇਨ ਕਿਸ ਵੱਡੇ ਆਗੂ ਦੀ ਗੱਡੀ ਵਿੱਚ ਸਪਲਾਈ ਹੋਈ ?

ਚੰਡੀਗੜ੍ਹ/ਮਜੀਠਾ

ਮਜੀਠਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿਲ ਦੇ ਚਹੇਤੇ ਪੀਏ, ਯੂਥ ਦੇ ਇਨਚਾਰਜ ਅਤੇ ਸਰਪੰਚ ਲਵਪ੍ਰੀਤ ਸਿੰਘ ਕੋਟ ਦੀ ਗੱਡੀ ਵਿੱਚੋਂ ਕਰੀਬ 4.5 ਕਿਲੋ ਹੈਰੋਇਨ ਦੀ ਬਰਾਮਦਗੀ ਮਾਮਲੇ ‘ਚ ਹਲਕਾ ਇੰਚਾਰਜ ਸਮੇਤ ਸੂਬੇ ਆਪ ਪਾਰਟੀ ਦੇ ਕਈ ਚੇਹਰੇ ਉੱਚ ਪੱਧਰੀ ਜਾਂਚ ਮਗਰੋਂ ਨੰਗੇ ਹੋ ਸਕਦੇ ਹਨ। ਹਲਕਾ ਇੰਚਾਰਜ ਤਲਬੀਰ ਗਿਲ ਦੇ ਚਹੇਤੇ ਪੀਏ ਕੋਲੋ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ ਖੁਦ ਹਲਕਾ ਇੰਚਾਰਜ ਸਮੇਤ ਕਈ ਵੱਡੇ ਲੀਡਰਾਂ ਤੱਕ ਪੁੱਜੇਗਾ ਜੇਕਰ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ l ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ‘ਤੇ ਲੀਗਲ ਸੈਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਚੰਡੀਗੜ੍ਹ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਹੈਡ ਆਫਿਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕੀਤਾ l ਉਹਨਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਹਲਕਾ ਇੰਚਾਰਜ ਤਲਬੀਰ ਗਿਲ ਦੇ ਥਾਪੜੇ ਤੋਂ ਬਿਨਾ ਉਸਦਾ ਪੀਏ ਐਨੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਕਰ ਰਿਹਾ ਹੋਵੇ ਅਤੇ ਇਹ ਡਰੱਗ ਰੈਕਟ ਸਿਆਸੀ ਪੁਸ਼ਤਪਨਾਹੀ ਹੇਠ ਮਜੀਠਾ ਅਤੇ ਪੰਜਾਬ ਭਰ ਵਿੱਚ ਚਲ ਰਿਹਾ ਹੈ। ਜਿਸਦੀ ਐਨ ਸੀ ਬੀ ਜਾਂ ਸੀਬੀਆਈ ਵਰਗੀ ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਪਧਰੀ ਜਾਂਚ ਹੋਣੀ ਜਰੂਰੀ ਹੈ ਜਿਸ ਮਗਰੋਂ ਇਸ ਵੱਡੇ ਡਰੱਗ ਰੈਕਟ ਵਿੱਚ ਹਲਕਾ ਇੰਚਾਰਜ ਤਲਵੀਰ ਸਿੰਘ ਗਿੱਲ ਸਮੇਤ ਹੋਰ ਕਈ ਵੱਡੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪੁਸਤਪਨਾਹੀ ਅਤੇ ਸ਼ਮੂਲੀਅਤ ਦਾ ਪਰਦਾਫਾਸ਼ ਹੋ ਸਕਦਾ ਹੈ l ਉਹਨਾਂ ਕਿਹਾ ਭਾਰੀ ਮਾਤਰਾ ਵਿੱਚ ਹੈਰੋਨ ਦੀ ਖੇਪ ਨਾਲ ਫੜਿਆ ਗਿਆ ਤਲਵੀਰ ਸਿੰਘ ਗਿੱਲ ਦਾ ਪੀਏ ਹਲਕਾ ਇੰਚਾਰਜ ਵੱਲੋਂ ਇਸ ਕਦਰ ਤਾਕਤਵਰ ਬਣਾਇਆ ਗਿਆ ਸੀ ਕਿ ਪੂਰੇ ਹਲਕੇ ਵਿੱਚ ਚਾਹੇ ਪੁਲਿਸ ਚਾਹੇ ਪ੍ਰਸ਼ਾਸਨ ਜਾਂ ਕਿਸੇ ਹੋਰ ਵਿਭਾਗ ਦੀਆਂ ਬਦਲੀਆਂ ਹੋਣ ਇਸ ਦੀ ਪ੍ਰਵਾਨਗੀ ਨਾਲ ਹੀ ਹੁੰਦੀਆਂ ਸਨ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਹਲਕਾ ਇੰਚਾਰਜ ਦਾ ਕਿੰਨਾ ਚਹੇਤਾ ਸੀ l ਉਨਾਂ ਕਿਹਾ ਕਿ ਜਾਂਚ ਮਗਰੋਂ ਤਲਬੀਰ ਸਿੰਘ ਗਿਲ ਸਮੇਤ ਕਈ ਹੋਰ ਵੱਡੇ ਆਪ ਲੀਡਰਾਂ ਦੇ ਡਰੱਗ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਲਈ ਚੇਹਰੇ ਹੋਣਗੇ ਨੰਗੇ ।ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਸ ਰਾਜਨੀਤਿਕ ਆਗੂ ਦੀ ਗੱਡੀ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਅਤੇ ਸਰਹੱਦ ਪਾਰ ਤੋ ਹੁਣ ਤੱਕ ਕਿੰਨੀ ਹੈਰੋਇਨ ਮੰਗਵਾਕੇ ਇਹ ਪੰਜਾਬ ਵਿੱਚ ਕਿੱਥੇ ਕਿੱਥੇ ਸਪਲਾਈ ਕਰ ਚੁੱਕਾ ਹੈ ਇਸਦੇ ਤਾਰ ਕਿਸ ਕਿਸ ਰਾਜਨੀਤਿਕ ਆਗੂ ਨਾਲ ਜੁੜੇ ਹੋਏ ਹਨ ਉਹ ਕਿਹੜੇ ਰਾਜਨੀਤਿਕ ਆਗੂ ਹਨ ਜਿਹਨਾਂ ਨੂੰ ਇਹ ਡਰੱਗ ਦਾ ਪੈਸਾ ਦਿੰਦਾ ਰਿਹਾ ਜੋਂ ਇਸਦੀ ਇਸ ਧੰਦੇ ਵਿੱਚ ਮਦਦ ਕਰਦੇ ਰਹੇ ਹਨ। ਜਿੰਨਾ ਆਗੂਆਂ ਨਾਲ ਉਕਤ ਪੀਏ ਦੀਆਂ ਫੋਟੋਆਂ ਸਾਹਮਣੇ ਆ ਰਹੀਆਂ ਹਨ ਅਤੇ ਕੋਈ ਕਿਸੇ ਆਮ ਸਮਾਗਮ ਵਿੱਚ ਖਿੱਚੀਆਂ ਫੋਟੋਆਂ ਨਹੀਂ ਸਗੋਂ ਖੁਦ ਬਿਆਨ ਕਰ ਰਹੀਆਂ ਹਨ ਕਿ ਫੋਟੋਆਂ ਵਿਚਲੇ ਬੰਦਿਆਂ ਨਾਲ ਉਸਦੇ ਕਿੰਨੇ ਗੂੜੇ ਅਤੇ ਕਰੀਬੀ ਰਿਸ਼ਤੇ ਹਨ l ਉਹਨਾਂ ਦੁਹਰਾਇਆ ਕਿ ਹਲਕਾ ਇੰਚਾਰਜ ਦਾ ਪੀਏ, ਯੂਥ ਦਾ ਇੰਚਾਰਜ ਅਤੇ ਸਰਪੰਚ ਬਿਨਾਂ ਸਿਆਸੀ ਥਾਪੜੇ ਅਤੇ ਪੁਸ਼ਤਪਨਾਹੀ ਤੋਂ ਕਰੋੜਾਂ ਦੀ ਹੈਰੋਇਨ ਦਾ ਵਪਾਰ ਨਹੀਂ ਕਰ ਸਕਦਾ ਜਿਸਦੀਆਂ ਤਾਰਾਂ ਪੂਰੇ ਪੰਜਾਬ ਦੇ ਡਰੱਗ ਰੈਕੇਟ ਨਾਲ ਜੁੜੀਆਂ ਹੋ ਸਕਦੀਆਂ ਹਨ l
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਕਲਸੀਆਂ ਪਿੰਡ ਦਾ ਸਰਪੰਚ ਵੱਡੀ ਮਾਤਰਾ ਵਿੱਚ ਡਰੱਗ ਨਾਲ ਫੜਿਆ ਗਿਆ ਸੀ ਅਤੇ ਵਾਰ-ਵਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਚਹੇਤਿਆਂ ਸਰਪੰਚਾਂ ਅਤੇ ਹੁਣ ਹਲਕਾ ਇੰਚਾਰਜ ਦੇ ਪੀਏ ਦੀ ਵੱਡੇ ਡਰੱਗ ਰੈਕੇਟ ‘ਚ ਸ਼ਮੂਲੀਅਤ ਨਾਲ ਆਪ ਸਰਕਾਰ ਦਾ ਚੇਹਰਾ ਨੰਗਾ ਹੋ ਗਿਆ ਹੈ l ਉਹਨਾਂ ਕਿਹਾ ਕਿ ਜਿਨਾਂ ਲੀਡਰਾਂ ਨਾਲ ਇਸ ਆਪ ਆਗੂ ਦੀ ਨੇੜਤਾ ਦੱਸੀ ਜਾ ਰਹੀ ਹੈ ਉਸ ਵਿੱਚ ਤਲਵੀਰ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕਾ ਜੀਵਨ ਜੋਤ ਕੌਰ, ਵਿਧਾਇਕ ਸ਼ੈਰੀ ਕਲਸੀ ਕਲਸੀ ਸੋਨੀਆ ਮਾਨ ਦੇ ਨਾਮ ਮੁੱਖ ਤੌਰ ਉੱਤੇ ਸ਼ਾਮਿਲ ਹਨ l ਉਹਨਾਂ ਕਿਹਾ ਕਿ ਜੇਕਰ ਹਲਕਾ ਇੰਚਾਰਜ ਤਲਵੀਰ ਸਿੰਘ ਗਿੱਲ ਦੇ ਵਿੱਤੀ ਸਰੋਤਾਂ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ ਤਾਂ ਇਸਦੇ ਹੀ ਡਰੱਗ ਰੈਕਟ ਦੇ ਕਿੰਗ ਪਿੰਨ ਹੋਣ ਦੇ ਵੱਡੇ ਸਬੂਤ ਸਾਹਮਣੇ ਆ ਸਕਦੇ ਹਨ l ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੰਜਾਬ ‘ਚ ਆਪ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਚਲ ਰਹੇ ਡਰੱਗ ਰੈਕੇਟ ਦੇ ਵਪਾਰ ਦਾ ਪਰਦਾਫਾਸ਼ ਕਰਨ ਲਈ ਜਿੱਥੇ ਇਸ ਵੱਡੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੇ ਹੁਕਮ ਦੇਣ ਉੱਥੇ ਪੰਜਾਬ ਵਿੱਚ ਐਨ ਸੀ ਬੀ ਵਲੋਂ ਵੱਡੇ ਪੱਧਰ ਤੇ ਛਾਪੇਮਾਰੀ ਵਧਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੁਸ਼ਪ ਮਨਾਹੀ ਹੇਠ ਚੱਲ ਰਹੇ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਵੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਡਰੱਗ ਰੈਕੇਟ ਚਲਾਉਣ ਅਤੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਪ੍ਰਚਾਰ ਦੀ ਬਣਾਈ ਰਣਨੀਤੀ ਦੇ ਭੇਦ ਖੋਲਣ ਲੱਗੇ ਹਨ ਕਿਉਂਕਿ ਪਹਿਲਾਂ ਪਹਿਲਾ ਤਰਨਤਾਰਨ ਦੇ ਕਲਸੀਆ ਕਲਾਂ ਦਾ ਸਰਪੰਚ ਪਰਮਜੀਤ ਸਿੰਘ ਜ ਕੋਲੋ 18 ਕਿਲੋਗ੍ਰਾਮ ਹੈਰੋਇਨ ਫੜੀ ਗਈ ਜੋਂ ਯੁੱਧ ਨਸ਼ੇ ਵਿਰੁੱਧ ਵਿਲੇਜ ਡਿਫੈਂਸ ਕਮੇਟੀ ਦਾ ਪ੍ਰਧਾਨ ਸੀ ਅਤੇ ਹੁਣ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਦਾ ਇੱਕ ਹੋਰ ਸਰਪੰਚ 4 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ , ਹੋ ਸਾਫ ਦਰਸਾ ਰਿਹਾ ਹੈ ਕਿ ਇੰਨੇ ਵੱਡੇ ਪੱਧਰ ਤੇ ਡਰੱਗ ਰੈਕਰਟ ਸਿਆਸੀ ਪੁਸ਼ਤ ਪਨਾਹੀ ਹੇਠ ਚਲਾਇਆ ਜਾ ਰਿਹਾ ਹੈ l ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਕੀ ਉਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਪਣੇ ਆਗੂਆਂ ਜਰੀਏ ਅਜਿਹੀ ਲੜਾਈ ਲੜ ਰਹੇ ਹਨ ਜਾਂ ਖੁਦ ਪੁਸ਼ਤਪਨਾਹੀ ਕਰਕੇ ਅਤੇ ਵਿਰੋਧੀਆਂ ਖਿਲਾਫ ਝੂਠੀ ਬਿਆਨਬਾਜ਼ੀ ਕਰਕੇ ਡਰੱਗ ਦਾ ਰੈਕਟ ਚਲਾ ਰਹੇ ਹਨ l ਉਹਨਾਂ ਸਵਾਲ ਕੀਤਾ ਕਿ ਇਹ ਹੈ ਮਨੀਸ਼ ਸਿਸੋਦੀਆ ਦੀ ਸਾਮ ਦਾਮ ਦੰਡ ਭੇਦ ਵਾਲੀ ਨੀਤੀ ਜਿਸ ਵਿਚ ਡਰੱਗ ਸਮਗਲਰਾਂ ਨੂੰ ਪੁਸ਼ਤਪਨਾਹੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਜਵਾਬ ਮੰਗ ਰਹੀ ਹੈ ਕਿ ਨਸ਼ਿਆਂ ਖਿਲਾਫ ਯੁੱਧ ਦੇ ਪ੍ਰਚਾਰ ਹੇਠ ਕੀ ਆਮ ਆਦਮੀ ਪਾਰਟੀ ਖੁਦ ਨਸ਼ਾ ਵਿਕਾ ਰਹੀ ਹੈ। ਅਤੇ ਕੀ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਪਰਹਾਰ 2 ਇਹੀ ਹੈ ਜਿਸ ਵਿਚ ਵੱਡੇ ਆਗੂਆਂ ਦੀ ਦੇਖਰੇਖ ਹੇਠਲੇ ਪੱਧਰ ਉੱਤੇ ਆਪ ਦੇ ਸਰਪੰਚ ਤੱਕ ਵੱਡੀਆਂ ਡਰੱਗ ਡੀਲਾਂ ਕਰਨ ਉੱਤੇ ਲੱਗੇ ਹੋਏ ਹਨ ਇਸ ਨੂੰ ਦੇਖ ਕੇ ਕਾਰਜਕਾਰੀ ਡੀਜੀਪੀ ਨੇ ਅੱਖਾਂ ਬੰਦ ਰੱਖੀਆਂ ਹੋਇਆ ਹਨ l ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸਰਕਾਰ ਵੱਲੋਂ ਨਹੀਂ ਕਰਵਾਈ ਜਾਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਲੈ ਕੇ ਜਾਵੇਗਾ ਅਤੇ ਹਰ ਹਾਲ ਵਿੱਚ ਇਸ ਵੱਡੇ ਡਰੱਗ ਰੈਕਟ ਦਾ ਪਰਦਾ ਫਾਸ਼ ਕਰਕੇ ਰਹੇਗਾ।

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...