ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼
ਸਮਾਗਮਾਂ ਦੇ ਦੌਰਾਨ, ਵਿਜੀਲੈਂਸ ਸਟਾਫ਼ ਨੇ ਇੰਜੀਨੀਅਰਿੰਗ ਵਿਭਾਗ ਸੈਕਟਰ-9, ਚੰਡੀਗੜ੍ਹ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪਿੰਡ ਮਲੋਆ ਯੂ.ਟੀ., ਚੰਡੀਗੜ੍ਹ ਦੇ ਨਿਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਜਨਤਕ ਸੇਵਾ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਬਣਾਈ ਰੱਖਣ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਸਾਰਿਆਂ ਨੂੰ ਵਿਜੀਲੈਂਸ ਦੇ ਸਿਧਾਂਤਾਂ, ਪੀਆਈਡੀਪੀਆਈ (ਜਨਤਕ ਹਿਤ ਖੁਲਾਸਾ ਅਤੇ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ) ਪ੍ਰਸਤਾਵ ਦਾ ਸਖ਼ਤੀ ਨਾਲ ਪਾਲਨ ਕਰਨ ਅਤੇ 24×7 ਉਪਲਬਧ ਵਿਜੀਲੈਂਸ ਹੈਲਪਲਾਇਨ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ, ਜੋ ਪੁਲਿਸ ਸਟੇਸ਼ਨ ਵਿਜੀਲੈਂਸ, ਚੰਡੀਗੜ੍ਹ ਵਿਖੇ ਸੰਚਾਲਿਤ ਹੈ।
ਜਨ ਸਲਾਹ
ਜੇਕਰ ਕਿਸੇ ਪ੍ਰਕਾਰ ਦੀ ਰਿਸ਼ਵਤ ਦੀ ਮੰਗ, ਨਾਜਾਇਜ਼ ਲਾਭ ਹਿਤ ਪਰੇਸ਼ਾਨੀ, ਜਾਂ ਕਿਸੇ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਹੋਵੇ, ਤਾਂ ਨਾਗਰਿਕ ਨਿਮਨਲਿਖਤ ਚੈਨਲਾਂ ਦੇ ਜ਼ਰੀਏ ਚੰਡੀਗੜ੍ਹ ਵਿਜੀਲੈਂਸ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ:
1. ਮੋਬਾਈਲ (ਵਟਸਐਪ ਸੁਵਿਧਾ ਸਹਿਤ): 8360817378
2. ਈਮੇਲ: sspvigc.chd@nic.in, vigilance-chd@nic.in
ਪ੍ਰਸ਼ਾਸਨ ਸਾਰੇ ਸ਼ਿਕਾਇਤਕਰਤਾਵਾਂ ਨੂੰ ਪੂਰਨ ਗੋਪਨੀਅਤਾ ਅਤੇ ਸੁਰੱਖਿਆ ਦਾ ਭਰੋਸਾ ਦਿੰਦਾ ਹੈ।