ਸ੍ਰ ਪੀਰਮੁਹੰਮਦ ਚੰਡੀਗੜ੍ਹ ਦੇ ਪਿੰਡ ਡੱਡੂ ਮਾਜਰਾ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਮੇਟੀ ਵਲੋਂ ਹੋਲੇ-ਮੁਹੱਲੇ ਦੇ ਪਾਵਨ ਦਿਵਸ ਨੂੰ ਸਮਰਪਿਤ ਹੋਕੇ ਕਰਵਾਈਆਂ ਖਾਲਸਾਈ ਖੇਡਾਂ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਮਗਰੋਂ ਪੱਤਰਕਾਰਾ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਖੇਡਾਂ ਸਾਡੇ ਅੰਦਰ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ, ਇਕਜੁੱਟਤਾ, ਆਪਸੀ ਪ੍ਰੇਮ ਪਿਆਰ, ਸਦਾਚਾਰ, ਜਿੱਤਣ ਦੀ ਤਾਂਘ ਆਦਿ ਨੂੰ ਕੁੱਟ ਕੁੱਟ ਕੇ ਭਰਦੀਆਂ ਹਨ।
ਜ਼ਿਆਦਾਤਰ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ ਜਿਸ ਕਾਰਨ ਖਿਡਾਰੀ ਦੀ ਜ਼ਿੰਦਗੀ ਵਿਚ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਇਸ ਅਨੁਸਾਸ਼ਨ ਦਾ ਲਾਭ ਜ਼ਿੰਦਗੀ ਦੇ ਹਰ ਪੜਾਅ ਉਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਕਾਰਨ ਨੌਜਵਾਨਾਂ ਦੀ ਸੋਚ ਸਕਾਰਾਤਮਕ ਹੁੰਦੀ ਹੈ ਅਤੇ ਸਕਾਰਾਤਮਕ ਸੋਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਬੜਾ ਅਹਿਮ ਰੋਲ ਅਦਾ ਕਰਦੀ ਹੈ। ਉਨ੍ਹਾਂ ਪਿੰਡ ਦੇ ਨੌਜਵਾਨਾਂ ਤੇ ਗੁਰਦੁਆਰਾ ਕਮੇਟੀ ਨੂੰ ਖਾਲਸਾਈ ਖੇਡਾਂ ਆਯੋਜਿਤ ਕਰਨ ਉਤੇ ਵਧਾਈ ਦਿੱਤੀ। ਇਸ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਨੇ ਸ੍ਰ ਪੀਰ ਮੁਹੰਮਦ ਅਤੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ , ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਜਮੇਰ ਸਿੰਘ ਖੇੜਾ ਨੂੰ ਖੇਡ ਮੇਲੇ ਵਿਚ ਪਹੁੰਚਣ ‘ਤੇ ਜੀ ਆਇਆਂ ਆਖਿਆ ਅਤੇ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇਵੀ ਦਿਆਲ ਸਿੰਘ, ਕੈਸ਼ੀਅਰ ਮੋਹਨ ਸਿੰਘ, ਬਲਵਿੰਦਰ ਸਿੰਘ ਡੱਡੂਮਾਜਰਾ ਮੁਲਾਜ਼ਮ ਆਗੂ, ਕੋਚ ਹਰਪ੍ਰੀਤ ਸਿੰਘ ਡੀ.ਪੀ.,ਸਟੇਜ ਸਕੱਤਰ ਮਾਸਟਰ ਹਰਬੰਸ ਸਿੰਘ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ।